Wednesday, June 19, 2013

ਮੇਰਾ ਸੁਝਾਅ ਹੈ ਕਿ ਸਿਖਾਂ ਨੂੰ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ।

ਮੇਰਾ ਸੁਝਾਅ ਹੈ ਕਿ ਸਿਖਾਂ ਨੂੰ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ।


ਮੇਰਾ ਸੁਝਾਅ ਹੈ ਕਿ ਸਿਖਾਂ ਨੂੰ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ। 
ਜੇ ਪੜ੍ਹਨੀ ਹੈ ਤਾਂ ਸਮਝਣੀ ਨਹੀਂ ਚਾਹੀਦੀ। 
ਜੇ ਸਮਝਣੀ ਤਾਂ ਇਕ ਕੰਨੋਂ ਸੁਣ ਕੇ ਦੂਜੇ ਕੰਨੋਂ ਕੱਢ ਦੇਣੀ ਚਾਹੀਦੀ ਹੈ। 
ਜੇ ਗੁਰਬਾਣੀ ਸਮਝ ਕੇ ਅਮਲ ਕਰਨਾ ਸ਼ੁਰੂ ਕਰ ਦਿਤਾ, ਤਾਂ ਤੁਸੀਂ ਇੰਨੇ ਕੁ ਸਿਆਣੇ ਹੋ ਜਾਵੋਗੇ ਕਿ ਤੁਹਾਨੂੰ ਜੋ ਕੁਝ ਗੁਰਦੁਆਰਿਆਂ ਵਿੱਚ ਸਿਖੀ ਦੇ ਨਾਂ ਉਪਰ ਹੁੰਦਾ ਹੈ ਉਸ ਨਾਲ ਘਿਰਣਾ ਹੋਣੀ ਸ਼ੁਰੂ ਹੋ ਜਾਵੇਗੀ ਤੇ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਤਰਕ ਬੁੱਧੀ ਤੇ ਵਿਵੇਕਸ਼ੀਲ ਹੋ ਜਾਵੋ, ਜਿਵੇਂ ਗੁਰੂ ਨਾਨਕ ਸਹਿਬ ਸਨ ਤੇ ਫੇਰ ਤਾਂ ਤੁਸੀਂ ਜੋ ਕੁਝ ਕਰੋਗੇ ਉਹ ਸਮਝ ਸਕਦੇ ਹੋ ਕਿ, 
ਕਈਆਂ ਦੀ ਦੁਕਾਨਦਾਰੀ ਬੰਦ ਹੋ ਜਾਵੇਗੀ, 
ਕਈਆਂ ਦੇ ਬਿਜ਼ਨਸ ਵਲੇਟੇ ਜਾਣਗੇ,
ਕਈਆਂ ਦੇ ਡੇਰਿਆਂ ਤੇ ਗੁਰਦੁਆਰਿਆਂ ਵਿੱਚ ਚੁੱਪ ਚਾਂ ਹੋ ਜਾਵੇਗੀ।
ਗੋਲਕਾਂ ਮਸਤਾਨੀਆਂ ਹੋ ਜਾਣਗੀਆਂ।
ਸੋ ਇਸੇ ਲਈ ਤੁਹਾਨੂੰ ਆਖਦੇ ਹਨ ਕਿ ਸਿਰਫ ਵਾਹਿਗੁਰੂ ਵਾਹਿਗਰੂ ਤੱਕ ਹੀ ਸੀਮਤ ਰਹੋ, ਇਸ ਤੋਂ ੳੱਗੇ ਨਾ ਵੱਧੋ।
ਗੁਰਬਾਣੀ ਅਮਲੀ ਤੋਰ ਤੇ ਉਹ ਨਹੀ ਹੈ ਜੋ ਤੁਹਾਨੂੰ ਸਮਝਾਈ ਜਾ ਰਹੀ ਹੈ।
ਗੁਰਬਾਣੀ ਆਪ ਪੜ੍ਹੋ, ਜਾਣੋ, ਸਮਝੋ ਤੇ ਉਸ ਨੂੰ ਆਪਣੀ ਸੋਚ ਦਾ ਅਧਰ ਬਣਾਓ।
ਇਹ ਬੋਧਿਕ ਕੰਮ ਹੈ, ਇਸ ਵਾਸਤੇ ਬੁੱਧੀ ਦੀ ਲੋੜ ਪੈਣੀ ਹੈ।
ਗੁਰਬਾਣੀ ਤੁਹਾਨੂੰ ਬੁੱਧੀਮਾਨ ਬਣਾ ਸਕਦੀ ਹੈ।
ਬੁੱਧੀਮਾਨ ਵਿਅਕਤੀ ਬਹੁਤ ਖਤਰਨਾਕ ਹੁੰਦਾ ਹੈ ਕਿਉਂਂ ਕਿ ਉਹ ਸੋਚਣਾ ਸਿਖ ਲੈਂਦਾ ਹੈ।
ਦਲ ਖਾਲਸਾ ਅਲਾਇੰਸ

1 comment:

  1. Really whatever we think before touching SGGS Patshah Ji is totally different worldly wise and spiritually.Every Sikh should at least read SGGS Ji once and as soon as possible.I am sure you will say that I have wasted my previous time as i personally think at the age of 52.Be not too late , it is for intelligent minds that too in prime of youth so that you may spend life on the WAVES.

    ReplyDelete