Sunday, March 30, 2014

ਉਏ ਪ੍ਰਦੇਸੀ ਭਰਾਵੋ ਕਿਉਂ ਤੁਸੀਂ ਪੰਜਾਬ ਦੇ ਦੁੱਖ ਮੰਨੋ ਭੁਲਾਏ ਨੇ ੍ #ਦਾਖਾ

ਉਏ ਪ੍ਰਦੇਸੀ ਭਰਾਵੋ ਕਿਉਂ ਤੁਸੀਂ ਪੰਜਾਬ ਦੇ ਦੁੱਖ ਮੰਨੋ ਭੁਲਾਏ ਨੇ ੍ #ਦਾਖਾ


ਉਏ ਪ੍ਰਦੇਸੀ ਭਰਾਵੋ ਕਿਉਂ ਤੁਸੀਂ ਪੰਜਾਬ ਦੇ ਦੁੱਖ ਮੰਨੋ ਭੁਲਾਏ ਨੇ ੍ ਦਾਖਾ


ਤੁਹਾਨੂੰ ਉਹ ਵਰਿਆਂ ਪੁਰਾਣਾ ਫਾਕਾ ਕਸ਼ੀ ਦਾ ਜ਼ਮਾਨਾ ਭੁੱਲ ਗਿਆ ਹੈ। ਤੁਹਾਡੇ ਕੁੱਲੇ ਤੇ ਜੁੱਲੇ ੍ ਮਕਾਨਾਂ ਤੇ ਦੁਕਾਨਾਂ ੍ ਘਰ ਬਾਰ ਤੇ ਕਾਰੋਬਾਰ ੍ ਕੰਮਾਂ ਕਾਰਾਂ ਦੇ ਅੱਡੇ ੍ ਸੱਥਾਂ ਵਿੱਚ ਖੜੇ ਗੱਡੇ ੍ ਤੇਸੇ ਤੇ ਆਰੀਆਂ ੍ ਹੱਲ ਤੇ ਪੰਜਾਲੀਆਂ ੍ ਬਲਦਾਂ ਦੀਆਂ ਜੋੜੀਆਂ ੍ ਕਿੱਲੇ ਬੱਝੀਆਂ ਘੋੜੀਆਂ ੍ ਹਿੱਸੇ ਆਉਂਦੇ ਢਾਈ ਸਿਆੜ ੍ ਖੇਤਾਂ ਦੀ ਕੰਢਿਆਲੀ ਵਾੜ ੍ ਹਿੰਦੋਸਤਾਨੀ ਆੜਤੀਆਂ ਨੇ ਦਿਨ ਦਿਹਾੜੇ ਨਿਲਾਮ ਕਰਵਾਏ ਸਨ ਤੇ ਆਪਾਂ ਸਭਨਾਂ ਨੇ ਭੁੱਖੇ ਮਰਦਿਆਂ ਮਰੂ ਮਰੂ ਕਰਦਿਆਂ ਨੇ ਜਹਾਜ ਦਾ ਕਿਰਾਇਆ ਉਧਾਰ ਸੁਧਾਰ ਲੈ ਕੇ ੍ ਪੱਲੇ ਬਾਜਰੇ ਦੀ ਰੋਟੀ ਉਤੇ ਅੰਬ ਦਾ ਆਚਾਰ ਅਤੇ ਦੋਸਤਾਂ ਮਿਤਰਾਂ ਦੇ ਤਨ ਦੇ ਅਧੋਰਾਣੇ ਉਧਾਰ ਲੈ ਕੇ ਪ੍ਰਦੇਸਾਂ ਵੱਲ ਨੂੰ ਚਾਲੇ ਪਾਏ ਸਨ। ਅੱਜ ਕਿਉਂ ਪੰਜਾਬ ਦੇ ਦੁੱਖ ਮੰਨੋ ਭੁਲਾਏ ਨੇ।

#ਪਰਮਜੀਤ ਸਿੰਘ ਸੇਖੋਂ ਦਾਖਾ
#ਪ੍ਰਧਾਨ
#ਦਲ ਖਾਲਸਾ ਅਲਾਇੰਸ

No comments:

Post a Comment