ਯਹੂਦੀਆਂ ਦਾ ਨਾਜੀਆਂ ਨੇ ਸਮੂਹਿਕ ਕਤਲੇਆਮ ਕੀਤਾ । ਉਹਨਾ ਦੇ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ, ਉਹਨਾਂ ਦੇ ਬਜੁਰਗਾ ਨੂੰ ਗੱਭਰੁਆਂ ਨੂੰ ਸਮੂਹਿਕ ਰੂਪ ਵਿੱਚ ਕਤਲ ਕੀਤਾ । ਹਿਟਲਰ ਨੇ ਐਨਾ ਕਤਲੇਆਮ ਕਿ ਉਸ ਟਾਈਮ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਯਹੂਦੀ ਆਪਣਾ ਦੇਸ਼ ਬਣਾ ਲੈਣਗੇ । ਵਿਰਲੇ ਟਾਵੇ ਯਹੂਦੀ ਬਚੇ ਸਨ, ਪਰ ਯਹੂਦੀਆਂ ਨੇ ਆਪਣਾ ਦੇਸ਼ ਬਣਾਇਆ । ਕਿਵੇਂ ਬਣਿਆ ਇਜਰਾਈਲ ? ਕਦੇ ਸੋਚਿਆ ? ਉਹਨਾਂ ਯਹੂਦੀਆਂ ਦੇ ਬਚੇ ਖੁਚੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਖੂਬ ਪੜਾਇਆਂ ਲਿਖਾਇਆ । ਉਹਨਾਂ ਆਪਣੀ ਜੰਗ ਨੂੰ ਕਲਮ ਨਾਲ਼ ਲੜਿਆ । ਉਹਨਾਂ ਪੜਿਆਂ ਲਿਖਿਆਂ ਦੀ ਜਨਰੇਸ਼ਨ ਤਿਆਰ ਕੀਤੀ । ਉਹਨਾਂ ਨੇ ਆਪਣੇ ਤੇ ਹੋਏ ਜੁਲਮਾ ਨੂੰ ਪੂਰੀ ਦੁਨੀਆਂ ਨੂੰ ਇਸ ਤਰੀਕੇ ਪੇਸ਼ ਕੀਤਾ ਕਿ ਅੱਜ ਸੰਸਾਰ ਦਾ ਬੱਚਾ ਬੱਚਾ ਹਿਟਲਰ ਨੂੰ ਕਾਤਲ ਵਜੋਂ ਜਾਣਦਾ ਹੈ । ਉਹਨਾਂ ਆਪਣੀਆਂ ਕਲਮਾਂ ਦੁਆਰਾ ਹਿਟਲਰ ਦੇ ਨਾਮ ਨੂੰ ਦਰਿੰਦਗੀ ਦਾ ਅਲੰਕਾਰ ਬਣਾ ਦਿਤਾ । ਉਹਨਾਂ ਆਪਣੇ ਜਖਮਾਂ ਨੂੰ ਸੰਸਾਰ ਦੀ ਕਚਿਹਿਰੀ ਵਿੱਚ ਪੇਸ਼ ਕੀਤਾ । ਹੋਲਕਾਸਟ ਮਿਊਜੀਅਮ ਦੇਖੋ ਉਹ ਮਿਊਜੀਅਮ ਕਤਲੇਆਮ ਦੀ ਕਹਾਣੀ ਨੂੰ ਆਪਣੇ ਮੂੰਹੋ ਆਪ ਬਿਆਨ ਕਰਦਾ ਹੈ । ਉਸ ਮਿਊਜਅਿਮ ਵਿੱਚ ਉਸ ਛੋਟੀ ਤੋਂ ਛੋਟੀ ਚੀਜ ਨੂੰ ਬੜੇ ਸਲੀਕੇ ਨਾਲ਼ ਆਉਣ ਵਾਲੀਆਂ ਪੀਹੜੀਆਂ ਨੂੰ ਦਿਖਾਉਣ ਲਈ ਸੰਭਾਲ਼ ਕੇ ਰੱਖਿਆ ਹੋਇਆ ਹੈ ।ਯਹੂਦੀਆਂ ਨੇ ਆਪਣੇ ਤੇ ਹੋਏ ਜੁਲਮਾ ਨੂੰ ਸੰਸਾਰ ਦੀ ਕਚਿਹਿਰੀ ਵਿੱਚ ਅਜਿਹਾ ਰੱਖਿਆ ਕਿ ਪੂਰੇ ਸੰਸਾਰ ਦੀ ਹਮਦਰਦੀ ਪ੍ਰਾਪਤ ਕੀਤੀ ਨਤੀਜਨ ਅੱਜ ਉਹ ਅਜਾਦ ਦੇਸ਼ ਦੇ ਮਾਲਕ ਹਨ ।
ਯਹੂਦੀਆਂ ਦੇ ਬਚੇ ਖੁਚੇ ਪਰਿਵਾਰਾਂ ਦੇ ਪੜੇ ਲਿਖੇ ਬੱਚਿਆਂ ਦੇ ਮਨਾਂ ਵਿੱਚ ਦੇਸ਼ ਪਿਆਰ ਭਰਿਆ ਹੋਣ ਕਾਰਨ ਉਹਨਾਂ ਦਾ ਇਕੋ ਇੱਕ ਨਿਸ਼ਾਨਾ ਆਪਣਾ ਦੇਸ਼ ਹਾਸਲ ਕਰਨਾ ਸੀ । ਯਹੂਦੀ ਵਿਗਿਆਨੀਆਂ ਨੇ ਐਸਟੋਨ ਨਾਂ ਦੇ ਰਸਾਇਣ ਦੀ ਖੋਜ ਕੀਤੀ ਜਿਸ ਨਾਲ਼ ਬਰੂਦ ਬਣਾਇਆ ਜਾ ਸਕਦਾ ਹੈ । ਉਹਨਾਂ ਯਹੂਦੀ ਵਿਗਿਆਨੀਆਂ ਨੇ ਪੱਛਮੀ ਦੇਸ਼ਾਂ ਨਾਲ਼ ਸਮਝੌਤਾ ਕੀਤਾ ਕਿ ਤੁਸੀਂ ਸਾਨੂੰ ਸਾਡਾ ਇਜ਼ਰਾਈਲ ਦਿਵਾ ਦੇਵੋ ਅਸੀਂ ਤੁਹਾਨੂੰ ਐਸਟੋਨ ਬਣਾਉਣ ਦਾ ਫਾਰਮੂਲਾ ਦੱਸ ਦੇਵਾਂਗੇ । ਪੱਚਮੀ ਦੇਸ਼ਾਂ ਨੇ ਉਹਨਾਂ ਦੀ ਇਸ ਸਰਤ ਨੂੰ ਮੰਨ ਉਹਨਾਂ ਦੀ ਪੁਰੀ ਮੱਦਦ ਕਰ ਇਜ਼ਰਾਈਲ ਦਿਵਾ ਦਿਤਾ । ਪਹਿਲਾਂ ਪਹਿਲ ਭਾਰਤ ਇਸ ਨੂੰ ਮਾਨਤਾ ਨਹੀਂ ਦੇ ਰਿਹਾ ਸੀ । ਅਖੀਰ ਭਾਰਤ ਨੂੰ ਵੀ 1992 ਵਿੱਚ ਮਾਨਤਾ ਦੇਣੀ ਪਈ । ਅੱਜ ਇਹ ਇਜਰਾਈਲ ਗੋਲੀ ਸਿੱਕਾ ਮੁਹੱਈਆ ਕਰਵਾਉਣ ਦੇ ਮੁੱਖ ਦੇਸ਼ ਵਜੋਂ ਮਸ਼ਹੂਰ ਹੈ ।
ਹੁਣ ਗੱਲ ਕਰੀਏ ਸਿੱਖਾਂ ਦੀ । ਮੌਜੂਦਾ ਕਾਤਲ ਜਮਾਤ ਨੇ ਸਾਡਾ ਸਮੂਹਿਕ ਕਤਲੇਆਮ ਪਹਿਲਾਂ ਜੂਨ 1984 ਵਿੱਚ ਕੀਤਾ । ਉਹਨਾਂ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਹੋਰ 37 ਹੋਰ ਗੁਰਦਵਾਰਿਆਂ ਤੇ ਇਕੋ ਦਿਨ ਹਮਲਾ ਕੀਤਾ । ਗੁਰਦਵਾਰਿਆਂ ਵਿੱਚ ਆਮ ਸੰਗਤ , ਸੇਵਾਦਾਰਾਂ ਨੂੰ ਸਮੂਹਿਕ ਰੂਪ ਵਿੱਚ ਮਾਰਿਆ ਗਿਆ । ਇਹਨਾਂ ਮੁਤਾਬਕ ਅੰਮ੍ਰਿਤਸਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਫੜਨ ਲਈ ਫੋਜੀ ਐਕਸ਼ਨ ਕੀਤਾ ਸੀ ਪਰ ਬਾਕੀ ਦੇ ਹੋਰ 37 ਗੁਰਧਾਮਾਂ ਵਿੱਚ ਹਮਲਾ ਕਿਉਂ ? ਅਸੀ ਅਜੇ ਤੱਕ ਸਿਰਫ ਦਰਬਾਰ ਸਾਹਿਬ ਤੇ ਹਮਲੇ ਨੂੰ ਗਿਣਾ ਰਹੇ ਹਾਂ ਬਾਕੀ ਗੁਰਵਾਰਿਆਂ ਤੇ ਹਮਲੇ ਬਾਰੇ ਤਾਂ ਸਾਡੇ ਬੱਚਿਆਂ ਨੂੰ ਵੀ ਗਿਆਨ ਨਹੀਂ, ਸੰਸਾਰ ਦੀ ਤਾਂ ਗੱਲ ਹੀ ਛੱਡੋ । ਪੂਰੇ 28 ਸਾਲਾ ਬਾਅਦ ਅਗਰ ਉਹਨਾਂ ਦੇ ਨਾਮ ਤੇ ਕੋਈ ਯਾਦਗਾਰ ਉਸਾਰ ਰਹੇ ਹਾਂ ਤਾਂ ਕਾਤਲ ਟੋਲੇ ਦੇ ਢਿੱਡੀ ਪੀੜਾ ਪੈਣੀਆਂ ਸ਼ੁਰੂ ਹੋ ਗਈਆ ਕਾਰਨ ਸਿਰਫ ਇਕੋ ਹੀ ਹੈ ਕਿ ਇਹਨਾਂ ਨੂੰ ਕੁੱਟਣਾ ਵੀ ਹੈ ਅਤੇ ਰੋਣ ਵੀ ਨਹੀਂ ਦੇਣਾ ।
ਹੁਣ ਗੱਲ ਨਵੰਬਰ 84 ਦੀ ਕਰੀਏ । ਭਾਰਤ ਦੇ ਹਰੇਕ ਰਾਜ ਵਿੱਚ ਸਿੱਖਾਂ ਦਾ ਸਿੱਖ ਹੋਣ ਕਰਕੇ, ਵੱਖਰੀ ਪੜਾਣ ਹੋਣ ਕਰਕੇ, ਵੱਖਰੀ ਬੋਲੀ ਹੋਣ ਕਰਕੇ, ਵੱਖਰਾ ਧਰਮ ਹੋਣ ਕਰਕੇ, ਵੱਖਰਾ ਸੱਭਿਆਚਾਰ ਹੋਣ ਕਰਕੇ, ਵੱਖਰਾ ਪਹਿਰਾਵਾ ਹੋਣ ਕਰਕੇ ਨਸਲਕੁਸੀ ਹੋਈ । ਕਰਨ ਸਿਰਫ ਇਕੋ ਕਿ ਇਸ ਕੌਮ ਦਾ ਖੁਰਾ ਖੋਜ ਮਿਟਾ ਦਿਤਾ ਜਾਵੇ ਤਾਂ ਜੋ ਇਸ ਨੂੰ ਕਤਮ ਕੀਤਾ ਜਾਵੇ ਜਾਂ ਧਾਰਾ 25 ਵਾਂਗ ਇਹਨਾਂ ਦੀ ਅੱਡਰੀ ਹੋਂਦ ਨੂੰ ਖਤਮ ਕਰ ਸਦਾ ਲਈ ਗੁਲਾਮ ਬਣਾ ਕੇ ਰੱਖਿਆ ਜਾਵੇ । ਇਹਨਾਂ ਨੇ ਸਾਡੇ ਤੇ ਹੋਏ ਜੁਲਮਾਂ ਦੀ ਹਰ ਨਿਸ਼ਾਨੀ ਨੂੰ ਮਿਟਾ ਦਿਤਾ ਹੈ । ਅੱਜ ਸਾਡੇ ਕੋਲ਼ ਨਵੰਬਰ 84 ਦੇ ਕਤਲੇਆਮ ਦਾ ਮੂੰਹੋ ਬੋਲਦਾ ਪਿੰਡ ਹੋਦ ਚਿੱਲੜ ਪਿਆ ਹੈ । ਸਾਨੂੰ ਚਾਹੀਦਾ ਹੈ ਕਿ ਅਸੀਂ ਉ ਸਹੋਦ ਚਿੱਲੜ ਪਿੰਡ ਨੂੰ ਹੋਲਕਾਸਟ ਮਿਊਜੀਅਮ ਵਾਗੂੰ ਸੰਭਾਲੀਏ । ਉਸ ਪਿੰਡ ਨੂੰ ਉਵੇਂ ਦਾ ਉਵੇ ਰੱਖ ਇੱਕ ਸ਼ਹੀਦੀ ਮਿਨਾਰ ਬਣਾਈਏ । ਉਸ ਪਿੰਡ ਨੂੰ ਉਸੇ ਤਰਾਂ ਦੇ ਚੂਨੇ ਮਿਟੀ ਨਾਲ਼ ਬਣਾਈਏ ਤਾਂ ਜੋ ਉਹੋ ਪੁਰਾਣੇ ਪਿਡ ਵਾਗੂੰ ਲੱਗੇ ਅਤੇ ਉਸ ਪਿੰਡ ਵਿੱਚ 84 ਕਤਲੇਆਮ ਨਾਲ਼ ਸਬੰਧਿਤ ਹਰ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਚੀਜ ਨੂੰ ਇਸ ਤਰਾਂ ਦਿਖਾਈਏ ਕਿ ਦੇਖਣ ਵਾਲੇ ਨੂੰ ਅਹਿਸਾਸ ਹੋਵੇ ਕਿ ਨਵੰਬਰ 84 ਵਿੱਚ ਸਾਡੇ ਤੇ ਕਿੰਨਾ ਜੁਲਮ ਹੋਇਆ । ਉਸ ਪਿੰਡ ਵਿੱਚ ਉਸੇ ਤਰਾਂ ਸ਼ਰਨਾਰਥੀ ਕੈਂਪਾਂ ਦਾ ਦ੍ਰਿਸ ਹੋਵੇ, ਉਸੇ ਤਰਾਂ ੳੱਗਾ ਲੱਗਾਉਣ ਦਾ ਦ੍ਰਿਸ਼ ਹੋਵੇ । ਉਹਨਾਂ ਬਿਲਡਿੰਗਾ ਵਿੱਚ ਉਹਨਾਂ ਬੱਚਿਆਂ ਦੇ ੳੱਜ ਵੀ ਵਾਲ਼ ਕੰਧਾ ਨਾਲ਼ ਚਿਪਕੇ ਪਏ ਹਨ ਜਿਹਨਾਂ ਨੂੰ ਪਟਕਾ ਪਟਕਾ ਕੇ ਮਾਰਿਆ ਸੀ । ਉਹਨਾਂ ਘਰਾਂ ਦੀਆਂ ਛੱਤਾ ਤੇ ਮਘੋਰੇ ਅੱਜ ਵੀ ਉਂਵੇਂ ਦੇ ਉਂਵੇਂ ਹਨ ਜਿਨਾਂ ਮਘੋਰਿਆਂ ਥਾਣੀ ਉਹਨਾਂ ਕਾਤਲਾਂ ਨੇ ਪੈਟਰੌਲ ਛਿੜਕ ਉਹਨਾਂ ਨੂੰ ਤੰਦੂਰ ਵਿਚ ਭੂੰਨੇ ਮੁਰਗੇ ਦੀ ਤਰਾਂ ਸਾੜ ਦਿਤਾ ਸੀ । ਉਸ ਸ਼ਹੀਦੀ ਪਿੰਡ ਨੂੰ ਸੰਭਾਲ਼ ਅੰਤਰਾਸਟਰੀ ਪੱਧਰ ਤੇ ਦਿਕਾਈਏ ਕਿ ਲੋਕਤੰਤਰੀ ਭਾਰਤ ਵਿੱਚ ਸਾਡੇ ਤੇ ਕਿੰਨੇ ਜੁਲਮ ਹੋਏ ਪਰ ਭਾਰਤੀ ਸਰਕਾਰਾ ਅਦਾਲਤਾਂ ਅੰਨੀਆਂ ਤੇ ਬੋਲ਼ੀਆਂ ਹੋ ਗਈਆਂ ਉਹੋ ਭਾਰਤੀ ਸਰਕਾਰਾ ਜਦ ਰਾਮਦੇਵ ਦੇ ਸੋਟੀ ਵੀ ਵੱਜਦੀ ਹੈ ਆਪਣੇ ਆਪ ਹਰਕਤ ਵਿੱਚਚਚ ਆ ਜਾਦੀਆਂ ਹਨ ਜਦ ਕੋਈ ਗਾਂ ਮਰ ਜਾਵੇ ਉਸ ਦਾ ਨੋਟਿਸ ਲੈ ਲੈਂਦੀਆਂ ਹਨ ਪਰ ਹਜਾਰਾਂ ਸਿੱਖਾਂ ਜਿਹਨਾਂ ਦਾ ਪੰਜ ਦਿਨ ਸ਼ਰੇਆਮ ਕਤਲੇਆਮ ਕੀਤਾ ਅਤੇ ਉਸ ਕਤਲੇਆਮ ਲਈ ਅਣਗਿਣਤ ਲੋਕਾਂ ਨੇ ਫਰਿਆਦ ਕੀਤੀ ਪਰ ਭਾਰਤੀ ਅਦਾਲਤਾਂ ਚੁਪ ਹਨ । ਹੁਣ ਵੇਲ਼ਾ ਹੈ ਆਪਣੇ ਜਖਮਾ ਨੂੰ ਇੰਟਰਨੈਸ਼ਨਲ ਪੱਧਰ ਤੇ ਪ੍ਰਚਾਰਨ ਦਾ, ਸੰਸਾਰ ਦੇ ਲੋਕਾਂ ਨੂੰ ਸਾਡੇ ਤੇ ਹੋਵੇ ਕਤਲਾਂ ਦੀ ਕਹਾਣੀ ਦੱਸਣ ਦਾ ਤਾ ਜੋ ਉਹਨਾਂ ਮਨੁੱਖਤਾ ਪ੍ਰਸਤ ਲੋਕਾਂ ਦੀ ਮੱਦਦ ਲੈ ਆਪਣਾ ਦੇਸ ਬਣਾਉਣ ਵੱਲ ਕੋਈ ਠੋਸ ਕਦਮ ਪੁੱਟਿਆ ਜਾਵੇ ।
ਇਸ ਦੇ ਨਾਲ਼ ਨਾਲ਼ ਇਹ ਵੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਮਿਆਰੀ ਸਿੱਖਿਆ ਦੇਈਏ ਤਾਂ ਜੋ ਸਾਡ ਗੁਰਸਿੱਖ ਬੱਚੇ ਵੀ ਵਧੀਆ ਡਾਕਟਰ, ਸਾਇੰਸਦਾਨ, ਇੰਜੀਨੀਅਰ ਹੋਣ । ਜਿਸ ਨਾਲ਼ ਸਾਡੀ ਕੌਮ ਦਾ ਵੀ ਬੋਲਬਾਲਾ ਹੋਵੇ । ਉਪਰੋਕਤ ਇਜ਼ਰਾਈਲੀਆਂ ਦੀ ਘਟਨਾਵਾਂ ਤੋਂ ਇਹ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਅਜੋਕੇ ਜਮਾਨੇ ਵਿੱਚ ਉਸੇ ਕੌਮ ਦੇ ਬੋਲਬਾਲੇ ਹੋਣਗੇ ਜੋ ਕੌਮ ਪੜੀ ਲਿਖੀ ਹੋਵੇਗੀ ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰ
09872099100
ਪਿੰਡ: ਗਿਆਸਪੁਰ, ਲ਼ੁਧਿਆਣਾ ॥
No comments:
Post a Comment