Tuesday, September 23, 2014

ਡਾ ਸੋਹਨ ਸਿੰਘ ਦੀ ਪੰਥਕ ਕਮੇਟੀ ਦਾ ਬਦਲਵਾ ਰੂਪ

ਡਾ ਸੋਹਨ ਸਿੰਘ ਦੀ ਪੰਥਕ ਕਮੇਟੀ ਦਾ ਬਦਲਵਾ ਰੂਪ
ਡਾ ਸੋਹਨ ਸਿੰਘ ਦੀ ਪੰਥਕ ਕਮੇਟੀ ਦਾ ਬਦਲਵਾ ਰੂਪ

ਕਬੀਰ ਦੀਨ ਗਵਾਇਆ ਦੁਨੀ ਸਿਉ ,ਦੁਨੀ ਨਾ ਚਾਲੀ ਸਾਥਿ ।। ------------------------------------------- 
ਡਾ ਸੋਹਨ ਸਿੰਘ ਦੀ ਪੰਥਕ ਕਮੇਟੀ ਦਾ ਬਦਲਵਾ ਰੂਪ , ਪੰਚ ਪ੍ਰਧਾਨੀ ਨੇ ਰਾਜਸੀ ਤਾਕਤ ਹਾਸਲ ਕਰਨ ਲਈ ਹਰ ਊਹ ਕੰਮ ਕੀਤਾ ਜੋ ਸਿੱਖ ਰਹਿਤ ਮਰਿਯਾਦਾ ਅਤੇ ਸਿੱਖੀ ਅਸੂਲਾ ਨਾਲ ਉਕਾ ਹੀ ਮੇਲ ਨਹੀ ਸੀ ਖਾਂਦਾ, ਕੋਡ ਕੰਡਕਟ ਤੋ ਲੈ ਕੇ ਹੁਣ ਤੱਕ ਇਨਾ ਨੇ ਪੰਜਾਬ ਵਾਸੀਆ ਅਤੇ ਰਾਜਸੀ ਪਾਰਟੀਆ ਦੇ ਨੱਕ ਵਿੱਚ ਦੱਮ ਕਰੀ ਰੱਖਿਆ ਜੋ ਇਨਾ ਨੁੰ ਚੰਗਾ ਨਾ ਲੱਗਾ ਉਸ ਨੂੰ ਮਾਰ ਦਿੱਤਾ। ਇਨਾ ਦੇ ਪਿੱਛਲੇ ਦੌਰ ਦੇ ਕਾਰਿਆ ਨੂੰ ਹਰ ਸਿੱਖ ਜਾਣਦਾ ਹੈ। ਇਨਾ ਤਾਕਤ ਹਥਿਉਣ ਦੀ ਖਾਤਰ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਨਾਲ ਸਮਝੋਤਾ ਕੀਤਾ, ਊਸ ਨੂੰ ਵੀ ਪੰਜਾਬ ਵਿੱਚ ਮਨਫੀ ਕਰ ਦਿੱਤਾ। ਜੋ ਵੀ ਪਾਰਟੀ ਸਿੱਖੀ ਲਈ ਕੁੱਝ ਕਰਨਾ ਚਹੁੰਦੀ ਸੀ ਉਥੇ ਹੀ ਪਹੁੰਚ ਕੇ ਉਨਾ ਦੇ ਸੰਘਰਸ਼ ਨੂੰ ਹਾਈਜੈਕ ਕਰਨ ਦਾ ਯਤਨ ਕੀਤਾ। ਆਹ ਗੁਰਬਖਸ਼ ਸਿੰਘ ਦਾ ਹੀ ਮੋਰਚਾ ਦੇਖਲੋ ਉਥੈ ਵੀ ਸਵੇਰੇ ਆਲੂਆ ਵਾਲੇ ਪਰੋਠੇ ਖਾ ਕੇ ਮੁੱਛਾ ਨੂੰ ਵਟ ਦੇ ਕੇ ਬੈਠ ਜਾਦੇ ਸਨ ਉਨਾ ਚਿਰ ਉਠੇ ਨਹੀ ਜਿੰਨਾ ਚਿਰ ਉਸ ਦਾ ਸੰਘਰਸ਼ ਖਤਮ ਨਹੀ ਕਰ ਦਿੱਤਾ, ਅੰਦਰੂਨੀ ਤੌਰ ਤੇ ਬਾਦਲਕਿਆ ਨਾਲ ਮੀਟਿੰਗਾ ਵੀ ਕਰਦੇ ਰਹੇ। ਹੁਣ ਗੱਲ ਆ ਗਈ ਕੇਜਰੀਵਾਲ ਦੀ ਕੇਜਰੀਵਾਲ ਇਮਾਨਦਾਰ ਬੰਦਾ ਹੈ ਜਦੋ ਉਸ ਨੇ ਆਪਣੇ ਬਲਬੂਤੇ ਤੇ ਚੋਣਾ ਲੜੀਆ ਤਾ ਪੰਜਾਬ ਵਿੱਚੋ ਚਾਰ ਸੀਟਾ ਹਾਸਲ ਕਰ ਲਈਆ। ਹੁਣ ਜਦੋ ਪੰਚ ਪ੍ਰਧਾਨੀ ਨਾਲ ਸਮਝੋਤਾ ਕਰ ਲਿਆ ਤਾ ਜਮਾਨਤਾ ਜ਼ਬਤ ਕਰਵਾ ਲਈਆ, ਉਧਰ ਹੁਣ ਪੰਚ ਪ੍ਰਧਾਨੀ ਦੀ ਹੀ ਗੱਲ ਦੇਖ ਲਉ ਤਾਕਤ ਹਾਸਲ ਕਰਨ ਲਈ ਖਾਲਸਤਾਨ ਤੋ ਖਾਲਸਾ ਰਾਜ, ਖਾਲਸਾ ਰਾਜ ਤੋ ਪੂਰਣ ਅਜ਼ਾਦੀ ਜਾਂ ਵੱਧ ਅਧਿਕਾਰੀ ਖੇਤਰ ਤੇ ਆ ਗਏ। ਹੁਣ ਕੇਜਰੀਵਾਲ ਦਾ ਗਲੇ ਵਿੱਚ ਤਿਰੰਗਾ ਲਾਗਟ ਪਾ ਕੇ ਜੈ ਹਿੰਦ ਅਤੇ ਭਾਰਤ ਮਾਤਾਵੀ ਕਹਿ ਦਿੱਤਾ , ਜਿੱਤ ਫੇਰ ਵੀ ਨਸੀਬ ਨਹੀ ਹੋਈ, ਪੰਚ ਪ੍ਰਧਾਨੀ ਵਾਲਿਆ ਨੂੰ ਇਹੀ ਕਿਹਾ ਜਾ ਸਕਦਾ ਹੈ:- ਕਬੀਰ ਦੀਨ ਗਵਾਇਆ ਦੁਨੀ ਸਿਉ ,ਦੁਨੀ ਨਾ ਚਾਲੀ ਸਾਥਿ ।।

No comments:

Post a Comment