Sunday, June 16, 2013

ਪੁਲਿਸ ਦਾ ਨਿਰਾਸਾਜਨਕ ਰਵੱਈਆ

ਪੁਲਿਸ ਦਾ ਨਿਰਾਸਾਜਨਕ ਰਵੱਈਆ


ਪੁਲਿਸ ਦਾ ਨਿਰਾਸਾਜਨਕ ਰਵੱਈਆ

ਮੇਰੇ ਦਫਤਰ ਤੇ ੧੨ ਤਾਰੀਕ ਨੂੰ ਹੋਈ ਚੋਰੀ ਦੀ ਵਾਰਦਾਤ ਸਬੰਧੀ ਪੁਲਿਸ ਪ੍ਰਸਾਸਨ ਦਾ ਰਵੱਈਆ ਨਿਰਾਸ਼ਾਜਨਕ ਅਤੇ ਹੈਕੜ ਭਰਪੂਰ ਸੀ । ਪੁਲਿਸ ਇੰਸਪੈਕਟਰ ਇਸ ਗੱਲ ਵਿੱਚ ਮਾਣ ਮਹਿਸੂਸ ਕਰਦੇ ਹਨ ਕਿ ਉਹਨਾ ਬੜੇ ਬੇਰਹਿਮ ਤਰੀਕੇ ਨੌਜੁਆਨ ਮੁੰਡਿਆਂ ਦਾ ਘਾਣ ਕੀਤਾ । ਇਸ ਦੀ ਤਾਜਾ ਮਿਸਾਲ ਉਦੋਂ ਮਿਲੀ ਜਦੋਂ ਮੈਂ ਆਪਣੇ ਦਫਤਰ ਤੇ ਹੋਈ ਚੋਰੀ ਦੀ ਵਾਰਦਾਤ ਦੀ ਰਿਪੋਰਟ ਫੋਕਲ ਪੁਆਇੰਟ ਥਾਣੇ ਗਿਆ ।ਜਿਸ ਦਿਨ ਵਾਰਦਾਤ ਹੋਈ ਉਸ ਦਿਨ ਮੇਰੀ ਦੁਕਾਨ ਦੇ ਮਾਲਕ ਨੇ ਆਪ ਫੋਨ ਕਰਕੇ ਪੁਲਿਸ ਨੂੰ ਬੁਲਾਇਆ ਸੀ ਤੇ ਉਸੇ ਨੇ ਹੀ ਮੈਂਨੂੰ ਦੱਸਿਆ ਸੀ ਕਿ ਚੋਰੀ ਦੀ ਘਟਨਾ ਘਟੀ ਹੈ ਜਿਸ ਤੇ ਪਹਿਲਾਂ ਪੀ ਸੀ ਆਰ ਵਾਲ਼ੇ ਫਿਰ ਏ.ਐਸ ਆਈ ਸੁਖਵਿੰਦਰ ਸਿੰਘ ਆਏ ਸਨ । ਉਹਨਾਂ ਉਸੇ ਦਿਨ ਮੈਂਨੁੰ ਗੁੰਮ ਹੋਏ ਸਮਾਨ ਦੀ ਲਿਸਟ ਥਾਣੇ ਦੇਣ ਲਈ ਕਿਹਾ ।
ਅਗਲੇ ਦਿਨ ਜਦੋਂ ਥਾਣੇ ਗਿਆ ਤਾਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਦੀ ਲਿਸਟ ਇੰਸਪੈਕਟਰ ਗੁਰਤੇਜ ਸਿੰਘ ਨੂੰ ਦਿਤੀ ਜਾਵੇ । ਉਸ ਸਮੇਂ ਇੰਸਪੈਕਟਰ ਗੁਰਤੇਜ ਸਿੰਘ ਥਾਣੇ ਵਿੱਚ ਮੌਜੂਦ ਨਹੀਂ ਸੀ ਮੈਂ ਉਹਨਾ ਨੂੰ ਉਹਨਾਂ ਦੇ ਫੋਨ ਤੇ ਸੰਪਰਕ ਕੀਤਾ ਤੇ ਉਹਨਾਂ ਅਗਲੇ ਦਿਨ ਸਵੇਰੇ ਆਉਣ ਲਈ ਕਿਹਾ । ਅਗਲੇ ਦਿਨ ਸਵੇਰੇ ਉਹ ਫਿਰ ਨਹੀਂ ਮਿਲੇ ਤੇ ਮੈਂ ਉਹਨਾਂ ਨੂੰ ਆਪਣੇ ਆਉਣ ਦੀ ਸੂਚਨਾ ਫੋਨ ਤੇ ਦੇਣੀ ਚਾਹੀ ਪਰ ਉਹਨਾਂ ਫੋਨ ਰਸੀਵ ਨਾ ਕੀਤਾ ਮੈਂ ਐਸ.ਐਮ.ਐਸ ਜਰੀਏ ਉਹਨਾਂ ਨੂੰ ਸੂਚਿਤ ਕੀਤਾ । ਕੋਈ ਵੀ ਜੁਆਬ ਨਾਂ ਆਉਣ ਤੇ ਮੁਨਸੀ ਨੇ ਕਿਹਾ ਕਿ ਸਾਹਿਬ ਕਿਤੇ ਜਰੂਰੀ ਡਿਊਟੀ ਤੇ ਗਏ ਹਨ ਤੁਸੀਂ ਸ਼ਾਮ ਨੂੰ ਆ ਜਾਣਾ । ਮੈਂ ਜਦੋਂ ਸਾਮ ਨੂੰ ਗਿਆ ਤਾਂ ਇੰਸਪੈਕਟਰ ਸਾਹਿਬ ਫਿਰ ਨਹੀਂ ਮਿਲੇ ਅਤੇ ਉਹਨਾਂ ਨਾਲ਼ ਫੋਨ ਤੇ ਗੱਲ ਹੋਈ ਉਹਨਾਂ ਅਗਲੇ ਦਿਨ ਸਵੇਰੇ ਆਉਣ ਲਈ ਕਿਹਾ । ਅਗਲੇ ਦਿਨ ਸਵੇਰੇ ਜਦੋਂ ਉਹਨਾ ਨਾਲ਼ ਫੋਨ ਕੀਤਾ ਤਾਂ ਉਹਨਾਂ ਕਿਹਾ ਕਿ ਉਹ ਰਾਤ ਦੀ ਡਿਊਟੀ ਕਰ ਕੇ ਗਏ ਹਨ ਸਾਂਮ ਨੂੰ ਆ ਜਾਣਾ । ਸਾਂਮ ਨੂੰ ਉਹਨਾ ਦੇ ਦਿੱਤੇ ਟਾਈਮ ਤੇ ਮੈਂ ਪਹੁੰਚ ਗਿਆ । ਥਾਣੇ ਦੇ ਮੁਨਸੀ ਨੇ ਉਹਨਾ ਨੂੰ ਫੋਨ ਤੇ ਦੱਸਿਆ ਕਿ ਮਨਵਿੰਦਰ ਸਿੰਘ ਆਏ ਹਨ ਉਹ ਅੱਧੇ ਘੰਟੇ ਦੀ ਇੰਤਜਾਰ ਤੋਂ ਬਾਅਦ ਦਫਤਰ ਪਹੁੰਚ ਗਏ । 
ਜਦੋਂ ਉਹ ਦਫਤਰ ਆਏ ਤਾਂ ਮੈਂ ਉਹਨਾਂ ਦੇ ਨਾਲ ਸੰਪਰਕ ਕੀਤਾ ਤਾ ਉਹਨਾ ਦਾ ਰਵੱਈਆ ਬੜਾ ਕੁਰੱਖਤ ਸੀ । ਉਹਨਾ ਕਿਹਾ ਕਿ ਉਥੇ ਕੁੱਝ ਨਹੀਂ ਹੋਇਆ ਤੁਸੀਂ ਐਵੇਂ ਰੌਲ਼ਾ ਪਾਇਆ । ਤੁਹਾਡੇ ਤੋਂ ਸਿਰਫ ਹਰਿਆਣਾ ਨੰਬਰ ਹੀ ਪੜਿਆ ਗਿਆ ਹੋਰ ਕੁੱਝ ਕਿਉਂ ਨਹੀਂ ? ਤੁਹਾਨੂੰ ਕੇਸ ਲਈ ਕੁੱਝ ਮਿਲ਼ ਨਹੀਂ ਰਿਹਾ ਤੁਸੀ ਚੋਰੀ ਦਾ ਬਹਾਨਾ ਬਣਾ ਕੋਰਟ ਵਿੱਚ ਫਾਈਦਾ ਲੈਣਾ ਚਾਹੁੰਦੇ ਹੋ । ਕੋਈ ਨਾ ਅਸੀਂ ਵੀ ਐਫ ਆਈ ਆਰ ਦਰਜ ਕਰਾਂਗੇ ਤੇ ਫਿਰ ਜਦੋਂ ਕੋਰਟ ਕੁੱਝ ਮੰਗੇਗੀ ਤਾਂ ਅਸੀਂ ਕਹਿ ਦੇਵਾਂਗੇ ਕਿ ਸੱਭ ਕੁੱਝ ਫਾਲਸ ਹੈ ।  ਮੈਂ ਉਸ ਨਾਲ਼ ਸੰਵਾਦ ਰਚਾਉਂਦਿਆਂ ਕਿਹਾ ਕਿ ਤੁਸੀਂ ਕਿਦਾਂ ਦੀ ਗੱਲ ਕਰ ਰਹੇ ਹੋ ? ਮੈਂ ਤੁਹਾਨੂੰ ਨਹੀਂ ਦੱਸਿਆ ਕਿ ਹਰਿਆਣਾ ਨੰਬਰ ਦੀ ਗੱਡੀ ਹੈ ਬਲਕਿ ਚਸਮਦੀਨ ਕਮਲ ਨੇ ਦੱਸਿਆ ਹੈ । ਨਾਲੇ ਤੁਹਾਡਾ ਆਪਣਾ ਪੁਲਿਸ ਅਫਸਰ ਸੁਖਵਿੰਦਰ ਮੌਕਾ ਦੇਖ ਕੇ ਆਇਆ ਹੈ ਉਹ ਵੀ ਝੂਠ ਬੋਲ ਰਿਹਾ ਹੈ । ਫਿਰ ਇੰਸਪੈਕਟਰ ਗੁਰਤੇਜ ਸਿੰਘ ਕਹਿਣ ਲੱਗਾ ਕਿ ਕਮਲ ਨੂੰ ਵੀ ਦੇਖ ਲਾ ਗੇ , ਪੁਲਿਸ ਦਾ ਫੇਰ ਪਤਾ ਲੱਗਦਾ ਜਦੋਂ ਪੁਲਿਸ ਆਪਣੀ ਕਾਰਵਾਈ ਕਰਦੀ ਹੈ । ਉਸ ਦਾ ਇਰਾਦਾ ਮੈਂਨੂੰ ਡਰਾਉਣ ਧਮਕਾਉਣ ਦਾ ਸੀ ਕਿ ਅਸੀਂ ਐਵੇਂ ਹੀ ਫੇਕ ਇੰਨਕਾਉਟਰ ਬਣਾ ਦਿੰਦੇ ਹਾਂ ।
ਮੇਰੇ ਬੈਠੇ ਬੈਠੇ ਉਹਨਾ ਨੂੰ ਕਿਸੇ ਪੁਲਿਸ ਅਫਸਰ ਦਾ ਫੋਨ ਆਇਆਂ ਤੇ ਉਹਨਾ ਉਸ ਨੂੰ ਕਿਹਾ ਕਿ ਸੱਭ ਫੇਕ ਹੈ ਕੁੱਝ ਵੀ ਨਹੀਂ ਹੋਇਆ । ਉਸ ਪੁਲਿਸ ਅਫਸਰ ਨੇ ਕਿਹਾ ਕਿ ਇਹ ਜੋ ਗੁੰਮ ਹੋਏ ਸਮਾਨ ਦੀ ਲਿਸਟ ਲੈ ਕੇ ਆਏ ਹਨ ਉਸ ਨੂੰ ਲੈ ਕੇ ਮੇਰੇ ਕੋਲ਼ ਆaੁ । ਇੰਸਪੈਕਰਟ ਗੁਰਤੇਜ ਸਿੰਘ , ਏ ਐਸ ਆਈ ਸੁਖਵਿੰਦਰ ਸਿੰਘ ਨੂੰ ਮੇਰੇ ਬਿਆਨ ਦਰਜ ਕਰਵਾਉਣ ਨੂੰ ਕਹਿ ਆਪ ਉਸ ਅਫਸਰ ਕੋਲ਼ ਚਲੇ ਗਏ । ਏ.ਐਸ ਆਈ ਸੁਖਵਿੰਦਰ ਸਿੰਘ ਦਾ ਰਵੱਈਆ ਬੜਾ ਸਲੀਕੇ ਵਾਲਾ ਸੀ ਉਹ ਸੱਭ ਕੁੱਝ ਸਮਝਦਾ ਸੀ ਤੇ ਮੈਂਨੂੰ ਉਹਨਾਂ ਇਸਾਰ ਇਸਾਰੇ ਨਾਲ਼ ਕਹਿ ਵੀ ਦਿਤਾ ਕਿ ਵੀਰ ਅਸੀਂ ਤਾ ਨੌਕਰ ਹਾ ਨੌਕਰੀ ਕਰਨੀ ਹੈ ਕਿਵੇਂ ਕਹਿਣਗੇ ਉਦਾਂ ਹੀ ਕਰਨਾ ਪਵੇਗਾ । ਪੁਲਿਸ ਨੇ ਅਜੇ ਤੱਕ ਐਫ ਆਈ ਆਰ ਦੀ ਕਾਪੀ ਮੈਂਨੂੰ ਨਹੀਂ ਦਿਤੀ । ਇਹ ਹੈ ਸਾਡੇ ਮਹਾਨ ਭਾਰਤ ਦੀ ਮਹਾਨ ਪੁਲਿਸ ਅਤੇ ਲੋਕਾਂ ਦੀ ਸੇਵਾਦਾਰ । ਆਮ ਲੋਕਾਂ ਨਾਲ਼ ਕਿਵੇਂ ਪੇਸ਼ ਆਉਂਦੀ ਹੋਵੇਗੀ ਉਸ ਦਾ ਅੰਦਾਜਾ ਤੁਸੀਂ ਆਪ ਹੀ ਲਗਾ ਸਕਦੇ ਹੋ । 
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ : ੦੯੮੭੨੦੯੯੧੦੦

No comments:

Post a Comment