Monday, June 2, 2014

" ਸੀਨੇ ਖਿਚ ਜਿੰਨਾ ਨੇ ਖਾਧੀ ਓਹ ਕਰ ਆਰਾਮ ਨਾ ਬਹਿੰਦੇ "

" ਸੀਨੇ ਖਿਚ ਜਿੰਨਾ ਨੇ ਖਾਧੀ ਓਹ ਕਰ ਆਰਾਮ ਨਾ ਬਹਿੰਦੇ "
" ਸੀਨੇ ਖਿਚ ਜਿੰਨਾ ਨੇ ਖਾਧੀ ਓਹ ਕਰ ਆਰਾਮ ਨਾ ਬਹਿੰਦੇ "

    ਹਰ ਦਿਨ ਸਿਖ ਇਤਿਹਾਸ ਦੇ ਕਿਸੇ ਨਾ ਕਿਸੇ ਅਹਿਮ ਕਾਰਨਾਮੇ ਨਾਲ ਸਬੰਧਿਤ ਹੈ | 500 ਸਾਲ ਪਹਿਲਾ ਤੋ ਲੈਕੇ ਹੁਣ ਤੱਕ ਸਿਖ ਸਦਾ ਜਾਤ - ਪਾਤ ਧਰਮ ਤੇ ਸਿਆਸਤ ਦੇ ਮਸਲਿਆ ਤੋ ਉਪਰ ਉਠ ਕੇ ਕੇਵਲ ਇਨਸਾਨੀਅਤ ਦੇ ਹੱਕਾ ਤੇ ਸਚ ਦੇ ਸਿਧਾਂਤ ਲਈ ਤੁਰੇ , ਲੜੇ ਤੇ ਕੁਰਬਾਨ ਹੋਏ | ਸੇਵਾ ਦਾ ਤਰੀਕਾ ਕੋਈ ਵੀ ਹੋਵੇ ਭੁਖੇ ਪਿਆਸੇ ਨੂ ਅੰਨ ਦੇਣਾ ਕਿਸੇ ਮਜਲੂਮ ਦੀ ਰਖਿਆ ਕਰਨੀ , ਤੇ ਅਣਖ ਇਜਤ ਲਈ ਮਰ ਜਾਣਾ ਸਾਨੂ ਗੋਬਿੰਦ ਸਿੰਘ ਜੀ ਨੇ ਦੱਸਿਆ ਹੈ | ਸਿਖ ਕੋਮ ਦੇ ਨੀਹ ਸ਼ਹੀਦਾ ਦੀਆ ਹੱਡੀਆ ਤੇ ਰਖੀ ਗਈ ਤੇ ਸਿਖ ਕੋਮ ਦਾ ਮਹਿਲ ਉਸਾਰਨ ਲਈ 5 -7 ਸਾਲ ਦੇ ਬਚੇ , ਬੀਬੀਆ , ਬਜੁਰਗ ਤੇ ਨੋਜਵਾਨਾ ਨੇ ਐਸ਼ੋ ਆਰਾਮ ਦੀ ਜਿੰਦਗੀ ਸ਼ੱਡ ਮੋਤ ਨੂ ਚੁਣਿਆ |
    ਪਿਆਰੇ ਸਜਨੋ 1 ਤੋ 6 ਜੂਨ ਤੱਕ ਦਾ ਸਮਾ ਸਿਖ ਕੋਮ ਲਈ ਅਭੁੱਲ ਹੈ | ਕਿਓਕੀ ਲੋਕਾ ਦੇ ਸੁਖ ਖਾਤਿਰ ਕੁਰਬਾਨ ਹੋਣ ਵਾਲੇ ਸਿਖਾ ਦੇ ਹਿੱਸੇ ਸਦਾ ਹੀ ਤੱਤੀਆ ਤਵੀਆ , ਚਰਖੜੀਆ , ਫਾਂਸੀਆ , ਗੋਲੀਆ , ਕਾਲੇ ਪਾਣੀ ਦੀਆ ਸਜਾਵਾ ਹੀ ਆਈਆ |
ਜੂਨ 1984 ਤੀਸਰਾ ਘਲੂਘਾਰਾ ਜੋ ਕੀ ਸਚ ਤੇ ਸਿਖ ਵਿਰੋਧੀ ਸਰਕਾਰਾ ਵੱਲੋ ਕੀਤਾ ਗਿਆ | ਪਰ ਆਪਨੇ ਸਿਦਕ ਦੇ ਪੱਕੇ ਸ਼ਬਦ ਗੁਰੂ ਦੀ ਮੰਨਣ ਵਾਲੇ ਕਹਿਨੇ ਤੇ ਕਥਨੀ ਦੇ ਪੂਰੇ ਗੁਰਬਾਣੀ ਤੇ ਇਤਿਹਾਸ ਦੇ ਫਲਸਫੇ ਤੇ ਪਹਿਰਾ ਦਿੰਦੇ ਅਨੇਕਾ ਸੂਰਮਿਆ ਦੀ ਦਾਸਤਾਨ ਹੈ | ਇਸ ਮੋਜੂਦਾ ਇਤਿਹਾਸ ਦੀ ਬਹਾਦਰੀ ਦੇ ਕਿੱਸੇ ਸਾਰੀ ਦੁਨਿਆ ਤੱਕ ਪਹੁੰਚੋਨਾ ਸਾਡਾ ਫਰਜ ਏ ,ਜਿਸ ਤਰਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆ ਨੇ ਤੇ 40 ਸਿੰਘਾ ਨੇ ਚਮਕੋਰ ਦੇ ਗੜ੍ਹੀ ਚ 10 ਲਖ ਫੋਜ ਨੂ ਮਧੋਲ ਸੁੱਟਿਆ ਸੀ , ਓਸੇ ਤਰਾ ਗੁਰ ਗੋਬਿੰਦ ਸਿੰਘ ਜੀ ਦੇ ਯੋਧਿਆ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਦੀ ਅਗਵਾਹੀ ਚ ' ਕੁਝ ਕੁ ਬੱਬਰ ਸ਼ੇਰਾ ਨੇ ਗੁਰੂ ਦੀ ਦਿੱਤੀ ਸਰਦਾਰੀ ਨੂ ਚੜਦੀ ਕਲਹਿ ਚ ਰਖਣ ਲਈ ਤੇ ਸ਼ਬਦ ਗੁਰੂ ਦੀ ਰਾਖੀ ਲਈ , ਜਿਸ ਤਰਾ ਅਕਾਲ ਤਖ਼ਤ ਸਾਹਿਬ ਜੀ ਦੀ ਗੋਦ ਚ ਬੇਠ ਕੇ , ਹਿੰਦੂਸਤਾਨੀ ਕੁੱਤਿਆ ਦੀ ਤਨਖਾਹਦਾਰ ਫੋਜ ਦੀਆ ਭਾਜੜਾ ਪਾਈਆ ਓ ਜੁਗਾ ਜੁਗਾ ਤੱਕ ਯਾਦ ਰਖਣ ਵਾਲੀ ਗੱਲ ਹੈ|
ਲੋਕਤੰਤਰ ਦੇ ਰਾਜ ਦੀ ਦੁਹਾਈ ਪੋਣ ਵਾਲੀ ਹਿੰਦੁਸਤਾਨੀ ਸਰਕਾਰ ਦੀ ਸਭ ਤੋ ਸ਼ਰਮਨਾਕ ਕਰਤੂਤ ਜੋ ਕਿ ਇਹ ਘਟਨਾ ਇਸ ਹਿੰਦੂਸਤਾਨ ਦੇ ਇਤਿਹਾਸ ਚ ਪਹਿਲੀ ਵਾਰ ਹੋਈ ਕੇ , ਆਪਨੇ ਹੀ ਦੇਸ਼ ਵਿਚ ਓਹਨਾ ਲੋਕਾ ਦੇ ਧਾਰਮਿਕ ਮੁਖ ਅਸਥਾਨ ਤੇ ਟੈਂਕਾ ਨਾਲ ਹਮਲਾ ਕਰਨਾ ' ਜਿੰਨਾ ਨੇ ਇਸ ਹਿੰਦੁਸਤਾਨ ਨੂ ਅਜਾਦ ਕਰਵੋਨ ਲਈ 86 % ਤੋ ਵੀ ਵਧ ਕੁਰਬਾਨੀ ਦਿੱਤੀ ਹੋਵੇ |ਸਿਖ ਵਿਰੋਧੀ ਬੁਝਦਿਲ ਸਰਕਾਰ ਨੇ ਕੇਵਲ 28 ਕੁ ਸਿਖਾ ਨੂ ਫੜਨ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕੀਤਾ |
ਹਮਲਾ ਕਰਨ ਵਾਲੀ ਸਰਕਾਰ ਇਹ ਕਹਿੰਦੀ ਏ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹਮਲਾ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਨੂ ਫੜਨ ਲਈ ਕੀਤਾ ਗਿਆ ਸੀ , ਤਾ ਫਿਰ ਇਹ ਦੱਸੋ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋ ਇਲਾਵਾ 16 ਹੋਰ ਮੁਖ ਧਾਰਮਿਕ ਅਸਥਾਨ ਜਿਨਾ ਚ , ਸ੍ਰੀ ਦਰਬਾਰ ਸਾਹਿਬ ,ਸ੍ਰੀ ਮੁਕਤਸਰ ਸਾਹਿਬ , ਤਰਨ ਤਾਰਨ ਸਾਹਿਬ { ਅਮਿਤ੍ਸਾਰ} , ਦੂਖ ਨਿਵਾਰਨ ਸਾਹਿਬ ਪਟਿਆਲਾ ਤੇ ਹੋਰ ਗੁਰੂਦੁਆਰਿਆ ਤੇ ਹਮਲਾ ਕਰਕੇ ਬੇ - ਅਦਬੀ ਕਿਓ ਕੀਤੀ ?
    ਸਚ ਦਾ ਇਤਿਹਾਸ ਸਿਖ ਇਤਿਹਾਸ ਜੂਨ 1984 ਦਾ ਘਲੂਘਾਰਾ ਗੋਬਿੰਦ ਸਿੰਘ ਜੀ ਦੇ ਓਹਨਾ ਯੋਧੇ ਸਿਖਾ ਦੀ ਬਹਾਦਰੀ , ਸਿਦਕ ਦੀ ਪਰਖ , ਤੇ ਅਨੇਕਾ ਸ਼ੋਟੇ -ਸ਼ੋਟੇ ਬਚਿਆ ਤੇ ਬੀਬੀਆ ਵੱਲੋ ਭੁਖੇ ਪਿਆਸੇ ਰਹਕੇ ਤੇ ਜਾਲਮ ਫੋਜਾ ਵੱਲੋ ਦਿੱਤੇ ਜਾਂਦੇ ਐਸੇ ਤਸੀਹੇ ਝਲਣ ਦਾ ਦਿਨ ਜੋ ਸੁਨ ਕੇ ਵੀ ਰੂਹ ਕੰਬ ਜਾਂਦੀ ਹੈ |
    ਜੋ ਅੱਜ ਕਹਿੰਦੇ ਨੇ ਜੂਨ 84 ਦਾ ਘਲੂਘਾਰਾ ਭੁੱਲ ਜਾਓ , ਲਾਹਨਤ ਹੈ ਐਸੇ ਦਿਖਾਵਟੀ ਸਿਖਾ ਤੇ .... ਸਾਕੇ ਕਦੇ ਭੁਲ੍ਨ੍ਯੋਗ ਨਹੀ ਹੁੰਦੇ " ਅਸੀਂ ਇਹ ਸਭ ਕਿਵੇ ਭੁੱਲ ਜੀ ਜੋ ਸਾਡੇ ਨਾਲ ਹੋਇਆ ,ਮਹਾਨ ਤੇ ਅਕਾਲ ਪੁਰਖ ਦੇ ਵਾਸੇ ਵਾਲੀ ਪਵਿਤਰ ਜਗਹ ਦੇ ਸ਼੍ਰੀ ਹਰਿਮੰਦਿਰ ਸਾਹਿਬ ਤੇ ਅਨੇਕਾ ਗੋਲਿਆ ਦਾਗਿਆ ਗਿਆ , ਧੁਰ ਕੀ ਬਾਨੀ ਦੇ ਅਨੇਕਾ ਸਰੂਪ ਅਗਨ ਭੇਟ ਕੀਤੇ , ਸਿਖ ਲਾਇਬ੍ਰੇਰੀ ਅਗਨ ਭੇਟ ਕਰਤੀ , ਇਹ ਸਭ ਕਿਵੇ ਭੁੱਲ ਜਾਈਏ - ਓਸ ਸਮੇ ਜਾਲਮ ਫੋਜਾ ਵੱਲੋ ਪਾਣੀ ਦੀ ਸਪਲਾਈ ਬੰਦ ਕਰ ਦਿਤੀ ਗਈ ਤੇ ਟੂਟੀਆ ਚ ਕਰੰਟ ਸ਼ੱਡ ਦਿੱਤਾ ਗਿਆ ਸੀ ਬਜੁਰਗ ਤੇ ਬਚਿਆ ਨੂ ਅੱਗ ਵਰਗੇ ਪਥਰ { ਸ਼੍ਰੀ ਹਰਿਮੰਦੀਰਰ ਸਾਹਿਬ ਦੀ ਪ੍ਰਕਰਮਾ ਚ } ਪਿਛੇ ਹਥ ਬਣਨ ਕੇ ਨੂੜ ਕੇ ਸੁੱਟਿਆ ਗਿਆ ,ਹਿੰਦੂਸਤਾਨੀ ਫੋਜ ਨੇਹ ਸਾਡੀਆ ਧੀਆ ਭੇਣਾ ਨਾਲ ਹਰਿਮ੍ਦਰ ਸਾਹਿਬ ਜੀ ਦੀ ਪ੍ਰਕਰਮਾ ਚ ਕੁਕਰਮ ਕੀਤੇ , ਤੇ ਹੋਰ ਬਹੁਤ ਕੁਝ ਅਜਿਹਾ ਕੀਤਾ ਜੋ ਯਾਦ ਕਰਕੇ ਅਖਾ ਭਰ ਜਾਂਦੀਆ ਹੈ ਦੱਸੋ ਇਹ ਅਸੀਂ ਕਿਵੇ ਭੁੱਲ ਜਾਈਏ ?
    ਅੱਜ ਹਿੰਦੂ ਵੀਰ ਰਾਵਨ ਦਾ ਪੁਤਲਾ ਬਣਾਕੇ ਫੂਕਦੇ ਨੇ { ਬੇਸ਼ਕ ਇਸ ਮਿਥਿਹਾਸਿਕ ਘਟਨਾ ਦੀ ਕੋਈ ਮਿਤੀ ਨਹੀ ਪਤਾ},ਕਿਓਕੀ ਓਹਨੇ ਸੀਤਾ ਮਾਤਾ ਦਾ ਨਿਰਾਦਰ ਕੀਤਾ ਸੀ , ਜੇ ਓਹ ਇਸ ਗੱਲ ਨੂ ਹਜਾਰ ਸਾਲਾ ਤੋ ਨਹੀ ਭੁੱਲ ਰਹੇ ਤੇ ਅਸੀਂ ਕੇਵਲ ੩੦ ਵਰ੍ਹੇ ਪਹਿਲਾ ਵਾਪਰੇ ਕੋਮੀ ਦੁਖਾਂਤ ਨੂ ਕਿਵੇ ਭੁੱਲ ਜਾਈਏ |
    ਇਹ ਹਿੰਦੂਸਤਾਨੀ ਵੀ ਕਦੇ ਭੁੱਲ ਨੀ ਸਕਣਗੇ ਕੇ ਕੁਝ ਕੁ ਸੂਰਬੀਰਾ ਨੇ ਇਹਨਾ ਦੇ ਅਨੇਕਾ ਤਨਖਾਹਦਾਰ ਕੁੱਤੇ ਢੇਹ - ਢੇਰੀ ਕੀਤੇ , ਤੇ ਅਕਾਲ ਪੁਰਖ ਜੀ ਦੇ ਸਚ ਦੇ ਤਖ਼ਤ " ਸ਼੍ਰੀ ਅਕਾਲ ਤਖ਼ਤ " ਸਾਹਿਬ ਲਈ ਕੁਰਬਾਨ ਹੋਏ |
" ਜੂਨ 1984 ਤੀਜਾ ਘਲੂਘਾਰਾ ਦੇ ਸਮੇ ਗੁਰੂ ਇਤਿਹਾਸ ਨੂ ਦੁਹਰੋੰਦਿਆ ਜੋ ਆਪਣੀਆ ਜਾਨਾ ਵਾਰੀਆ ਅਸੀਂ ਓਹਨਾ ਨੂ ਦਾ ਦੇਣਾ ਨਹੀ ਦੇ ਸਕਦੇ , ਪਰ ਇਸ ਦਿਨ ਨੂ ਯਾਦ ਕਰਨਾ ਤਾ ਸਾਡਾ ਫਰਜ ਹੈ |
    ਕਿਸੇ ਹਕੂਮਤ ਦੇ ਸਤਾਏ ਲੋਕ ਹੱਕ ਮੰਗਣ ਤਾ ਓਹ ਬਾਗੀ ਹੀ ਕਹੋੰਦੇ ਨੇ , ਜਿਸ ਤਰਾ ਗੁਰੂ ਨਾਨਕ ਸਾਹਿਬ ਤੋ ਲੈਕੇ , ਗੁਰੂ ਅਰਜਨ ਦੇਵ ਜੀ , ਬਾਬ ਦੀਪ ਸਿੰਘ ਜੀ , ਤੇ ਸੁਖਾ ਸਿੰਘ ਮਹਿਤਾਬ ਸਿੰਘ , ਬਾਬਾ ਬੰਦਾ ਸਿੰਘ ਬਹਾਦਰ ਤੇ ਅਨੇਕਾ ਸ਼ਹੀਦ ਸਿੰਘਾ ਨੂ ਓਸ ਸਮੇ ਦੀਆ ਸਰਕਾਰਾ ਨੇ ਬਾਗੀ ਕਿਹਾ ਪਰ ਸਾਡੀ ਕੋਮ ਲਈ ਓਹ ਯੋਧੇ ਨੇ , ਓਹਨਾ ਦੀਆ ਕਾਰਨਾਮਿਆ ਏਆ ਯਾਦਗਾਰ ਤੇ ਕਿਸੇ ਹੁਣ ਤੱਕ ਪੜਦੇ ਸੁਣਦੇ ਹਾ ,ਤੇ ਓਹਨਾ ਦੀਆ ਯਾਦਗਾਰ ਵੀ ਨੇ ਤੇ ਖਾਸ ਕਰਕੇ ਪਹਿਲਾ ਤੇ ਦੂਜਾ ਘਲੂਘਾਰਾ ਬੜੇ ਉਚ ਪਧਰ ਤੇ ਸਾਡੀਆ ਪੰਥਕ ਕਮੇਟੀਆ ਮਾਨੋੰਦੀਆ ਨੇ | ਪਰ ਜੂਨ 1984 ਦਾ ਘਲੂਘਰ੍ਰਾ ਜਿਸਨੂ ਤੀਜਾ ਘਲੂਘਾਰਾ ਕਿਹਾ ਜਾਂਦਾ ਹੈ ,ਇਸਦੀ ਯਾਦਗਾਰ ਤੇ ਦੂਰ ਦੀ ਗੱਲ ਇਹਨਾ ਯੋਧਿਆ ਨੂ ਅਤਵਾਦੀ - ਤੇ ਵਖਵਾਦੀ ਕਹਿੰਦੇ ਨੇ , ਇਸਨੂ ਸਿਰਫ ਵੋਟਾ ਬਟੋਰਨ ਲਈ ਯਾਦ ਕੀਤਾ ਜਾਂਦਾ ਹੈ |
    ਅੱਜ ਸਿਖ ਨੋਜਵਾਨ ਸ੍: ਦਵਿੰਦਰ ਪਾਲ ਸਿੰਘ ਭੁੱਲਰ ਨੂ 17 ਸਾਲ ਤੋ ਬਿਨਾ ਸਬੂਤਾ ਤੋ ਝੂਠਾ ਕੇਸ ਬਣਾ ਕੇ ਨਜਰਬੰਦ ਕੀਤਾ ਹੋਇਆ ਹੈ ਤੇ ਕਾਗਜੀ ਲੋਕਤੰਤਰ ਵੱਲੋ ਫਾਂਸੀ ਦੀ ਸਜਾ ਸੁਨਾਈ ਗਈ ਹੈ ਪਰ ਇਹੀ ਲੋਕਤੰਤਰ ਸ੍ਰ : ਭੁਲਰ ਦੇ ਲਾਪਤਾ ਕੀ ਭਰਾ , ਪਿਤਾ ਤੇ ਮਾਸੜ ਬਾਰੇ ਕਿਓ ਚੁੱਪ ਹਨ , ਓਹ ਕਿਸਨੇ ਗਾਇਬ ਕੀਤੇ ?
    ਜੇਹੜੀ ਕੋਮ ਆਵਦਾ ਇਤਿਹਾਸ ਭੁਲ ਜਾਂਦੀ ਹੈ ਓਹਨੂ ਖਤਮ ਹੁੰਦੇ ਦੇਰ ਨੀ ਲਗਦੀ , ਅੱਜ ਸਾਨੂ ਸਾਡੇ ਇਤਿਹਾਸ ਤੋ ਦੂਰ ਕਰਨ ਲਈ ਅਨੇਕਾ ਚਾਲਾ ਚਲੀਆ ਜਾ ਰਹੀਆ ਨੇ , ਕੋਮ ਦੇ ਮਹਾਨ ਯੋਧਿਆ ਨੂ ਅੱਤਵਾਦੀ ਤੇ ਸਰਕਾਰਾ ਦੇ ਏਜੰਟ ਕਿਹਾ ਜਾ ਰਿਹਾ , ਗੁਰੂਆ ਦੇ ਵਸਾਏ ਪੰਜਾਬ ਦੀ ਧਰਤੀ ਤੇ ਦੇਹਧਾਰੀ ਸਾਧਾ ਹਥੋ ਸਿਖ ਸਿਧਾਂਤਾ ਦੇ ਉਲਟ ਕੰਮ ਕਰਾਏ ਜਾ ਰਹੇ ਨੇ, ਨੋਜਵਾਨ ਪੀੜੀ ਨੂ ਨਸ਼ਿਆ ਚ ਵਾੜਨ ਲਈ ਸ਼ਰਾਰਤੀ ਲੋਕ ਪੱਬਾ ਭਾਰ ਨੇ , ਪੰਜਾਬ ਦਾ ਅਮੀਰ ਸਭਿਆਚਾਰ ਲਚਰਤਾ ਨਾਲ ਭਰਪੂਰ ਪੋਗਰਾਮ ਦਿਖਾਏ ਜਾ ਰਹੇ ਨੇ , ਜੋ ਬੇ - ਹੱਦ ਸ਼ਰਮਨਾਕ ਹੈ | ਕੋਮ ਲਈ ਕੁਝ ਕਰਨ ਵਾਲੇ ਜਿਲਾ ਚ ਨਜਰਬੰਦ ਨੇ ਕਿਝ ਕੁ ਸੋ ਰਹੇ ਨੇ ਜਾ ਕੁਰਸੀਆ ਦੀ ਲੜਾਈ ਲੜ ਰਹੇ ਨੇ |
    ਆਓ ਇਥੇ facebook ਤੇ 1 ਲੇਹਿਰ ਤੋਰ ਦੇਈਏ , ਤੇ ਓਹਨਾ ਸਾਰੇ ਓਹਨਾ ਯੋਧਿਆ ਦੀ ਕੁਰਬਾਨੀ ਦੇ ਦਿਨਾ ਨੂ ਇਸ ਤਰਾ ਮਨਾਈਏ ਜਿਵੇ ਓਹ ਸਚਮੁਚ ਚਾਹੁੰਦੇ ਸੀ | ਇਹ ਕੇਵਲ ਸ਼ੁਕਰ ਮੇਲਾ ਹੀ ਬਣ ਕੇ ਨਾ ਰਹਿ ਜਾਵੇ ਓਹਨਾ ਦੇ ਸੁਪਨਿਆ ਨੂ ਪੂਰਾ ਕਰਨਾ ਸਦਾ ਫਰਜ ਹੈ , ਆਓ ਜਿੰਨਾ ਕੁ ਵੀ ਹੋ ਸਕੇ ਵਧ ਤੋ ਵਧ ਪ੍ਰਚਾਰ ਕਰੀਏ |
    ਸਾਰੇ ਆਓ ਅਸੀਂ ਇਹਨਾ ਦਿਨਾ ਚ ਆਪਣੀ - ਆਪਣੀ ਜਗਹ ਤੇ , ਸ਼ਹਿਰ, ਪਿੰਡ ਗਲੀ ਮੁਹਲੇ ਓਹਨਾ ਸੂਰਬੀਰਾ ਦੀ ਯਾਦ ਚ ਸਮਾਗਮ ਕਰੀਏ ਇਹ ਸਾਡਾ ਫਰਜ ਹੈ , ਕਿਓਕੀ ਜਰੂਰੀ ਨਹੀ ਕੀ ਇਹ ਕੰਮ ਕੇਵਲ ਕਿਸੇ ਖਾਸ ਜਥੇਬੰਦੀਆ ਦਾ ਹੀ ਹੈ , ਇਹ ਸਾਡਾ ਸਭ ਦਾ ਫਰਜ ਆ ਇਤਿਹਾਸ ਨੂ ਯਾਦ ਕਰਨਾ ਤੇ ਮੁੜ ਇਤਿਹਾਸ ਬਨਾਓਣ ਦਾ ਜਜ੍ਬਾ ਲੈਕੇ ਜੁਟ ਜਾਓ |
    ਅੱਜ ਲੋੜ ਹੈ ਸ਼ਬਦ ਗੁਰੂ ਦਾ ਆਸਰਾ ਲੈਕੇ ਤੇ ਇਤਿਹਾਸ ਤੋ ਸੇਧ ਲੈਕੇ ਕੁਝ ਕਰਨ ਦੀ , ਕੋਮੀ ਸਿਰ੍ਲਾਥ ਸਰਦਾਰਾ ਨੇ ਇਤਿਹਾਸ ਸਾਜਿਆ ਏ , ਇਤਿਹਾਸ ਨੂ ਸਾਭਣਾ ਤੇ ਸਾਡਾ ਫਰਜ ਹੈ ਆਓ ਤੇ ਆਪਣਾ ਇਤਿਹਾਸ ਸਾਂਭੀਏ |
                -- ਕੋਈ ਜੁਲਮ ਕੋਈ ਸਿਤਮ ਸਾਨੂੰ ਝੁਕਾ ਨਹੀਂ ਸਕਦਾ ਸਾਡੀਆਂ ਰਗਾਂ ਚ' ਕਲਗੀਧਰ ਦਾ ਖੂਨ ਹੈ --

ਜਸਵੀਰ ਸਿੰਘ
{ ਸਿਖ ਵਿਰਸਾ ਕੋਂਸਿਲ ਰਜਿ: ਸ੍ਰੀ ਮੁਕਤਸਰ ਸਾਹਿਬ }

No comments:

Post a Comment