Wednesday, June 25, 2014

ਜਥੇਦਾਰ, ਬਾਦਲ, ਮੱਕੜ, ਸੰਤ ਸਮਾਜ, ਦਮਦਮੀ ਟਕਸਾਲ, ਦਲ ਖਾਲਸਾ, ਪੰਚ ਪ੍ਰਧਾਨੀ ਆਦਿ ਚੁੱਪ ਕਿਉਂ ? ਮਾਨ

ਜਥੇਦਾਰ, ਬਾਦਲ, ਮੱਕੜ, ਸੰਤ ਸਮਾਜ, ਦਮਦਮੀ ਟਕਸਾਲ, ਦਲ ਖਾਲਸਾ, ਪੰਚ ਪ੍ਰਧਾਨੀ ਆਦਿ ਚੁੱਪ ਕਿਉਂ ? ਮਾਨ
ਜਥੇਦਾਰ, ਬਾਦਲ, ਮੱਕੜ, ਸੰਤ ਸਮਾਜ, ਦਮਦਮੀ ਟਕਸਾਲ, ਦਲ ਖਾਲਸਾ, ਪੰਚ ਪ੍ਰਧਾਨੀ ਆਦਿ ਚੁੱਪ ਕਿਉਂ ? ਮਾਨ

       ਫ਼ਤਹਿਗੜ੍ਹ ਸਾਹਿਬ, 24 ਜੂਨ “ਗੁਰਮੁੱਖੀ ਲਿੱਪੀ ਅਤੇ ਪੰਜਾਬੀ ਬੋਲੀ ਸਾਨੂੰ ਦੂਸਰੀ ਪਾਤਸ਼ਾਹੀ ਨੇ ਬਖਸਿ਼ਸ਼ ਕੀਤੀ ਹੈ । ਜੋ ਬੋਲੀ ਅਤੇ ਲਿੱਪੀ ਗੁਰੂ ਸਾਹਿਬਾਨ ਦੇ ਮੁੱਖ ਤੋ ਉਚਰੀ ਹੋਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਜਿਸ ਗੁਰਮੁੱਖੀ ਵਿਚ ਹੋਈ ਹੋਵੇ, ਉਸ ਲਿੱਪੀ ਅਤੇ ਬੋਲੀ ਨੂੰ ਸਿੱਖ ਕੌਮ ਤੇ ਪੰਜਾਬੀ ਇਕ ਪਲ ਵੀ ਨਹੀਂ ਵਿਸਾਰ ਸਕਦੇ । ਲੇਕਿਨ ਦੁੱਖ ਅਤੇ ਅਫਸੋਸ ਹੈ ਉਸ ਪੰਜਾਬੀ, ਕੌਮੀਅਤ ਵਾਲੀ ਲਿੱਪੀ ਅਤੇ ਬੋਲੀ ਨੂੰ ਪਿੱਠ ਦੇਕੇ, ਸ੍ਰੀ ਮੋਦੀ ਅਤੇ ਬੀਜੇਪੀ ਵੱਲੋਂ ਜ਼ਬਰੀ ਥੌਪੀ ਜਾ ਰਹੀ ਹਿੰਦੀ ਦੇ ਅਤਿ ਗੰਭੀਰ ਮੁੱਦੇ ਉਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ. ਪ੍ਰਕਾਸ਼ ਸਿੰਘ ਬਾਦਲ, ਸ੍ਰੀ ਅਵਤਾਰ ਸਿੰਘ ਮੱਕੜ, ਸੰਤ ਸਮਾਜ, ਦਮਦਮੀ ਟਕਸਾਲ ਦੇ ਸ੍ਰੀ ਹਰਨਾਮ ਸਿੰਘ ਧੁੰਮਾ, ਪੰਚ ਪ੍ਰਧਾਨੀ ਦੇ ਦਲਜੀਤ ਸਿੰਘ ਬਿੱਟੂ, ਹਰਪਾਲ ਸਿੰਘ ਚੀਮਾਂ ਅਤੇ ਦਲ ਖ਼ਾਲਸਾ ਦੇ ਸ. ਹਰਚਰਨਜੀਤ ਸਿੰਘ ਧਾਮੀ ਆਦਿ ਸਿੱਖ ਆਗੂ ਅਤੇ ਜਥੇਬੰਦੀਆਂ ਵੱਲੋਂ ਚੁੱਪੀ ਕਿਉਂ ਧਾਰੀ ਹੋਈ ਹੈ ?”
       ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਅਤੇ ਬੀਜੇਪੀ ਵੱਲੋਂ ਹਿੰਦੀ ਭਾਸ਼ਾ ਨੂੰ ਸਮੁੱਚੇ ਭਾਰਤ ਦੀ ਤੇ ਸਮੁੱਚੀਆਂ ਕੌਮਾਂ ਦੀ ਬੋਲੀ ਅਤੇ ਲਿੱਪੀ ਬਣਾਉਣ ਹਿੱਤ ਕੀਤੇ ਜਾ ਰਹੇ ਦੁੱਖਦਾਇਕ ਅਮਲਾਂ ਉਤੇ ਉਪਰੋਕਤ ਜਥੇਬੰਦੀਆਂ ਅਤੇ ਆਗੂਆਂ ਵੱਲੋਂ ਕੋਈ ਵੀ ਵਿਰੋਧਤਾ ਨਾ ਕਰਨ ਅਤੇ ਆਪਣੀ ਗੁਰੂਆਂ ਦੀ ਲਿੱਪੀ ਗੁਰਮੁੱਖੀ ਅਤੇ ਪੰਜਾਬੀ ਦੀ ਰਾਖੀ ਲਈ ਇਕ ਵੀ ਸ਼ਬਦ ਨਾ ਕਹਿਣ ਉਤੇ ਡੂੰਘੀ ਹੈਰਾਨੀ ਤੇ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਿਸ ਪੰਜਾਬੀ ਕੌਮੀਅਤ ਲਈ, ਪੰਜਾਬੀ ਬੋਲਦੇ ਇਲਾਕਿਆ ਪੰਜਾਬ, ਰਾਜਸਥਾਨ, ਜੰਮੂ-ਕਸ਼ਮੀਰ, ਚੰਡੀਗੜ੍ਹ, ਹਰਿਆਣਾ, ਹਿਮਾਚਲ, ਲੇਹ-ਲਦਾਖ, ਗੁਜਰਾਤ ਦਾ ਕੱਛ ਇਲਾਕੇ ਦੀ ਪ੍ਰਾਪਤੀ ਲਈ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਲੰਮਾਂ ਸੰਘਰਸ਼ ਕਰਨਾ ਪੈ ਰਿਹਾ ਹੈ ਅਤੇ ਜਿਸ ਪੰਜਾਬੀ ਸੂਬੇ ਲਈ ਸਿੱਖਾਂ ਨੇ ਮੋਰਚਾ ਲਗਾਕੇ 60 ਹਜ਼ਾਰ ਦੇ ਕਰੀਬ ਗ੍ਰਿਫ਼ਤਾਰੀਆਂ ਦਿੱਤੀਆਂ ਹੋਣ ਅਤੇ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦਾ ਟਾਕਰਾ ਕੀਤਾ ਹੋਵੇ, ਉਸ ਪੰਜਾਬੀ ਅਤੇ ਗੁਰਮੁੱਖੀ ਬੋਲੀ ਦੀ ਰੱਖਿਆ ਲਈ ਅੱਜ ਜੇਕਰ ਸਿੱਖ ਲੀਡਰਸਿ਼ਪ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਮੋਨ ਧਾਰੀ ਬੈਠੀ ਹੈ, ਇਹ ਅਮਲ ਆਪਣੇ ਗੁਰੂ ਸਾਹਿਬਾਨ ਅਤੇ ਸਿੱਖ ਕੌਮ ਨਾਲ ਵੱਡਾ ਧੋਖਾ ਅਤੇ ਫਰੇਬ ਕਰਨ ਵਾਲੇ ਹਨ ਅਤੇ ਹਿੰਦੂਤਵ ਤਾਕਤਾਂ ਦੀ ਪਿੱਠ ਪੂਰਨ ਵਾਲੇ ਹਨ ।
       ਇਹਨਾਂ ਆਗੂਆਂ ਦੀ ਚੁੱਪੀ ਇਹ ਵੀ ਸਾਬਤ ਕਰਦੀ ਹੈ ਕਿ ਇਹਨਾਂ ਆਗੂਆਂ ਨੂੰ ਸਿੱਖ ਕੌਮੀਅਤ ਅਤੇ ਉਸਦੀ ਕੌਮਾਂਤਰੀ ਪੱਧਰ ਤੇ ਮਾਨਤਾ ਪ੍ਰਾਪਤ ਗੁਰਮੁੱਖੀ ਲਿੱਪੀ ਅਤੇ ਪੰਜਾਬੀ ਬੋਲੀ ਨਾਲ ਕੋਈ ਪਿਆਰ ਨਹੀਂ । ਕੇਵਲ ਆਪਣੇ ਉੱਚ ਧਾਰਮਿਕ ਅਤੇ ਸਿਆਸੀ ਰੁਤਬਿਆਂ ਨੂੰ ਕਾਇਮ ਰੱਖਣ ਲਈ ਇਹ ਆਗੂ ਹਿੰਦੂਤਵ ਤਾਕਤਾਂ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਨੂੰ ਨੀਵੇ ਪੱਧਰ ਦੀ ਹੱਦ ਤੱਕ ਜਾਕੇ ਵੀ ਪ੍ਰਵਾਨ ਕਰਨ ਤੋ ਗੁਰੇਜ ਨਹੀਂ ਕਰਨਗੇ । ਇਸ ਲਈ ਸਿੱਖ ਕੌਮ ਨੂੰ ਆਪਣੀਆਂ ਇਤਿਹਾਸਿਕ ਅਤੇ ਕੌਮੀ ਕਸੌਟੀਆ ਨੂੰ ਮੁੱਖ ਰੱਖਕੇ ਇਹਨਾਂ ਆਗੂਆਂ ਅਤੇ ਜਥੇਬੰਦੀਆਂ ਦੇ ਕੌਮ ਪੱਖੀ ਜਾਂ ਕੌਮ ਵਿਰੋਧੀ ਅਮਲਾਂ ਦੀ ਛਾਣਬੀਨ ਕਰਨੀ ਪਵੇਗੀ ।
       ਸ. ਮਾਨ ਨੇ ਇਕ ਹੋਰ ਵੱਖਰੇ ਗੰਭੀਰ ਮੁੱਦੇ ਉਤੇ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਆਪੋ-ਆਪਣੀਆਂ ਆਤਮਾਵਾਂ ਦੇ ਦੋਸ਼ੀ ਮੌਜੂਦਾ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਿੱਖ ਕੌਮ ਨੂੰ ਸਿੱਖ ਸੋਚ ਅਨੁਸਾਰ ਸਹੀ ਅਗਵਾਈ ਦੇਣ ਦੇ ਸਮਰੱਥ ਨਹੀਂ ਹੋ ਸਕਦੇ । ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਮੀਰੀ-ਪੀਰੀ ਦੇ ਤਖ਼ਤ ਨੂੰ ਇਕ ਵਿਲੱਖਣ ਕੌਮੀ ਪਹਿਚਾਣ ਅਤੇ ਕੌਮੀ ਸਵੈਮਾਨ ਨੂੰ ਕਾਇਮ ਰੱਖਣ ਹਿੱਤ ਹੀ ਇਸ ਤਖ਼ਤ ਦੀ ਸਿਰਜਣਾ ਕੀਤੀ ਸੀ । ਤਾਂ ਕਿ ਸਿੱਖ ਕੌਮ ਆਉਣ ਵਾਲੇ ਸਮੇਂ ਵਿਚ ਇਸ ਤਖ਼ਤ ਤੋ ਸੇਧ ਲੈਕੇ ਆਪਣੇ ਕੌਮੀ ਅਤੇ ਕੌਮਾਂਤਰੀ ਨਿਰਣੇ ਕਰ ਸਕੇ ਅਤੇ ਹਰ ਖੇਤਰ ਵਿਚ ਅੱਗੇ ਵੱਧ ਸਕੇ । ਅੱਜ ਜਦੋ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਉਤੇ ਗੈਰ ਧਰਮੀ ਅਤੇ ਗੈਰ ਇਖ਼ਲਾਕੀ ਜਨਤਕ ਤੌਰ ਤੇ ਦੋਸ਼ ਲੱਗ ਰਹੇ ਹਨ ਅਤੇ ਇਹ ਜਥੇਦਾਰ ਆਜ਼ਾਦਆਨਾ ਤੇ ਨਿਰਪੱਖਤਾ ਦੇ ਤੌਰ ਤੇ ਕੌਮੀ ਫੈਸਲੇ ਨਹੀਂ ਲੈ ਸਕਦੇ ਤਾਂ ਇਹ ਸਿੱਖੀ ਸੋਚ ਅਤੇ ਸਿਧਾਤਾਂ ਉਤੇ ਪਹਿਰਾ ਦੇਣ ਅਤੇ ਕਿਸੇ ਦੂਸਰਿਆ ਲਈ ਛਾਣਬੀਨ ਕਮੇਟੀਆਂ ਬਣਾਉਣ ਜਾਂ ਕਿਸੇ ਨੂੰ ਦੋਸ਼ੀ ਠਹਿਰਾਉਣ ਜਾਂ ਸਹੀ ਸਾਬਤ ਕਰਨ ਦਾ ਦਾਅਵਾ ਕਿਸ ਤਰ੍ਹਾਂ ਕਰ ਸਕਦੇ ਹਨ ? ਉਹਨਾਂ ਕਿਹਾ ਕਿ ਜੋ ਆਪ ਹੀ ਦੁਨਿਆਵੀ, ਵਾਸਨਾਵਾਂ ਅਤੇ ਲਾਲਸਾਵਾਂ ਵਿਚ ਗ੍ਰਸਤ ਹੋਣ, ਅਜਿਹੇ ਜਥੇਦਾਰ ਸਿੱਖ ਕੌਮ ਦੀ ਅਜੋਕੇ ਸਮੇਂ ਵਿਚ ਮੰਝਧਾਰ ਵਿਚ ਡਿੱਕ-ਡੋਲੇ ਖਾਦੀ ਬੇੜੀ ਨੂੰ ਕਿਨਾਰੇ ਤੇ ਨਹੀਂ ਲਗਾ ਸਕਣਗੇ । ਇਸ ਲਈ ਸਿੱਖ ਕੌਮ ਨੂੰ ਕਿਸੇ ਸਰਬ ਪ੍ਰਵਾਨਿਤ ਢੰਗਾਂ ਅਤੇ ਅਮਲਾਂ ਦੀ ਵਰਤੋਂ ਕਰਕੇ ਇਹਨਾਂ ਉੱਚ ਧਾਰਮਿਕ ਪਦਵੀਆਂ ਉਤੇ ਬਿਰਾਜਮਾਨ ਕੀਤੇ ਜਾਣ ਵਾਲੇ ਜਥੇਦਾਰ ਸਾਹਿਬਾਨ ਅਤੇ ਉਹਨਾਂ ਵੱਲੋ ਸਿੱਖੀ ਨਿਯਮਾਂ, ਅਸੂਲਾਂ ਅਤੇ ਸਿਧਾਤਾਂ ਦੇ ਦਾਇਰੇ ਵਿਚ ਰਹਿੰਦੇ ਹੋਏ ਕੌਮੀ ਮਸਲਿਆਂ ਨੂੰ ਹੱਲ ਕਰਨ ਅਤੇ ਕੌਮੀ ਖ਼ਾਲਿਸਤਾਨ ਦੇ ਸੰਘਰਸ਼ ਨੂੰ ਮੰਜਿ਼ਲ ਤੱਕ ਪਹੁੰਚਾਉਣ ਲਈ ਇਹਨਾਂ ਉੱਚ ਪਦਵੀ ਦੀਆਂ ਨਿਯੁਕਤੀਆਂ ਅਤੇ ਬਰਖਾਸਤਗੀਆ ਲਈ ਉਸਾਰੂ ਅਤੇ ਨਵੀ ਦਿਸ਼ਾ ਦੇਣ ਵਾਲਾ ਰਾਹ ਕੱਢਣਾ ਪਵੇਗਾ ਤਾਂ ਕਿ ਕਿਸੇ ਵੀ ਤਖ਼ਤ ਸਾਹਿਬਾਨ ਦੇ ਜਥੇਦਾਰ ਸਿਆਸਤਦਾਨਾਂ ਦੀ ਕੱਠਪੁਤਲੀ ਬਣਕੇ ਜਾਂ ਗੁਲਾਮ ਬਣਕੇ ਨਾ ਵਿਚਰ ਸਕਣ ਅਤੇ ਸਿੱਖ ਕੌਮ ਅਜਿਹੇ ਤਰੀਕੇ ਨਾਲ ਕਾਇਮ ਕੀਤੇ ਗਏ ਜਾਂ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਵੱਲੋ ਕੀਤੇ ਜਾਣ ਵਾਲੇ ਕਿਸੇ ਕੌਮੀ ਫੈਸਲੇ ਉਤੇ ਰਤੀਭਰ ਵੀ ਕਿੰਤੂ-ਪ੍ਰੰਤੂ ਨਾ ਕਰ ਸਕੇ ।
       ਸਮੁੱਚੀ ਸਿੱਖ ਕੌਮ ਸ੍ਰੀ ਦਰਬਾਰ ਸਾਹਿਬ ਦੇ ਧਰਮੀ ਧੁਰੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਆਸੀ ਧੁਰੇ ਨਾਲ ਜੁੜਨ ਵਿਚ ਫਖ਼ਰ ਮਹਿਸੂਸ ਕਰੇ । ਅਜਿਹਾ ਪ੍ਰਬੰਧ ਕਾਇਮ ਕਰਕੇ ਹੀ ਅਸੀਂ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਉਤੇ ਬਣੀ ਵੱਖਰੀ, ਅਣਖ਼ੀਲੀ ਅਤੇ ਫਖ਼ਰ ਵਾਲੀ ਪਹਿਚਾਣ ਨੂੰ ਕਾਇਮ ਕਰ ਸਕਦੇ ਹਾਂ ਅਤੇ ਸਿੱਖ ਧਰਮ ਅਤੇ ਸਿੱਖੀ ਸੰਸਥਾਵਾਂ ਵਿਚ ਆਈਆ ਗਿਰਾਵਟਾਂ ਨੂੰ ਦ੍ਰਿੜਤਾ ਨਾਲ ਖ਼ਤਮ ਕਰਕੇ ਹੀ ਆਪਣੇ ਧਰਮੀ ਤੇ ਸਿਆਸੀ ਨਿਸ਼ਾਨੇ ਵੱਲ ਵੱਧ ਸਕਦੇ ਹਾਂ । ਮੌਜੂਦਾ ਮਿਆਦ ਪੁੱਗਾ ਚੁੱਕੀ (਼ਅਮੲ ਧੁਚਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਗਜੈਕਟਿਵ ਨੂੰ ਸਿੱਖ ਕੌਮ ਸੰਬੰਧੀ ਕਿਸੇ ਵੀ ਵੱਡੇ ਫੈਸਲੇ ਕਰਨ ਦਾ ਅਧਿਕਾਰ ਨਹੀਂ ਰਿਹਾ । ਇਸ ਲਈ ਅਜਿਹੇ ਪ੍ਰਧਾਨ ਅਤੇ ਅਗਜੈਕਟਿਵ ਤਾਨਾਸ਼ਾਹੀ ਸੋਚ ਅਧੀਨ ਸਿੱਖ ਕੌਮ ਉਤੇ ਜ਼ਬਰੀ ਫੈਸਲੇ ਥੋਪਣ ਦਾ ਬਿਲਕੁਲ ਅਧਿਕਾਰ ਨਹੀਂ ਰੱਖਦੀ । ਹਿੰਦੂਤਵ ਤਾਕਤਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਪੂਰਨ ਕਰਨ ਲਈ ਇਹਨਾਂ ਵੱਲੋ ਕੀਤੀਆਂ ਜਾ ਰਹੀਆਂ ਕੌਮ ਵਿਰੋਧੀ ਸਰਗਰਮੀਆਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਬਿਲਕੁਲ ਸਹਿਣ ਨਹੀਂ ਕਰੇਗੀ ।

No comments:

Post a Comment