ਸ਼ਹੀਦ ਭਾਈ ਗੁਰਲਾਟ ਸਿੰਘ ਫੌਜੀ(ਸ਼ਹੀਦੀ 16 ਸਤੰਬਰ 1991)
ਸ਼ਹੀਦ ਭਾਈ ਗੁਰਲਾਟ ਸਿੰਘ ਫੌਜੀ(ਸ਼ਹੀਦੀ 16 ਸਤੰਬਰ 1991)
ਕੁਰਬਾਨੀ ਜਾਂ ਸ਼ਹਾਦਤ ਦੀ ਗੱਲ ਕਿਤੇ ਵੀ ਚੱਲੇਗੀ ਤਦ ਕਈ ਜਿਲਿਆਂ ਦੇ ਖਾਸ ਪਿੰਡਾਂ ਦਾ ਨਾਮ ਆਵੇਗਾ, ਉਹਨਾਂ ਪਿੰਡਾਂ ਵਿੱਚ ਆਵੇਗਾ ਜਿਲਾਂ ਹੁਸ਼ਿਆਰਪੁਰ ਦਾ ਪਿੰਡ ਪੱਦੀ ਸੂਰਾ ਸਿੰਘ,ਪਤਾ ਨਹੀਂ ਇਸ ਪਿੰਡ ਦਾ ਨਾਮ ਕਿਸ ਨੇ ਰੱਖਿਆ ਪਰ ਇਹ ਸੱਚਮੁਚ ਹੀ ਅਣਖੀ ਸੂਰਬੀਰ ਸਿੰਘਾਂ ਦਾ ਪਿੰਡ ਹੋ ਨਿਬੜਿਆ,ਇਸੇ ਪਿੰਡ ਦਾ ਦਲੇਰ ਅਣਖੀਲਾ ਤੇ ਭਰਵੇ ਸਰੀਰ ਵਾਲਾ ਹੱਸਮੁੱਖ ਤੇ ਹਰ ਪਲ ਚੜਦੀ ਕਲਾ ਵਿੱਚ ਰਹਿਣ ਵਾਲਾ ਸਿੰਘ ਸੀ ਭਾਈ ਗੁਰਲਾਟ ਸਿੰਘ ਫੌਜੀ ਦੋ ਸਾਲ ਬਾਅਦ ਨਾਭੇ ਜੇਲ ਤੋਂ ਜਮਾਨਤ ਤੇ ਰਿਹਾਅ ਹੋ ਕੇ ਆਏ, ਜਿਸਦੇ ਬਚਨ ਸਨ" ਜਿੰਦਗੀ ਕੋਮ ਦੀ ਅਮਾਨਤ ਹੈ ਕੌਮ ਦੀ ਸੇਵਾ ਕਰਨੀ ਹੈ"ਜਿੰਦਗੀ ਕੌਮ ਦੀ ਅਮਾਨਤ ਸਮਝ ਕੇ ਕਹਿਣੀ ਕਰਨੀ ਦਾ ਪੂਰਾ ਸੂਰਮਾ ਆਪਣੇ ਬੋਲ ਪੁਗਾ ਗਿਆ|
ਭਾਈ ਸਾਹਿਬ ਤੋ ਪਹਿਲਾਂ ਸ਼ਹੀਦ ਹੋਣ ਵਾਲੇ ਇਸੇ ਪਿੰਡ ਦੇ ਸੂਰਮੇ ਸਨ, ਭਾਈ ਭੁਪਿੰਦਰ ਸਿੰਘ ਭਿੰਦਾ ਭਾਈ ਮਨਜੀਤ ਸਿੰਘ ਉਰਫ ਰਾਮ ਲਾਲ ਭਾਈ ਮਨਜੀਤ ਸਿੰਘ ਜਿਹੜੇ ਪਹਿਲਾ ਬੀ ਟੀ ਐਫ ਨਾਲ ਸਨ ਜਲੋਟਾ ਕਾਂਡ ਤੋਂ ਬਾਅਦ ਕੇ .ਐਲ. ਐਫ ਨਾਲ ਹੋ ਗਏ | ਸ਼ਹੀਦ ਭਾਈ ਸੁਰਿੰਦਰਪਾਲ ਸਿੰਘ ਸ਼ਿੰਦਰ ਕਨੇਡਾ ਦੇ ਨਾਨਕੇ ਵੀ ਇਸੇ ਪਿੰਡ ਹਨ ਭਾਈ ਮਨਜੀਤ ਸਿੰਘ ਸੁਰਿੰਦਰਪਾਲ ਸਿੰਘ ਦੇ ਮਾਮੇ ਦਾ ਪੁੱਤ ਸੀ ਜਿਸ ਦਾ ਸਬੰਧ ਸੁਖਦੇਵ ਸਿੰਘ ਕਨੇਡੀਅਨ , ਡਾ. ਪ੍ਰੀਤਮ ਸਿੰਘ ਸੇਖੋਂ ਸੁਰਿੰਦਰ ਸਿੰਘ ਬਾਬਾ, ਗੁਰਦੀਪ ਸਿੰਘ ਦੀਪਾ , ਗੁਰਨੇਕ ਸਿੰਘ ਨੇਕਾ ,ਨੀਟਾ ਤੇ ਬਾਬਾ ਪ੍ਰਸ਼ਾਦਾ ਨਾਲ ਮਿਲ ਕੇ ਕੋਮ ਦੀ ਸੇਵਾ ਕਰ ਰਹੇ ਸਨ ਭਾਈ ਮਨਜੀਤ ਸਿੰਘ ਦੀ ਸ਼ਹੀਦੀ ਦੀਆਂ ਗੱਲਾਂ ਅਜੇ ਭੁੱਲੀਆਂ ਨਹੀ ਸਨ, ਇਸੇ ਪਿੰਡ ਨਾਮ ਭਾਈ ਗੁਰਲਾਟ ਸਿੰਘ ਫੋਜੀ ਸੁਨਿਹਰੀ ਅੱਖਰਾਂ ਵਿੱਚ ਲਿਖ ਗਿਆ| ਭਾਈ ਗੁਰਲਾਟ ਸਿੰਘ ਫੌਜੀ ਭਰਵਾ ਸਰੀਰ ਤੇਜ਼ ਤੇ ਪਾਰਖੂ ਅੱਖਾਂ,ਖੁੰਡੀਆਂ ਮੁੱਛਾਂ ਹਰ ਸਮੇਂ ਚੜਦੀ ਕਲਾ ਵਿੱਚ ਰਹਿਣ ਵਾਲਾ ਮਿੱਠ ਬੋਲੜਾ ਯਾਰਾਂ ਦਾ ਯਾਰ ਸੀ| ਭਾਈ ਗੁਰਲਾਟ ਸਿੰਘ ਦਾ ਜੱਦੀ ਪਿੰਡ ਕੋਟ ਫਤੂਹੀ ਦੇ ਲਾਗੇ ਮਕਸੂਦਪੁਰ ਹੈ| ਪਰ ਆਪ ਦੀ ਪਰਵਰਿਸ਼ ਆਪਦੇ ਨਾਨਕੇ ਪਿੰਡ "ਪੱਦੀ ਸੂਰਾ ਸਿੰਘ" ਵਿੱਚ ਹੋਈ ਭਾਈ ਸਾਹਿਬ ਮਾਮੇ ਮਾਸਟਰ ਧਿਆਨ ਸਿੰਘ ਨਾਲ ਆਪਦਾ ਬਹੁਤ ਮੋਹ ਸੀ ਆਪ ਦੋ ਭਰਾ ਸਨ ਦੋਨਾਂ ਦੀ ਪਰਵਰਿਸ਼ ਆਪਦੇ ਮਾਮਾ ਮਾਸਟਰ ਧਿਆਨ ਸਿੰਘ ਵਲੋ ਹੋਈ ਸੀ ਆਪ ਦੇ ਛੋਟੇ ਭਰਾ ਦਾ ਨਾਮ ਬਲਬੀਰ ਸਿੰਘ ਬੱਲੀ ਸੀ ਭਾਈ ਸਾਹਿਬ ਦੇ ਮਾਮੇ ਦੇ ਲੜਕੇ ਸ਼ਹੀਦ ਭਾਈ ਅਜੇਗੁਰਪ੍ਰੀਤ ਪਾਲ ਸਿੰਘ ਉਰਫ ਬਬੇਕੀ ਸਿੰਘ (ਲੈਫ. ਜਨਰਲ ਬੀ .ਟੀ. ਐਫ ਛੀਨਾ ਗਰੁੱਪ) ਅਤੇ ਸ਼ਹੀਦ ਭਾਈ ਪਰਗੁਰਪ੍ਰੀਤ ਪਾਲ ਸਿੰਘ ਪੂਨੀਆਂ ਨੇ ਵੀ ਸ਼ੰਘਰਸ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਸਾਰੇ ਭਰਾਵਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ|ਭਾਈ ਸਾਹਿਬ ਨੇ ਨੋਵੀ ਤੱਕ ਸਰਕਾਰੀ ਹਾਇਰ ਸੰਕੈਡਰੀ ਸਕੂਲ ਗੜਸ਼ੰਕਰ ਪੜਾਈ ਕੀਤੀ| ਸਕੂਲ ਦੀ ਪੜਾਈ ਸਮੇਂ ਕਹਿੰਦੇ ਕਹੋਦੇ ਭਾਈ ਸਾਹਿਬ ਦੀ ਦਲੇਰੀ ਸਦਕਾ ਭਾਈ ਸਾਹਿਬ ਦੇ ਨਾਮ ਤੋ ਕੰਬਦੇ ਸਨ| ਇਸ ਇਲਾਕੇ ਦੇ ਨੋਜਵਾਨਾਂ ਦਾ ਕੋਈ ਵੀ ਫੈਸਲਾ ਭਾਈ ਸਾਹਿਬ ਦੀ ਮੌਜੂਦਗੀ ਵਿੱਚ ਹੀ ਹੁੰਦਾ ਸੀ| ਇੱਕ ਨਹੀ ਦੋ ਦੋ ਰਿਵਾਲਵਰ ਭਾਈ ਸਾਹਿਬ ਡੱਬ ਵਿੱਚ ਰੱਖਦੇ ਸਨ| ਸਭ ਤੋਂ ਪਹਿਲਾਂ ਭਾਈ ਸਾਹਿਬ ਦਾ ਮੇਲ ਕੇ. ਐਲ ਓ ਦੇ ਏਰੀਆ ਕਮਾਡਰ ਭਾਈ ਪਰਮਜੀਤ ਸਿੰਘ ਸੋਢੀ ਨਾਲ ਹੋਇਆ |
ਭਾਈ ਹਰਭਜਨ ਸਿੰਘ ਉਰਫ ਜੋਗਾ ਸਿੰਘ ਆਪਦੇ ਨਜ਼ਦੀਕੀ ਸਾਥੀ ਸਨ| ਭਾਈ ਸਾਹਿਬ ਨੇ ਭਾਈ ਸੋਢੀ ਨਾਲ ਮਿਲ ਕੇ ਅਨੇਕਾਂ ਐਕਸ਼ਨ ਕੀਤੇ| ਫਿਰ ਪਿੰਡ ਦੇ ਨਾਮਵਰ ਮੁਖਬਰ ਦਾ ਸੋਧਾ ਲਾ ਦਿੱਤਾ| ਪੁਲਿਸ ਨੇ ਭਾਈ ਸਾਹਿਬ ਦੇ ਸਾਰੇ ਪਰਿਵਾਰ ਨੂੰ ਗਿਰਫਤਾਰ ਕਰ ਲਿਆ| ਥੋੜੇ ਚਿਰ ਬਾਅਦ ਭਾਈ ਸੋਢੀ ਗੁਰਦਾਸਪੁਰ ਪੁਲਿਸ ਦੇ ਹੱਥ ਆ ਗਿਆ|ਸੋਢੀ ਚਾਰ ਭੈਣਾ ਦਾ ਇੱਕਲਾ ਭਰਾ ਸੀ ਪੁਲਿਸ ਨੇ ਮੁਕਾਬਲਾ ਬਣਾ ਦਿੱਤਾ|ਅੰਨੇ ਤਸ਼ੱਦਦ ਤੋਂ ਬਆਦ ਵੀ ਪੁਲਿਸ ਭਾਈ ਗੁਰਲਾਟ ਸਿੰਘ ਤੋ ਚਾਰ ਅਸਾਲਟਾ ਤੇ ਇੱਕ ਰਿਵਾਲਵਰ ਹੁੰਦਿਆਂ ਹੋਇਆਂ ਵੀ ਇੱਕ ਰੋਂਦ ਤੱਕ ਬਰਾਮਦ ਨਾ ਕਰ ਸਕੀ| ਭਾਈ ਸਾਹਿਬ ਨੂੰ ਕੇਸ ਪਾ ਕੇ ਨਾਭੇ ਜੇਲ ਵਿੱਚ ਭੇਜ ਦਿੱਤਾ ਉੱਥੇ ਭਾਈ ਸਾਹਿਬ ਨੇ ਇੱਕ ਕੁਰਹਿਤ ਕਰਨ ਵਾਲੇ ਦਾ ਸਿਰ ਪਾੜ ਦਿੱਤਾ(ਜੋ ਕਿ ਸ਼ੰਘਰਸ਼ ਨਾਲ ਹੀ ਸਬੰਧਿਤ ਸੀ) ਤੇ ਕਿਹਾ " ਅਸੀ ਤੁਹਾਡੀ ਜੂਠ ਕਾ ਕੇ ਖੁਸ਼ ਹੁੰਦੇ ਆਂ ਤੇ ਤੂੰ ਆਹ ਕੰਮ ਕਰਦਾ ਐਂ" ਦਸਵੀਂ ਭਾਈ ਸਾਹਿਬ ਨੇ ਜੇਲ ਵਿੱਚ ਹੀ ਪਾਸ ਕੀਤੀ| ਜੇਲ ਵਿੱਚ ਆਪ ਦਾ ਮੇਲ ਹੋਰ ਚੋਟੀ ਦੇ ਖਾੜਕੂ ਸਿੰਘਾਂ ਨਾਲ ਹੋਇਆ | ਜਿਹਨਾਂ ਵਿੱਚ ਬਾਈ ਬਲਵੀਰ ਸਿੰਘ ਫੋਜੀ ਰੋਪੜ ਵੀ ਸਨ|
ਜੇਲ ਤੋ ਬਾਹਰ ਆਉਣ ਉਪਰੰਤ ਭਾਈ ਸਾਹਿਬ ਬੁਲੰਦ ਹੋਸਲੇ ਨਾਲ ਸ਼ੰਘਰਸ਼ ਵਿੱਚ ਜੁਟ ਗਏ| ਜੇਲ ਤੋ ਆਏ ਅਜੇ ੪-੫ ਦਿਨ ਹੀ ਹੋਏ ਸਨ , ਸਾਥੀ ਸਿੰਘਾਂ ਨੇ ਭਾਈ ਸਾਹਿਬ ਨੂੰ ਕਿਹਾ" ਥੋੜਾ ਚਿਰ ਠੰਡਾ ਹੋ ਲਾ ਸਾਨੂੰ ਤੇਰੇ ਵਰਗਾ ਯਾਰ ਨਹੀਂ ਮਿਲਣਾ"ਤਾਂ ਭਾਈ ਸਾਹਿਬ ਦੇ ਬੋਲ ਸਨ "ਜਿੰਦਗੀ ਕੌਮ ਦੀ ਅਮਾਨਤ ਹੈ , ਕੌਮ ਦੀ ਸੇਵਾ ਕਰਨੀ ਹੈ" ਇਸ ਗੱਲ ਤੋਂ ਭਾਈ ਸਾਹਿਬ ਇੱਕ ਇੰਚ ਵੀ ਪਿੱਛੇ ਨਹੀ ਹੱਟੇ| ਉਹਨੀ ਦਿਨੀ ਪੁਲਿਸ ਹਰ ਰੋਜ਼ ਆਪ ਨੂੰ ਘਰ ਦੇਖਣ ਜਾਂਦੀ ਸੀ | ਭਾਈ ਸਾਹਿਬ ਨੇ ਜਿੰਨੀ ਕੌਮ ਦੀ ਸੇਵਾ ਕੀਤੀ ਆਜ਼ਾਦ ਰਹਿ ਕੇ ਕੀਤੀ| ਆਪ ਦੇ ਵੱਡੇ ਭਰਾ ਭਾਈ ਅਜੈਗੁਰਪਰੀਤ ਪਾਲ ਸਿੰਘ ਦੇ ਕਾਰਨ ਆਪ ਜੀ ਭਾਈ ਸਤਨਾਮ ਸਿੰਘ ਸ਼ੀਨਾ ਦੇ ਨਜ਼ਦੀਕੀ ਬਣ ਗਏ
ਭਾਈ ਸਾਹਿਬ ਨੇ ਅਨੇਕਾ ਐਕਸ਼ਨ ਕੀਤੇ ਪਰ ਕਦੇ ਆਪਣੇ ਨਾਮ ਤੇ ਜੁੰਮੇਵਾਰੀ ਨਹੀਂ ਲਈ ਉਹਨੀ ਦਿਨੀ ਭਾਈ ਸਾਹਿਬ ਦੇ ਪਵਿੱਤਰ ਸਿੰਘ ਬੱਬਰ ਜਿਲਾ ਜੱਥੇਦਾਰ ਬੱਬਰ ਖਾਲਸਾ ਨਾਲ ਨਜ਼ਦੀਕੀ ਸੰਬਧ ਸਨ| ਪੁਲਿਸ ਨੇ ਭਾਈ ਸਾਹਿਬ ਦੀ ਫੋਟੋ ਖਿਚਵਾ ਲਈ ਪਰ ਭਾਈ ਗੁਰਲਾਟ ਸਿੰਘ ਫੌਜੀ ਨੇ ਦਬਕਾ ਮਾਰ ਕੇ ਫੋਟੋਗਰਾਫਰ ਤੋ ਨੈਗਟਵ ਲੈ ਲਏ | ਇੱਕ ਦਿਨ ਬੰਗੇ ਕਾਲਜ ਸਿੰਘਾ ਦੀ ਮੀਟਿੰਗ ਹੋਈ ਤਾਂ ਬੱਸ ਵਿੱਚ ਵਾਪਸ ਆਉਦੇਂ ਟਿਕਟ ਦੀ ਗੱਲ ਚੱਲੀ ਉਹਨੀ ਦਿਨੀ ਹੋਲਾ ਮੁਹੱਲਾ ਚੱਲ ਰਿਹਾ ਸੀ ਕੰਡਕਟਰ ਨੇ ਟਿਕਟ ਪੁੱਛੀ ਤਾਂ ਭਾਈ ਸਾਹਿਬ ਨੇ ਕਿਹਾ ਚੜਦੀ ਕਲਾ ਹੈ ਤਾਂ ਬੱਸ ਵਿੱਚ ਬੈਠੇ ਮਝੈਲ ਬਾਬੇ ਦੇਖਣ ਲੱਗ ਪਏ, ਕਹਿੰਦੇ ਅਸੀ ਤੇ ਸੋਚਿਆਂ ਚੜਦੀ ਕਲਾਂ ਸਿਰਫ ਸਾਡੇ ਵਾਲੇ ਪਾਸੇ ਹੀ ਐ ਬੜੀ ਖੁਸ਼ੀ ਦੀ ਗੱਲ ਹੈ ਕਿ ਏਧਰ ਵੀ ਚੜਦੀ ਕਲਾ ਹੈ |
ਇੱਕ ਵਾਰੀ ਫਿਰ ਭਾਈ ਸਾਹਿਬ ਨੂੰ ਗਿਰਫਤਾਰ ਕਰਕੇ ਗੜਸ਼ੰਕਰ ਥਾਣੇ ਲਿਆਂਦਾ ਗਿਆ,ਭਾਈ ਸਾਹਿਬ ਦੇ ਕੰਨਾਂ ਵਿੱਚ ਬੋਲ ਪਏ ਐਤਕੀ ਇਸ ਨੂੰ ਜਾਣ ਨਹੀਂ ਦੇਣਾਂ ਭਾਈ ਸਾਹਿਬ ਦੀ ਦਲੇਰੀ ਦੀ ਮਿਸਾਲ ਹੈ| ਥਾਣੇ ਵਿੱਚੋਂ ਖਾਲੀ ਹੱਥ ਸੰਤਰੀ ਤੇ ਸਿਪਾਹੀਆਂ ਨੂੰ ਧੱਕਾ ਮਾਰ ਕੇ ਪੁਲਿਸ ਦੇ ਸਾਹਮਣੇ ਹੀ ਪੱਤਰਾ ਵਾਚ ਗਏ ਭਾਈ ਸਾਹਿਬ ਆਪਣੇ ਇਲਾਕੇ ਤੋਂ ਬਾਹਰ ਆ ਗਏ ਫਿਰ ਇੱਕ ਵਾਰੀ ਆਪ ਨੇ ਆਪਣੇ ਸਾਥੀ ਬਲਵਿੰਦਰ ਸਿੰਘ ਨੂੰ ਕਿਹਾ ਮੈਨੂੰ ਹੁਸ਼ਿਆਰਪੁਰ ਛੱਡ ਆਓ | ਬਾਕੀ ਤੁਸੀ ਜੋ ਮਰਜ਼ੀ ਕਰੋ , ਫੇਰ ਇੱਕ ਵਾਰੀ ਭਾਈ ਸਾਹਿਬ ਬਲਾਚੌਰ ਲਾਗੇ ਪਵਿੱਤਰ ਸਿੰਘ ਬੱਬਰ ਨਾਲ ਕਿਸੇ ਦੁਸ਼ਟ ਨੂੰ ਸੋਧਾ ਲਾਉਣ ਗਏ ਹੋਏ ਸਨ ਤਾ ਕਿਸੇ ਪੁਲਿਸ ਮੁਖਬਰ ਨੇ ਘੇਰਾ ਪੁਆ ਦਿੱਤਾ ਪਵਿੱਤਰ ਸਿੰਘ ਦਾ ਵੱਡਾ ਭਰਾ ਤੇ ਭਾਈ ਪਰੇਮ ਸਿੰਘ ਗਿੱਲ (ਕੌਲਗੜ੍ਹ) ਦਾ ਚਚੇਰਾ ਭਰਾ ਤੇ ਭਾਈ ਗੁਰਲਾਟ ਸਿੰਘ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਉਸ ਸਮੇ ਜਸਕੀਰਤ ਸਿੰਘ ਗੜਸ਼ੰਕਰ ਪੁਲਿਸ ਦਾ ਇੰਚਾਰਜ ਸੀ ਇਸ ਜਾਲਮ ਨੇ ਭਾਈ ਸਾਹਿਬ ਦਾ ਸਾਰਾ ਪਰੀਵਾਰ ਭਗੋੜਾ ਕਰਾਰ ਦੇ ਦਿੱਤਾ ਭਾਈ ਸਾਹਿਬ ਦੇ ਭਾਰਾ (ਮਾਮੇ ਦੇ ਮੁੰਡੇ ) ਤੇ ਅਸਲਾ ਕੇਸ ਪਾ ਕੇ ਜਲੰਧਰ ਜੇਲ ਚ ਭੇਜ ਦਿੱਤਾ ਤੇ ਦੂਜਾ ਮਾਮੇ ਦਾ ਮੁੰਡਾ ਭਗੋੜਾ ਹੋ ਗਿਆ ਤੇ ਫਿਰ ਚੋਟੀ ਦਾ ਖਾੜਕੂ ਬਣਿਆਂ |
ਭਾਈ ਸਾਹਿਬ ਤੇ ਜਲੰਧਰ , ਹੁਸ਼ਿਆਰਪੁਰ, ਗੜਸ਼ੰਕਰ ਤੇ ਬੰਗਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਆਪ ਅੰਨਾਂ ਤਸ਼ੱਦਦ ਕੀਤਾ ਪੱਟਾਂ ਤੋਂ ਮਾਸ ਜੁਦਾ ਕਰ ਦਿੱਤਾ . ਕਰੰਟ ਲਾਏ ਪਰ ਪੁਲਿਸ ਭਾਈ ਸਾਹਿਬ ਦਾ ਮੂੰਹ ਨਾ ਖੁਲਵਾ ਸਕੀ | ਫਿਰ ਭਾਈ ਸਾਹਿਬ ਨੂੰ ਜਲੰਧਰ ਲਿਜਾ ਕੇ ਭਾਈ ਸਤਪਾਲ ਸਿੰਘ ਢਿੱਲੋਂ ਨੂੰ ਸ਼ਹੀਦ ਕਰਨ ਵਾਲੇ ਕੈਟਾਂ ਨੂੰ ਵਿਖਾਇਆ | ਭਾਈ ਸਾਹਿਬ ਨੇ ਸਾਰੀ ਗੱਲ ਸਮਝ ਲਈ ਭਾਈ ਸਾਹਿਬ ਦਾ ਮੁਕਾਬਲਾ ਬਣਾਇਆ ਜਾਂਣਾ ਸੀ ਕਿਸੇ ਧਰਮੀ ਬੰਦੇ ਦੇ ਦੱਸਣ ਤੇ ਭਾਈ ਸਾਹਿਬ ਦੇ ਮਾਮੇ ਮਾਸਟਰ ਧਿਆਨ ਸਿੰਘ ਨੇ ਮਾਨ ਦਲ ਦੇ ਜਿਲਾ ਜੱਥੇਦਾਰ ਨੂੰ ਨਾਲ ਲੈ ਕੇ ਸਮੇ ਸਿਰ ਕਾਰਵਾਈ ਕਰ ਕੇ ਆਪ ਨੂੰ ਬਚਾ ਲਿਆ |
ਭਾਈ ਸਾਹਿਬ ਨੇ ਆਪਣੇ ਮਾਮਾ ਜੀ ਨੂੰ ਆਖਿਆ ਤੁਸੀ ਮੇਰੀ ਇਨੀ ਫਿਕਰ ਨਾ ਕਰਿਆ ਕਰੋ ਪੁਲਿਸ ਨੇ ਭਾਈ ਸਾਹਿਬ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਜਿਸ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਰੋਸ ਮਾਰਚ ਤੇ ਗੜਸ਼ੰਕਰ ਇਲਾਕੇ ਵਿੱਚ ਆਏ ਤਾਂ ਭਾਈ ਸਾਹਿਬ ਰੋਸ ਮਾਰਚ ਦੇ ਅੱਗੇ ਅੱਹੇ ਬੁਲਟ ਤੇ ਸਵਾਰ ਹੋ ਕੇ ਸਟੇਨ ਗੰਨ ਫੜੀ ਰਸਤਾ ਖਾਲੀ ਕਰਵਾ ਰਹੇ ਸਨ | ਭਾਈ ਸਾਹਿਬ ਬੜੇ ਖੁੱਲੇ ਸੁਭਾਅ ਦੇ ਮਾਲਕ ਸਨ ਆਪ ਨੇ ਕਦੀ ਕਿਸੇ ਨੂੰ ਛੋਟੇ ਜਿਹੇ ਦੋਸ਼ ਤੋਂ ਨਹੀ ਮਾਰਿਆ ਸੀ | ਫਰਾਰ ਹੋਣ ਤੋਂ ਬਾਅਦ ਭਾਈ ਸਾਹਿਬ ਨੇ ਜਿਨੀ ਸੇਵਾ ਕੀਤੀ ਭਾਈ ਸਤਨਾਮ ਸਿੰਘ ਛੀਨਾ ਨਾਲ ਰਹਿ ਕੇ ਕੀਤੀ ਭਾਈ ਪਵਿੱਤਰ ਸਿੰਘ ਬੱਬਰ ਲੱਭਦਾ ਫਿਰੇ ਕਿ ਗੁਰਲਾਟ ਮੇਰੇ ਨਾਲ ਆ ਜਾਏ ਭਾਈ ਸਾਹਿਬ ਦੀ ਦਲੇਰੀ ਕਾਰਨ ਹਰ ਜੱਥੇਬੰਦੀ ਉਹਨਾਂ ਨੂੰ ਆਪਣੇ ਨਾਲ ਰੱਖਣਾ ਚਾਹੁੰਦੀ ਸੀ ਭਾਈ ਸਤਨਾਮ ਸਿੰਘ ਛੀਨਾ (ਮੁੱਖੀ ਬੀ ਟੀ ਐਫ ਛੀਨਾ ਗਰੁੱਪ) ਵਲੋਂ ਆਪ ਨੁੰ ਏਰੀਆ ਕਮਾਂਡਰ ਬਣਾਇਆ ਗਿਆ |
ਭਾਈ ਗੁਰਲਾਟ ਸਿੰਘ ਨੇ ਵੀ ਆਖਰੀ ਸੁਆਸਾ ਤੱਕ ਭਾਈ ਸਤਨਾਮ ਸਿੰਘ ਛੀਨਾ ਨਾਲ ਨਿਭਾਈ ਦਲੇਰੀ ਭਰੇ ਕਾਰਨਾਮਿਆ ਕਾਰਨ ਆਪ ਜੱਥੇਬੰਦੀ ਦੇ ਸਤਾਕਰਯੋਗ ਤੇ ਭਾਈ ਛੀਨਾ ਦੇ ਅਤਿ ਨਜ਼ਦੀਕੀ ਬਣੇ | ਭਾਈ ਗੁਰਲਾਟ ਸਿੰਘ ਨੇ ਜਿਨੇਂ ਵੀ ਐਕਸ਼ਨ ਕੀਤੇ ਨੇੜਲੇ ਸਾਥੀ ਜਾਣਦੇ ਹਨ | ਭਾਈ ਸਾਹਿਬ ਕੈਂਟਾ , ਪੰਥ ਦੋਖੀਆਂ ਨੂੰ ਕਰੜੇ ਹੱਥੀ ਲੈਂਦੇ ਸਨ , ਇੱਕ ਕੈਟ ਆਪ ਨੇ ਅਨੰਦਪੁਰ ਸਾਹਿਬ ਚੁੱਕ ਛੇਤੀ ਸੋਧ ਦਿੱਤਾ ਜਿਹੜਾ ਆਪ ਨੇ ਜਲੰਧਰ ਹਿਰਾਸਤ ਵਿੱਚ ਵੇਖਿਆ ਸੀ , ਤਸ਼ੱਦਦ ਕਰਨ ਵਾਲੇ ਐਸ .ਪੀ ਦਾ ਭਤੀਜਾ ਆਪ ਨੇ ਸੋਧ ਦਿੱਤਾ | ਭਾਈ ਛੀਨਾ ਦੇ ਕੈਂਪ ਚ ਆਪ ਨੂੰ ਤੇ ਆਪਦੇ ਸਾਥੀਆਂ ਨੂੰ ਦੁਆਬੀਏ ਕਹਿ ਕੇ ਬੁਲਿਆ ਜਾਂਦਾ ਸੀ |
ਇੱਕ ਦਿਨ ਆਪ ਪਿੰਡ ਦੇ ਮੁਖਬਰ ਕਾਮਰੇਡ ਬਚ ਗਿਆ ਪਰ ਦੋ ਗੰਨਮੈਨ ਸੋਧੇ ਗਏ| ਉਸ ਤੋਂ ਬਾਅਦ ਮੋਰਾਂਵਾਲੀ ਮੁਕਾਬਲੇ ਚ' ਭਾਈ ਸਾਹਿਬ ਦੇ ਸ਼ਹੀਦ ਹੋਣ ਦੀਆਂ ਖਬਰਾਂ ਆਉਣ ਲੱਗੀਆਂ, ਆਪਣੀ ਆਦਤ ਅਨੁਸਾਰ ਭਾਈ ਸਾਹਿਬ ਦੁਬਾਰਾ ਫਿਰ ਉਸ ਕਾਮਰੇਡ ਦੇ ਘਰ ਜਾ ਮੁੱਛਾ ਨੂੰ ਵੱਟ ਦੇਣ ਨਾਲੇ ਕਹਿਣ ਤੈਨੂੰ ਮਾਰਨਾਂ ਨਹੀਂ ਤੂੰ ਹੀ ਤਾਂ ਬੰਦਾ ਹੈਂ ਜਿਸ ਨੇ ਪੁਲਿਸ ਨੂੰ ਦੱਸਣਾ ਹੈ ਕਿ ਗੁਰਲਾਟ ਸਿੰਘ ਚੜਦੀ ਕਲਾ ਵਿੱਚ ਹੈ |
ਦੁਆਬੇ ਇਲਾਕੇ ਵਿੱਚ ਫੋਰਸਾਂ ਭਾਈ ਸਾਹਿਬ ਦੇ ਨਾਮ ਤੋਂ ਕੰਬਦੀਆਂ ਸਨ | ਦਿਨ ਦੁਪਹਿਰੇ ਨਾਕਾ ਲਾ ਕੇ ਬੈਠ ਜਾਂਦੇ ਸਨ ਪਤਾਂ ਨਹੀ ਕਿਹੜੇ ਵੇਲੇ ਗੁਰਲਾਟ ਨੇ ਕੀ ਕਰ ਦੇਣਾ ਹੈ| ਉਧਰ ਪੁਲਿਸ ਨੇ ਸਾਰਾ ਪਰਿਵਾਰ ਰੂਪੋਸ਼ ਹੋਣ ਤੇ ਮਜਬੂਰ ਕਰ ਦਿੱਤਾ, ਇੱਥੋ ਤੱਕ ਪਿੰਡ ਵਾਲਿਆਂ ਨੂੰ ਆਪਦੀ ਕਣਕ ਵੀ ਨਾ ਵੱਢਣ ਦਿੱਤੀ, ਭਾਈ ਸਾਹਿਬ ਨੁੰ ਇੱਕ ਵਾਰੀ ਕਿਸੇ ਕਿਹਾ ਕੇ ਫੋਜ਼ ਤੇ ਸੀ ਆਰ ਪੀ ਐਫ ਦਾ ਘੇਰਾ ਬਹੁਤ ਵਧੀ ਜਾ ਰਿਹਾ ਹੈ ਤਾਂ ਭਾਈ ਸਾਹਿਬ ਨੇ ਅਡੋਲ ਕਿਹਾ "ਜੋ ਮਰਜ਼ੀ ਕਰ ਲੈਣ ਜਿਹੜਾ ਮਰਜ਼ੀ ਹਥਿਆਰ ਲੈ ਆਉਣ ਜਿਹੜੀ ਗੋਲੀ ਸਾਡੇ ਲੱਗਣੀ ਹੈ ਉਹ ਤਾਂ ਇੱਕ ਦਿਨ ਲੱਗਣੀ ਹੀ ਹੈ, ਭਾਈ ਸਾਹਿਬ ਦੇ ਸੰਗੀ ਸਾਥੀਆਂ ਨੂੰ ਉਹਨਾਂ ਨਾਲ ਅਥਾਹ ਪਿਆਰ ਤੇ ਮਾਣ ਸੀ,ਪੰਥ ਦੋਖੀਆਂ ਤੋ ਭਾਈ ਗੁਰਲਾਟ ਸਿੰਘ ਦੀ ਦਿਨੋਂ ਦਿਨ ਵਧ ਰਹੀ ਚੜਤ ਸਹਾਰੀ ਨਾ ਗਈ,
ਪੁਲਿਸ ਨੇ ਭਾਈ ਸਾਹਿਬ ਨੂੰ ਫੜਨ ਲਈ ਇਨਾਮ ਰੱਖੇ ਹੋਏ ਸਨ ਇੱਕ ਦੁਸ਼ਟ ਵਿਅਕਤੀ ਵਲੋਂ ਜਿਨਾਂ ਦੇ ਘਰ ਭਾਈ ਸਾਹਿਬ ਦੀ ਠਾਹਰ ਸੀ ,ਉਹਨਾਂ ਵਲੋਂ ਭਾਈ ਸਾਹਿਬ ਤੇ ਉਹਨਾਂ ਦੇ ਨਜ਼ਦੀਕੀ ਸਾਥੀ ਜਗਦੀਸ਼ ਸਿਂਘ ਦੀਸ਼ਾ ਰਸੂਲਪੁਰ(ਉਰਫ ਗੁਰਦਿਆਲ ਸਿੰਘ) ਨੂੰ ਦੁੱਧ ਵਿੱਚ ਜਹਿਰ ਮਿਲਾ ਕੇ ਦਿੱਤਾ ਗਿਆ ਤੇ ਉਪਰੰਤ ਪੁਲਿਸ ਨੇ ਆ ਕੇ ਦੋਵਾਂ ਗੁਰੂ ਕੇ ਲਾਲਾਂ ਨੁੰ ਗੋਲੀਆਂ ਨਾਲ ਭੁੰਨ ਕੇ ਮੁਕਾਬਲਾ ਸ਼ੋਅ ਕਰ ਦਿੱਤਾ, ਜਗਦੀਸ਼ ਸਿੰਘ ਦੀਸ਼ਾ ਦੋ ਬੱਚਿਆਂ ਦਾ ਬਾਪ ਸੀ ,ਭਾਈ ਦੀਸ਼ਾ ਬੰਬ ਬਣਾਉਣ ਵਿੱਚ ਮਾਹਰ ਸੀ, ਖੜਕੂ ਵੀਰਾਂ ਵਲੋ ਭਾਈ ਸਾਹਿਬ ਦੇ ਡੁੱਲੇ ਖੂਨ ਦਾ ਕਤਰਾ ਆਜਾਈ ਨਹੀਂ ਜਾਣ ਦਿੱਤਾ ਜਾਵੇਗਾ , ਆਪ ਦੀ ਸ਼ਹੀਦੀ ਤੋਂ ਥੋੜੇ ਸਮੇਂ ਬਆਦ ਹੀ ਆਪ ਦੇ ਛੋਟੇ ਭਰਾ ਬਲਬੀਰ ਸਿੰਘ ਬੱਲੀ ਨੂੰ ਪੁਲਿਸ ਨੇ ਦੁਸ਼ਟਾਂ ਦੀ ਮਿਲੀ ਭੁਗਤ ਨਾਲ ਸ਼ਹੀਦ ਕਰਵਾ ਦਿੱਤਾ ਬੱਲੀ ਦੀ ਉਮਰ ੧੪-੧੫ ਸਾਲ ਸੀ , ਦੋਵੇਂ ਭਰਾ ਦਸ਼ਮੇਸ਼ ਪਿਤਾ ਦੀ ਗੋਦ ਵਿੱਚ ਜਾ ਬੈਠੇ .
ਸਿਖ ਸੰਘਰਸ਼ ਲਈ ਖਾਲਿਸਤਾਨ ਦੇ ਜੁਝਾਰੂ ਯੋਧਿਆਂ ਦੀ ਲੜੀ ਚ ਦੋ ਹੋਰ ਗੁਰੂ ਦੇ ਲਾਲ ਆਪਣਾ ਨਾਂ ਅੰਬਰਾਂ ਤੇ ਲਿਖ ਗਏ |
Posted by
Parmjit
Singh Sekhon (Dakha)
President
Dal Khalsa Alliance
Advisor,
Council of Khalistan
Hindus-Brahmins-Terrorism
in India,
INDIAN
Hindus-Brahmins-TERRORIST,
AND
INDIA TERRORIST COUNTRY
***********************************
IT IS
TIME TO DECLARE
"INDIA
IS OUR WORLD'S TERRORIST AND BARBARIC COUNTRY"
DON’T
CALL ME INDIAN.
I’M
KHALISTANI
No comments:
Post a Comment