Wednesday, April 16, 2014

ਹਿੰਦੋਸਤਾਨ ਚ ਸਿਆਸੀ ਪਾਰਟੀਆਂ ਦੀ ਗਿਣਤੀ 1627 ਹੈ।


#ਹਿੰਦੋਸਤਾਨ ਚ ਸਿਆਸੀ ਪਾਰਟੀਆਂ ਦੀ ਗਿਣਤੀ 1627 ਹੈ।
ਲੋਕ ਸਭਾ ਚੋਣਾਂ ਦੇ ਐਲਾਨ ਨਾਲ ਕੋਈ 34 ਦੇ ਕਰੀਬ ਜਥੇਬੰਦੀਆਂ 16 ਦਿਨਾਂ ਦੇ ਅੰਦਰ ਆਪਣੇ-ਆਪ ਨੂੰ ਚੋਣ ਕਮਿਸ਼ਨ ਕੋਲ ਸਿਆਸੀ ਪਾਰਟੀ ਵਜੋਂ ਰਜਿਸਟਰ ਕਰਾਉਣ ਲਈ ਯਤਨਸ਼ੀਲ ਹੋ ਗਈਆਂ। ਇਸ ਵੇਲੇ ਭਾਰਤ ਵਿੱਚ ’ਰਜਿਸਟਰਡ, ਗੈਰ-ਮਾਨਤਾ ਪ੍ਰਾਪਤ’ ਸਿਆਸੀ ਪਾਰਟੀਆਂ ਦੀ ਗਿਣਤੀ 1627 ਹੈ। ਚੋਣ ਕਮਿਸ਼ਨ ਅਨੁਸਾਰ 10 ਮਾਰਚ ਤੱਕ ਕੁੱਲ 1593 ਪਾਰਟੀਆਂ ਸਨ, ਪਰ 11 ਤੋਂ 21 ਮਾਰਚ ਤੱਕ 24 ਹੋਰ ਪਾਰਟੀਆਂ ਨੇ ਰਜਿਸਟਰੇਸ਼ਨ ਕਰਾ ਲਈ ਤੇ 26 ਮਾਰਚ ਤੱਕ 10 ਹੋਰ ਪਾਰਟੀਆਂ ਰਜਿਸਟਰ ਹੋਈਆਂ। ਇਹ ਰਜਿਸਟਰਡ, ਪਰ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਆਪਣੇ ਵਿਸ਼ੇਸ਼ ਚੋਣ ਨਿਸ਼ਾਨ ’ਤੇ ਚੋਣ ਨਹੀਂ ਲੜ ਰਹੀਆਂ। ਇਨ੍ਹਾਂ ਨੂੰ ਚੋਣ ਪੈਨਲ ਵੱਲੋਂ ਮਿਲਣ ਵਾਲੇ ਚੋਣ ਨਿਸ਼ਾਨਾਂ ਦੀ ਸੂਚੀ ’ਚੋਂ ਕੋਈ ਚੁਣਨਾ ਪਵੇਗਾ। ਚੋਣ ਕਮਿਸ਼ਨ ਦੇ ਤਾਜ਼ਾ ਸਰਕੂਲਰ ਅਨੁਸਾਰ ਇਸ ਵੇਲੇ ਅਜਿਹੇ 87 ਚੋਣ ਨਿਸ਼ਾਨ ਮੌਜੂਦ ਹਨ। ਲੋਕ ਪ੍ਰਤੀਨਿੱਧਤਾ ਐਕਟ ਅਨੁਸਾਰ ਰਜਿਸਟਰਡ, ਪਰ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀ ਦੇ ਉਮੀਦਵਾਰ ਨੂੰ ਆਪਣੇ ਹਲਕੇ ਦੇ ਦਸ ਵੋਟਰਾਂ ਦੇ ਨਾਂ ਤਜਵੀਜ਼ ਕਰਨ ਵਾਲੇ ਵਜੋਂ ਲੋੜੀਂਦੇ ਹਨ। ਦੂਜੇ ਪਾਸੇ ਮਾਨਤਾ ਪ੍ਰਾਪਤ ਕੌਮੀ ਪਾਰਟੀ ਦੇ ਉਮੀਦਵਾਰ ਨੂੰ ਆਪਣੇ ਹਲਕੇ ਦਾ ਇਕੋ-ਇਕ ਤਜਵੀਜ਼ਕਾਰ ਲੋੜੀਂਦਾ ਹੁੰਦਾ ਹੈ।

No comments:

Post a Comment