Thursday, June 6, 2013

ਖਾਲਸਤਾਨ ਦੀ ਪ੍ਰਾਪਤੀ ਲਈ ਕਦੋਂ ਜਾਗੋਗੇ, ਦਲ ਖਾਲਸਾ ਅਲਾਇੰਸ

ਖਾਲਸਤਾਨ ਦੀ ਪ੍ਰਾਪਤੀ ਲਈ ਕਦੋਂ ਜਾਗੋਗੇ
ਦਲ ਖਾਲਸਾ ਅਲਾਇੰਸ



ਸਾਕਾ ਦਰਬਾਰ ਸਾਹਿਬ ਸਿੱਖ ਮਨਾਂ ਦੀ ਵੇਦਨਾ,  ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜ੍ਹੀ ਅਥਾਹ ਸ਼ਰਧਾ ਨਾਲ, ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਆਈਆਂ ਹਜ਼ਾਰਾਂ ਸੰਗਤਾਂ ਦੇ ਵਹਿਸ਼ੀਆਣਾ ਕਤਲੇਆਮ ਨਾਲ, ਕੌਮ ਦੇ ਸਵੈਮਾਣ ਨੂੰ ਜਗਾਉਣ ਵਾਲੇ ਜਰਨੈਲ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਣਖ਼ੀਲੀ ਜ਼ਮੀਰ ਦੀ ਸਾਂਝ ਨਾਲ ਜੁੜਿਆ, ਸਾਕਾ ਹੈ। ਦੇਸ਼ ਦੀ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਕੇਂਦਰ ਸਰਵਉਚ ਧਾਰਮਿਕ ਅਸਥਾਨ ਦਰਬਾਰ ਸਾਹਿਬ ਤੇ ਕੌਮ ਦੀ ਰਾਜਸੀ ਹੋਂਦ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੁਸ਼ਮਣ ਵਾਗੂੰ ਹਮਲਾ ਕੀਤਾ ਅਤੇ ਤੋਪਿਆਂ, ਟੈਂਕਾਂ ਨਾਲ ਢਹਿ ਢੇਰੀ ਕਰ ਦਿੱਤਾ ਗਿਆ। ਸਾਕਾ ਦਰਬਾਰ ਸਾਹਿਬ, ਸਿੱਖਾਂ ਦਾ ਤੀਜਾ ਘੱਲੂਘਾਰਾ ਹੈ, ਸਾਕੇ ਭੁੱਲਣਯੋਗ ਨਹੀਂ ਹੁੰਦੇ।
ਸਿੱਖ ਹਰ ਵਰ੍ਹੇ ਇਸ ਸਾਕੇ, ਇਸ ਘੱਲੂਘਾਰੇ ਨੂੰ ਯਾਦ ਕਰਦੇ ਹਨ,ਭਾਰਤੀ ਹਕੂਮਤ ਤੇ ਸਿੱਖ ਦੁਸ਼ਮਣ ਤਾਕਤਾਂ ਦੀਆਂ ਸਿੱਖਾਂ ਪ੍ਰਤੀ ਦੁਸ਼ਮਣ ਤੇ ਨਫ਼ਰਤ ਭਰੀ ਜ਼ਹਿਨੀਅਤ ਕਾਰਣ ਦਰਬਾਰੇ 'ਚ ਵਾਪਰਿਆ ਦੁਖਾਂਤ, ਸਿੱਖਾਂ ਦੇ ਮਨ 'ਚ ਵੈਰਾਗ ਭਰਦਾ ਹੈ, ਸਿੱਖਾਂ ਨੂੰ ਆਪਣੀ ਗੁਲਾਮੀ ਤੇ ਝੁੰਜਲਾਹਣ ਹੁੰਦੀ ਹੈ, ਅਤੇ ਜੇ ਇਸ ਸਮੇਂ ਉਹ ਫਿਰਕੂ ਜਾਨੂੰਨ 'ਚ ਅੰਨ੍ਹੀਆਂ ਤਾਕਤਾਂ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਢੇਹ-ਢੇਰੀ ਹੋਣ ਤੇ ਫੌਜ ਦੇ ਟੈਂਕਾਂ ਤੇ ਚੜ੍ਹ ਕੇ ਭੰਗੜੇ ਪਾਏ ਸਨ, ਲੱਡੂ ਵੰਡੇ ਸਨ, ਉਹ ਜਾਨੂੰਨ 'ਚ ਅੰਨ੍ਹੀਆਂ ਤਾਕਤਾਂ ਜੇ ਹੁਣ ਵੀ ਸਿੱਖਾਂ ਨੂੰ ਘੱਲੂਘਾਰਾ ਮਨਾਉਣ ਦੀ ਆਗਿਆ ਦੇਣ ਲਈ ਤਿਆਰ ਨਹੀਂ, ਘੱਲੂਘਾਰੇ ਦੇ ਪੋਸਟਰ ਸ਼ਰੇਆਮ ਪਾੜ੍ਹੇ ਜਾਂਦੇ ਹਨ, ਫੋਟੋਆਂ ਖਿਚਵਾਈਆਂ ਜਾਂਦੀਆਂ ਹਨ, ਤਾਂ ਇਹ ਸਿੱਖਾਂ ਦੇ ਅੱਲ੍ਹੇ ਜਖ਼ਮਾਂ ਤੇ ਲੂਣ ਛਿੜਕਣ ਤੋਂ ਬਿਨਾਂ ਹੋਰ ਕੁਝ ਨਹੀਂ। ਸਿੱਖ ਸਰਬੱਤ ਦਾ ਭਲਾ ਮੰਗਦੇ ਹਨ, ਪ੍ਰੰਤੂ ਇਸਦੇ ਬਾਵਜੂਦ ਜੇ ਕੋਈ ਉਨ੍ਹਾਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਦੀ ਆਗਿਆ ਨਹੀਂ ਦਿੰਦਾ, ਤਾਂ ਇਸ ਦਾ ਸਿੱਧਾ-ਸਿੱਧਾ ਅਰਥ ਇਹੋ ਹੈ ਕਿ ਇਸ ਦੇਸ਼ ਦੀ ਬਹੁਗਿਣਤੀ, ਸਿੱਖਾਂ ਨੂੰ ਇਸ ਦੇਸ਼ ਦੀ ਧਰਤੀ ਤੇ ਵੇਖਣਾ ਹੀ ਨਹੀਂ ਚਾਹੁੰਦੀ। ਜੇ ਸਿੱਖ ਆਪਣੇ ਸ਼ਹੀਦਾਂ ਦੀ ਯਾਦਗਾਰ ਬਣਾਉਂਦੇ ਹਨ ਤਾਂ ਇਨ੍ਹਾਂ ਦੀ ਢਿੱਡ 'ਚ ਪੀੜ੍ਹ ਹੁੰਦੀ ਹੈ ਅਤੇ ਜੇ ਸਿੱਖ ਘੱਲੂਘਾਰੇ ਦੀ ਸਲਾਨਾ ਯਾਦ ਮਨਾਉਂਦੇ ਹਨ ਤਾਂ ਵੀ ਇਹ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹਨ? ਜਿਹੜੀ ਸਰਕਾਰ, ਸਿੱਖਾਂ ਨੂੰ ਆਪਣੇ ਹੱਕਾਂ ਦੀ ਮੰਗ ਕਰਨ ਤੇ ਝੱਟ ਜੇਲ੍ਹਾਂ 'ਚ ਸੁੱਟ ਦਿੰਦੀ ਹੈ, ਦੇਸ਼-ਧ੍ਰੋਹੀ ਤੱਕ ਦੇ ਮੁਕੱਦਮੇ ਝੱਟ ਦਰਜ ਹੋ ਜਾਂਦੇ ਹਨ, ਉਹ ਸਰਕਾਰ, ਇਨ੍ਹਾਂ ਫਿਰਕੂ ਜਾਨੂੰਨ 'ਚ ਅੰਨ੍ਹੇ ਹਿੰਦੂਆਂ ਦੀਆਂ ਸਿੱਖ, ਵਿਰੋਧੀ ਕਾਰਵਾਈਆਂ ਤੇ ਪੂਰੀ ਤਰ੍ਹਾਂ ਅੱਖਾਂ ਮੀਚੀ ਬੈਠੀ ਹੈ। ਸਿੱਖ ਕੌਮ ਨੇ ਜਿਸ ਸੰਤ ਭਿੰਡਰਾਂਵਾਲੇ ਨੂੰ 'ਵੀਹਵੀ' ਸਦੀ ਦਾ ਮਹਾਨ ਸਿੱਖ ਦਾ ਖਿਤਾਬਦਿੱਤਾ ਹੈ, ਉਸ ਵਿਰੁੱਧ ਲਗਾਤਾਰ ਜ਼ਹਿਰ ਉਗਲਿਆ ਜਾਂਦਾ ਹੈ, ਸਿੱਖਾਂ ਦੇ ਹਰ ਮਾਮਲੇ 'ਚ ਦਖ਼ਲ ਦਿੱਤਾ ਜਾਂਦਾ ਹੈ, ਸਿੱਖਾਂ ਨੂੰ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਨ੍ਹਾਂ ਦੀ ਇਸ ਦੇਸ਼ 'ਚ ਅਜ਼ਾਦ ਹਸਤੀ ਨਹੀਂ, ਉਹ ਗੁਲਾਮ ਹਨ, ਸਿਰਫ਼ ਉਹੀ ਕੁਝ ਕਰ ਸਕਦੇ ਹਨ, ਜੋ ਇਸ ਦੇਸ਼ ਦੀ ਬਹੁਗਿਣਤੀ ਨੂੰ ਪ੍ਰਵਾਨ ਹੋਵੇ। ਦੇਸ਼ ਦੀ ਹਾਕਮ ਧਿਰ ਕਾਂਗਰਸ ਅਤੇ ਸੰਘ ਪਰਿਵਾਰ, ਦੋਵੇਂ ਸਿੱਖਾਂ ਲਈ ਸੱਪਨਾਥ ਤੇ ਨਾਗਨਾਥ ਹਨ, ਦੋਵੇਂ ਧਿਰਾਂ ਸਿੱਖਾਂ ਨੂੰ ਡੰਗਣ ਜਾਂ ਡੱਸਣ 'ਚ ਕੋਈ ਕਸਰ ਬਾਕੀ ਨਹੀਂ ਛੱਡਦੀਆਂ। ਪੰਜਾਬ ਦੀ ਸੱਤਾਧਾਰੀ ਧਿਰ ਵੀ ਭਗਵਿਆਂ ਦੀ ਝੋਲੀ 'ਚ ਬੈਠੀ ਹੈ, ਇਸ ਲਈ ਉਹ ਸਿੱਖ ਵਿਰੋਧੀ ਤਾਕਤਾਂ ਨੂੰ ਸਿੱਖਾਂ ਨੂੰ ਜ਼ਲੀਲ ਕਰਨ ਲਈ, ਉਨ੍ਹਾਂ ਦੀ ਪੱਗ ਲਾਹੁਣ ਲਈ, ਉਨ੍ਹਾਂ ਦੇ ਧਰਮ ਦੀ ਤੌਹੀਨ ਕਰਨ ਲਈ, ਸਿੱਖਾਂ ਦੇ ਖ਼ਾਤਮੇ ਲਈ 'ਹੱਲਾਸ਼ੇਰੀ' ਦਿੰਦੀ ਹੈ, ਇਹੋ ਕਾਰਣ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਫਿਰਕੂ ਜਾਨੂੰਨ 'ਚ ਅੰਨ੍ਹੇ ਸ਼ਿਵ ਸੈਨਿਕ, ਘੱਲੂਘਾਰੇ ਦੇ ਪੋਸਟਰ ਪਾੜ੍ਹਦੇ ਹਨ, ਸ਼ਹੀਦੀ ਯਾਦਗਾਰ ਦਾ ਲਗਾਤਾਰ ਵਿਰੋਧ ਕਰਦੇ ਹਨ, ਪ੍ਰੰਤੂ ਉਨਾਂ ਨੂੰ ਨਕੇਲ ਪਾਉਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ। ਸਰਕਾਰ ਦੀ ਘੇਸਲ, ਇਨ੍ਹਾਂ ਜਾਨੂੰਨੀ ਲਈ ਹੱਲਾਸ਼ੇਰੀ ਹੈ, ਜਿਸ ਕਾਰਣ ਉਹ ਆਪਣੀਆਂ ਸਿੱਖ ਵਿਰੋਧੀ ਕਾਰਵਾਈ ਨੂੰ ਧੜੱਲੇ ਨਾਲ ਸ਼ਰੇਆਮ ਅੰਜ਼ਾਮ ਦੇ ਕੇ, ਸਿੱਖਾਂ ਦੇ ਜਖਮਾਂ ਤੇ ਲੂਣ ਛਿੜਕਦੇ ਹਨ, ਉਨ੍ਹਾਂ ਨੂੰ ਚਿੜ੍ਹਾਉਂਦੇ ਹਨ। ਉਹ ਹਿੰਦੂ ਧਿਰਾਂ ਜਿਹੜੀਆਂ ਸਿੱਖਾਂ ਤੇ ਹਿੰਦੂਆਂ ਨੂੰ ਨੂੰਹ-ਮਾਸ ਦਾ ਰਿਸ਼ਤ ਹੋਣ ਦੀਆਂ ਟਾਹਰਾਂ ਮਾਰਦੀਆਂ ਹਨ, ਉਹ ਤਾਕਤਾਂ ਵੀ ਆਪਣੇ ''ਸਿੱਖ ਭਾਈਆਂ' ਦੇ ਜਖ਼ਮਾਂ ਤੇ ਛਿੜਕਦੇ ਜਾਂਦੇ ਲੂਣ ਤੇ ਦੜ੍ਹ ਵੱਟ ਜਾਂਦੀਆਂ ਹਨ। ਗ਼ਲਤ ਨੂੰ ਗਲਤ ਕਹਿਣ ਦੀ ਦਲੇਰੀ ਨਹੀਂ ਕਰਦੀਆਂ। ਪਿਛਲੇ ਇਤਿਹਾਸ ਨੂੰ ਯਾਦ ਨਹੀਂ ਕੀਤਾ ਜਾਂਦਾ ਕਿ ਆਖ਼ਰ ਪੰਜਾਬ ਦੇ ਕਾਲੇ ਦਿਨਾਂ ਲਈ ਵੀ ਅਜਿਹੀਆਂ ਫਿਰਕੂ ਜਾਨੂੰਨੀ ਕਾਰਵਾਈਆਂ ਹੀ ਜੁੰਮੇਵਾਰ ਸਨ। ਪੰਜਾਬ ਦੇ ਅਮਨ-ਕਾਨੂੰਨ ਨੂੰ ਆਖ਼ਰ ਲਾਂਬੂ ਕੌਣ ਲਾ ਰਿਹਾ ਹੈ? ਇਹ ਨਾਂ ਤਾਂ ਸਰਕਾਰ ਸੋਚ ਰਹੀ ਹੈ ਅਤੇ ਨਾਂ ਹੀ ਉਹ ਹਿੰਦੂ ਭਾਈਚਾਰਾ, ਜਿਹੜਾ ਪੰਜਾਬ 'ਚ ਅਮਨ-ਚੈਨ ਚਾਹੁੰਦਾ ਹੈ। ਅਸੀਂ ਹਮੇਸ਼ਾ ਪੰਜਾਬ 'ਚ ਸਦੀਵੀ ਅਮਨ ਦੇ ਹਾਮੀ ਰਹੇ ਹਾਂ ਅਤੇ ਹਾਂ, ਪ੍ਰੰਤੂ ਇਹ ਅਮਨ-ਚੈਨ ਸਿੱਖਾਂ ਦੀ ਜ਼ਮੀਰ ਨੂੰ ਵੰਗਾਰ ਕੇ, ਉਨ੍ਹਾਂ ਦੀ ਪੱਗ ਲਾਹੁੰਣ ਦਾ ਯਤਨ ਕਰਕੇ ਹਰਗਿਜ਼ ਨਹੀਂ ਰਹਿ ਸਕਦਾ। ਪਤਿ ਲੁਹਾ ਕੇ ਜਿਊਣਾ, ਕਿਸੇ ਸੱਚੇ ਸਿੱਖ ਨੂੰ ਨਾ ਕਦੇ ਮੰਨਜੂਰ ਹੋਇਆ ਹੈ ਅਤੇ ਨਾ ਹੋਵੇਗਾ। ਅਸੀਂ ਸੱਤਾ ਦੀ ਘੂਕੀ 'ਚ ਕੁੰਭਕਰਨੀ ਨੀਂਦ ਸੁੱਤੀ ਪੰਜਾਬ ਸਰਕਾਰ ਨੂੰ ਆਪਣੇ ਹੋਕੇ ਨਾਲ ਜਗਾਉਣਾ ਚਾਹੁੰਦੇ ਹਾਂ, ਤਾਂ ਕਿ ਉਹ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਵਾਲਿਆਂ ਨੂੰ ਸਮਾਂ ਰਹਿੰਦੇ ਨਕੇਲ ਪਾ ਲਵੇ। ਅਸੀਂ ਸਾਰੀਆਂ ਇਨਸਾਫ਼ ਪਸੰਦ ਧਿਰਾਂ ਨੂੰ ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹਨ, ਉਨ੍ਹਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਵੀ ਸ਼ਰਾਰਤੀ ਲੋਕ ਦੀਦੇ ਸ਼ਰਾਰਤ ਨੂੰ ਨੱਥ ਪਾਉਣ ਲਈ ਅੱਗੇ ਆਉਣ। ਸਿੱਖਾਂ ਲਈ ਸਾਕਾ ਦਰਬਾਰ ਸਾਹਿਬ ਦਾ ਇਹ ਹਫ਼ਤਾ ਬੇਹੱਦ ਵੇਦਨਾ ਭਰਪੂਰ ਭਾਵਨਾਤਮਕ ਹਫ਼ਤਾ ਹੁੰਦਾ ਹੈ, ਇਸ ਲਈ ਜੇ ਉਨ੍ਹਾਂ ਦਾ ਦੁੱਖ ਨਹੀਂ ਵੰਡਾ ਸਕਦੇ ਤਾਂ ਲੂਣ ਛਿੜਕਣ ਦਾ ਯਤਨ ਵੀ ਨਾ ਕਰੋ।
ਸਮੁਚੇ ਸਿੱਖ ਵੀ ਜੇ ਅਜੇ ਸਿੱਖ ਕੌਮ ਦੀ ਆਜ਼ਾਦੀ ੍ ਕੌਮੀ ਘਰ ੍ ਖਾਲਸਤਾਨ ਦੀ ਪ੍ਰਾਪਤੀ ਲਈ ਨਹੀਂ ਜਾਗੇ ਤਾਂ ਕਦੋਂ ਜਾਗਣਗੇ। ਸੁਤਿਉ ਸੁਤੇ ਰਹੋ ਤਾਂ ਕਿ ਤੁਸੀਂ ਜਾਗਦਿਆਂ ਦੇ ਰਾਹਾਂ ਚ ਰੁਕਾਵਟਾਂ ਨਾ ਖੜੀਆਂ ਕਰ ਸਕੋ।

ਦਲ ਖਾਲਸਾ ਅਲਾਇੰਸ

No comments:

Post a Comment