Thursday, June 13, 2013

Dafter Dee loot maar

ਸਤਿਕਾਰਯੋਗ ਖਾਲਸਾ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥
ਮਨਵਿੰਦਰ ਸਿੰਘ ਗਿਆਸਪੁਰਾ ਦੇ ਦੁਖਾਂਤ ਨਾਲ ਦਲ ਖਾਲਸਾ ਅਲਾਇੰਸ ਹਮਦਰਦੀ ਪ੍ਰਗਟਾਉਂਦਾ ਹੋਇਆ 
ਕਹਿਣਾ ਚਾਹੁੰਦਾ ਹੈ ਕਿ ਹਾਲਤ ਇਸ ਤਰਾਂ ਦੇ ਬਣਦੇ ਜਾ ਰਹੇ ਨੇ ਕਿ ਨਵੰਬਰ ਚੁਰਾਸੀ 
ਮੁੜ ਪੰਜਾਬ ਵਿੱਚ ਦੁਹਰਾਈ ਜਾ ਸਕਦੀ ਹੈ। ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ ੍ 
ਸਾਰੀਆਂ ਮੁਸੀਬਤਾਂ ਦਾ ਹਲ ਕੇਵਲ ਆਜ਼ਾਦੀ ਖਾਲਿਸਤਾਨ ਦੀ ਪ੍ਰਾਪਤੀ।
ਪਰਮਜੀਤ ਸਿੰਘ ਸੇਖੋਂ ਦਾਖਾ, ਪ੍ਰਧਾਨ, ਦਲ ਖਾਲਸਾ ਅਲਾਇੰਸ




ਕੱਲ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਮੇਰੇ ਦਫਤਰ ਤੇ ਚੋਰਾਂ ਵਾਗੂੰ ਆ ਕੇ ਜਿੰਦੇ ਤੋੜ ਦਫਤਰ ਦੇ ਦਰਵਾਜੇ ਭੰਨ ਕੁੱਝ ਨਿਗੁਣੇ ਜਿਹੇ ਸਮਾਨ ਦੇ ਨਾਲ਼ ਨਾਲ਼ ੧੯੮੪ ਸਿੱਖ ਕਤਲੇਆਮ ਨਾਲ਼ ਸਬੰਧਿਤ ਜਰੂਰੀ ਦਸਤਾਵੇਜ, ਸੀ ਡੀਜ਼, ਪੈਨ ਡਰਾਈਵ , ਹਾਰਡ ਡਿਸਕ ਆਦਿ ਨੂੰ ਚੁਰਾ ਕੇ ਕਾਇਰਤਾ ਪੁਰਨ ਕਾਰਾ ਕੀਤਾ ਹੈ । ਇਹਨਾਂ ਕਾਇਰਾਂ ਦਾ ਮਨੋਰਥ ਮੇਰੇ ਰੁਜਗਾਰ ਨੂੰ ਬੰਦ ਕਰਵਾਉਣਾ ਅਤੇ ਮੇਰਾ ਮਨੋਬਲ ਤੋੜ ਘਰ ਬੈਠਾਉਣ ਦਾ ਹੈ । ਇਸੇ ਕੜੀ ਤਹਿਤ ਇਹਨਾਂ ਝੂਠਾ ੨੫੩ ਏ ਦਾ ਕੇਸ ਵੀ ਬਣਾਇਆ ਹੋਇਆ ਹੈ ।
ਕੀਮਤੀ ਫਾਈਲਾਂ ਨੂੰ ਚੁਰਾ ਕੇ ਉਹਨਾ ਚੋਰਾਂ , ਲੁਟੇਰੇ ਗੁੰਡਿਆਂ ਨੇ ਕੋਈ ਮਾਰਅਕੇ ਵਾਲਾ ਕੰਮ ਨਹੀਂ ਕੀਤਾ ਕਿਉਂਕਿ ਜਿਥੋਂ ਇਹ ਜਾਣਕਾਰੀ ਪਹਿਲਾ ਲਈ ਸੀ ਹੁਣ ਦੁਬਾਰਾ ਵੀ ਲਈ ਜਾ ਸਕਦੀ ਹਾਂ ਮੇਰੇ ਕੰਮ ਨੂੰ ਥੋੜਾ ਵਧਾ ਜਰੂਰ ਦਿਤਾ ਹੈ । ਦੂਸਰਾ ਮੇਰੇ ਦਫਤਰ ਵਿੱਚ ਪਈਆਂ ਕੱਪੜਾ ਟੈਸਟਿੰਗ ਕਰਨ ਵਾਲੀਆਂ ਜਰੂਰੀ ਮਸੀਂਨਾਂ ਨੂੰ ਚੁੱਕ ਉਹਨਾਂ ਨੂੰ ਕੁੱਝ ਨਹੀਂ ਮਿਲਣਾ ਮਿਹਨਤ ਕਰਾਂਗੇ ਦੁਬਾਰਾ ਆਪੇ ਬਣ ਜਾਣਗੀਆਂ ।
ਇਹ ਘਟਨਾਂ ਦਾ ਵੇਰਵਾਂ ਮੇਰੇ ਦਫਤਰ ਦੇ ਨਜਦੀਕ ਦੁਕਾਨ ਕਰ ਰਹੇ ਕਮਲ ਨੇ ਪੁਲਿਸ ਸਾਹਮਣੇ ਬਿਆਨ ਦਰਜ ਕਰਵਾਏ ਹਨ ਕਿ ਉਸਨੇ ਦੋ ਮੋਨੇ ਨੌਜੁਆਨਾ ਨੂੰ ਮੇਰੇ ਦਫਤਰ ਵਿੱਚੋਂ ਕੁੱਝ ਫਾਈਲਾਂ ਅਤੇ ਜਰੂਰੀ ਸਮਾਨ ਲੈ ਜਾਂਦੇ ਵੇਖਿਆ ਹੈ । ਉਹਨਾ ਕੋਲ਼ ਹਰਿਆਣਾ ਨੰਬਰ ਦੀ ਨਵੀਂ ਇੰਡੀਕਾ ਗੱਡੀ ਸੀ । ਗੁਰਪੁਰਬ ਹੋਣ ਕਾਰਨ ਮੈਂ ਆਫਿਸ ਨਹੀਂ ਸੀ ਗਿਆ । ਮੈਨੂੰ ਵੀ ਕਮਲ ਨੇ ਹੀ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ ਸੀ ।
ਅਜਿਹੀਆਂ ਘਟਨਾਵਾਂ ਕਿਸੇ ਜੁਝਾਰੂ ਦਾ ਮਨੋਬਲ ਤੋੜ ਨਹੀਂ ਸਕਦੀਆਂ ਸਗੋਂ ਹੋਰ ਲੜਨ ਲਈ ਤਕੜਾ ਕਰਦੀਆਂ ਹਨ । ਅਸਲੀ ਚੀਜ ਇਹ ਵਿਚਾਰ, ਇਹ ਭਾਵਨਾ ਹੁੰਦੀ ਹੈ ਕਿ ਮੈਂ ਵਿਦਰੋਹ ਕਰਦਾ ਹਾਂ ਇਸ ਲਈ ਮੈਂ ਹਾਂ । ਜਾਂ ਇਸ ਨੂੰ ਉਲਟੇ ਤਰੀਕੇ ਕਹਿ ਲਓ ਮੈਂ ਹਾ ਇਸ ਲਈ ਵਿਦਰੋਹ ਕਰਦਾ ਹਾਂ । ਵਿਦਰੋਹੀ ਦਾ ਵਿਸੇਸ਼ ਗੁਣ ਇਹ ਹੈ ਕਿ ਉਹ ਜਿਉਣ ਦੇ ਅਰਥਾਂ ਬਾਰੇ ਸੋਚਦਾ ਹੈ, ਪਸ਼ੂਆਂ ਵਾਗ ਸਿਰਫ ਜੀਵਨ ਹੰਡਾਉਣ ਬਾਰੇ ਨਹੀਂ । ਉਹ ਆਤਮ ਸਨਮਾਨ ਅਤੇ ਇੰਨਸਾਫ ਮੰਗਦਾ ਹੈ ਅਤੇ ਲੜਦਾ ਹੈ ਜਦ ਤੱਕ ਮੁੱਕ ਨਹੀਂ ਜਾਂਦਾ ਸੋ ਸਾਡੀ ਲੜਾਈ ਜਾਰੀ ਹੈ ਤੇ ਰਹੇਗੀ ਵੀ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ : ੯੮੭੨੦੯੯੧੦੦

No comments:

Post a Comment