Wednesday, May 28, 2014

ਸ਼ਹੀਦੀ ਦਿਹਾੜਾ 29 ਮਈ 1993, "ਸ਼ਹੀਦ ਭਾਈ ਗੁਰਮੇਲ ਸਿੰਘ ਥਾਂਦੇਵਾਲਾ" ਬੱਬਰ ਖਾਲਸਾ

ਸ਼ਹੀਦੀ ਦਿਹਾੜਾ 29 ਮਈ 1993, "ਸ਼ਹੀਦ ਭਾਈ ਗੁਰਮੇਲ ਸਿੰਘ ਥਾਂਦੇਵਾਲਾ" ਬੱਬਰ ਖਾਲਸਾ
ਸ਼ਹੀਦੀ ਦਿਹਾੜਾ 29 ਮਈ 1993, "ਸ਼ਹੀਦ ਭਾਈ ਗੁਰਮੇਲ ਸਿੰਘ ਥਾਂਦੇਵਾਲਾ" ਬੱਬਰ ਖਾਲਸਾ


ਕੌਮੀ ਆਜ਼ਾਦੀ ਲਈ ਹੋਈਆਂ ਕੁਰਬਾਨੀਆਂ ਜਦੋਂ ਆਪਣਾ ਰੰਗ ਵਿਖਾਉਣਗੀਆਂ,,
ਓਦੋਂ ਕੌਮ ਦੇ ਸੁੰਨੇ ਵਿਹੜੇ ਵਿਚ ਬਹਾਰਾਂ ਮੁੜ ਕੇ ਆਉਣਗੀਆਂ ।
ਬੜਾ ਫਖਰ ਹੁੰਦਾ ਹੈ ਆਪਣੀ ਨਿਆਰੀ ਅਤੇ ਨਿਵੇਕਲੀ ਕੌਮ ਤੇ, ਜਿਸ ਨੇ ਸਿਖਾਂ ਦੇ ਗਲ ਪਈਆਂ ਗੁਲਾਮੀ ਦੀਆਂ ਐਨਾਂ ਸੰਗਲਾਂ ਨੂੰ ਤੋੜਨ ਲਈ ਇਕ ਤੋਂ ਵਧ ਕੇ ਇਕ ਮਹਾਨ ਯੋਧਿਆਂ ਨੂੰ ਜਨਮ ਦੇ ਰਹੀ ਹੈ । ਸਿਖ ਕੌਮ ਆਪਣੀ ਅਜਾਦ ਹਸਤੀ ਨੂੰ ਕਾਇਮ ਰਖਣ ਲਈ ਹਮੇਸਾਂ ਹੀ ਸੰਘਰਸ਼ ਕਰਦੀ ਆਈ ਹੈ ਅਤੇ ਕਰ ਰਹੀ ਹੈ । ਇਹ ਅਨਮੋਲ ਵਿਰਾਸਤ ਕੌਮ ਨੂੰ ਗੁਰੂ ਪਿਤਾ ਕਲਗੀਧਰ ਜੀ ਅਪਾਰ ਬਖਸ਼ਿਸ਼ ਸਦਕਾ ਹਾਸਿਲ ਹੋਈ ਹੈ ।
ਜਦ ਅਸੀਂ ਆਪਣੀ ਕੌਮ ਦੇ ਸ਼ਹੀਦਾਂ ਦੇ ਇਤਿਹਾਸ ਵਲ ਨੂੰ ਨਿਗ੍ਹਾ ਮਾਰਦੇ ਹਾਂ ਤਾਂ ਇਕ ਲੰਬੀ ਕਤਾਰ ਨਜਰ ਆਉਂਦੀ ਹੈ । ਓਨਾਂ ਹੀ ਲਾਸਾਨੀ ਸੂਰਮਿਆਂ ਦੇ ਵਿਚੋਂ ''''ਭਾਈ ਗੁਰਮੇਲ ਸਿੰਘ ਜੀ ਥਾਂਦੇਵਾਲਾ'''' ਜੀ ਦਾ ਨਾਂ ਬੜੇ ਮਾਨ ਅਤੇ ਸਮਾਨ ਨਾਲ ਲਿਆ ਜਾਂਦਾ ਹੈ ।
ਜ਼ਿਲਾ ਮੁਕਤਸਰ 'ਚ ਵਸਦੇ ਪਿੰਡ ਥਾਂਦੇਵਾਲਾ ਵਿਖੇ ਸਰਦਾਰ ਕੇਹਰ ਸਿੰਘ ਬਰਾੜ ਜੀ ਦੇ ਘਰ ਮਾਤਾ ਚੰਦ ਕੌਰ ਜੀ ਦੀ ਕੁਖੋਂ ਭਾਈ ਗੁਰਮੇਲ ਸਿੰਘ ਜੀ ਦਾ ਜਨਮ 1973 ਨੂੰ ਹੋਇਆ । ਭਾਈ ਗੁਰਮੇਲ ਸਿੰਘ ਜੀ ਨੇ 10ਵੀੰ ਤਕ ਦੀ ਸਿਖਿਆ ਇਲਾਕਾਈ ਸਕੂਲ ਤੋਂ ਲਈ ਅਤੇ ਬਾਅਦ ਵਿਚ ਆਪ ਜੀ ਸਿਖ ਸੰਘਰਸ਼ ਨੂੰ ਕਾਮਯਾਬੀ ਤੇ ਲੈ ਜਾਣ ਨੂੰ ਘਰਬਾਰ ਛਡ ਕੇ ਬੱਬਰ ਖਾਲਸਾ ਨਾਲ ਆਨ ਜੁੜੇ । ਭਾਈ ਸਾਹਿਬ ਜੀ ਨੇ ਆਉਂਦੀਆਂ ਹੀ ਆਪਣੀ ਬਹਾਦੁਰੀ ਦੇ ਜੋਹਰ ਸਦਕਾ ਜੁਝਾਰੂ ਕਾਰਵਾਈਆਂ ਆਰੰਭ ਕਰ ਦਿਤੀਆਂ ।
ਭਾਈ ਸਾਹਿਬ ਜੀ ਆਜ਼ਾਦੀ ਦੀ ਲੜਾਈ ਚ ਸ਼ਾਮਿਲ ਹੋਣ ਤੋਂ ਪਹਿਲਾਂ ਗੁਪਤ ਰੂਪ 'ਚ ਲਗਾਤਾਰ ਸਿੰਘਾਂ ਦੇ ਲੰਗਰ ਦੀ ਸੇਵਾ ਨਿਵਾਉਂਦੇ ਰਿਹੇ ਸਨ । ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਭਾਈ ਸਾਹਿਬ ਜੀ ਨੇ ਆਪਣੇ ਘਰ ਖਾਲਿਸਤਾਨ ਦੇ ਲਈ ਬਹੁਤ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿਤਾ ਸੀ । ਪਰ ਇਸ ਦੋਰਾਨ ਆਪ ਜੀ ਨਹੀ ਸੀ ਚਾਹੁੰਦੇ ਕੀ ਅਸੀਂ ਮੀਡੀਆਂ ਦੀ ਨਜ਼ਰਾਂ ਚ ਆਈਏ । ਅਖਬਾਰਾਂ ਦੀਆਂ ਸੁਰਖਿਆ ਜਾਂ ਫਿਰ ਟੀ.ਵੀ ਚੈਨਲ ਦੂਰਦਰਸ਼ਨ ਤੋਂ ਦੁਰ ਹੀ ਰਹਿਣ ਲਈ ਬੜੀ ਹੁਸ਼ਿਆਰੀ ਨਾਲ ਸੇਵਾ ਨਿਭਾ ਰਿਹੇ ਸਨ ।
ਭਾਈ ਗੁਰਮੇਲ ਸਿੰਘ ਜੀ ਦੀ ਸੋਚ ਬਹੁਤ ਦੁਰ ਅੰਦੇਸੀ ਸੀ ਓਹ ਜਾਣਦੇ ਸਨ ਕੀ ਇਹ ਸੰਘਰਸ਼ ਬਹੁਤ ਦੁਰ ਤੀਕਰ ਚਲਨਾ ਹੈ ਇਸ ਲਈ ਜਿਆਦਾ ਕਾਹਲਾਪਨ 'ਫਾਇਦਾ ਘਟ ਤੇ ਨੁਕਸਾਨ ਜਿਆਦਾ ਕਰ ਸਕਦਾ ਹੈ । ਭਾਈ ਜਾਣਦੇ ਸਨ ਕੀ ਇਕ ਗਲਤ ਫੈਸਲਾ ਸੰਘਰਸ਼ ਨੂੰ ਫੇਲ ਕਰ ਸਕਦਾ ਹੈ । ਇਸ ਲਈ ਭਾਈ ਸਾਹਿਬ ਜੀ ਹਰ ਕਦਮ ਫੂਕ ਫੂਕ ਕਰ ਚਲਣ ਤੇ ਵਿਸਵਾਸ ਕਰਦੇ ਸਨ ।
ਭਾਈ ਗੁਰਮੇਲ ਸਿੰਘ ਜੀ ਸਾਥੀ ਸਿੰਘਾਂ ਨੂੰ ਅਕਸਰ ਕਹਿੰਦੇ ਸਨ ਕਿ ਗੁੱਸੇ ਵਿਚ ਪੁਟਿਆ ਕੋਈ ਵੀ ਕਦਮ ਦੁਸ਼ਮਨ ਨੂੰ ਹਾਵੀ ਹੋਣ ਦਾ ਮੋਕਾ ਦੇ ਸਕਦਾ ਹੈ । ਇਸ ਲਈ ਗੁਸੇ ਨੂੰ ਹਮੇਸ਼ਾਂ ਕਾਬੂ ਵਿਚ ਰਖਿਆ ਕਰੋ ਅਤੇ ਵਿਚਾਰ ਕੇ ਸੰਘਰਸ਼ ਨੂੰ ਆਗਾਹ ਨੂੰ ਤੋਰਿਆ ਜਾਵੇ । ਭਾਈ ਗੁਰਮੇਲ ਸਿੰਘ ਜੀ ਥਾਂਦੇਵਾਲਾ ਜੀ ਕਿਸੇ ਕਿਸਮ ਦਾ ਜੋਖਮ ਨਹੀ ਸੀ ਲੈਣਾ ਚਾਹੁੰਦੇ । ਓਨਾਂ ਦੀ ਸੂਝਵਾਨ ਨੀਤੀ ਨੂੰ ਸਿੰਘ ਕਬੀਲੇ ਤਾਰੀਫ਼ ਮਨਦੇ ਸਨ ।
ਭਾਈ ਗੁਰਮੇਲ ਸਿੰਘ ਜੀ ਦੁਸ਼ਮਨ ਨੂੰ ਕੋਈ ਮੋਕਾ ਨਹੀ ਸੀ ਦੇਂਦੇ । 1992 ਨੂੰ ਸਿਖ ਸੰਘਰਸ਼ ਤੇ ਦੁਸ਼ਮਨ ਵਲੋਂ ਕੀਤੇ ਜਾ ਰਿਹੇ ਹਮਲਿਆਂ ਵਾਜੋਂ ਬਹੁਤ ਗੇਹਰੀ ਸੱਟ ਵੱਜੀ ਸੀ । ਓਸ ਸਮੇ ਪੂਰੇ ਭਾਰਤ ਅੰਦਰ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਕੁਝ ਜੱਥੇਬੰਦੀਆਂ ਟੁਟ ਗਈਆਂ ਸਨ । ਭਾਈ ਸਾਹਿਬ ਜੀ ਲਈ ਇਹ ਚਿੰਤਾ ਦਾ ਵਿਸ਼ਾ ਸੀ ਓਸ ਵੇਲੇ । ਮਈ 1993 ਦੇ ਸ਼ੁਰੂ ਵਿਚ ਭਾਈ ਸਾਹਿਬ ਜੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਲੋਂ ਜੁਝਾਰੂ ਸਿੰਘਾਂ ਨੂੰ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ ਨੂੰ ਕਿਹਾ ਜਾ ਰਿਹਾ ਸੀ ਪਰ ਆਪ ਜੀ ਨੇ ਇਸ ਤਰ੍ਹਾ ਦੀ ਕਾਇਰਤਾ ਕਰਕੇ ਭਜਨਾ ਗਵਾਰਾ ਨਾ ਸਮਝਿਆ । ਭਾਈ ਗੁਰਮੇਲ ਸਿੰਘ ਜੀ ਨੇ ਕਿਹਾ ਅਸੀਂ "ਪੰਥ ਦੀ ਜੀਤ" ਕਰਕੇ ਹੀ ਦਮ ਲਵਾਂਗੇ, ਜੇਕਰ ਇਸ ਜਨਮ 'ਚ ਨਹੀ ਤਾਂ ਸ਼ਹੀਦੀ ਜਾਮ ਪੀਆਂਗੇ ਪਰ ਦੁਸ਼ਮਣਾਂ ਅਗੇ ਗੋਡੇ ਨੀ ਟੇਕਨੇ, ਜਦ ਤਕ ਜਿਉਂਦੇ ਹਾਂ ਸੰਘਰਸ਼ ਜਾਰੀ ਰਹੂਗਾ ।
29 ਮਈ 1993 ਦਾ ਦਿਨ ਭਾਈ ਗੁਰਮੇਲ ਸਿੰਘ ਜੀ ਥਾਂਦੇਵਾਲਾ ਜੀ ਪਿੰਡ ਭੁੱਲਰ ਦੇ ਬਾਹਰ ਇਕ ਸੂਰਜਮੁਖੀ ਦੇ ਖੇਤਾਂ ਚ ਆਰਾਮ ਫਰਮਾ ਰਿਹੇ ਸਨ ਕਿ ਪਿੰਡ ਦੇ ਕਿਸੇ ਬੇਗੁਰੇ ਨੇ ਇਲਾਕਾਈ ਥਾਣੇ ਜਾ ਦਸਿਆ । ਕੁਝ ਹੀ ਮਿੰਟਾ ਦੇ ਅੰਦਰ ਭਾਰਤੀ ਸੁਰਖਿਆ ਬਲਾਂ ਨੇ ਭਾਈ ਸਹਿਬ ਜੀ ਨੂੰ ਘੇਰਾ ਪਾ ਲਿਆ । ਜਦ ਭਾਈ ਸਾਹਿਬ ਜੀ ਨੂੰ ਇਸ ਗੱਲ ਦਾ ਇਹਸਾਸ ਹੋਇਆ ਤਾਂ ਓਨਾਂ ਆਪਣੀ ਰਾਇਫ਼ਲ ਚੂਕ ਲਈ ਤੇ ਦੁਸ਼ਮਨ ਨੂੰ ਲਲਕਾਰਿਆ ਅਤੇ ਨਾਲ ਹੀ ਜੈਕਾਰਾ ਛਡਿਆ ''ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ'' ਇਸਦੇ ਨਾਲ ਇਕ ਜਬਰਦਸਤ ਮੁਕਾਬਲਾ ਸ਼ੁਰੂ ਹੋ ਗਿਆ । ਇਹ ਮੁਕਾਬਲਾ ਇਕ ਪਾਸੇ ਭਾਰੀ ਗਿਣਤੀ ਚ ਆਇਆਂ ਭਾਰਤੀ ਸੁਰਖਿਆ ਫੋਰਸਾਂ ਅਤੇ ਇਕ ਪਾਸੇ ਪਿਤਾ ਦਸਮੇਸ਼ ਦਾ ਲਾਡਲਾ ਇਕਲਾ ਹੀ ਦੁਸ਼ਮਨਾਂ ਨਾਲ ਜੂਝ ਪਿਆ । ਸਵੇਰੇ 10 ਵਜੇ ਇਹ ਲੜਾਈ ਸ਼ੁਰੂ ਹੋਈ ਜੋ 2 ਘੰਟੇ ਤਕ ਚਲਦੀ ਰਹੀ । ਜਦ ਤਕ ਭਾਈ ਸਾਹਿਬ ਦਾ ਗੋਲੀਆਂ ਨੇ ਸਾਥ ਦਿਤਾ, ਆਪ ਜੀ ਜੂਝਦੇ ਰਿਹੇ ਅਖਰ ਜਦ ਕੋਈ ਹੋਰ ਚਾਰਾ ਨਾ ਰਿਹਾ, ਭਾਈ ਗੁਰਮੇਲ ਸਿੰਘ ਜੀ ਥਾਂਦੇਵਾਲਾ ਜੀ ਨੇ ਸਾਈਨਾਇਡ ਦੀ ਇਕ ਕੈਪਸੂਲ ਨਿਗਲ ਲਿਆ ਅਤੇ ਸ਼ਹੀਦ ਹੋ ਗਏ ।
ਭਾਈ ਗੁਰਮੇਲ ਸਿੰਘ ਜੀ ਨੇ ਆਪਣੇ ਕਹੇ ਸ਼ਬਦਾਂ ਨੂੰ ਸਚ ਕਰ ਕੇ ਜਾਣਿਆ । ਭਾਈ ਸਾਹਿਬ ਜੀ ਨੇ ਸ਼ਹਾਦਤ ਦਾ ਜਾਮ ਪੀ ਲਿਆ ਸੀ । ਫੋਰਨ ਐਸ.ਐਸ.ਪੀ ਨੇ ਪ੍ਰੇਸ ਨੂੰ ਪ੍ਰੇਸ ਨੋਟ ਦਿਤਾ, ਜਿਸ ਵਿਚ ਕਿਹਾ ਗਿਆ ਕਿ ਇਕ ਭਾਰੀ ਮੁਠਭੇੜ 'ਚ ਇਕ ਖਾੜਕੂ ਸ਼ਹੀਦ ਹੋ ਗਿਆ । ਭਾਈ ਸਾਹਿਬ ਜੀ ਨੂੰ 5 ਨਰਕਧਾਰੀਆਂ ਅਤੇ ਕੀ ਹੋਰ ਅਧਿਕਾਰੀਆਂ ਦੀ ਮੋਤ ਦਾ ਜ਼ਿਮੇਵਾਰ ਦਸਿਆ ਗਿਆ । ਇਸਦੇ ਨਾਲ ਹੀ ਗਿਦੜਵਹਾ ਭੰਡਾਰ ਨੂੰ ਅਗ ਲਾਉਣ ਦਾ ਜ਼ਿਮੇਵਾਰ ਦਸਿਆ ਗਿਆ । ਐਸ.ਐਸ.ਪੀ ਨੇ ਮੁਠਭੇੜ ਵਾਲੀ ਥਾਂ ਤੋਂ ਪੁਲਿਸ ਨੂੰ AK-47 ਅਤੇ 2 ਮੇਗਜ਼ੀਨ ਮਿਲੀਆਂ ਦਸਿਆ ਗਿਆ ।
ਸਾਡਾ ਸ਼ਹੀਦ ਵੀਰਾਂ ਦੀਆਂ ਜੀਵਨੀਆਂ ਸਾਂਝੀ ਕਰਨ ਦਾ ਮਕਸਦ ਸਿਖੀ ਵਿਚ ਆ ਰਹੀਆਂ ਮੁਸ਼ਕਿਲਾਂ ਪ੍ਰਤੀ ਕੌਮ ਨੂੰ ਜਾਗਰੂਕ ਕਰਨਾ ਹੈ ਤਾਕੀ ਕੌਮ ਜਾਗਰੂਕ ਹੋ ਕੇ ਸਿਖੀ ਦੇ ਦੁਸ਼ਮਣ ਦਾ ਟਾਕਰਾ ਕਰ ਸਕੇ ।
ਆਓ ਕੌਮ ਦੇ ਇਹਨਾ ਸ਼ਹੀਦ ਵੀਰਾਂ ਨੂੰ ਸਚੀ ਸ਼ਰਧਾਂਜਲੀ ਭੇਟ ਕਰੀਏ ਸਚੀ ਸ਼ਰਧਾਂਜਲੀ ਇਹੋ ਹੈ ਕਿ ਅਸੀਂ ਵੀ ਓਨਾਂ ਦੇ ਪਾਏ ਪੁਰਣੀਆ ਤੇ ਚਲਦਿਆਂ ਕੌਮ ਤੇ ਪੰਥ ਦੀ ਸੇਵਾ ਕਰੀਏ । ਸਿਖੀ ਨੂੰ ਚੜਦੀਕਲਾ ਵਿਚ ਰੱਖੀਏ, ਸਿਖ ਨੂੰ ਪਤਿਤ ਹੋਣ ਤੋਂ ਰੋਕੀਏ, ਖੰਡੇ ਬਾਟੇ ਦੀ ਪਾਹੁਲ ਲੈਣ ਨੂੰ ਪਰੇਰਿਤ ਕਰੀਏ, ਤਾ ਜੋ ਸਿਖ ਜਹਿਰ ਵਰਗੇ ਨਸ਼ਿਆਂ ਤੋਂ ਦੁਰ ਰਿਹੇ ।

No comments:

Post a Comment