Tuesday, January 20, 2015

26 ਛੱਬੀ ਜਨਵਰੀ, ਦਲ ਖਾਲਸਾ ਅਲਾਇੰਸ

26 ਛੱਬੀ ਜਨਵਰੀ, ਦਲ ਖਾਲਸਾ ਅਲਾਇੰਸ
26 ਛੱਬੀ ਜਨਵਰੀ, ਦਲ ਖਾਲਸਾ ਅਲਾਇੰਸ
26 ਛੱਬੀ ਜਨਵਰੀ, ਦਲ ਖਾਲਸਾ ਅਲਾਇੰਸ
26 ਛੱਬੀ ਜਨਵਰੀ, ਦਲ ਖਾਲਸਾ ਅਲਾਇੰਸ
26 ਛੱਬੀ ਜਨਵਰੀ, ਦਲ ਖਾਲਸਾ ਅਲਾਇੰਸ


26 ਛੱਬੀ ਜਨਵਰੀ, ਦਲ ਖਾਲਸਾ ਅਲਾਇੰਸ
ਛੱਬੀ ਜਨਵਰੀ ਇਹ ਸਾਡੀ ਨਹੀਂ, ਗੈਰ ਏ, ਬੇਗਾਨੀ ਏ, 'ਤੇ ਪਰਾਈ ਏ,
ਇਹ ਕਾਲੀ, ਫਰੇਬੀ, 'ਤੇ ਧੋਖੇਬਾਜ਼ ਏ, 
ਇਹ ਉਹੀ ਹੀ ਏ - ਕੀਤੀ ਜਿਸ ਸਾਡੀ ਕੌਮ ਨਾਲ ਬੇਵਿਸਾਹੀ ਏ।
ਅਸੀਂ ਇਸ ਛੱਬੀ ਨੂੰ ਕਦੇ ਵੀ ਆਪਣੀ ਕਹਿ ਨਹੀਂ ਸਕਦੇ,
ਇਹਦੇ ਜਸ਼ਨਾਂ ਵਿੱਚ ਹਿੱਸਾ ਲੈ ਨਹੀਂ ਸਕਦੇ,
'ਤੇ ਹੋਰ ਜ਼ੁਲਮ ਅਸੀਂ ਹੁਣ ਇਹਦੇ ਸ਼ਹਿ ਨਹੀਂ ਸਕਦੇ।
ਇਹਦੇ ਕਾਨੂੰਨ 'ਤੇ ਇਹਦਾ ਸੰਵਿਧਾਨ,
ਜਿਸ 'ਤੇ ਸਾਡੇ ਦਸਤਖਤ ਨਹੀਂ - ਸਾਡੇ ਵੈਰੀ ਨੇ,
ਜ਼ਾਲਮ ਨੇ, ਹਤਿਆਰੇ ਨੇ, 'ਤੇ ਇਹ ਉਹੀ ਨੇ,
ਜਿਨ੍ਹਾਂ ਸਾਡੀ ਕੌਮ ਦੇ, ਕੋਹ ਕੋਹ ਕੇ, ਲੱਖਾਂ ਹੀ ਹੀਰੇ ਮਾਰੇ ਨੇ।
ਸਾਡਾ ਹਰਿਮੰਦਰ, ਹਰਿਮੰਦਰ ਦੀ ਪ੍ਰਕਰਮਾ, ਅਕਾਲ ਤਖਤ ਤੇ ਤਖਤ ਦੀ ਸ਼ਾਨ,
ਸਾਡੇ ਗੁਰੂ ਗ੍ਰੰਥ, ਸਾਡਾ ਧਰਮ ਤੇ ਸਾਡਾ ਈਮਾਨ।
ਕਿਥੇ ਨਹੀਂ ? ਇਸ ਗੋਲੀ ਚਲਾਈ 'ਤੇ ਕਿਸ ਥਾਂ ਨਹੀਂ, ਸਾਡੇ ਖੂੰਨ ਦੀ ਨਦੀ ਵਹਾਈ,
ਇਹ ਛੱਬੀ ਸਾਡੀ ਨਹੀਂ ਪਰਾਈ ਏ,
ਇਹ ਉਹੀ ਹੀ ਏ - ਕੀਤੀ ਜਿਸ ਸਾਡੀ ਕੌਮ ਨਾਲ ਬੇਵਿਸਾਹੀ ਏ।
ਅਸੀਂ ਇਸ ਛੱਬੀ ਨੂੰ ਕਦੇ ਵੀ ਆਪਣੀ ਕਹਿ ਨਹੀਂ ਸਕਦੇ,
ਇਹਦੇ ਜਸ਼ਨਾਂ ਵਿੱਚ ਹਿੱਸਾ ਲੈ ਨਹੀਂ ਸਕਦੇ।
ਦਲ ਖਾਲਸਾ ਅਲਾਇੰਸ

No comments:

Post a Comment