Wednesday, April 16, 2014

ਬਲਾਤਕਾਰ ਮਾਮਲੇ ਦੇ ਬਿਆਨ 'ਤੇ ਨਰਮ ਪਏ ਮੁਲਾਇਮ


ਬਲਾਤਕਾਰ ਮਾਮਲੇ ਦੇ ਬਿਆਨ 'ਤੇ ਨਰਮ ਪਏ ਮੁਲਾਇਮ
ਨਵੀਂ ਦਿੱਲੀ- ਬਲਾਤਕਾਰ ਮਾਮਲਿਆਂ 'ਤੇ ਆਪਣੇ ਵਿਵਾਦਪੂਰਨ ਬਿਆਨ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਆਪਣੀ ਰਵੱਈਆ ਨਰਮ ਕਰਦੇ ਹੋਏ ਕਿਹਾ ਹੈ ਕਿ ਉਹ ਅਸਾਧਾਰਣ ਮਾਮਲਿਆਂ ਵਿਚ ਮੌਤ ਦੀ ਸਜ਼ਾ ਦੇ ਤਾਂ ਪੱਖ ਵਿਚ ਹਨ ਪਰ ਝੂਠੇ ਮਾਮਲਿਆਂ ਵਿਚ ਸਖਤ ਸਜ਼ਾ ਦੇ ਵਿਰੁੱਧ ਹਨ। ਉਨ੍ਹਾਂ ਦੇ ਬਿਆਨ ਨੂੰ ਲੈ ਕੇ ਉਠੇ ਵਿਵਾਦ ਲਈ ਮੀਡੀਆ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਇਹ ਚੋਣਾਂ ਦਾ ਸਮਾਂ ਹੈ, ਇਸ ਲਈ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਸ਼੍ਰੀ ਯਾਦਵ ਨੇ ਇਹ ਵੀ ਕਿਹਾ ਕਿ ਉਹ ਔਰਤਾਂ ਦਾ ਪੂਰਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਨੇ ਔਰਤਾਂ ਦੇ ਵਿਕਾਸ ਲਈ ਕਈ ਕੰਮ ਕੀਤੇ ਹਨ।
ਸੂਤਰਾਂ ਮੁਤਾਬਕ ਯਾਦਵ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਨੋਟਿਸ 'ਤੇ ਆਪਣੇ ਜਵਾਬ ਵਿਚ ਕਿਹਾ ਹੈ ਕਿ ਉਹ ਬਲਾਤਕਾਰ ਦੇ ਝੂਠੇ ਅਤੇ ਮਾਮੂਲੀ ਮਾਮਲਿਆਂ ਵਿਚ ਵੀ ਫਾਂਸੀ ਦੀ ਸਜ਼ਾ ਦਾ ਵਿਰੋਧ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਅਜਿਹੇ ਮਾਮਲਿਆਂ ਵਿਚ ਪੁਨਰ ਵਿਚਾਰ ਕੀਤਾ ਜਾਵੇ। ਉਨ੍ਹਾਂ ਦਾ ਮੰਨਣਾ ਹੈ ਕਿ ਸਿਰਫ ਅਸਾਧਾਰਣ ਮਾਮਲਿਆਂ ਵਿਚ ਹੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਯਾਦਵ ਨੇ ਬੀਤੇ ਸਾਲ ਮੁੰਬਈ 'ਚ ਸ਼ਾਂਤੀ ਮਿਲ ਕੰਪਲੈਕਸ ਵਿਚ ਮਹਿਲਾ ਫੋਟੋਗ੍ਰਾਫਰ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ 'ਤੇ ਇਤਰਾਜ਼ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਲੜਕਿਆਂ ਤੋਂ ਗਲਤੀਆਂ ਹੋ ਜਾਂਦੀਆਂ ਹਨ ਅਤੇ ਅਜਿਹੀ ਗਲਤੀ ਲਈ ਫਾਂਸੀ ਦੀ ਸਜ਼ਾ ਦੇਣਾ ਗਲਤ ਹੈ।

No comments:

Post a Comment