Sunday, November 15, 2015

ਸਕਿਓਰਟੀ ਜੇਲ੍ਹ ਨਾਭਾ ਵਿਚ ਬੰਦ ਕੌਮੀ ਸੰਘਰਸ਼ ਦੇ ਖਾੜਕੂ ਸਿੰਘਾਂ ਵਲੋਂ ਸਿੱਖ ਕੌਮ ਦੇ ਨਾਂ ਸੁਨੇਹਾ

ਸਕਿਓਰਟੀ ਜੇਲ੍ਹ ਨਾਭਾ ਵਿਚ ਬੰਦ ਕੌਮੀ ਸੰਘਰਸ਼ ਦੇ ਖਾੜਕੂ ਸਿੰਘਾਂ ਵਲੋਂ 
ਸਿੱਖ ਕੌਮ ਦੇ ਨਾਂ ਸੁਨੇਹਾ
ਸਕਿਓਰਟੀ ਜੇਲ੍ਹ ਨਾਭਾ ਵਿਚ ਬੰਦ ਕੌਮੀ ਸੰਘਰਸ਼ ਦੇ ਖਾੜਕੂ ਸਿੰਘਾਂ ਵਲੋਂ 
ਸਿੱਖ ਕੌਮ ਦੇ ਨਾਂ ਸੁਨੇਹਾ
ਸਕਿਓਰਟੀ ਜੇਲ੍ਹ ਨਾਭਾ ਵਿਚ ਬੰਦ ਕੌਮੀ ਸੰਘਰਸ਼ ਦੇ ਖਾੜਕੂ ਸਿੰਘਾਂ ਵਲੋਂ 
ਸਿੱਖ ਕੌਮ ਦੇ ਨਾਂ ਸੁਨੇਹਾ
ਸਕਿਓਰਟੀ ਜੇਲ੍ਹ ਨਾਭਾ ਵਿਚ ਬੰਦ ਕੌਮੀ ਸੰਘਰਸ਼ ਦੇ ਖਾੜਕੂ ਸਿੰਘਾਂ ਵਲੋਂ 
ਸਿੱਖ ਕੌਮ ਦੇ ਨਾਂ ਸੁਨੇਹਾ
ਸਕਿਓਰਟੀ ਜੇਲ੍ਹ ਨਾਭਾ ਵਿਚ ਬੰਦ ਕੌਮੀ ਸੰਘਰਸ਼ ਦੇ ਖਾੜਕੂ ਸਿੰਘਾਂ ਵਲੋਂ 
ਸਿੱਖ ਕੌਮ ਦੇ ਨਾਂ ਸੁਨੇਹਾ
ਸਕਿਓਰਟੀ ਜੇਲ੍ਹ ਨਾਭਾ ਵਿਚ ਬੰਦ ਕੌਮੀ ਸੰਘਰਸ਼ ਦੇ ਖਾੜਕੂ ਸਿੰਘਾਂ ਵਲੋਂ 
ਸਿੱਖ ਕੌਮ ਦੇ ਨਾਂ ਸੁਨੇਹਾ

ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਬੰਦ ਕੌਮੀ ਸੰਘਰਸ਼ ਦੇ ਖਾੜਕੂ ਸਿੰਘਾਂ ਵਲੋਂ ਸਿੱਖ ਕੌਮ ਦੇ ਨਾਂ ਸੁਨੇਹਾ
     ਗੁਰੂਆਂ ਭਗਤਾਂ ਸ਼ਹੀਦਾਂ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਪੰਜਾਬ ਦੀ ਧਰਤੀ 'ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਇਲਾਕਿਆਂ ਵਿਚ ਮਾੜੇ ਸਮਾਜਿਕ ਅਨਸਰਾਂ ਵਲੋਂ ਹੋਈ ਘੋਰ ਬੇਅਦਬੀ ਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਤਮਈ ਸੰਘਰਸ਼ ਕਰ ਰਹੀਆਂ ਸੰਗਤਾਂ ਉਪਰ ਪੰਜਾਬ ਦੇ ਤਾਨਾਸ਼ਾਹੀ ਰਾਜੇ ਪ੍ਰਕਾਸ਼ ਸਿੰਹੁ ਬਾਦਲ ਅਤੇ ਸੈਂਕੜੈ ਸ਼ਹੀਦ ਸਿੰਘਾਂ ਦੇ ਖੂਨ ਨਾਲ ਲਿਬੜੇ ਸੁਮੇਧ ਸੈਣੀ ਵਲੋਂ ਅੰਨੇਵਾਹ ਕੀਤੀ ਫਾਇਰਿੰਗ ਨਾਲ ਦੋ ਸਿੰਘ ਸ਼ਹੀਦ ਅਤੇ ਸੈਂਕੜੇ ਸੰਗਤਾਂ ਫੱਟੜ ਹੋਣ ਦੀ ਪਰਜ਼ੋਰ ਨਿਖੇਧੀ ਕਰਦੇ ਹਾਂ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਹੋਈ ਬੇ-ਅਦਬੀ ਨੂੰ ਰੋਕਣ ਵਿਚ ਨਾਕਾਮ ਹੋਈ ਸਰਕਾਰ ਤੇ ਪ੍ਰਸ਼ਾਸਮਿਕ ਅਹੁਦੇਦਾਰਾਂ, ਤਖਤ ਸਾਹਿਬਾਨ ਦੇ ਜਥੇਦਾਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਆਪਣੇ ਅਹੁਦਿਆਂ 'ਤੇ ਰਹਿਣ ਦਾ ਕੋਈ ਅਧਿਕਾਰ ਨਹੀਂ।
     ਇਸੇ ਹੀ ਸੰਦਰਭ ਵਿਚ ਕੌਮੀ ਜਜਬਾ ਰੱਖਣ ਵਾਲੀਆਂ ਸਿੱਖ ਸੰਗਤਾਂ ਨੇ ਇਕ-ਦੋ ਜਥੇਬੰਦੀਆਂ ਵਲੋਂ ਰੱਖੇ ਪ੍ਰੋਗਰਾਮ 'ਸਰਬੱਤ ਖਾਲਸਾ' ਦੇ ਨਾਂ 'ਤੇ ਸਿੱਖ ਸੰਗਤਾਂ ਨੇ ਬਹੁਤ ਹੀ ਏਕਤਾ ਦਾ ਸਬੁਤ ਦਿੰਦਿਆਂ ਇਕੱਠ ਕੀਤਾ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਵਿਸ਼ਵ ਭਰ ਵਿਚ ਰਹਿ ਰਹੇ ਕੌਮੀ ਜਜਬੇ ਵਾਲੇ ਸਿੱਖਾਂ ਨੂੰ ਗੁੰਮਰਾਹ ਕੀਤਾ।ਸਰਬਤ ਖਾਲਸਾ ਸਿੱਖਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਇਕ ਵਿਸ਼ੇਸ਼ ਸੰਸਥਾ ਹੈ, ਜਿਹੜੀ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨ ਲਈ, ਕੌਮੀ ਮਸਲਿਆਂ ਨੂੰ ਨਜਿੱਠਣ ਲਈ, ਸਨਮਾਨਯੋਗ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਅਧਿਕਾਰ ਖੇਤਰ, ਸੇਵਾ, ਕਾਰਜਕਾਲ ਅਦਿ ਵਾਸਤੇ ਇਕੋ-ਇਕ ਅਤੇ ਅਹਿਮ ਰੋਲ ਅਦਾ ਕਰਦੀ ਹੈ। ਇਸ ਸਰਬੱਤ ਖਾਲਸਾ ਲਫਜ਼ ਦੀ ਕੀਤੀ ਗਈ ਕਿਸੇ ਵੀ ਸੰਸਥਾ ਵਲੋਂ ਦੁਰਵਰਤੋਂ ਸਿੱਖ ਕੌਮ ਨੂੰ ਹੋਰ ਭਾਰੀ ਸੰਕਟ ਵਿਚ ਪਾ ਸਕਦੀ ਹੈ, ਜਿਸ ਦੇ ਨਤੀਜੇ ਕਈ ਪੀੜੀਆਂ ਤਕ ਭੁਗਤਣੇ ਪੈਂਣੇ ਹਨ। ਸੋ, ਇਸ ਸੰਸਥਾ ਦਾ ਇਕ ਖਾਸ ਵਿਧੀ-ਵਿਧਾਨ ਹੈ।ਇਸ ਸੰਸਥਾ ਦੀ ਇਕੱਤਰਤਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਿਧਾਂਤ ਨੂੰ ਮੰਨਣ ਵਾਲੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦੇ ਪਾਹੁਲ 'ਤੇ ਨਿਸਚਾ ਰੱਖਣ ਵਾਲੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਯਾਦਾ ਨੂੰ ਮੰਨਣ ਵਾਲੀ ਖਾਲਸਾਈ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋਣ ਵਾਲੀ ਹਰ ਸੰਸਥਾ ਨੂੰ ਇਸ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਵਲੋਂ ਏਜੰਡਾ ਅਤੇ ਪਾਸ ਕਰਨ ਵਾਲੇ ਮਤਿਆਂ ਨੂੰ ਦੋ ਮਹੀਨੇ ਪਹਿਲਾਂ ਭੇਜਣਾ ਜਰੂਰੀ ਹੈ ਤਾਂ ਜੋ ਉਹਨਾਂ ਸੰਸਥਾਵਾਂ ਦੇ ਮੁਖੀ ਉਸ ਏਜੰਡੇ ਬਾਰੇ ਆਪੋ-ਆਪਣੇ ਵਿਚਾਰ ਲਿਖਤੀ ਭੇਜ ਸਕਣ। ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪ੍ਰੋਗਰਾਮ ਵਾਲੇ ਦਿਨ ਬਾਰੇ ਘੱਟ ਤੋਂ ਘੱਟ ਦੋ ਮਹੀਨੇ ਪਹਿਲਾਂ ਜਾਣਕਾਰੀ ਦੇਣੀ ਜਰੂਰੀ ਹੈ। ਸਰਬੱਤ ਖਾਲਸਾ ਕਿਸੇ ਵੀ ਤਖਤ ਜਾਂ ਸੰਗਤਾਂ ਦੀ ਸਹੂਲਤ ਨੂੰ ਪ੍ਰਮੁੱਖ ਰਖਦਿਆਂ ਕਿਸੇ ਵੀ ਥਾਂ 'ਤੇ ਹੋ ਸਕਦਾ ਹੈ।
     ਚੱਬਾ (ਅੰਮ੍ਰਿਤਸਰ) ਵਿਖੇ ਪ੍ਰਬੰਧਕਾਂ ਨੇ ਸਰਬਤ ਖਾਲਸਾ ਨਾਂ ਦਾ ਪ੍ਰੋਗਰਾਮ ਉਲੀਕਆਂ, ਜਿਸ ਵਿਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸੁਹਬ ਜੀ ਦੀ ਬੇਅਦਬੀ ਦੇ ਅੰਤਰੀਵ ਦੁਖ ਦੇ ਰੋਸ ਵਜੋਂ ਬਹੁਤ ਜਿਆਦਾ ਇਕੱਤਰਤਾ ਕੀਤੀ। ਇਹਨਾਂ ਪ੍ਰਬੰਧਕਾਂ ਨੇ ਸੰਗਤਾਂ ਨੂੰ ਭਰੋਸੇ ਵਿਚ ਲੈਣ ਤੋਂ ਬਿਨਾਂ ਜੋ ਮਤੇ ਪਾਸ ਕੀਤੇ, ਵਿਸ਼ੇਸ਼ ਤੌਰ 'ਤੇ ਤਿੰਨਾਂ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਕੀਤੀ, ਇਹ ਪਰੰਪਰਾ ਬਿਲਕੁਲ ਗਲਤ ਹੈ, ਅਸੀਂ ਇਸਨੂੰ ਰੱਦ ਕਰਦੇ ਹਾਂ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਇਕੱਠ ਕਰਕੇ, ਸੰਗਤਾਂ ਨਾਲ ਵਿਸ਼ਵਾਸਘਾਤ ਕਰਕੇ, ਗਲਤ ਫੈਸਲੇ ਲੈ ਕੇ ਸਿੱਖ ਕੌਮ ਨੂੰ ਨੁਕਸਾਨ ਨਾ ਪਹੁੰਚਾਵੇ। ਸੋ, ਦੇਸ਼-ਵਿਦੇਸ਼ ਵਿਚ ਬੈਠੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਜੋ ਵੀ ਕੌਮੀ ਸਮਸਿਆਵਾਂ ਹਨ ਉਹਨਾਂ ਲਈ ਸਰਬੱਤ ਖਾਲਸਾ ਵਿਧੀ ਵਿਧਾਨ ਅਨੁਸਾਰ ਸੱਦ ਕੇ ਸਾਰੀਆਂ ਸਿੱਖ ਸੰਸਥਾਵਾਂ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਭਰੋਸੇ ਵਿਚ ਲੈ ਕੇ ਫੈਸਲੇ ਲਏ ਜਾਣ। ਸਿੱਖ ਪੰਥ ਲਈ ਇਕ ਅਹਿਮ ਮਸਲਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਾਜਨੀਤਕ ਗਲਬੇ ਤੋਂ ਮੁਕਤ ਕਰਾਉਂਣਾ। ਇਹ ਤਾਂ ਹੀ ਹੋ ਸਕਦਾ ਹੈ ਜੇ ਸਾਰੀਆਂ ਸਿੱਖ ਸੰਗਤਾਂ ਗੰਭੀਰਤਾ ਨਾਲ ਇਸ ਸਮਸਿਆ ਬਾਰੇ ਸੋਚਣ। ਕਿਸੇ ਵੀ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਕਿਸੇ ਵੀ ਰਾਜਨੀਤਕ ਪਾਰਟੀ ਦਾ ਮੈਂਬਰ ਨਹੀਂ ਹੋਣਾ ਚਾਹੀਦਾ। ਸਾਰੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਉੱਤੇ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਜੋ ਉਹ ਸਿੱਖ ਕੌਮ ਦੀ ਚੜਦੀ ਕਲਾ ਲਈ ਕੰਮ ਕਰਨ ਅਤੇ ਕਿਸੇ ਨਾਲ ਵੀ ਪੱਖਪਾਤ ਨਾ ਕਰਨ।
     ਜਿੰਨੀ ਦੇਰ ਸਮੁੱਚੀ ਸੰਗਤ ਵਲੋਂ ਵਿਧੀ-ਵਿਧਾਨ ਅਨੁਸਾਰ ਸਰਬੱਤ ਖਾਲਸਾ ਨਹੀਂ ਹੁੰਦਾ ਓਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵਰੋਸਾਏ ਅੰਮ੍ਰਿਤ ਸੰਚਾਰ ਕਰਨ ਵਾਲੇ ਪੰਜ ਪਿਆਰੇ ਹੀ ਅਗਲੇ ਪ੍ਰੋਗਰਾਮਾਂ ਦੀ ਅਗਵਾਈ ਕਰਨ।

ਗੁਰੂ ਪੰਥ ਦੇ ਦਾਸ

ਮੱਖਣ ਸਿੰਘ ਬੱਬਰ      
ਜਸਵਿੰਦਰ ਸਿੰਘ ਰਾਜਪੁਰਾ
ਹਰਮਿੰਦਰ ਸਿੰਘ (ਲੁਧਿਆਣਾ)    
ਕਸ਼ਮੀਰ ਸਿੰਘ ਗਲਵੱਡੀ
ਗੁਰਜੰਟ ਸਿੰਘ (ਜੰਗਪੁਰਾ)    
ਪਾਲ ਸਿੰਘ (ਫਰਾਂਸ)
ਬਲਬੀਰ ਸਿੰਘ (ਭੂਤਨਾ)    
ਮਨਜਿੰਦਰ ਸਿੰਘ ਹੁਸੈਨਪੁਰਾ
ਸਰਵਨ ਸਿੰਘ      
ਜਗਮੋਹਨ ਸਿੰਘ
ਦਿਲਬਾਗ ਸਿੰਘ (ਬਾਘਾ)    
ਹਰਮਿੰਦਰ ਸਿੰਘ (ਨਿਹੰਗ)
ਰਤਨਦੀਪ ਸਿੰਘ      
ਸੁਖਵਿੰਦਰ ਸਿੰਘ ਸੁੱਖੀ
ਹਰਜਿੰਦਰ ਸਿੰਘ ਕਾਲੀ      
ਹਰਪ੍ਰੀਤ ਸਿੰਘ (ਜੰਮੂ)
ਇੰਦਰਪਾਲ ਸਿੰਘ (ਗੁਰਦਾਸਪੁਰ)    
ਸਤਿੰਦਰਜੀਤ ਸਿੰਘ

No comments:

Post a Comment