Sunday, November 8, 2015

'ਰਾਸ਼ਟਰੀ ਸਿੱਖ ਸੰਗਤ' ਨਾ ਤਾਂ ਰਾਸ਼ਟਰੀ ਹੈ, ਨਾ ਹੀ ਸਿੱਖ ਤੇ ਨਾ ਹੀ ਸੰਗਤ।

'ਰਾਸ਼ਟਰੀ ਸਿੱਖ ਸੰਗਤ' ਨਾ ਤਾਂ ਰਾਸ਼ਟਰੀ ਹੈ, ਨਾ ਹੀ ਸਿੱਖ ਤੇ ਨਾ ਹੀ ਸੰਗਤ।


'ਰਾਸ਼ਟਰੀ ਸਿੱਖ ਸੰਗਤ' ਨਾ ਤਾਂ ਰਾਸ਼ਟਰੀ ਹੈ, ਨਾ ਹੀ ਸਿੱਖ ਤੇ ਨਾ ਹੀ ਸੰਗਤ।


'ਰਾਸ਼ਟਰੀ ਸਿੱਖ ਸੰਗਤ' ਨਾ ਤਾਂ ਰਾਸ਼ਟਰੀ ਹੈ, ਨਾ ਹੀ ਸਿੱਖ ਤੇ ਨਾ ਹੀ ਸੰਗਤ।

'ਰਾਸ਼ਟਰੀ ਸਿੱਖ ਸੰਗਤ' ਨਾ ਤਾਂ ਰਾਸ਼ਟਰੀ ਹੈ, ਨਾ ਹੀ ਸਿੱਖ ਤੇ ਨਾ ਹੀ ਸੰਗਤ।
'ਆਰ.ਐਸ.ਐਸ./ਰਾਸ਼ਟਰੀ ਸਿੱਖ ਸੰਗਤ' ਪੰਥ ਵਿਰੋਧੀ' - ਸ੍ਰੀ ਅਕਾਲ ਤਖ਼ਤ ਸਾਹਿਬ
(ਐਡੀਟੋਰੀਅਲ ਪੰਥਕ ਮਾਸਕ 'ਸੰਤ ਸਿਪਾਹੀ ' - ਅਕਤੂਬਰ, 2004)

ਆਖਿਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ 23 ਜੁਲਾਈ, 2004 ਨੂੰ ਜਾਰੀ ਇੱਕ ਅਹਿਮ ਸੰਦੇਸ਼ ਰਾਹੀਂ 'ਆਰ.ਐਸ.ਐਸ./ਰਾਸ਼ਟਰੀ ਸਿੱਖ ਸੰਗਤ' ਨੂੰ 'ਪੰਥ ਵਿਰੋਧੀ ਜੱਥੇਬੰਦੀ' ਐਲਾਨ ਦਿੱਤਾ ਹੈ। ਇਹ ਇਕ ਇਤਿਹਾਸਕ ਦਸਤਾਵੇਜ਼ ਹੈ। ਪੰਜ ਸਿੰਘ ਸਾਹਿਬਾਨ ਦੇ ਦਸਖਤਾਂ ਹੇਠ ਜਾਰੀ ਹੋਏ ਇਸ ਸੰਦੇਸ਼ ਵਿੱਚ ਸਿੱਧੇ ਅਤੇ ਸਪਾਟ ਲਫ਼ਜ਼ਾਂ ਰਾਹੀਂ ਸੰਗਤਾਂ, ਸਿੰਘ ਸਭਾਵਾਂ, ਸਿੱਖ ਜੱਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ ਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਸੂਚਤਿ ਕੀਤਾ ਗਿਆ ਹੈ ਕਿ 'ਇਸ ਅਖੌਤੀ ਪੰਥ ਵਿਰੋਧੀ ਰਾਸ਼ਟਰੀ ਸਿੱਖ ਸੰਗਤ ਜੱਥੇਬੰਦੀ ਦੇ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਇਸ ਜੱਥੇਬੰਦੀ ਨੂੰ ਕਿਸੇ ਕਿਸਮ ਦਾ ਕੋਈ ਸਹਿਯੋਗ ਨਾ ਦੇਣ।' ਇਤਨਾ ਹੀ ਨਹੀਂ ਇਸ ਆਦੇਸ਼ ਵਿੱਚ ਪੰਥ ਵਿਰੋਧੀ ਕਿਸੇ ਵੀ ਜੱਥੇਬੰਦੀ ਨੂੰ ਕਦਾਚਿਤ ਵੀ ਕਿਸੇ ਕਿਸਮ ਦਾ ਸਹਿਯੋਗ ਨਾ ਦੇਣ ਦੀ ਗੱਲ ਦ੍ਰਿੜ• ਕਰਦਿਆਂ ਕਿਹਾ ਗਿਆ ਹੈ ਕਿ 'ਪੰਥ ਵਿਰੋਧੀ ਆਰ.ਐਸ.ਐਸ./ਰਾਸ਼ਟਰੀ ਸਿੱਖ ਸੰਗਤ ਜੱਥੇਬੰਦੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਿੱਖ ਪੰਥ ਵਿਰੋਧੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ' ਅਕਾਲ ਤਖ਼ਤ ਸਾਹਿਬ ਨੇ ਇਹ ਆਦੇਸ਼ ਅਚਾਨਕ ਹੀ ਜਾਰੀ ਨਹੀਂ ਕੀਤਾ ਬਲਕਿ ਇਸ ਬਾਰੇ ਪੰਥਕ ਵਿਦਵਾਨਾਂ ਦੀ ਪੜਚੋਲ ਕਮੇਟੀ ਕਰ ਕੇ ਉਨਾਂ ਦੀ ਰਿਪੋਰਟ ਆਉਣ ਦੇ ਬਾਅਦ ਹੀ ਡੂੰਘੀ ਵਿਚਾਰ ਉਪਰੰਤ ਇਹ ਨਿਰਣਾ ਲਿਆ ਹੈ।
ਇਤਨੇ ਕਰੜੇ ਅਤੇ ਸਾਫ਼ ਸਪਾਟ ਲਫਜ਼ਾਂ ਵਿੱਚ ਜਾਰੀ ਹੋਇਆ ਇਹ ਅਕਾਲੀ ਸੰਦੇਸ਼ ਸਿੱਖ ਜਾਗ੍ਰਿਤੀ ਲਹਿਰ ਅਤੇ ਖਾਲਸੇ ਦੇ ਨਿਆਰੇ ਪਨ ਨੂੰ ਮਹਿਫੂਜ਼ੀਅਤ ਪ੍ਰਦਾਨ ਕਰਨ ਵੱਲ ਅਇਮ ਪੇਸ਼ ਕਦਮ ਹੈ। 'ਆਰ.ਐਸ.ਐਸ./ਰਾਸ਼ਟਰੀ ਸਿੱਖ ਸੰਗਤ' ਸਾਮਰਥ ਭਰਪੂਰ ਐਸੀ ਜੱਥੇਬੰਦੀ ਹੈ ਜੋ ਦੇਸ਼ ਦੀ ਅਹਿਮ ਵਿਰੋਧੀ ਅਤੇ ਰਾਜ ਕਰ ਚੁੱਕੀ ਭਾਰਤੀ ਜਨਤਾ ਪਾਰਟੀ ਨੂੰ ਵਿਉਂਤ ਬੰਦੀ ਤੇ ਨੀਤੀ ਪ੍ਰਦਾਨ ਕਰਦੀ ਹੈ ਅਤੇ ਸਿੱਖ ਰਾਜਨੀਤਿਕ ਪਾਰਟੀ ਅਕਾਲੀ ਦਲ ਜਿਸ ਦੀ ਭਾਈਵਾਲ ਵੀ ਹੈ। ਇਸ ਪਿਛੋਕੜ ਵਿੱਚ ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਨਾਲ ਪਟਨਾ ਸਾਹਿਬ, ਹਜ਼ੂਰ ਸਾਹਿਬ, ਕੇਸਗੜ• ਸਾਹਿਬ ਅਤੇ ਦਮਦਮਾ ਸਾਹਿਬ ਦੇ ਜੱਥੇਦਾਰ ਸਾਹਿਬਾਨ ਦੇ ਦਸਖਤਾਂ ਨਾਲ ਜਾਰੀ ਹੋਇਆ ਇਹ ਐਲਾਨ ਕਾਫ਼ੀ ਮਹੱਤਵਪੂਰਨ ਅਤੇ ਹੈਰਾਨਕੁੰਨ ਹੈ। ਇਸ ਸੰਦੇਸ਼ ਦੇ ਦੂਰ ਗਾਮੀ ਨਤੀਜੇ ਨਿਕਲਣਗੇ। ਹੁਣ ਆਮ ਸਿੱਖਾਂ ਦਾ ਅਤੇ ਖਾਸ ਕੇ ਅਕਾਲੀ ਆਗੂਆਂ ਲਈ ਇਕ ਬੜਾ ਵੱਡਾ ਧਰਮ ਸੰਕਟ ਕਾਇਮ ਹੋ ਗਿਆ ਹੈ ਕਿ ਉਹ ਆਰ.ਐਸ.ਐਸ./ਰਾਸ਼ਟਰੀ ਸਿੱਖ ਸੰਗਤ' ਨਾਲ ਜ਼ਾਹਿਰਾ ਤੌਰ 'ਤੇ ਸਾਂਝ ਜਾਰੀ ਰੱਖ ਤਾਂ ਸਕਦੇ ਹਨ ਅਤੇ ਉਨਾਂ ਦੇ ਸਮਾਗਮਾਂ ਜਾਂ ਪ੍ਰੋਗਰਾਮਾਂ ਵਿੱਚ ਸ਼ਾਮਿਲ ਵੀ ਹੋ ਸਕਦੇ ਹਨ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਹੁਕਮ ਅਦੂਲੀ ਕਰ ਕੇ ਹੀ।
ਅਕਾਲ ਤਖ਼ਤ ਸਾਹਿਬ ਵੱਲੋਂ ਇਸ ਜੱਥੇਬੰਦੀ ਨੂੰ ਪੰਥ ਵਿਰੋਧੀ ਕਰਾਰ ਦਿੱਤੇ ਜਾਣ ਤੋਂ ਪਹਿਲਾਂ ਇਸ ਸੰਸਥਾ ਦੇ ਆਗੂਆਂ ਅਤੇ ਕਾਰਕੁਨਾਂ ਦੇ ਵਿਚਕਾਰ ਕਾਫ਼ੀ ਵਿਚਾਰ ਵਟਾਂਦਰਾ ਹੋਇਆ। ਇਸ ਦੇ ਆਗੂ ਕਿਸੇ ਵੀ ਗੱਲ ਦਾ ਕੋਈ ਵੀ ਤਸੱਲੀ ਬਖਸ਼ ਜਵਾਬ ਨਾ ਦੇ ਸਕੇ। ਅਜੇ ਇਹ ਸਾਰੀ ਗੱਲ ਬਾਤ ਚੱਲ ਹੀ ਰਹੀ ਸੀ ਤਾਂ ਇਨਾਂ ਨੇ ਗੁਮਰਾਹਕੁੰਨ ਅਖਬਾਰੀ ਬਿਆਨ ਜਾਰੀ ਕਰ ਦਿੱਤਾ ਕਿ ਅਕਾਲ ਤਖ਼ਤ ਸਾਹਿਬ ਨੇ ਇਨਾਂ ਨੂੰ ਪੰਥਕ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਅਤੇ ਸਿੱਖ ਸਿਧਾਂਤਾਂ ਨੂੰ ਵੀ ਜ਼ੋਖ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਪਿਛੋਕੜ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਇਤਨਾ ਸਪੱਸ਼ਟ ਆਦੇਸ਼ ਜਾਰੀ ਕਰ ਕੇ ਸੰਗਤਾਂ ਨੂੰ ਸੁਚੇਤ ਕਰਨਾ ਪਿਆ।
ਸਿੱਖ ਸਿਧਾਂਤਾਂ ਮੁਤਾਬਿਕ ਧਾਰਮਿਕ ਆਧਾਰ ਤੇ ਸਿੱਖ ਕਿਸੇ ਨਾਲ ਵੀ ਵਿਤਕਰਾ ਨਹੀਂ ਕਰ ਸਕਦਾ। ਹਰ ਧਰਮ ਅਤੇ ਧਾਰਮਿਕ ਫਿਰਕੇ ਨੂੰ ਆਪਣੇ ਅਕੀਦੇ ਮੁਤਾਬਿਕ ਆਚਰਣ ਕਰਨ ਦਾ ਅਧਿਕਾਰ ਹੈ। ਇਸ ਅਸੂਲ ਨੂੰ ਪ੍ਰਪੱਕ ਕਰਨ ਲਈ ਗੁਰੂ ਤੇਗ ਬਹਾਦਰ ਜੀ ਨੇ ਤਾਂ ਆਪਣੇ ਸਰੀਰ ਦਾ ਠੀਕਰਾ ਔਰੰਗਜ਼ੇਬ ਦੇ ਸਿਰ ਭੰਨਿਆ।
'ਰਾਸ਼ਟਰੀ ਸਿੱਖ ਸੰਗਤ' ਦੀ ਪ੍ਰਚਾਰ ਵਿਧੀ ਤੋਂ ਸਿੱਖਾਂ ਦੀ ਚਿੰਤਾ ਅਤੇ ਭੈ ਨਿਰਮੂਲ ਨਹੀਂ ਹੈ। ਕਾਵਿ ਚੂੜਾ-ਮਣਿ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਵਿੱਚ ਵਿਚਾਰ ਦਿੱਤੇ ਹਨ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਇਸ ਦੇਸ਼ ਵਿੱਚ ਪੂਰਨ ਰਾਸ਼ਟਰੀ ਏਕਤਾ ਹੋ ਜਾਣੀ ਸੀ।
ਛਾਇ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ,
ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਪਰਪੱਕ ਜਾਤੇ, ਧਰਮ ਧੱਸਕ ਜਾਤੇ,
ਬਰਨ ਗਰਕ ਜਾਤੇ ਸਾਹਿਤ ਬਿਧਾਨ ਕੀ।
ਦੇਵੀ ਦੇਵ ਦਿਹੁਰੇ ਸੰਤੋਖ ਸਿੰਘ ਦੂਰ ਹੋਤੇ,
ਰੀਤ ਮਿਟ ਜਾਤੀ ਸਭ ਬੇਦਨ ਪੁਰਾਨ ਕੀ।
ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ,
ਮੂਰਤ ਨ ਹੋਤੀ ਜੋ ਪਹਿ, ਕਰੁਣਾ ਨਿਧਾਨ ਕੀ।
ਹੁਣ ਇਸੇ ਤਰਜ਼ 'ਤੇ ਆਰ.ਐਸ.ਐਸ. ਵੱਲੋਂ 'ਭਾਰਤ ਇਕ ਹਿੰਦੂ ਰਾਸ਼ਟਰ' ਹੈ ਦਾ ਨਾਅਰਾ ਦਿੱਤਾ ਗਿਆ ਹੈ। ਇਸ ਤਰ•ਾਂ ਸਿੱਖ ਹੋਂਦ ਅਤੇ ਹਸਤੀ ਨੂੰ ਸਮਾਪਤ ਕਰਨ ਦੇ ਮਨਸੂਬੇ ਕਾਮਯਾਬ ਨਹੀਂ ਹੋ ਸਕਦੇ।
ਸਿੱਖ ਕਿਸੇ ਵੀ ਧਰਮ ਜਾਂ ਫਿਰਕੇ ਦਾ ਵਿਰੋਧੀ ਨਹੀਂ ਹੈ। ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਮੁਤਾਬਕ ਸਿੱਖ ਦੀ ਪਰਿਭਾਸ਼ਾ ਹੈ, ''ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ਼, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗਬਿੰਦ ਸਿੰਘ ਸਾਹਿਬ ਤੱਕ) ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਅਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਹੈ, ਉਹ ਸਿੱਖ ਹੈ।''
ਸਿੱਖ ਰਹਿਤ ਮਰਿਆਦਾ ਮੁਤਾਬਿਕ ਕਿਸੇ ਅਨਮਤ ਦੇ ਤਿਉਹਾਰ ਮਨਾਉਣ ਜਾਂ ਇਕ ਅਕਾਲ ਪੁਰਖ ਤੋਂ ਛੁਟ ਕਿਸੇ ਵੀ ਦੇਵੀ-ਦੇਵਤੇ ਦੀ ਉਪਾਸ਼ਨਾ ਨਾ ਕਰਨ ਦਾ ਆਦੇਸ਼ ਹੈ। ਇਸਦੇ ਨਾਲ ਹੀ ਸਿੱਖ ਲਈ ਆਮ ਵਾਕਫ਼ੀ ਅਤੇ ਗਿਆਤ ਲਈ ਵੇਦ ਸ਼ਾਸਤਰ, ਗਾਇਤ੍ਰੀ, ਗੀਤਾ ਕੁਰਾਨ, ਅੰਜੀਲ ਆਦਿ ਦੇ ਪੜਨੇ ਤਾਂ ਯੋਗ ਹਨ ਪਰ ਇਨਾਂ ਤੇ ਨਿਸ਼ਚਾ ਜਾਂ ਇਨਾਂ ਦਾ ਪ੍ਰਚਾਰ ਪ੍ਰਸਾਰ ਨਹੀਂ ਕੀਤਾ ਜਾ ਸਕਦਾ।
ਪਰ ਸਿੱਖ ਰਹਿਤ ਮਰਿਆਦਾ ਦੀ ਭਾਵਨਾ ਦੇ ਉਲਟ 'ਰਾਸ਼ਟਰੀ ਸਿੱਖ ਸੰਗਤ' ਦੇ ਸੰਵਿਧਾਨ ਦੀ ਧਾਰਾ 5(À) ਇਨਾਂ ਦੇ ਇਰਾਦੇ ਅਤੇ ਨਿਸ਼ਾਨੇ ਨੂੰ ਸਪੱਸ਼ਟ ਕਰਦੀ ਹੈ। ਇਸ ਮੁਤਾਬਿਕ 'ਸਿੱਖ ਅਤੇ ਬਾਕੀ ਹਿੰਦੂ ਸਮਾਜ ਦੇ ਦਰਮਿਆਨ ਵਿਧਮਾਨ ਪੰਰਪਰਾਗਤ ਅਧਿਆਤਮਿਕ, ਸਾਂਸਕ੍ਰਿਤਕ ਅਤੇ ਸਮਾਜਿਕ ਬੰਧਨਾਂ ਨੂੰ ਸੂਦ੍ਰਿੜ ਕਰਕੇ ਭਰਾਤਰੀ ਭਾਵ ਦੀ ਭਾਵਨਾ ਦਾ ਪਾਲਣ ਕਰਨ ਲਈ ਵੇਦ, ਸ਼ਾਸਤਰ, ਪੁਰਾਣ, ਗੁਰੂ ਗਰੰਥ ਸਾਹਿਬ, ਦਸਮ ਗ੍ਰੰਥ ਆਦਿ ਧਾਰਮਿਕ ਗ੍ਰੰਥਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ-ਪ੍ਰਸਾਰ ਕਰਨਾ। ਇਸੇ ਤਰਾਂ ਇਨਾਂ ਦੇ ਸੰਵਿਧਾਨ ਦੀ ਧਾਰਾ 5(ਸ) ਅਨੁਸਾਰ 'ਸ੍ਰੀ ਰਾਮ ਨੌਮੀ, ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ....ਸਾਰਵਜਨਕ ਰੀਤੀ ਨਾਲ ਮਨਾਉਣ ਦੀ ਗੱਲ ਕਹੀ ਗਈ ਹੈ।
ਸੋ 'ਰਾਸ਼ਟਰੀ ਸਿੱਖ ਸੰਗਤ' ਸਿੱਖ ਪੰਥ ਦੇ ਨੁਕਤਾ ਨਿਗਾਹ ਤੋਂ ਨਾ ਤਾਂ ਰਾਸ਼ਟਰੀ ਹੈ, ਨਾ ਹੀ ਇਹ ਸਿੱਖ ਹੈ ਤੇ ਨਾ ਹੀ ਸੰਗਤ।

No comments:

Post a Comment