Wednesday, April 16, 2014

ਬਾਦਲ ਤੇ ਮੋਦੀ ‘‘ਚਾਟੀ ਵਿਚ ਮਧਾਣੀ’’


ਬਾਦਲ ਤੇ ਮੋਦੀ ‘‘ਚਾਟੀ ਵਿਚ ਮਧਾਣੀ’’
ਬਾਦਲ ਤੇ ਮੋਦੀ ‘‘ਚਾਟੀ ਵਿਚ ਮਧਾਣੀ’’
ਵੱਖੋ-ਵੱਖਰੇ ਪੰਜਾਬੀ ਚੈਨਲਾਂ ’ਤੇ ਪੰਜਾਬੀ ਗਾਇਕ ਅਦਾਕਾਰ ਹਰਭਜਨ ਮਾਨ ਨੂੰ ਇਹ ਕਹਿੰਦਿਆਂ ਦੇਖਿਆ ਸੁਣਿਆ ਜਾ ਸਕਦਾ ਹੈ, ‘‘ਕੁਝ ਸਾਲ ਪਹਿਲਾਂ ਤੱਕ ਪੰਜਾਬ ਵਿਚ ਬਿਜਲੀ ਸਿਰਫ ਬੱਦਲਾਂ ਤੋਂ ਹੀ ਗਰਜਦੀ ਸੀ, ਪਰ ਪਿਛਲੇ ਪੰਜ ਸਾਲਾਂ ’ਚ ਬਾਦਲ ਸਰਕਾਰ ਨੇ ਬਿਜਲੀ ਦੀ ਐਸੀ ਲਿਸ਼ਕੀ ਖਿਲਾਰੀ ਹੈ ਕਿ ਗਲੀ-ਗਲੀ ਪਿੰਡ ਲਿਸ਼ਕ ਰਿਹਾ ਹੈ…’’ ਇਸ ਇਸ਼ਤਿਹਾਰ ਸਦਕਾ ਹਰਭਜਨ ਮਾਨ, ਅਕਾਲੀ ਦਲ ਤੋਂ ਜ਼ਰੂਰ ਵਾਹ-ਵਾਹ ਖੱਟ ਗਿਆ ਹੋਏਗਾ, ਪਰ ਸੋਸ਼ਲ ਨੈ¤ਟਵਰਕਿੰਗ ਸਾਈਟਾਂ ’ਤੇ ਉਸ ਨੂੰ ਅਣਕਿਆਸੀ ਤੋਏ-ਤੋਏ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌੜ ’ਚ ਉਹ ਇਕੱਲਾ ਨਹੀਂ ਹੈ। ਜੈਜ਼ੀ ਬੀ ਬਾਦਲ ਤੇ ਮੋਦੀ ਨੂੰ ‘‘ਚਾਟੀ ਵਿਚ ਮਧਾਣੀ’’ ਆਖ ਰਿਹਾ ਹੈ। ਇਕ ਹੋਰ ਇਸ਼ਤਿਹਾਰ ਵਿਚ ਗਿੱਪੀ ਗਰੇਵਾਲ ਪੰਜਾਬ ਵਿਚ ਵਿਕਾਸ ਦੀ ਗੱਲ ਕਰਦਾ ਹੈ। ਹਰਭਜਨ ਮਾਨ ਵਾਂਗ ਹੋਰ ਕਲਾਕਾਰ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਤੇ ਜੈਜ਼ੀ ਬੀ ਨੂੰ ਵੀ ਨਾਲ ਦੇ ਕਈ ਕਲਾਕਾਰਾਂ ਤੇ ਪ੍ਰਸ਼ੰਸਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਯੂ-ਟਿਊਬ ’ਤੇ ਇਕ-ਇਕ ਵੀਡੀਓ ਪਾਈ ਗਈ ਹੈ, ਜਿਸ ਦਾ ਟਾਈਟਲ ਹੈ ‘‘ਦਿਲਜੀਤ ਦੋਸਾਂਝ, ਹਰਭਜਨ ਮਾਨ ਤੇ ਜੈਜ਼ੀ ਬੀ ਸੇਲ ’ਤੇ, ਤਿੰਨੇ ਪੰਜਾਬ ਸਰਕਾਰ, ਅਕਾਲੀ ਦਲ ਬਾਦਲ ਅੱਗੇ ਵਿਕੇ।’’ ਇਸ ਵੀਡੀਓ ਨੂੰ ਇਕ-ਇਕ ਦਿਨ ਵਿਚ ਹੀ ਸੈਂਕੜੇ ਲੋਕ ਦੇਖ ਰਹੇ ਹਨ। ਜਿਉਂ-ਜਿਉਂ ਲੋਕ ਸਭਾ ਚੋਣਾਂ ਦੀ ਮੁਹਿੰਮ ਜ਼ੋਰ ਫੜ ਰਹੀ ਹੈ, ਤਿਉਂ-ਤਿਉਂ ਪੰਜਾਬੀ ਅਦਾਕਾਰ ਗਾਇਕਾਂ ਨੂੰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਹੱਕ ਵਿਚ ਭੁਗਤਣ ਲਈ ਨਿੱਤ ਦਿਨ ਪ੍ਰਸ਼ੰਸਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ-ਵੱਖ ਸੋਸ਼ਲ ਨੈ¤ਟਵਰਕਿੰਗ ਸਾਈਟਾਂ ’ਤੇ ਉਨ੍ਹਾਂ ਨੂੰ ਗੁੱਸੇ ਤੇ ਨਫਰਤ ਭਰੇ ਸੁਨੇਹੇ ਪੁੱਜ ਰਹੇ ਹਨ। ਪੰਜਾਬ, ਕੈਨੇਡਾ, ਆਸਟਰੇਲੀਆ ਤੇ ਜਰਮਨੀ ਤੋਂ ਇਨ੍ਹਾਂ ਗਾਇਕਾਂ ਦੇ ਪ੍ਰਸ਼ੰਸਕ ਰੱਜ ਕੇ ਇਨ੍ਹਾਂ ਦੀ ਨਿੰਦਾ ਕਰ ਰਹੇ ਹਨ। ਕਿਸੇ ਵੀ ਗਾਇਕ ਨੂੰ ਇਸ ਦੀ ਸਖ਼ਤ ਪ੍ਰਤੀਕ੍ਰਿਆ ਦੀ ਆਸ ਨਹੀਂ ਸੀ। ਇਕ ਵੈ¤ਬਸਾਈਟ ‘ਦਿ ਸਿੱਖ ਐਕਟੀਵਿਸਟ’ ਨੈ¤ਟਵਰਕ ਨੇ ਜੈਜ਼ੀ ਬੀ ਦੀ ਵੀਡੀਓ ਪਾ ਕੇ ਪ੍ਰਸ਼ੰਸਕਾਂ ਨੂੰ ਇਸ ’ਤੇ ਟਿੱਪਣੀਆਂ ਕਰਨ ਲਈ ਕਿਹਾ ਹੈ। 4 ਅਪਰੈਲ, 2014 ਨੂੰ 12.01 ਵਜੇ ਮਿਸ ਕੌਰ ਲਿਖਦੀ ਹੈ, ‘‘ਇਹ ਅਜੀਬ ਜਿਹੀ ਦਿੱਖ ਵਾਲਾ ਪੈਸੇ ਲਈ ਕੁਝ ਵੀ ਕਰ ਸਕਦਾ ਹੈ, ਲਾਹਨਤ ਹੈ।’’
ਇਸ ਵੀਡੀਓ ਬਾਰੇ ਲਿਖਿਆ ਗਿਆ ਹੈ- ‘‘ਜੈਜ਼ੀ ਬੀ ਨੇ ਬਾਦਲ ਤੇ ਮੋਦੀ ਦੇ ਸੋਹਲੇ ਗਾਉਂਦੀ ਵੀਡੀਓ ਬਣਾਈ ਹੈ। ਜੈਜ਼ੀ ਬੀ ਉਨ੍ਹਾਂ ਕੁਝ ਕੁ ਗਾਇਕਾਂ ਵਿਚੋਂ ਹੈ, ਜਿਸ ਨੇ 1984 ਦੇ ਸ਼ਹੀਦਾਂ ਦਾ ਖੁੱਲ੍ਹ ਕੇ ਸਮਰਥਨ ਕੀਤਾ, ਇਨਸਾਫ ਦੀ ਮੰਗ ਕੀਤੀ, ਜੈਜ਼ੀ ਬੀ ਦੇ ਦਿਲ ਵਿਚ ਬਿਨਾਂ ਸ਼ੱਕ ਸੰਘਰਸ਼ ਲਈ ਨਰਮ ਗੋਸ਼ਾ ਹੈ- ਫਿਰ ਇਹ ਵੀਡੀਓ ਕਿਉਂ? ਕੀ ਅਜਿਹਾ ਕਰਕੇ ਉਹ ਖੇਡ, ਖੇਡ ਰਿਹਾ ਹੈ ਤੇ ਕਾਂਗਰਸ ਦੇ ਮੁਕਾਬਲੇ ਘੱਟ ਬੁਰੀ ਧਿਰ ਦੇ ਹੱਕ ਵਿਚ ਖੜ੍ਹਾ ਹੈ, ਜਾਂ ਉਸ ਨੂੰ ਡਰਾ ਧਮਕਾ ਕੇ ਇਹ ਕਰਵਾਇਆ ਗਿਆ ਹੈ।’’
ਗਿੱਪੀ ਗਰੇਵਾਲ ਸਾਰੀ ਸਥਿਤੀ ਤੋਂ ਬਹੁਤ ਬੋਂਦਲ ਗਿਆ ਹੈ। ਉਹ ਆਖਦਾ ਹੈ, ‘‘ਇਹ ਮਹਿਜ਼ ਕਮਰਸ਼ੀਅਲ ਇਸ਼ਤਿਹਾਰ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਇਸ ਨੂੰ ਗਲਤ ਸਮਝ ਲਿਆ ਜਾਏਗਾ। ਮੈਂ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗਦਾ ਹਾਂ, ਜਿਨ੍ਹਾਂ ਨੂੰ ਇਸ ਨਾਲ ਠੇਸ ਲੱਗੀ ਹੈ। ਇਕ ਕਲਾਕਾਰ ਵਜੋਂ ਮੈਂ ਸਿਰਫ ਇਹ ਚਾਹਿਆ ਸੀ ਕਿ ਲੋਕ ਵੋਟ ਪਾਉਣ ਲਈ ਘਰਾਂ ਵਿਚੋਂ ਬਾਹਰ ਨਿਕਲਣ। ਭਵਿੱਖ ਵਿਚ ਮੈਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜਾਂਗਾ।’’ ਫੇਸਬੁੱਕ ਪੰਨੇ ’ਤੇ ਗੁੱਸੇ ਭਰੇ ਸੁਨੇਹਿਆਂ ਦੇ ਸੁਆਲ ’ਤੇ ਉਸ ਨੇ ਮੰਨਿਆ ਕਿ ਉਸ ਨੂੰ ਇਹ ਸਭ ਪਤਾ ਹੈ, ਪਰ ਉਹ ਇੰਨਾ ਹੀ ਕਹਿ ਸਕਦਾ ਹੈ ਕਿ ਉਸ ਦਾ ਮਨਸ਼ਾ ਕਿਸੇ ਦਾ ਦਿਲ ਦੁਖਾਉਣ ਦਾ ਨਹੀਂ ਸੀ।
ਚਾਰ ਦਿਨ ਪਹਿਲਾਂ ਵੈ¤ਬਸਾਈਟ ’ਤੇ ਵਿੱਕ ਸੈਂਭੀ ਦੀ ਟਿੱਪਣੀ ਸੀ, ‘‘ਯਾਰ ਹਰਭਜਨ ਨੇ ਦਿਲ ਤੋੜਤਾ, ਜਿਹੜਾ ਇਹ ਕਹਿੰਦਾ ਸੀ ਕਿ ਮੈਂ ਪੰਜਾਬ ਬੋਲਦਾ ਹਾਂ…।’’ ਇਸ ਸਾਰੇ ਕੁੱਝ ਵਿਚ ਗਾਇਕ ਜੈਜ਼ੀ ਬੀ ਨੇ ਆਪਣਾ ਪੱਖ ਸਪੱਸ਼ਟ ਕੀਤਾ ਹੈ, ‘‘ਪਹਿਲੀ ਗੱਲ ਤਾਂ ਮੈਂ ਪੈਸੇ ਲਈ ਮਸ਼ਹੂਰੀ ਨਹੀਂ ਕੀਤੀ, ਮੈਂ ਤਾਂ ਪੰਜਾਬ ਵਿਚ ਖੇਡਾਂ ਤੇ ਵਿਕਾਸ ਤੋਂ ਪ੍ਰਭਾਵਿਤ ਹਾਂ।’’
ਗਾਇਕ ਪੰਮੀ ਬਾਈ ਦੀ ਸੁਰ ਹੋਰ ਹੈ। ਉਸ ਦਾ ਮੰਨਣਾ ਹੈ ਕਿ ਇਕ ਕਲਾਕਾਰ ਨੂੰ ਆਜ਼ਾਦਾਨਾ ਫੈਸਲੇ ਲੈਣ ਦਾ ਹੱਕ ਹੈ। ਉਹ ਦੱਸਦਾ ਹੈ, ‘‘ਮੈਂ ਸਿਰਫ ਨਿੱਜੀ ਕਾਰਨਾਂ ਕਰਕੇ ਸਿਆਸੀ ਰੈਲੀਆਂ ਜਾਂ ਪ੍ਰਮੋਸ਼ਨਾਂ ਵਿਚ ਜਾਂਦਾ ਹਾਂ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਮੈਂ ਇਕ ਪਾਸੇ ਮੁਹੰਮਦ ਸਦੀਕ ਲਈ ਮੁਹਿੰਮ ਚਲਾਈ ਸੀ ਤੇ ਦੂਜੇ ਪਾਸੇ ਪਰਮਿੰਦਰ ਸਿੰਘ ਢੀਂਡਸਾ ਦੀ ਤਰਫਦਾਰੀ ਕੀਤੀ ਸੀ। ਮੈਂ ਅਕਾਲੀ ਦਲ, ਕਾਂਗਰਸ ਜਾਂ ਆਪ ਦਾ ਹਮਾਇਤੀ ਨਹੀਂ ਹਾਂ। ਮੈਂ ਕੇਵਲ ਨਿੱਜੀ ਸਬੰਧਾਂ ਕਰਕੇ ਰੈਲੀਆਂ ਵਿਚ ਜਾਂਦਾ ਹਾਂ। ਮੈਂ ਕਿਸੇ ਸਿਆਸੀ ਪਾਰਟੀ ’ਚ ਸ਼ਾਮਲ ਨਹੀਂ ਹੋ ਸਕਦਾ। ਮੈਂ ਸਿਆਸੀ ਨਹੀਂ ਹਾਂ।’’ ਉਹ ਕਹਿੰਦੇ ਹਨ ਕਿ ਕਲਾਕਾਰਾਂ ਨੂੰ ਵੀ ਆਪਣੀ ਚੋਣ ਤੇ ਰਾਏ ਰੱਖਣ ਦਾ ਅਧਿਕਾਰ ਹੈ। ਹਾਲ ਹੀ ਵਿਚ ਰਿਲੀਜ਼ ਹੋਈ ‘ਡਿਸਕੋ ਸਿੰਘ’ ਦੀ ਸਫਲਤਾ ਦੇ ਆਲਮ ਵਿਚ ਤੁਰਦੇ-ਫਿਰਦੇ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਉਸ ਨੇ ਇਸ ਇਸ਼ਤਿਹਾਰ ਦੇ ਪੈਸੇ ਨਹੀਂ ਲਏ, ਉਹ ਤਾਂ ਕੇਵਲ ਸਾਂਝ ਕੇਂਦਰਾਂ ਦੀ ਗੱਲ ਕਰਦਾ ਰਿਹਾ ਹੈ, ਉਸ ਨੇ ਕਿਸੇ ਪਾਰਟੀ ਨੂੰ ਵੋਟ ਪਾਉਣ ਦਾ ਸੱਦਾ ਇਸ਼ਤਿਹਾਰ ਵਿਚ ਨਹੀਂ ਦਿੱਤਾ।
ਪੰਜਾਬੀ ਫ਼ਿਲਮ ਸਨਅਤ ਦੇ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਧਿਰ ਦੀ ਤਰਫਦਾਰੀ ਕਰ ਰਹੇ ਤੇ ਸੋਹਿਲੇ ਗਾ ਰਹੇ ਗਾਇਕਾਂ ਨੂੰ ਨਾਲ ਦੇ ਗਾਇਕਾਂ ਤੇ ਅਦਾਕਾਰਾਂ ਦੇ ਰੋਸ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪੰਜਾਬੀ ਫ਼ਿਲਮ ‘‘ਬਿੱਕਰ ਬਾਈ ਸੈਂਟੀਮੈਂਟਲ’’ ਵਾਲਾ ਜੱਸੀ ਜਸਰਾਜ ਪੰਜਾਬ ਸਰਕਾਰ ਦੇ ਸੋਹਲੇ ਗਾ ਰਹੇ ਗਾਇਕਾਂ ਦਾ ਪੂਰਾ ਵਿਰੋਧੀ ਹੈ। ਉਹ ਆਖਦਾ ਹੈ ‘‘ਇਕ ਕਲਾਕਾਰ ਲੋਕਾਂ ਨੂੰ ਜੁਆਬਦੇਹ ਹੁੰਦਾ ਹੈ। ਅੱਜ ਜੇਕਰ ਲੋਕ ਉਨ੍ਹਾਂ ਨੂੰ ਗੁੱਸੇ ਭਰੇ ਸੁਨੇਹੇ ਭੇਜ ਰਹੇ ਹਨ ਤੇ ਉਨ੍ਹਾਂ ਦੇ ਵਿਰੋਧ ਵਿਚ ਗਰੁੱਪ ਬਣਾ ਰਹੇ ਹਨ ਤਾਂ ਉਹ ਖੁਦ ਇਸ ਦੇ ਲਈ ਜ਼ਿੰਮੇਵਾਰ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਹਨ।’’

No comments:

Post a Comment