Saturday, March 22, 2014

ਵੋਟਾਂ ਦੀ ਖਾਤਰ ਸਭ ਭੱਜੇ ਫਿਰਦੇ ੍ #ਪਰਮਜੀਤ ਸਿੰਘ ਸੇਖੋਂ ਦਾਖਾ

ਵੋਟਾਂ ਦੀ ਖਾਤਰ ਸਭ ਭੱਜੇ ਫਿਰਦੇ ੍ ਪਰਮਜੀਤ ਸਿੰਘ ਸੇਖੋਂ ਦਾਖਾ

ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।
ਅਸੀਂ ਲੱਭਦੇ ਕੁਰਸੀ ਵੱਧ ਅਧਿਕਾਰਾਂ ਦੀ ੍ ਤਖਤ ਅਕਾਲ ਤੇ ਹਮਲਾ ਕਰਵਾ ਬੈਠੇ।
ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।
ਨਾ ਕੁਰਸੀ ਵਰਗਾ ਖੇਲ ਕੋਈ ਨਾ ਤਿਹਾੜ ਨਾਭੇ ਵਰਗੀ ਜੇਲ੍ਹ ਕੋਈ ੍
ਜੋੜੀਆਂ ਜੱਗ ਥੋੜ੍ਹੀਆਂ ਕਿਸਮਤ ਨਾਲ ਮਿਲਦਾ ਮੇਲ ਕੋਈ।
ਘਰ ਪੱਕੇ ਵੇਖ ਸ਼ਰੀਕਾਂ ਦੇ ਕੱਖਾਂ ਦੀ ਕੁੱਲੀ ਢਾਹ ਬੈਠੇ।
ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।
ਕਿਸੇ ਵਕਤ ਸਿੰਘਾਂ ਦਾ ਕੇਸਰੀ ਪ੍ਰਚਮ ਕਾਬਲ ਤੀਕਰ ਝੁੱਲਦਾ ਸੀ ੍
ਕੋਹੇਨੂਰ ਜਿਹਾ ਹੀਰਾ ਵੀ ਸਿੰਘਾਂ ਦੇ ਪੈਰੀਂ ਰੁੱਲਦਾ ਸੀ।
ਐਸੀ ਪੱਗ ਵਟਾਈ ਡੋਗਰਿਆਂ ਗਲ੍ਹ ਫਾਹਾ ਆਪ ਪੁਆ ਬੈਠੇ।
ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।
ਰੱਬ ਬਖਸ਼ੇ ਇਨਾਂ ਹਿੰਦੋਸਤਾਨੀ ਲੀਡਰਾਂ ਨੂੰ ਜੋ ਵਾਅਦੇ ਕਰਕੇ ਮੁੱਕਰ ਦੇ ੍
ਵੋਟਾਂ ਦੀ ਖਾਤਰ ਸਭ ਭੱਜੇ ਫਿਰਦੇ ਉਂਝ ਨਹੀਂ ਲਾਇਕ ਇਹ ਟੁੱਕਰ ਦੇ।
ਲੀਡਰ ਅਕਾਲੀ ੍ ਤਖਤ ਅਕਾਲ ਢੁਹਾ ਹੱਥੀਂ ੍ ਸਿਰ ਆਪਣੇ ਖੇਹ ਪੁਆ ਬੈਠੇ ੍
ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।
ਸੱਚੀ ਕਲਮ ਸੇਖੋਂ ਦਾਖੇ ਦੀ ਰੁਕਦੀ ਨਾ ਇਹ ਵਾਂਗ ਪਾਣੀਆਂ ਵਹਿ ਜਾਂਦੀ ੍
ਫੱਟ ਚੀਰ ਕੇ ਮਿਰਚਾਂ ਲਾਉਂਦੀ ਏ ਬੱਸ ਖਰੀਆਂ ਖਰੀਆਂ ਗੱਲ੍ਹਾਂ ਕਹਿ ਜਾਂਦੀ।
ਜੋ ਤਖਤਾਂ ਤਾਜਾਂ ਵਾਲੇ ਸੀ ਪਰਮਜੀਤ ਦਾਖੇ ਉਹ ਰਾਜ ਗਵਾ ਬੈਠੇ ੍
ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।
ਅਸੀਂ ਕਰਕੇ ਇਤਬਾਰ ਹਿੰਦੋਸਤਾਨੀ ਲੀਡਰਾਂ ਤੇ ੍ ਹਿਮਾਚਲ ਹਰਿਆਣਾ ਰਾਜਸਥਾਨ ਦੇ ਰੁੱਖ ਪਟਾ ਬੈਠੇ।।

ਪਰਮਜੀਤ ਸਿੰਘ ਸੇਖੋਂ ਦਾਖਾ
ਪ੍ਰਧਾਨ
ਦਲ ਖਾਲਸਾ ਅਲਾਇੰਸ
510-774-5909

2 comments:

  1. ਬੇਸ਼ਕ ਕਿਸੇ ਤੇ ਇਤਬਾਰ ਨਾ ਕਰੋ....
    ਪਰ ਗੁਰੂ ਜੀ ਤੇ ਕਿਓ ਨਹੀ ਕਰਦੇ..?
    ਗੁਰਸਿਖ ਮਿੱਤਰੋ , -- ਗੁਰਵਾਕ ਲੈ ਕੇ ਸਾਰਾ ਦਿਨ ਨਿਭਾ ਕੇ ਦੇਖੋ ... ਕਿੰਨੇ ਮਸਲੇ ਹੱਲਹੁੰਦੇ ਨੇ,,,!

    ਇਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਭਾਈ ਸੱਜਾ ਜੀ ( ਭਾਈ ਸਜਨ ਸਿੰਘ ) ਅਪਨੀ ਨੇਕ ਕਮਾਈ ਦੀ ਕੌਡੀ ਰਖ ਕੇ ਮਾਥਾ ਟੇਕ ਕੇ ਜਾਨ ਲੱਗੇ ਤਾਂ ਗੁਰੂ ਜੀ ਨੇ ਉਸ ਨੂੰ ਇਕ ਚਿਟ੍ਠੀ ਦਿੱਤੀ ਕਿ ਓਹ ਸਢੌਰੇ ਵਾਲੇ ਪੀਰ ਬੁਧੂ ਸ਼ਾਹ ਨੂੰ ਦੇਵੇ ! ਇਸ ਵਿਚ ਲਿਖੇ ਸਨੇਹੇ ਨੂੰ ਪੜ੍ਹ ਕੇ ਪੀਰ ਜੀ ਨੇ ਭਾਈ ਸੱਜਾ ਜੀ ਨੂੰ ਛ੍ਹੇ ਮਹੀਨੇ ਆਪਣੇ ਕੋਲ ਰਖਿਆ ! ਜਿਸ ਦੀਆਂ ਰਮਜਾਂ ਬਾਅਦ ਵਿਚ ਸਮਝ ਆਈਆਂ ਕਿ- ਕਿਵੇਂ ਗੁਰੂ ਜੀ ਨੇ ਇਕ ਸਿਖ ਦੇ ਉੱਤੇ ਮਿਹਰ ਕਰ ਕੇ ਈਰਖਾਲੂ ਲੋਭੀਆਂ ਨੂੰ ਵੀ ਸਬਕ ਸਿਖਾਏ ! ਸਬਕ ਹੈ--- ਅੱਜ ਵੀ ਗੁਰੂ ਜੀ ਦੀ ਗੱਲ ਬਿਨਾ ਸੋਚੇ ਮੰਨ ਲਓ ਜੀ.... ਜਿਵੇਂ ਪੀਰ ਜੀ ਨੇ ਗਰੀਬੜੇ ਸਿਖ ਨੂੰ ਤੰਗ ਕਰ ਕੇ, ਪਿਆਰ ਨਾਲ , ਅਤੇ ਦੁਖੀ ਕਰ ਕੇ ਅਤੇ ਹੋ ਕੇ ਵੀ ਗੁਰੂ ਜੀ ਦੀ ਆਗਿਆ ਮੰਨੀ..

    ReplyDelete
  2. ਬੇਸ਼ਕ ਕਿਸੇ ਤੇ ਇਤਬਾਰ ਨਾ ਕਰੋ....