Wednesday, September 24, 2014

“ਸੰਘਰਸ਼ ਦਾ ਸੱਚ” ਵੈਂਬਸਾਈਟ ਤੋਂ ਇਲਾਵਾ ਫੇਸਬੁੱਕ ਤੇ ਜਿੰਨੇ ਵੀ ਪੇਜ ਮੇਰੇ ਨਾਮ ਉਪਰ ਚਲਾਏ ਜਾ ਰਹੇ ਹਨ ਇੰਨਾਂ ਨਾਲ ਸਾਡਾ ਕੋਈ ਸਬੰਧ ਹੈ ।


ਖਾਲਸਾ ਜੀ , ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਨੇ 20 ਤਾਰੀਕ ਨੂੰ ਦੋ ਚਿੱਠੀਆਂ ਖਾਲਸਾ ਪੰਥ ਦੇ ਨਾਮ ਜਾਰੀ ਕੀਤੀਆਂ ਸਨ । ਇਹ ਦੂਸਰੀ ਚਿੱਠੀ ਅੱਜ ਅਸੀਂ ਖਾਲਸਾ ਪੰਥ ਦੇ ਰੁਬਰੂ ਕਰ ਰਹੇ ਹਾ।

ਅੱਗ ਦਾ ਸਫ਼ਾ ਹੈ , ਉਸ ਤੇ ਮੈਂ ਫੁੱਲਾਂ ਦੀ ਸਤਰ ਹਾਂ,
ਉਹ ਬਹਿਸ ਕਰ ਰਹੇ ਨੇ , ਗਲਤ ਹਾਂ ਕਿ ਠੀਕ ਹਾਂ॥
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਮੈਂ ਸਮੁੱਚੇ ਖਾਲਸਾ ਪੰਥ ਦੀ ਜਾਣਕਾਰੀ ਹਿੱਤ ਇਹ ਸਪੱਸਟ ਕਰਨਾ ਚਾਹੁੰਦਾ ਹਾਂ ਕਿ ਮੇਰੇ ਵੱਲੋਂ ਜੋ ਵੀ ਬਿਆਨ ਅਤੇ ਸੁਨੇਹੇ ਖਾਲਸਾ ਪੰਥ ਲਈ ਜਾਰੀ ਕੀਤੇ ਜਾਂਦੇ ਹਨ , ਉਹ ਸਾਰੇ ਬਿਆਨ ਅਤੇ ਸੰਦੇਸ਼ ਮੇਰੀ ਭੈਣ ਵੱਲੋਂ ਕਮਲਦੀਪ ਕੌਰ ਰਾਜੋਆਣਾਂ ਦੇ ਨਾਮ ਤੇ ਬਣੀ ਸਾਡੀ ਫੇਸਬੁੱਕ ਅਤੇ ਈ-ਮੇਲ ਦੇ ਰਾਹੀਂ ਖਾਲਸਾ ਪੰਥ ਤੱਕ ਪਹੁੰਚਾਏ ਜਾਂਦੇ ਹਨ । ਮੇਰੀ ਭੈਣ ਵੱਲੋਂ ਮੇਰੇ ਸਾਰੇ ਅਦਾਲਤੀ ਬਿਆਨਾਂ ਅਤੇ ਹੋਰ ਵਿਚਾਰਾਂ ਨੂੰ ਖਾਲਸਾ ਪੰਥ ਤੱਕ ਪਹੁੰਚਾਉਣ ਲਈ “ਸੰਘਰਸ਼ ਦਾ ਸੱਚ” ਨਾਮ ਦੀ ਵੈਂਬਸਾਈਟ ਬਣਾਈ ਗਈ ਹੈ ।
ਖਾਲਸਾ ਜੀ , ਕਮਲਦੀਪ ਕੌਰ ਰਾਜੋਆਣਾ ਦੇ ਨਾਮ ਤੇ ਬਣੀ ਸਾਡੀ ਫੇਸਬੁੱਕ ਅਤੇ “ਸੰਘਰਸ਼ ਦਾ ਸੱਚ” ਨਾਮ ਤੇ ਬਣੀ ਸਾਡੀ ਵੈਂਬਸਾਈਟ ਤੋਂ ਇਲਾਵਾ ਫੇਸਬੁੱਕ ਤੇ ਜਿੰਨੇ ਵੀ ਪੇਜ ਮੇਰੇ ਨਾਮ ਉਪਰ ਚਲਾਏ ਜਾ ਰਹੇ ਹਨ , ਉਹ ਨਾ ਤਾਂ ਸਾਡੇ ਵੱਲੋਂ ਬਣਾਏ ਗਏ ਹਨ ਅਤੇ ਨਾ ਹੀ ਸਾਡੇ ਵੱਲੋਂ ਚਲਾਏ ਜਾਂਦੇ ਹਨ , ਨਾ ਹੀ ਇੰਨਾਂ ਪੇਜਾਂ ਨਾਲ ਸਾਡਾ ਕੋਈ ਸਬੰਧ ਹੈ ।
ਵੱਲੋਂ ਬਲਵੰਤ ਸਿੰਘ ਰਾਜੋਆਣਾਂ
ਮਿਤੀ 20-9-2014 ਕੋਠੀ ਨੰ :16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ

No comments:

Post a Comment