Monday, June 13, 2016

ਕੇਜਰੀਵਾਲ ਨੇ ਦਿੱਲੀ ਦੇ ਵੋਟਰਾਂ ਨੂੰ ਜੋ ਕਿਹਾ ਕੁੱਝ ਵੀ ਨਹੀਂ ਕੀਤਾ। ਦਾਖਾ DAKHA

ਕੇਜਰੀਵਾਲ ਨੇ ਦਿੱਲੀ ਦੇ ਵੋਟਰਾਂ ਨੂੰ ਜੋ ਕਿਹਾ ਕੁੱਝ ਵੀ ਨਹੀਂ ਕੀਤਾ। ਦਾਖਾ
ਕੇਜਰੀਵਾਲ ਨੇ ਦਿੱਲੀ ਦੇ ਵੋਟਰਾਂ ਨੂੰ ਜੋ ਕਿਹਾ ਕੁੱਝ ਵੀ ਨਹੀਂ ਕੀਤਾ। ਦਾਖਾ

ਕੇਜਰੀਵਾਲ ਨੇ ਦਿੱਲੀ ਦੇ ਵੋਟਰਾਂ ਨੂੰ ਜੋ ਕਿਹਾ ਕੁੱਝ ਵੀ ਨਹੀਂ ਕੀਤਾ। ਦਾਖਾ
ਪੜ੍ਹਨ ਲਈ ਲਿੰਕ ਤੇ ਜਾਵੋ, ਪੜ੍ਹੋ ਸੋਚੋ ਸਮਝੋ ਵਿਚਾਰੋ, ਫਿਰ ਵੋਟ ਲਈ ਅਗੇ ਵਧੋ।
ਕਾਂਗਰਸ ਦੀ ਭੈਣ, ਆਮ ਆਦਮੀ ਪਾਰਟੀ ਦੇ ਵਿਧਾਤਾ ਅਤੇ ਅਖੌਤੀ ਮਹਾਤਮਾ ਗਾਂਧੀ ਦੇ ਭਗਤ ਕੇਜਰੀਵਾਲ ਨੇ ਦਿੱਲੀ ਦੇ ਵੋਟਰਾਂ ਨੂੰ ਜੋ ਕਿਹਾ ਕੁੱਝ ਵੀ ਨਹੀਂ ਕੀਤਾ। ਠੀਕ ਇਸੇ ਤਰਾਂ ਹੀ ਇਹ ਹੁਣ ਪੰਜਾਬ ਨੂੰ ਕੁੱਝ ਲੋਕਾਂ ਰਾਹੀਂ ਬਦਨਾਮ ਕਰਾ ਕੇ ਪੰਜਾਬ ਦੇ ਲੋਕਾਂ ਨੂੰ 'ਪੰਜਾਬ ਪੰਜਾਬੀ ਪੰਜਾਬੀਅਤ' ਦੇ ਖਿਲਾਫ ਆਪਸ ਚ ਸਿਰਫ ਲੜਾ ਸਕਦਾ ਹੈ ਪਰ ਪੰਜਾਬ ਲਈ ਕੁੱਝ ਕਰੇਗਾ ਨਹੀਂ। ਕੀ ਆਹ ਸਭ ਕੁੱਝ ਪੰਜਾਬ ਤੋਂ ਪਹਿਲਾਂ ਦਿੱਲੀ ਚ ਲਾਗੂ ਹੋ ਗਿਆ ਹੈ ?

1 - ਧਰਨੇਆਂ ਚ ਦਿਖਾਇਆ ਲੋਕਪਾਲ ਲਾਗੂ ਹੋ ਗਿਆ ਹੋਵੇਗਾ ?
2 - ਹੁਣ ਤੱਕ ਨਵੰਬਰ 1984 ਚ ਸਿੱਖ ਨਸਲਕੁਸ਼ੀ ਦੇ ਦੋਸ਼ੀ ਫਾਂਸੀਆਂ ਤੇ ਟੰਗ ਜਾਂ ਜੇਲਾਂ ਚ ਬੰਦ ਕਰ ਦਿੱਤੇ ਹੋਣਗੇ ?
3 - ਦਿੱਲੀ ਦੀਆਂ ਸੜਕਾਂ ਰੇਲਾਂ ਬਸਾਂ ਆਦਿ ਥਾਵਾਂ ਤੇ ਸ਼ਰੇਆਮ ਹੁੰਦੇ ਬਲਾਤਕਾਰ ਬੰਦ ਹੋ ਗਏ ਹੋਣਗੇ ?
4 - ਦਿੱਲੀ ਵਿੱਚ ਸ਼ਰੇਆਮ ਖੁੱਲੇ ਫਿਰਦੇ ਬਲਾਤਕਾਰੀ ਫੜ੍ਹ ਫੜ੍ਹ ਜੇਲਾਂ ਭਰ ਦਿੱਤੀਆਂ ਹੋਣਗੀਆਂ ?
5 - ਦਿੱਲੀ ਵਿੱਚ ਬਿਜਲੀ ਸਸਤੀ ਅਤੇ ਪਾਣੀ ਮੁੱਫਤ ਹੋ ਗਿਆ ਹੋਵੇਗਾ ?
6 - ਦਿੱਲੀ ਵਾਹਨਾਂ ਦੇ ਧੂੰਆਂ ਤੋਂ ਮੁਕਤ ਹੋ ਗਈ ਹੋਵੇਗੀ ?
7 - ਦਿੱਲੀ ਵਿੱਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੋਵੇਗਾ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਜੇਲ੍ਹਾਂ ਚ ਬੰਦ ਕਰ ਦਿੱਤੇ ਹੋਣਗੇ ?
8 - ਦਿੱਲੀ ਨਸ਼ਾ ਮੁਕਤ ਹੋ ਗਈ ਹੋਵੇਗੀ ?
9 - ਦਿੱਲੀ ਵਿੱਚ ਕੋਈ ਵਿਅਕਤੀ ਸੜਕਾਂ ਤੇ ਨਾ ਸੌਂਦਾ ਹੋਵੇਗਾ, ਸਭ ਨੂੰ ਘਰ ਦੀ ਛੱਤ ਨਸੀਬ ਹੋ ਗਈ ਹੋਵੇਗੀ ?
10 - ਸ਼ੀਲਾ ਦੀਕਸ਼ਤ ਤਾਂ ਕਿਸੇ ਜੇਲ੍ਹ ਚ ਬੈਠੀ ਆਪਣੇ ਕੀਤੇ ਤੇ ਪਛਤਾ ਰਹੀ ਹੋਵੇਗੀ ?
11 - ਸਾਰੇ ਟੈਕਸ ਮਾਫ ਕਰ ਦਿੱਤੇ ਹੋਣਗੇ ?
12 - ਆਪ ਦੇ ਮੰਤਰੀ ਜਾਂ ਵਿਧਾਇਕ ਕੀ ਜਾਅਲੀ ਕੰਮਾਂ ਵਿੱਚ ਨਹੀਂ ਫਸੇ ?
13 - ਦਿੱਲੀ ਵਿੱਚ 15 ਲੱਖ ਕੈਮਰੇ ਲੱਗ ਗਏ ਹੋਣਗੇ ?
14 - ਫਰੀ ਵਾਈ ਫਾਈ ਦੇ ਨਜ਼ਾਰੇ ਲੋਕ ਲੈਂਦੇ ਹੋਣਗੇ ?
15 - ਮੁਲਾਜ਼ਮਾਂ ਨੂੰ ਤਨਖਾਹਾਂ ਪਹਿਲਾਂ ਨਾਲੋਂ ਵਾਧੂ ਤੇ ਸਮੇਂ ਸਿਰ ਮਿਲ ਰਹੀਆਂ ਹੋਣਗੀਆਂ ?
16 - ਦਿੱਲੀ ਵਿੱਚ ਆਪ ਦੇ ਝਾੜੂ ਨੇ ਸਫਾਈ ਕਰ ਦਿੱਤੀ ਹੋਵੇਗੀ, ਹੁਣ ਕਿਤੇ ਵੀ ਕੂੜਾ ਦੇਖਣ ਨੂੰ ਨਹੀਂ ਮਿਲਦਾ ਹੋਵੇਗਾ ?
17 - ਦਿੱਲੀ ਵਿੱਚ ਕੋਈ ਵਿਅਕਤੀ ਸੜਕਾਂ ਤੇ ਪਾਨ ਤੇ ਪਿਸ਼ਾਬ ਦੀ ਪਿਚਕਾਰੀ ਨਹੀਂ ਮਾਰਦਾ ਹੋਵੇਗਾ ?
18 - ਕੇਜਰੀਵਾਲ ਦੀ ਪਾਰਟੀ ਧਰਮ ਨਿਰਪਖ ਹੈ ? ਕੇਜਰੀਵਾਲ ਕਿਸੇ ਡੇਰੇਦਾਰ ਦੀ ਸ਼ਰਨ ਵਿੱਚ ਨਹੀਂ ਜਾਂਦਾ ਹੋਵੇਗਾ ?

ਦਿੱਲੀ ਦੇ ਵੋਟਰਾਂ ਨਾਲ ਝੂਠੇ ਵਾਅਦੇ ਕਰਕੇ ਕੇਜਰੀਵਾਲ ਹੁਣ ਉਥੋਂ ਭਗੌੜਾ ਹੋ ਕੇ ਪੰਜਾਬ ਚ ਝੂਠੇ ਪ੍ਰਚਾਰ ਦਾ ਅੱਤਵਾਦ ਫੈਲਾ ਰਿਹਾ ਹੈ। ਕੇਜਰੀਵਾਲ ਦੇ ਵਾਅਦੇ ਦਿੱਲੀ 'ਚ ਝੂਠੇ ਸਾਬਤ ਹੋਏ, ਹੁਣ ਇਹ ਪੰਜਾਬ ਬਾਰੇ ਕਿਉਂ ਐਵੇਂ ਸੁੱਕਾ ਰੋਏ ? ਪੰਜਾਬ ਦੇ ਜਾਇਆਂ ਨੇ ਹਰ ਧਾੜਵੀ ਦੇ ਮੂੰਹ ਮੋੜੇ, ਸ਼੍ਰੋਮਣੀ ਅਕਾਲੀ ਦਲ ਨੇ ਕੇਜਰੀਵਾਲ ਦੇ ਝੂਠੇ ਵਾਦਿਆਂ ਦੇ ਤਾਲੇ ਤੋੜੇ।

ਪ੍ਰਮਜੀਤ ਸਿੰਘ ਸੇਖੋਂ (ਦਾਖਾ)
ਸੀਨੀਅਰ ਮੀਤ ਪ੍ਰਧਾਨ, ਅਮਰੀਕਾ ਵਿਸਟ
ਸ਼੍ਰੋਮਣੀ ਅਕਾਲੀ ਦਲ (ਬਾਦਲ)

No comments:

Post a Comment