Friday, June 24, 2016

"ਦਿੱਲੀ ਦੇ ਅਜੋਕੇ ਧਾੜਵੀ ਕੇਜਰੀਵਾਲ ਦਾ ਅਸਲ ਚਿਹਰਾ" । ਦਾਖਾ DAKHA

"ਦਿੱਲੀ ਦੇ ਅਜੋਕੇ ਧਾੜਵੀ ਕੇਜਰੀਵਾਲ ਦਾ ਅਸਲ ਚਿਹਰਾ"
ਪੂਰਾ ਕਲਮ ਪੜ੍ਹਨ ਲਈ ਲਿੰਕ ਦਬਾਉ ਦਾਖਾ


"ਦਿੱਲੀ ਦੇ ਅਜੋਕੇ ਧਾੜਵੀ ਕੇਜਰੀਵਾਲ ਦਾ ਅਸਲ ਚਿਹਰਾ"
ਪੂਰਾ ਕਲਮ ਪੜ੍ਹਨ ਲਈ ਲਿੰਕ ਦਬਾਉ ਦਾਖਾ


"ਦਿੱਲੀ ਦੇ ਅਜੋਕੇ ਧਾੜਵੀ ਕੇਜਰੀਵਾਲ ਦਾ ਅਸਲ ਚਿਹਰਾ"
ਪੂਰਾ ਕਲਮ ਪੜ੍ਹਨ ਲਈ ਲਿੰਕ ਦਬਾਉ ਦਾਖਾ


"ਦਿੱਲੀ ਦੇ ਅਜੋਕੇ ਧਾੜਵੀ ਕੇਜਰੀਵਾਲ ਦਾ ਅਸਲ ਚਿਹਰਾ"
ਪੂਰਾ ਕਲਮ ਪੜ੍ਹਨ ਲਈ ਲਿੰਕ ਦਬਾਉ ਦਾਖਾ

     ਕਾਰਟੂਨਿਸਟ ਵੱਲੋਂ ਬਣਾਇਆ ਗਿਆ ਇਹ ਸ਼ਾਨਦਾਰ ਕਾਰਟੂਨ ਕੇਜਰੀਵਾਲ ਦੀ ਅਸਲ ਨੀਅਤ ਅਤੇ ਕਿਰਦਾਰ ਨੂੰ ਬਿਆਨ ਕਰ ਰਿਹਾ ਹੈ, ਦਿੱਲੀ ਦੇ ਲੋਕਾਂ ਨੇ ਵੱਡੀ ਤਬਦੀਲੀ ਲਿਆਓਣ ਦੀ ਆਸ ਵਿੱਚ ਕੇਜਰੀਵਾਲ ਨੂੰ ਬੇਮਿਸਾਲ ਸਮਰਥਨ ਦੇ ਕੇ ਮੁਖਮੰਤਰੀ ਬਣਾਇਆ ਸੀ। ਲੋਕਾਂ ਦੀਆਂ ਭਾਵਨਾਵਾਂ ਨੂੰ ਆਪਣੀਆਂ ਨਿੱਜੀ ਖਾਹਿਸ਼ਾਂ ਹੇਠਾਂ ਦਰੜ ਕੇ ਦੇਸ਼ ਵਿਚੋ ਸਭ ਤੋਂ ਵੱਧ ਤਨਖ਼ਾਹ ਲੈਣ ਵਾਲਾ ਮੁਖਮੰਤਰੀ ਅੱਜ ਪੰਜਾਬ ਨੂੰ ਮੋਹਰਾ ਬਣਾ ਕੇ ਦਿੱਲੀ ਪ੍ਰਤੀ ਆਪਣੀਆਂ ਜਿਮੇਵਾਰੀਆਂ ਤੋਂ ਭੱਜ ਰਿਹਾ ਹੈ, ਦਿੱਲੀ ਦੇ ਲੋਕਾਂ ਨੂੰ ਇਹ ਉਮੀਦ ਸੀ ਕਿ ਕੇਜਰੀਵਾਲ ਓਹਨਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੱਚੇ ਦਿਲੋਂ ਉੱਦਮ ਕਰੇਗਾ। ਪਰ ਦਿੱਲੀ ਨਿਵਾਸੀ ਅੱਜ ਇਹ ਮਹਿਸੂਸ ਕਰ ਰਹੇ ਹਨ ਕਿ ਕੇਜਰੀਵਾਲ ਦਿੱਲੀ ਦੇ ਵੋਟਰਾਂ ਪ੍ਰਤੀ ਚੁੱਕੀ ਹੋਈ ਸੰਵਿਧਾਨਿਕ ਸੌਂਹ ਨੂੰ ਪਿੱਠ ਦਿਖਾ ਰਹੇ ਹਨ, ਦੋ ਸਾਲ ਸਰਕਾਰ ਚਲਾਓਣ ਦੇ ਬਾਵਜੂਦ ਦਿੱਲੀ ਵਾਲੇ ਕੇਜਰੀਵਾਲ ਕੋਲ਼ੋਂ ਊਠ ਦਾ ਬੁੱਲ ਡਿਗਣ ਦੀ ਆਸ ਵਿੱਚ ਬਿਹਬਲ ਹੋ ਰਹੇ ਹਨ।
     ਦਿੱਲੀ ਦੇ ਆਮ ਲੋਕਾਂ ਨੂੰ ਸੁਫਨਿਆਂ ਦੀ ਮ੍ਰਿਗ ਤ੍ਰਿਸ਼ਨਾ ਵਿਖਾ ਕੇ ਸੱਤਾ ਸੁੱਖ ਭੋਗਣ ਵਾਲਾ ਕੇਜਰੀਵਾਲ ਅੱਜ ਲੋਕਾਂ ਦੇ ਨਿਗੂਣੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਅਜੀਬੋ-ਗਰੀਬ ਬਹਾਨੇ ਲਾ ਰਿਹਾ ਹੈ, ਜਦੋਂ ਦਿੱਲੀ ਵਾਲੇ ਕੇਜਰੀਵਾਲ ਵੱਲੋਂ ਕੀਤੇ ਸਿਖਿਆ ਅਤੇ ਨੌਕਰੀਆਂ ਵਾਲੇ ਵਾਅਦੇ ਦੀ ਯਾਦ ਦਵਾਓਦੇ ਹਨ ਤਾਂ ਜਨਾਬ ਕੇਜਰੀਵਾਲ ਨਰਿੰਦਰ ਮੋਦੀ ਦੀ ਡਿਗਰੀ ਦੀ ਪਟਾਰੀ ਖੋਲ ਕੇ ਬੈਠ ਜਾਂਦੇ ਹਨ, ਦਿੱਲੀ ਦੀਆਂ ਔਰਤਾਂ ਦੀ ਸੁਰੱਖਿਆ ਦੀ ਜਗਾਹ ਸ਼੍ਰੀ ਕੇਜਰੀਵਾਲ ਨੂੰ ਕਨਹੀਆ ਲਾਲ ਦੀ ਸਪੀਚ ਦਾ ਜ਼ਿਆਦਾ ਫਿਕਰ ਹੈ। ਨਿੱਜੀ ਹਊਮੈ ਦੀ ਭੁੱਖ ਨਾਲ ਗ੍ਰਸੇ ਹੋਏ ਅਰਵਿੰਦ ਕੇਜਰੀਵਾਲ ਆਪਣੀ ਦਿੱਖ ਨੂੰ ਚਮਕਾਓਣ ਖਾਤਿਰ ਆਮ ਲੋਕਾਂ ਦਾ ਦੋ ਸੌ ਕਰੋੜ ਰੁਪਇਆ ਖਰਚ ਕਰ ਰਿਹਾ ਹੈ। ਦਿੱਲੀ ਦੀਆਂ ਸੜਕਾਂ,ਸਕੂਲਾਂ ਵਿੱਚ ਸ਼ਰੇਆਮ ਵਿਕਦਾ ਨਸ਼ਾ ਅਤੇ ਫ਼ਾਰਮ ਹਾਂਊਸਾਂ ਤੇ ਹੁੰਦੀਆਂ ਰੇਵ ਪਾਰਟੀਆਂ ਤੇ ਕੋਈ ਕਾਰਵਾਈ ਕਰਨ ਦੀ ਬਜਾਏ ਦਿੱਲੀ ਦਾ ਇਹ ਨੀਰੋ ਉੜਤਾ ਪੰਜਾਬ ਦੀ ਬੰਸਰੀ ਵਜਾ ਰਿਹਾ ਹੈ। ਜਦੋ ਦਿੱਲੀ ਦੀ ਅਸਿਹਣਯੋਗ ਗਰਮੀ ਨਾਲ ਸਤਾਈ ਹੋਈ ਵੱਸੋ ਪਾਣੀ ਦੀਆਂ ਦੋ ਬੂੰਦਾਂ ਪ੍ਰਾਪਤ ਕਰਨ ਲਈ ਤ੍ਰਾਹ-ਤ੍ਰਾਹ ਕਰ ਰਹੀ ਸੀ ਤਾਂ ਸ਼੍ਰੀ ਕੇਜਰੀਵਾਲ ਗੋਆ ਦੇ ਠੰਡੇ ਬੀਚਾਂ ਦਾ ਅਨੰਦ ਮਾਣ ਰਹੇ ਸਨ।
     ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਵੱਲੋਂ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਦੂਹਰੀ ਖੇਡ ਖੇਡੀ ਜਾ ਰਹੀ ਹੈ, ਦਿੱਲੀ ਦੀਆਂ ਸਮੱਸਿਆਵਾਂ ਦਾ ਕੋਈ ਸਾਰਥਿਕ ਹੱਲ ਲੱਭਣ ਦੀ ਜਗਾਹ ਕੇਂਦਰ ਸਰਕਾਰ ਉਪਰ ਬੇਬੁਨਿਆਦ ਇਲਜ਼ਾਮ ਲਾ ਕੇ ਬਚਿਆ ਜਾ ਰਿਹਾ ਹੈ। ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਓਣ ਖਾਤਿਰ ਕੋਰਟਾਂ ਵਿੱਚ ਬੇਫਜ਼ੂਲ ਕੇਸ ਕਰਕੇ ਸਮਾਂ ਅਤੇ ਸਰਮਾਇਆ ਬਰਬਾਦ ਕੀਤਾ ਜਾ ਰਿਹਾ ਹੈ, ਕੇਜਰੀਵਾਲ ਵੱਲੋਂ ਪੰਜਾਬ ਵਿੱਚ ਆ ਕੇ ਓਨਾਂ ਕੰਮਾਂ ਦਾ ਸਿਹਰਾ ਆਪਣੇ ਸਿਰ ਬੰਨਿਆ ਜਾ ਰਿਹਾ ਹੈ ਜੋ ਦਿੱਲੀ ਵਿੱਚ ਕਦੇ ਕੀਤੇ ਹੀ ਨਹੀਂ ਗਏ। ਕੇਜਰੀਵਾਲ ਵੱਲੋਂ ਮੀਡੀਆ ਨੂੰ ਆਵਦੇ ਹੱਕ ਵਿੱਚ ਵਰਤਣ ਦੀ ਕੁਸ਼ਲਤਾ ਨੂੰ ਪੰਜਾਬ ਵਿੱਚ ਰਾਜ ਸੱਤਾ ਦੀ ਪ੍ਰਾਪਤੀ ਲਈ ਦੋਬਾਰਾ ਵਰਤੋ ਵਿੱਚ ਲਿਆਂਦਾ ਜਾ ਰਿਹਾ ਹੈ।
     ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਧਰਾਤਲ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਬਹੁਤ ਹੀ ਸਿਆਣਪ ਨਾਲ ਫੈਸਲਾ ਲੈਣਾ ਪਵੇਗਾ, ਬਹੁਤ ਹੀ ਬਾਰੀਕੀ ਨਾਲ ਇਹ ਪਰਖਣਾ ਹੋਵੇਗਾ ਕਿ ਅੱਗਾ ਦੌੜ ਪਿੱਛਾ ਚੌੜ ਦੀ ਰਾਜਨੀਤੀ ਕਰਨ ਵਾਲੇ ਕੇਜਰੀਵਾਲ ਕੀ ਸਚਮੁਚ ਪੰਜਾਬ ਲਈ ਇਮਾਨਦਾਰ ਹਨ? ਕਿਓਕਿ ਦਿੱਲੀ ਦੇ ਹਾਲਾਤ ਪਿਛਲੇ ਦੋ ਸਾਲਾਂ ਦੌਰਾਨ ਕੋਈ ਕਰਾਂਤੀਕਾਰੀ ਤਬਦੀਲੀ ਦੀ ਗਵਾਹੀ ਨਹੀਂ ਭਰ ਰਹੇ, ਸਗੋਂ ਬੱਦ ਤੋਂ ਬਦਤਰ ਜ਼ਰੂਰ ਹੋਏ ਹਨ। ਇਹ ਆਪਣੇ ਆਪ ਵਿੱਚ ਗੰਭੀਰ ਸਵਾਲ ਹੈ ਕਿ ਦਿੱਲੀ ਦੇ ਲੋਕਾਂ ਦੀਆਂ ਉਮੰਗਾਂ ਅਤੇ ਆਸਾਂ ਨੂੰ ਅੱਧ ਵਿਚਕਾਰ ਛੱਡ ਕੇ ਪੰਜਾਬੀਆਂ ਨੂੰ ਸੁਫਨੇ ਦਿਖਾਓਣ ਵਾਲਾ ਕੇਜਰੀਵਾਲ ਵਾਸਤਵ ਵਿੱਚ ਕਿੰਨਾ ਇਮਾਨਦਾਰ ਹੈ। ਪੰਜਾਬੀਆਂ ਦੇ ਸਭਿਆਚਾਰ ਅਤੇ ਰਵਾਇਤਾਂ, ਪਰੰਪਰਾਵਾਂ ਤੋਂ ਬਿਲਕੁਲ ਅਣਜਾਣ ਕੇਜਰੀਵਾਲ ਕੀ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਸਮਝਣ ਦੀ ਸਮਰੱਥਾ ਰੱਖਦਾ ਹੈ?
     ਦਿੱਲੀ ਦੇ ਵਸਨੀਕਾਂ ਨੂੰ ਦੋ ਬੂੰਦ ਪੀਣ ਵਾਲਾ ਪਾਣੀ ਦੇਣ ਤੋਂ ਅਸਮਰਥ ਕੇਜਰੀਵਾਲ ਪੰਜਾਬ ਦੇ ਪਾਣੀਆਂ ਦੀ ਰਾਖੀ ਕਿੱਥੋਂ ਕਰ ਸਕੇਗਾ, ਪੰਜਾਬ ਦੇ ਖੁੱਲੇ ਡੁੱਲੇ ਮਹੌਲ ਦੀ ਬਨਿਸਬਤ ਦਿੱਲੀ ਦੇ ਸੱਤਾ ਦੇ ਗਲਿਆਰਿਆਂ ਦਾ ਵਾਕਿਫ ਕੇਜਰੀਵਾਲ ਕੀ ਪੰਜਾਬੀਆਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਲੱਭ ਸਕੇਗਾ? ਕੀ ਪੰਜਾਬ ਦੀ ਧਰਤੀ ਦਿੱਲੀ ਦੇ ਭੇਜੇ ਹੋਏ ਇਕ ਏਲਚੀ ਦੇ ਤਜ਼ਰਬਿਆਂ ਲਈ ਆਪਣੀ ਜ਼ਮੀਨ ਮੁਹਈਆ ਕਰਵਾਏਗੀ? ਓਹ ਵੀ ਓਦੋ ਜਦੋਂ ਓਹਦੇ ਤਜਰਬੇ ਦਿੱਲੀ ਵਿੱਚ ਹੀ ਬੁਰੀ ਤਰਾਂ ਫੇਲ ਹੋ ਚੁੱਕੇ ਹੋਣ ? ਜਵਾਬ ਸ਼ਾਇਦ ਨਾਂ ਵਿੱਚ ਹੋਵੇਗਾ।

ਯੂਥ ਅਕਾਲੀ ਦਲ ਕਨੇਡਾ ਵੈਸਟ।

ਜਾਰੀ ਕਰਤਾ :-
ਪਰਮਜੀਤ ਸਿੰਘ ਸੇਖੋਂ (ਦਾਖਾ)
ਸੀਨੀਅਰ ਮੀਤ ਪ੍ਰਧਾਨ, ਅਮਰੀਕਾ ਵਿਸਟ
ਸ਼੍ਰੋਮਣੀ ਅਕਾਲੀ ਦਲ (ਬਾਦਲ)

No comments:

Post a Comment