Thursday, September 25, 2014

ਖਾਲਿਸਤਾਨੀ ਸਿੱਖ ਲੀਡਰ ਅਤੇ ਸ੍ਰੀ ਨਨਕਾਣਾ ਸਾਹਿਬ ਫਾਊਂਡੇਸ਼ਨ ਦੇ ਚੇਅਰਮੈਨ ਸ. ਗੰਗਾ ਸਿੰਘ ਢਿੱਲੋਂ ਨਹੀਂ ਰਹੇ।

ਖਾਲਿਸਤਾਨੀ ਸਿੱਖ ਲੀਡਰ  ਅਤੇ ਸ੍ਰੀ ਨਨਕਾਣਾ ਸਾਹਿਬ ਫਾਊਂਡੇਸ਼ਨ ਦੇ ਚੇਅਰਮੈਨ ਸ. ਗੰਗਾ ਸਿੰਘ ਢਿੱਲੋਂ ਨਹੀਂ ਰਹੇ।
ਖਾਲਿਸਤਾਨੀ ਸਿੱਖ ਲੀਡਰ  ਅਤੇ ਸ੍ਰੀ ਨਨਕਾਣਾ ਸਾਹਿਬ ਫਾਊਂਡੇਸ਼ਨ ਦੇ ਚੇਅਰਮੈਨ ਸ. ਗੰਗਾ ਸਿੰਘ ਢਿੱਲੋਂ ਨਹੀਂ ਰਹੇ।


ਖਾਲਿਸਤਾਨੀ ਆਗੂ ਸ੍ਰ . ਗੰਗਾ ਸਿੰਘ
ਢਿੱਲੋਂ ਫਾਨੀ ਸੰਸਾਰ ਨੂੰ ਆਖ ਗਿਆ
ਆਲਵਿਦਾ ! ਅੰਤਮ ਸਸਕਾਰ 27 ਸਤੰਬਰ
(ਸ਼ਨੀਵਾਰ ) ਨੂੰ ਵਾਸ਼ਿੰਗਟਨ ਡੀ . ਸੀ .
ਵਿਖੇ
ਚੰਡੀਗੜ੍ਹ, 25 ਸਤੰਬਰ : ਖਾਲਿਸਤਾਨੀ ਸਿੱਖ ਲੀਡਰ ਤੇ ਖਾਲਿਸਤਾਨ ਦੀ ਮੰਗ ਲਈ ਮੋਹਰੀ ਰਹੇ ਅਤੇ ਸ੍ਰੀ ਨਨਕਾਣਾ ਸਾਹਿਬ
ਫਾਊਂਡੇਸ਼ਨ ਦੇ ਚੇਅਰਮੈਨ ਸ. ਗੰਗਾ ਸਿੰਘ ਢਿੱਲੋਂ ਨਹੀਂ ਰਹੇ। ਉਨ੍ਹਾਂ ਦਾ ਬੁੱਧਵਾਰ ਨੂੰ 2 ਵਜੇ ਅਮਰੀਕਾ ਚ ਵਾਸ਼ਿੰਗਟਨ ਡੀ. ਸੀ.
ਵਿਖੇ ਉਨ੍ਹਾਂ ਦੀ ਰਿਹਾਇਸ਼ ਤੇ ਸੁਰਗਵਾਸ ਹੋ ਗਏਉਨ੍ਹਾਂ ਦਾ ਅੰਤਮ ਸਸਕਾਰ 27 ਸਤੰਬਰ (ਸ਼ਨੀਵਾਰ) ਨੂੰ ਵਾਸ਼ਿੰਗਟਨ ਡੀ. ਸੀ. ਵਿਖੇ
ਕੀਤਾ ਜਾਵੇਗਾ। ਗੰਗਾ ਸਿੰਘ ਢਿਲੋਂ ਨੂੰ ਸਿੱਖ ਇਤਹਾਸ ਚ ਖਾਲਿਸਤਾਨੀ ਮੂਵਮੈਂਟ ਦੇ ਸੰਸਥਾਪਕਾਂ ਚੋਂ ਜਾਣਿਆ ਜਾਂਦਾ ਸੀ।
ਗੰਗਾ ਸਿੰਘ ਢਿੱਲੋਂ ਨੇ ਸਿੱਖਾਂ ਲਈ ਇਕ ਅਜ਼ਾਦ ਦੇਸ਼ ਦੀ ਮੰਗ ਕਰਦਿਆਂ ਸਿੱਖਾਂ ਨੂੰ ਇਕ ਰਾਸ਼ਟਰ ਵਜੋਂ ਪੇਸ਼ ਕੀਤਾ ਸੀ। ਉਹ ਆਪਣੀ ਸਾਰੀ ਉਮਰ ਸਿੱਖਾਂ ਦੇ ਵੱਖਰੇ ਦੇਸ਼ ਦੀ ਮੰਗ ਲਈ ਲੜਦੇ ਰਹੇ। 1991 ਚ ਉਨ੍ਹਾਂ ਨੂੰ ਭਾਰਤ ਚ ਦਾਖਲ ਨਹੀਂ ਹੋਣ ਦਿਤਾ ਗਿਆ ਸੀ ਤੇ ਅਮਰੀਕਾ ਭੇਜ ਦਿਤਾ ਗਿਆ ਸੀ। ਗੰਗਾ ਸਿੰਘ ਢਿਲੋਂ ਨੇ ਨਾ ਸਿਰਫ ਖਾਲਿਸਤਾਨੀ ਮੁਹਿੰਮ ਬਲਕਿ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਚ ਸਿੱਖਾਂ ਦੇ ਬੇਰੋਕ ਦਾਖਲੇ ਨੂੰ ਸੁਨਿਸ਼ਚਤ ਕਰਨ ਲਈ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 1999 ਚ ਹੋਈ ਸਥਾਪਨਾ ਲਈ ਵੀ ਮੋਹਰੀ ਰੋਲ ਅਦਾ ਕੀਤਾ ਸੀ। ਗੰਗਾ ਸਿੰਘ ਢਿਲੋਂ ਦੇ ਅਕਾਲ ਚਲਾਣੇ ਨਾਲ ਸਿੱਖ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਪ੍ਰਮਾਤਮਾ ਪਾਸੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਵਿਛੜੀ ਰੂਹ ਨੂੰ ਚਰਨਾਂ ਚ ਸਥਾਨ ਦੇਣ ਦੀ ਬੇਨਤੀ ਕੀਤੀ।

No comments:

Post a Comment