Tuesday, February 10, 2015

ਆਸਤਿਕਤਾ-ਨਾਸਤਿਕਤਾ: ਇਸ਼ਕ ਨਗੀਨਾ ਸੋਈ ਸਮਝਣ ਜੋ ਹੋਵਣ ਆਪ ਨਗੀਨੇ, ਇਸ਼ਕ ਮੁਸ਼ਕ ਦੀ ਸਾਰ ਕੀ ਜਾਣਨ ਕਾਇਰ ਲੋਕ ਕਮੀਨੇ।

ਆਸਤਿਕਤਾ-ਨਾਸਤਿਕਤਾ: ਇਸ਼ਕ ਨਗੀਨਾ ਸੋਈ ਸਮਝਣ ਜੋ ਹੋਵਣ ਆਪ ਨਗੀਨੇ, 
ਇਸ਼ਕ ਮੁਸ਼ਕ ਦੀ ਸਾਰ ਕੀ ਜਾਣਨ ਕਾਇਰ ਲੋਕ ਕਮੀਨੇ।

ਆਸਤਿਕਤਾ-ਨਾਸਤਿਕਤਾ: ਇਸ਼ਕ ਨਗੀਨਾ ਸੋਈ ਸਮਝਣ ਜੋ ਹੋਵਣ ਆਪ ਨਗੀਨੇ, 
ਇਸ਼ਕ ਮੁਸ਼ਕ ਦੀ ਸਾਰ ਕੀ ਜਾਣਨ ਕਾਇਰ ਲੋਕ ਕਮੀਨੇ।

     ਅਕਾਲ ਪੁਰਖ, ਗੁਰੂ ਅਤੇ ਗੁਰਬਾਣੀ, ਸਿੱਖ ਮੱਤ ਅਨੁਸਾਰ, ਕੇਵਲ ਸਦੀਵੀ ਸੱਚ ਦੇ ਅਨੇਕ ਪਹਿਲੂ ਹਨ। ਇਹ ਸੱਚ ਪ੍ਰਕਾਸ਼ ਰੂਪ ਹੋ ਬੱਦਲਾਂ ਨਾਲ ਖੇਡਦਾ ਹੈ, ਪਰਬਤਾਂ ਦੀਆਂ ਟੀਸੀਆਂ ਉੱਤੇ ਮੁਸਕਰਾਉਂਦਾ ਹੈ, ਤਾਰਿਆਂ ਤੋਂ ਅੱਖਾਂ ਝਮਕਦਾ, ਚਾਰ ਜੁਗਾਂ ਦੀ ਚੌਪੜ ਵਿਛਾ ਕੇ ਹਰ ਨਰਦ, ਹਰ ਖਾਨੇ, ਹਰ ਪਾਸੇ, ਹਰ ਮੈਦਾਨ ਦਾ ਸ਼ਿੰਗਾਰ ਬਣ ਕਾਤਲਾਂ, ਜੱਲਾਦਾਂ, ਤਲਵਾਰਾਂ, ਮਕਤੂਲਾਂ, ਸ਼ਹੀਦਾਂ ਦੀ ਅੰਦਰੂਨੀ ਸ਼ਕਤੀ ਬਣ ਅਗੰਮੀ ਝਲਕਾਰੇ ਮਾਰਦਾ "ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ" ਸਰੂਪ ਦੇ ਜਲਵੇ ਸ੍ਰਿਸ਼ਟੀ ਦੇ ਤਖ਼ਤੇ ਉੱਤੇ ਕਦੇ ਜਗਦੀਆਂ ਕਦੇ ਬੁਝਦੀਆਂ, ਕਦੇ ਅਲੋਪ ਕਦੇ ਪ੍ਰਗਟ ਹੁੰਦੀਆਂ ਇਲਾਹੀ ਰਮਜ਼ਾਂ, ਬਹੁਰੰਗੀਆਂ ਰਿਸ਼ਮਾਂ ਰਾਹੀਂ ਸੱਜਣਾਂ ਨੂੰ ਮੰਦ-ਮੰਦ ਮੁਸਕਰਾਉਂਦਾ ਦਿੱਸਦਾ ਹੈ। ਗੁਰਬਾਣੀ ਸਰੂਪ ਵਿੱਚ ਏਸੇ ਸੱਚ ਨੂੰ ਜਦੋਂ ਕੋਈ ਦਸਮੇਸ਼-ਅਕਾਲ ਖੰਡੇ ਨਾਲ ਘੋਲ ਕੇ ਅੰਮ੍ਰਿਤ ਦੇ ਪੰਜ ਚੁਲਿਆਂ ਵਿੱਚ ਸਮੋ ਕੇ ਮਨੁੱਖਤਾ ਦੇ ਸੀਨੇ ਉੱਤੇ ਬੀਜ ਦਿੰਦਾ ਹੈ ਤਾਂ ਇਹ ਸਭ ਦੈਵੀ ਗੁਣਾਂ ਦਾ ਸੋਮਾ ਹੋ, ਭੰਡਾਰ ਹੋ, ਅਦੁੱਤੀ ਮਨੁੱਖੀ ਫ਼ਸਲ ਨੂੰ ਜਨਮ ਦਿੰਦਾ ਹੈ ਜੋ ਸਤਿਸੰਗਤ ਵਿੱਚ ਪਲਟ ਕੇ ਓਸੇ ਸੱਚ ਦਾ ਪ੍ਰਤੱਖ ਪ੍ਰਗਟਾਵਾ ਅਤੇ ਰਾਖਾ ਹੋ ਨਿੱਬੜਦੀ ਹੈ।
     ਸਾਡੇ ਗੁਰੂਆਂ, ਸਾਧਕਾਂ, ਸ਼ਹੀਦਾਂ, ਕੀਰਤਨੀਆਂ, ਵਿਆਖਿਆਕਾਰਾਂ ਦਾ ਦੱਸਿਆ ਉਪਰੋਕਤ ਹੀ ਸਿੱਖੀ ਦੇ ਅਧਿਆਤਮਕ ਰਹੱਸ ਦਾ ਨਿਚੋੜ ਹੈ। ਅੱਜ 10 ਫ਼ਰਵਰੀ ਹੈ। ਜੀਹਨੇ ਗੁਰਬਾਣੀ ਦਾ ਜਲਵਾ ਵੇਖਣਾ ਹੈ ਉਹ ਮਨ ਦੀਆਂ ਅੱਖਾਂ ਖੋਲ੍ਹ ਕੇ ਸਭਰਾਵਾਂ ਦੇ ਮੈਦਾਨ ਵਿੱਚ ਪਹੁੰਚੇ। ਓਥੇ ਓਸ ਨੂੰ ਦੁੱਧ-ਚਿੱਟੀ ਦਾੜ੍ਹੀ ਵਾਲਾ ਬੁੱਢਾ ਜਰਨੈਲ ਮਨੁੱਖਤਾ ਦੀ ਰਾਖੀ ਪ੍ਰਤੀ ਆਪਣੇ ਫ਼ਰਜ਼ ਲਈ ਤਲਵਾਰਾਂ, ਸ਼ਮਸ਼ੀਰਾਂ ਦੇ ਭੇੜ ਦੀ ਟੁਣਕਾਰ ਦੇ ਵਜਦ ਦੀ ਤਾਲ ਉੱਤੇ ਅਗੰਮੀ ਨਾਚ ਨੱਚਦਾ, ਸੱਚ ਦੀ ਗੋਦ ਵਿੱਚ ਸਮਾ ਜਾਣ ਲਈ ਉਤਾਵਲਾ ਸਰਦਾਰ ਸ਼ਾਮ ਸਿੰਘ (ਅਟਾਰੀ ਵਾਲਾ) ਸਾਰਾ ਦਿਨ ਦਿੱਸੇਗਾ।
     ਜਿਹੜੇ ਗੁਰਬਾਣੀ ਨੂੰ ਲਫ਼ਜ਼ਾਂ, ਬੋਲੀਆਂ, ਅਲੰਕਾਰਾਂ, ਫ਼ਿਕਰਿਆਂ, ਰਾਗਾਂ ਉਦਾਲੇ ਬੁਣੀ ਕਵਿਤਾ, ਸਾਹਿਤ ਜਾਣਦੇ ਹਨ ਉਹ ਰਾਜਾ ਜਨਕ ਦੀ ਸਭਾ ਵਿੱਚ ਵਿਦਵਾਨਾਂ ਦੇ ਮਖੌਟੇ ਲਗਾ ਕੇ ਬੈਠੇ ਉਹ ਛਿਛੋਰੇ ਜਨ ਹਨ ਜਿਨ੍ਹਾਂ ਨੂੰ ਰਿਸ਼ੀ ਅਸ਼ਟਬਕਰ ਨੇ ਚੰਮ ਦੀ ਪਛਾਣ ਤੱਕ ਸੀਮਤ ਚਮਿਆਰਾਂ ਦੀ ਸੰਗਿਆ ਦਿੱਤੀ ਸੀ। ਉਹ ਕੂਕਰ, ਸ਼ੂਕਰ, ਗਧਿਆਂ, ਕਾਗਾਂ, ਗਿਰਝਾਂ ਦੀ ਪਾਸ਼ਵੀ ਮਨੋਬਿਰਤੀ ਵਿੱਚ ਉਲਝੇ, ਮਨਮੁੱਖਾਂ ਦੀ ਸੰਗਤ ਵਿੱਚ ਹੀ ਘੁੰਮਣਘੇਰੀਆਂ ਵਿੱਚ ਗੁਰਬਾਣੀ ਦੇ ਸੁਹਜ ਦੇ ਧਮਾਲ ਤੋਂ ਬੇਖ਼ਬਰ, ਉਮਰਾਂ ਗੁਜਾਰ ਜਾਂਦੇ ਹਨ ("ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ॥")। ਗੁਰਬਾਣੀ ਫ਼ੁਰਮਾਉਂਦੀ ਹੈ: "ਇਕਨਾ ਨਾਦ ਨ ਬੇਦ ਨ ਗੀਅ ਰਸੁ ਰਸ ਕਸ ਨ ਜਾਣੰਤਿ॥ ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥ ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿਾ॥" ਜਿਨ੍ਹਾਂ ਭੇਤ ਪਾ ਲਿਆ ਉਹ ਬਾਬੇ ਬੁੱਲ੍ਹੇ ਵਾਂਗ ਨੱਚਦੇ ਹਨ - "ਕਰ ਥਈਆਂ ਥਈਆਂ"।
     ਮਾਰਟਨ ਲੂਥਰ, ਜਿਸ ਨੇ ਪ੍ਰੋਟੈਸਟੈਂਟ ਧਰਮ ਚਲਾਇਆ, ਆਖ਼ਰੀ ਸਾਹਾਂ ਉੱਤੇ ਸੀ। ਕਿਸੇ ਕੋਲ ਬੈਠੇ ਨੇ ਆਖਿਆ, 'ਤੁਸੀਂ ਤਾਂ ਅੰਜੀਲ ਦੀ ਹਰ ਰਮਜ਼ ਨੂੰ ਸਮਝਣ ਵਾਲੇ ਗਿਆਨੀ ਪੁਰਖ ਹੋ'। ਆਖ਼ਰੀ ਤਾਕਤ ਜੁਟਾਉਂਦਿਆਂ ਓਸ ਨੇ ਜੁਆਬ ਦਿੱਤਾ: 'ਮੈਂ ਤਾਂ ਸਮੁੰਦਰ ਦੇ ਕਿਨਾਰੇ ਪਏ ਗੀਟਿਆਂ, ਪੱਥਰਾਂ, ਸਿੱਪੀਆਂ ਨਾਲ ਹੀ ਸਾਰੀ ਉਮਰ ਖੇਡਦਾ ਰਿਹਾ। ਸਮੁੰਦਰ ਦੀਆਂ ਗਹਿਰਾਈਆਂ ਵਿੱਚ ਕੀ ਉੱਤਰਨਾ ਸੀ, ਮੈਂ ਤਾਂ ਪਾਣੀ ਵਿੱਚ ਪੈਰ ਪਾਉਣ ਜੋਗਾ ਵੀ ਨਾ ਹੋ ਸਕਿਆ।' ਤਰਕ ਦਾ ਆਪਣਾ ਸਥਾਨ ਹੈ। ਤਰਕਾਂ 'ਤੇ ਮਾਣ ਕਰਨ ਵਾਲੇ ਸੋਚਣ ਉਹ ਕਿਸ ਪੱਧਰ ਦੀਆਂ ਗੱਲਾਂ ਕਰ ਰਹੇ ਹਨ।
     ਗੁਰਬਾਣੀ ਨੇ ਰੋਜ਼ਮੱਰਾ ਦੀ ਜ਼ਿੰਦਗੀ ਦੇ ਭਾਰ ਹੇਠ ਦੱਬੇ ਮਨੁੱਖ ਨੂੰ ਹੁੰਗਾਰਾ ਦੇਣਾ ਹੈ, ਓਸ ਦੇ ਅਵੇਸਲੇ ਮਨ ਉੱਤੇ ਚੋਟਾਂ ਕਰਨੀਆਂ ਹਨ, ਓਸ ਨੂੰ ਮਾਰੂ ਬਿਰਤੀਆਂ ਤੋਂ ਵਰਜਣਾ ਹੈ, ਸੱਚੇ ਮਕਸਦ ਵੱਲ ਇਸ਼ਾਰੇ ਕਰਨੇ ਹਨ। ਇਹ ਗੁਰਬਾਣੀ ਦਾ ਇੱਕ ਪੱਧਰ ਹੈ। ਦੂਜੇ ਪੱਧਰ ਉੱਤੇ ਗਫ਼ਲਤ ਵਿੱਚੋਂ ਕੱਢੇ ਮਨ ਨੂੰ ਹੌਂਸਲਾ, ਧਰਵਾਸ ਦੇ ਕੇ ਅੰਦਰੂਨੀ ਬੁਰਾਈਆਂ ਨਾਲ ਜੂਝਣ ਦੇ ਮੈਦਾਨ ਵਿੱਚ ਸਫ਼ਲ ਹੋਣ ਤੱਕ ਖੜ੍ਹਾ ਰੱਖਣਾ ਹੈ। ਤੀਜੇ ਪੱਧਰ ਉੱਤੇ ਅਨੇਕ ਮਨੋਵਿਗਿਆਨਕ ਵਿਧੀਆਂ ਵਰਤ ਕੇ ਮਨੁੱਖਤਾ ਦੀ ਸੇਵਾ ਲਈ ਪ੍ਰੇਰਨਾ ਹੈ। "ਗੁਰ ਕੀ ਮਤਿ ਤੂੰ ਲੇਹਿ ਇਆਨੇ ਭਗਤਿ ਬਿਨਾ ਬਹੁ ਡੂਬੇ ਸਿਆਨੇ॥" ਇਉਂ ਕਈ ਧਰਾਤਲਾਂ ਵਿੱਚੋਂ ਚੁੱਕ ਕੇ ਉਚੇਰੇ ਕਰਦਿਆਂ ਆਖ਼ਰ ਅਗੰਮ ਦੇ ਸਾਰੇ ਰਹੱਸ ਓਸ ਦੀ ਅੱਡੀ ਝੋਲੀ ਪਾਉਣੇ ਹਨ। ਤਾਂ ਜਾ ਕੇ ਮਾਣਸ ਤੋਂ ਦੇਵਤੇ ਬਣ, ਮਨੁੱਖ ਜ਼ਿੰਦਾ-ਮੁਕਤ ਹੋ, ਪ੍ਰਮਾਤਮਾ ਸਰੂਪ ਹੋ ਮਨੁੱਖ ਮਾਤਰ ਦੀ, ਸ੍ਰਿਸ਼ਟੀ ਦੀ ਸੇਵਾ, ਪਾਲਣਾ ਕਰਨ ਲਈ ਜੂਝਣ ਦੇ ਕਾਬਲ ਹੁੰਦੇ ਹਨ। ਫ਼ੇਰ ਵੀ ਹੋਰ ਪੱਧਰ ਹੈ ਜਿੱਥੇ ਮਨੁੱਖ ਨੇ ਸਭ ਕੁਝ ਪ੍ਰਾਪਤ ਕਰ ਕੇ ਵੀ ਨਿਮਰਤਾ ਵਿੱਚ ਨਿਵਾਸ ਰੱਖਣਾ ਹੈ ਅਤੇ ਜਗਿਆਸੂ ਬਿਰਤੀ ਨੂੰ ਸਦਾ ਤਰੋ-ਤਾਜ਼ਾ ਰੱਖਣਾ ਹੈ। ਮਨੁੱਖੀ ਜੀਵਨ ਦਾ ਸਫ਼ਰ ਏਥੇ ਜਾ ਕੇ ਮੁੱਕਦਾ ਹੈ।
     ਜ਼ਾਹਰ ਹੈ ਕਿ ਹਰ ਪੱਧਰ ਉੱਤੇ ਮਨੁੱਖ ਨੂੰ ਸਮਝਾਉਣ ਵਾਲੀ ਸ਼ਬਦਾਵਲੀ ਵੱਖਰੀ ਕਿਸਮ ਦੀ ਹੋਵੇਗੀ। ਸਵਾ ਰੁਪੈ ਦਾ ਪ੍ਰਸ਼ਾਦ ਭੇਂਟ ਕਰ ਕੇ ਬਲਦਾਂ ਦੀ ਜੋੜੀ, ਅੰਨ ਦੇ ਅੰਬਾਰ ਮੰਗਣ ਆਏ ਨੂੰ, ਜਿਸ ਨੂੰ ਗਗਨ ਵਿੱਚ ਵੱਜਦਾ ਦਮਾਮਾ ਸੁਣਦਾ ਹੀ ਨਹੀਂ, ਓਸ ਨੂੰ "ਸਿਰ ਧਰਿ ਤਲੀ ਗਲੀ ਮੇਰੀ" ਆਉਣ ਦਾ ਉਪਦੇਸ਼ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਸਭ ਲਈ ਹੈ। ਗੁਰੂ ਗ੍ਰੰਥ ਕਾਮਲ ਗੁਰੂ ਹੈ, ਜਗਤ-ਗੁਰੂ ਹੈ। ਓਸ ਦੇ ਕਲਾਵੇ ਵਿੱਚ ਹਰ ਪੱਧਰ ਉੱਤੇ ਜਿਉਂ ਰਹੀ ਮਨੁੱਖਤਾ ਆਉਂਦੀ ਹੈ। ਉਹ ਕਿਸੇ ਨੂੰ ਪਿੱਛੇ ਨਹੀਂ ਛੱਡ ਸਕਦਾ: "ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥" ਮਨੋਬਿਰਤੀਆਂ ਨੂੰ ਸਾਧ ਕੇ ਨਿਸ਼ਾਨੇ ਵੱਲ ਤੋਰਨ ਵਾਲੇ ਸ਼ਬਦਾਂ ਨੂੰ ਜੇ ਕੋਈ ਅਧਿਆਤਮਕ ਰਸ ਦਾ ਖਜ਼ਾਨਾ ਸਮਝ ਲਵੇ ਤਾਂ ਓਸ ਨੂੰ ਆਖਣਾ ਬਣਦਾ ਹੈ, 'ਡੂੰਘੇ ਪਾਣੀ ਵਿੱਚ ਉੱਤਰ'; "ਮੈਂ ਬਪੁੜਾ ਬੂਢਨ ਡਰਾ ਰਹਾ ਕਿਨਾਰੇ ਬੈਠ।"
     ਭੋਗ ਵਿਲਾਸ ਵਿੱਚ ਡੁੱਬੇ ਮਨੁੱਖ ਵੈਸ਼ਾਲੀ ਦੀ ਨਗਰਬਧੂ ਅਮਰਪਾਲੀ ਦਾ ਨਾਚ, ਸਰੀਰ ਵੇਖਣ ਜਾਂਦੇ ਸਨ। ਮਹਾਂ ਮੁਨੀ ਨੇ ਸਿੰਘ-ਬਿਰਤੀ ਧਾਰ ਕੇ ਓਸ ਦੇ ਅੰਦਰ ਥਿਰਕਦੇ ਅਗੰਮੀ ਸੰਗੀਤ ਨੂੰ ਸੁਣਿਆ। ਮਹਾਤਮਾ ਦੇ ਦੁਰਲੱਭ ਚਰਨ ਬੀਬੀ ਕੰਚਨੀ ਦੇ ਘਰ ਪਏ। ਰੂਹਾਂ ਦੀ ਲੈਅ ਨੂੰ ਸਮਝਣ ਲਈ ਨਗੀਨਾ ਹੋਣਾ ਪੈਂਦਾ ਹੈ। ਗੁਰਮੁਖੀ ਪੈਂਤੀ ਦੇ ਅੱਖਰ ਉਠਾ ਲੈਣ ਵਾਲਾ ਹਰ ਕੋਈ ਗੁਰਬਾਣੀ ਦਾ ਵਿਆਖਿਆਕਾਰ ਨਹੀਂ ਬਣ ਸਕਦਾ। ਗੁਰਬਾਣੀ ਸਾਧਕ, ਜਗਿਆਸੂ, ਸ਼ਰਧਾਵਾਨ, ਰਹਿਤਵਾਨ ਦੀ ਪਾਕ ਨਜ਼ਰ ਸਾਹਮਣੇ ਹੀ ਆਪਣਾ ਪਵਿੱਤਰ ਘੁੰਡ ਚੁੱਕਦੀ ਹੈ। ਜਿਨ੍ਹਾਂ ਨੂੰ ਏਸ ਗੱਲ ਦੀ ਸਮਝ ਨਹੀਂ ਉਹ ਗੁਰੂ ਦੀ ਨਿਰਮਲ ਛਬੀ ਨੂੰ ਗੰਧਲਾ ਕਰਨ ਲਈ ਚੰਦ ਉੱਤੇ ਥੁੱਕਣਾ ਬੰਦ ਕਰਨ, ਹਉਮੈ ਦੀ ਪੌੜੀ ਤੋਂ ਥੱਲੇ ਉੱਤਰਨ। ਵਾਰਾਂ ਤੋਂ ਵਧੀਕ ਸਲੋਕਾਂ ਵਿੱਚ ਸੱਚੇ ਸਾਹਿਬ ਦਾ ਤ੍ਰੈਕਾਲ ਸੱਤ ਫ਼ੁਰਮਾਨ ਹੈ: "ਉਤੰਗੀ ਪੈ ਓਹਰੀ ਗਹਿਰੀ ਗੰਭੀਰੀ......."
ਸਿਰਦਾਰ ਗੁਰਤੇਜ ਸਿੰਘ ਪ੍ਰੋਫੈਸਰ ਆਫ ਸਿੱਖ ਇਜ਼ਮ


Posted by
           
Parmjit Singh Sekhon (Dakha)
Chief Editor, Khalistan News
Advisor, Council of Khalistan
President, Dal Khalsa Alliance
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

No comments:

Post a Comment