ਸ਼ੂਗਰ ਇੱਕ ਮਾਰੂ ਰੋਗ ਹੈ।ਹਰ ਤੀਸਰੇ ਇਨਸਾਨ ਨੂੰ ਸ਼ੂਗਰ ਹੋਂ ਰਹੀ ਹੈ।
ਸਾਡੇ ਪੇਟ ਦੇ ਪਿੱਛਲੇ ਪਾਸੇ ਪੈਂਕਰੀਆਜ ਨਾ ਦਾ ਇੱਕ ਗਲੈਂਡ ਜਾ ਕਹਿ ਲਵੋਂ ਅੰਗ ਮੇਹਦੇ ਦੇ ਪਿੱਛੇ ਲੇਟਵੇ ਦਾਅ ਦੀ ਸਥਿਤੀ ਚ ਪਿਆ ਹੈ।ਇਸਦੀ ਲੰਬਾਈ 6 ਇੰਚ ਹੈ।ਇਸਦੇ ਤਿੰਨ ਹਿੱਸੇ ਹਨ ਸਿਰ,ਧੜ,ਪੂਛ।ਇਸਦਾ ਸਿਰ ਪੇਟ ਦੇ ਸੱਜੇ ਪਾਸੇ ਛੋਂਟੀ ਆਤੜੀ ਦੇ ਪਹਿਲੇ ਭਾਗ ਡਿਊਡੀਨਮ ਦੇ ਨਾਲ ਪੈਂਕਰਿਐਟਿਕ ਡੱਕਟ(ਨਲੀ) ਦੁਆਰਾ ਜੁੜਿਆ ਹੁੰਦਾ ਹੈ।ਇਸ ਵਿੱਚ ਬੀਟਾ ਸੈੱਲ ਹੁੰਦੇ ਹਨ ਜਿੰਨਾ ਚ ISLET LANGERHANS ਨਾ ਦੇ ਸੈੱਲ ਹੁੰਦੇ ਹਨ।ਜੋਂ ਕੀ INSULINE ਬਣਾਉਦੇ ਹਨ।INSULINE ਖੂਨ ਵਿੱਚਲੇ ਗੁਲੂਕੋਜ ਦੀ ਮਾਤਰਾ ਤੇ ਨਿਅਤਰਣ ਦਾ ਕੰਮ ਕਰਦੀ ਹੈ।ਜਦੋਂ ਬੀਟਾ ਸੈੱਲਾਂ ਚ ਕੋਂਈ ਖਰਾਬੀ ਹੁੰਦੀ ਹੈ ਤਾਂ ਇਹ INSULINE ਬਣਾਉਣੀ ਬੰਦ ਕਰ ਦਿੰਦੇ ਹਨ।ਜਿਸ ਕਾਰਨ ਗੁਲੂਕੋਜ ਦੀ ਮਾਤਰਾ ਖੂਨ ਚ ਵਧਣ ਲੱਗਦੀ ਹੈ।ਇਸਦੇ ਨਤੀਜੇ ਵਜੋਂ ਸ਼ੂਗਰ ਰੋਗ ਹੋਂ ਜਾਂਦਾ ਹੈ।ਇਸ ਲਈ ਪੈਂਕਰੀਆਜ ਚ ਖਰਾਬੀ ਹੋਂਣਾ ਸ਼ੂਗਰ ਲਈ ਜਿੰਮੇਵਾਰ ਮੰਨਿਆ ਜਾਂਦਾ ਹੈ।ਇਸ ਵਿੱਚ ਪੈਂਕਰੀਆਟਿਕ ਟਿਸ਼ੂ ਵੀ ਹੁੰਦੇ ਹਨ ਜੋਂ ਪੈਂਕਰੀਆਟਿਕ ਐਂਜਾਇਮ ਤੇ ਤਰਲ ਪਦਾਰਥ ਬਣਾਉਂਦੇ ਹਨ ਜੋਂ ਪੈਕਰੀਆਟਿਕ ਨਲੀ ਦੇ ਰਸਤੇ ਛੋਂਟੀ ਆਤੜੀ ਤੱਕ ਪਹੁੰਚਦੇ ਹਨ।
INSULINE ਦੀ ਖੋਂਜ ਤੋਂ ਪਹਿਲਾ ਇਸਨੂੰ ਇੱਕ ਭਿਆਨਕ ਤੇ ਲਾਇਲਾਜ ਬਿਮਾਰੀ ਮੰਨਿਆ ਜਾਂਦਾ ਸੀ।ਡਾਕਟਰ ਜਿਆਦਾਤਰ ਪ੍ਰਹੇਜ ਹੀ ਦੱਸਦੇ ਸਨ।ਖੂਨ ਚ ਸ਼ੂਗਰ ਦੀ ਮਾਤਰਾ ਦੇ ਵੱਧਣ ਬਾਰੇ ਤਾ ਪਤਾ ਸੀ ਪਰ ਇਸਦਾ ਮੂਲ ਕਾਰਨ ਤੇ ਇਲਾਜ ਦਾ ਕੁਝ ਪਤਾ ਨਹੀ ਸੀ।ਅਨੇਕਾਂ ਮੌਤਾਂ ਵੀ ਹੋਂ ਜਾਂਦੀਆਂ ਸਨ ਇਸ ਬਿਮਾਰੀ ਦੇ ਕਾਰਨ।
19ਵੀ ਸ਼ਤਾਬਦੀ ਚ ਸ਼ੂਗਰ ਦੀ ਬਿਮਾਰੀ ਨਾਲ ਮਰੀਜ ਦੀ ਮੌਤ ਹੋਣ ਤੋਂ ਬਾਅਦ ਇਹ ਪਾਇਆ ਗਿਆ ਕੀ ਉਸਦੇ ਪੈਂਕਰੀਆਜ ਨੂੰ ਬੁਰੀ ਤਰਾ ਨੁਕਸਾਨ ਪਹੁੰਚਿਆ ਸੀ।1869 ਵਿੱਚ ਇੱਕ ਮੈਡੀਕਲ ਦੇ ਵਿਦਿਆਰਥੀ ਜਿਸਦਾ ਨਾ PAUL LANGERHANS ਸੀ ਤੇ ਉਹ ਜਰਮਨੀ ਦਾ ਰਹਿਣ ਵਾਲਾ ਸੀ।ਉਸਨੇ ਖੋਂਜ ਕੀਤੀ ਕੀ ਪੈਂਕਰੀਆਜ ਦੇ ਟਿਸ਼ੂ ਜੋਂ DIGESTIVE JUICE ਬਣਾਉਂਦੇ ਸਨ ਉਹਨਾਂ ਨਾਲ ਸੈੱਲਾਂ ਦੇ ਗੁੱਛੇ ਵੀ ਹਨ।ਪਰ ਇਹਨਾਂ ਸੈੱਲਾਂ ਦੇ ਕੰਮ ਬਾਰੇ ਕੋਂਈ ਜਾਣਕਾਰੀ ਨਹੀ ਸੀ।ਬਾਅਦ ਚ ਪਤਾ ਲਗਾਇਆ ਗਿਆ ਕੀ ਇਹ ਸੈੱਲ INSULINE ਬਣਾਉਂਦੇ ਹਨ।ਇਹਨਾਂ ਨੂੰ ਬੀਟਾ ਸੈੱਲ ਵੀ ਆਖਿਆਂ ਜਾਂਦਾ ਹੈ।ਜਿਸ ਜਰਮਨੀ ਦੇ ਵਿਦਿਆਰਥੀ ਨੇ ਇਹਨਾਂ ਸੈੱਲਾਂ ਦੀ ਖੋਂਜ ਕੀਤੀ ਉਸਦਾ ਨਾਮ PAUL LANGERHANS ਹੋਂਣ ਕਰਕੇ ਇਹਨਾਂ ਸੈੱਲਾਂ ਦਾ ਨਾਮ ਵੀ ISLET LANGERHANS ਰੱਖ ਦਿੱਤਾ ਗਿਆ।
1889 ਵਿੱਚ ਜਰਮਨੀ ਦੇ PHYSIOLOGIST,OSKAR MINKOWSKI ਤੇ PHYSICIAN, JOSEPH VON MERING ਨੇ ਇੱਕ ਕੁੱਤੇ ਦਾ ਪੈਂਕਰੀਆਜ ਕੱਢਿਆ ਜਿਸ ਤੋਂ ਬਾਅਦ ਕੁੱਤੇ ਨੂੰ ਸ਼ੂਗਰ ਰੋਂਗ ਹੋਂ ਗਿਆ।ਪਰ ਉਹ ਨਲੀ ਜਿਸ ਵਿੱਚੋਂ ਲੰਘਕੇ ਜੂਸ ਆਤੜੀਆਂ ਤੱਕ ਜਾਂਦਾ ਹੈ।ਜਦੋਂ ਇਸ ਨਲੀ ਨੂੰ ਬੰਨਿਆ ਗਿਆ ਤਾਂ ਜੂਸ ਆਤੜੀਆਂ ਚ ਜਾਣਾ ਬੰਦ ਹੋਂ ਗਿਆ।ਜਿਸ ਨਾਲ ਕੁੱਤੇ ਨੂੰ ਪਾਚਨ ਕ੍ਰਿਆ ਚ ਮਾਮੂਲੀ ਦਿੱਕਤ ਹੋਂਈ।ਪਰ ਸ਼ੂਗਰ ਨਹੀ ਹੋਂਈ।ਇਸ ਪ੍ਰਯੋਗ ਤੋਂ ਇਹ ਸਿੱਧ ਹੋਂਇਆ ਕੀ ਪੈਂਕਰੀਆਜ ਦੇ ਦੋਂ ਮੁੱਖ ਕੰਮ ਹਨ।
1)ਪਾਚਨ ਕ੍ਰਿਆ ਵਾਸਤੇ DIGESTIVE INZYME ਬਣਾਉਣਾ।
2)ਇੱਕ ਅਜਿਹਾ ਪਦਾਰਥ ਪੈਦਾ ਕਰਦਾ ਜੋਂ ਖੂਨ ਵਿਚਲੇ ਗੁਲੂਕੋਂਜ ਤੇ ਨਿਅੰਤਰਣ ਰੱਖਦਾ ਹੈ।
ਇਸ ਤੋਂ ਇਹ ਪਤਾ ਲੱਗਾ ਕੀ ਪੈਂਕਰੀਆਜ ਕੋਂਈ ਅਜਿਹਾ ਤੱਤ ਬਣਾਉਦਾ ਹੈ ਜੋਂ ਸ਼ੂਗਰ ਨੂੰ ਕੰਟਰੋਲ ਕਰਦਾ ਹੈ।ਹੁਣ ਉਸ ਤੱਤ ਨੂੰ ਜਾਨਣ ਬਾਰੇ ਉਤਸੁੱਕਤਾ ਵੱਧਣ ਲੱਗੀ।
ਅਕਤੂਬਰ 1920 ਚ ਕਨੇਡਾ ਦੇ ਇੱਕ ਡਾਕਟਰ FREDRICK BANTING ਜੋਂ ਕੀ ਇੱਕ ਸਰਜਨ ਤੇ ਮੈਡੀਕਲ ਦੀ ਬੈਚੁਲਰ ਡਿਗਰੀ ਧਾਰਕ ਸੀ।ਉਸਦੇ ਦਿਮਾਗ ਚ ਇੱਕ ਗੱਲ ਆਈ ਕੀ ਪੈਂਕਰੀਆਜ ਜੋਂ ਜੂਸ ਬਣਾਉਂਦਾ ਹੈ ਉਹ ਜੂਸ ISLET LANGERHANS(BETA CELLS) ਵੱਲੋਂ ਪੈਦਾ ਕੀਤੇ ਜਾਣ ਵਾਲੇ ਅਣਜਾਣ ਪਦਾਰਥ ਤੇ ਅਸਰ ਪਾਉਂਦਾ ਹੈ।ਉਸਨੇ ਪੈਂਕਰੀਆਟਿਕ ਡੱਕਟ(ਨਲੀ) ਦਾ ਬਹਾਵ ਰੋਂਕਣ ਲਈ ਉਸਨੂੰ ਬੰਨ ਦਿੱਤਾ ਤਾ ਜੋਂ ਪੈਕਰੀਆਜ ਨੂੰ ਖੁਰਾਕੀ ਤੱਤ ਨਾ ਮਿਲ ਸਕਣ।ਇਸ ਨਤੀਜੇ ਵਜੋਂ ਪੈਂਕਰੀਆਜ ਸੁਗੜਣਾ ਸ਼ੁਰੂ ਹੋਂ ਗਿਆ ਅਤੇ ਉਸਨੇ ਜੂਸ ਬਣਾਉਣਾ ਬੰਦ ਕਰ ਦਿੱਤਾ।ਇਸ ਸਥਿਤੀ ਚ ਬਿਨਾ ਪੈਂਕਰੀਆਜ ਨੂੰ ਨੁਕਸਾਨ ਪਹੁੰਚਾਏ ਉਸ ਚੋਂ ਉਹ ਤੱਤ ਕੱਢਿਆ ਜਾ ਸਕਦਾ ਸੀ ਜੋਂ ਸ਼ੂਗਰ ਨੂੰ ਠੀਕ ਕਰਨ ਚ ਮੱਦਦਗਾਰ ਹੋਂ ਸਕਦਾ ਸੀ।
1921 ਦੇ ਸ਼ੂਰਵਾਤੀ ਦੌਰ ਚ Benting ਨੇ ਇਸ ਯੋਂਜਨਾ ਬਾਰੇ ਪ੍ਰੋਂਫੈਸਰ JHON MACLEOD ਨੂੰ ਦੱਸਿਆ ਜੋਂ ਕੀ TORANTO UNIVERSITY ਚ ਸ਼ੂਗਰ ਤੇ ਹੀ ਖੋਂਜ ਕਰ ਰਿਹਾ ਸੀ।ਪਰ MACLEOD ਨੇ Benting ਦੀ ਥਿੳਰੀ ਤੇ ਬਹੁਤਾ ਧਿਆਨ ਨਾ ਦਿੱਤਾ।ਫਿਰ ਵੀ Benting ਨੇ ਕਿਸੇ ਤਰਾ MECLEOD ਨੂੰ ਅਕਰਸ਼ਿਤ ਕਰ ਲਿਆ।MACLEOD ਨੇ Benting ਨੂੰ ਇੱਕ ਲੈਬੋਂਰਟਰੀ,ਕੁਝ ਖੋਂਜ ਕਰਨ ਵਾਲਾ ਸਮਾਨ ਤੇ 10 ਕੁੱਤੇ ਦਿੱਤੇ।ਇੱਕ ਸਹਿਯੋਗੀ ਵੀ ਦਿੱਤਾ ਜੋਂ ਮੈਡੀਕਲ ਦਾ ਵਿਦਿਆਰਥੀ ਸੀ ਜਿਸਦਾ ਨਾਮ CHARLES BEST ਸੀ।
1921 ਦੀਆਂ ਗਰਮੀਆਂ ਚ ਪ੍ਰਯੋਂਗ ਸ਼ੁਰੂ ਕਰ ਦਿੱਤਾ ਗਿਆ।BENTING ਤੇ BEST ਨੇ ਸ਼ੁਰੂਵਾਤ ਚ ਇੱਕ ਕੁੱਤੇ ਦਾ ਪੈਂਕਰੀਆਜ ਕੱਢਿਆ ਜਿਸਦੇ ਨਤੀਜੇ ਜੋਂ ਨਿਕਲੇ ਉਹ ਹੇਠਾ ਲਿਖੇ ਹਨ।
1)ਖੂਨ ਚ ਸ਼ੂਗਰ ਦੀ ਮਾਤਰਾ ਵਧੀ
2)ਕੁੱਤੇ ਨੂੰ ਪਿਆਸ ਜਿਆਦਾ ਲੱਗੀ ਤੇ ਪਾਣੀ ਜਿਆਦਾ ਮਾਤਰਾ ਚ ਪੀਤਾ
3)ਉਸਨੂੰ ਪੇਸ਼ਾਬ ਵੀ ਜਿਆਦਾ ਆਇਆ
4)ਕੁੱਤੇ ਨੂੰ ਸ਼ੂਗਰ ਰੋਗ ਹੋਂ ਚੁੱਕਾ ਸੀ
ਦੂਸਰੇ ਪ੍ਰਯੋਗ ਚ ਇੱਕ ਕੁੱਤੇ ਦੀ ਪੈਂਕਰੀਆਟਿਕ ਨਲੀ ਬੰਨ ਦਿੱਤੀ ਗਈ ਤਾ ਕੀ ਪੈਂਕਰੀਆਜ ਨੂੰ ਖੁਰਾਕ ਨਾ ਮਿਲੇ।ਇਸ ਕਾਰਨ ਉਹ ਸੁੰਗੜਨਾ ਸ਼ੁਰੂ ਹੋਂ ਗਿਆ।ਫਿਰ ਪੈਂਕਰੀਆਜ ਨੂੰ ਕੱਢ ਲਿਆ ਗਿਆ।ਉਸਦੇ ਛੋਂਟੇ ਛੋਂਟੇ ਟੁਕੜੇ ਕਰਕੇ ਪਾਣੀ ਤੇ ਨਮਕ ਦੇ ਘੋਂਲ ਚ ਪਾ ਦਿੱਤੇ ਗਏ।ਜਦੋਂ ਇਹ ਟੁਕੜੇ ਅੱਧੇ ਜੰਮ ਗਏ ਤਾ ਇਹਨਾਂ ਨੂੰ ਇਕੱਠੇ ਕਰਕੇ ਫਿਲਟਰ ਕੀਤਾ ਗਿਆ।ਫਿਲਟਰ ਕਰਨ
ਤੋਂ ਬਾਅਦ ਜੋਂ ਪਦਾਰਥ ਮਿਲਿਆ ਉਸਨੂੰ ISLETIN ਦਾ ਨਾਮ ਦੇ ਦਿੱਤਾ ਗਿਆ।ਹੁਣ ਇਸ ISLETIN ਨਾਮਕ ਪਦਾਰਥ ਦਾ ਟੀਕਾ ਸ਼ੂਗਰ ਗ੍ਰਸਤ ਕੁੱਤੇ ਨੂੰ ਲਾਇਆ ਗਿਆ।ਕੁੱਤਾ ਤੰਦਰੁਸਤ ਤੇ ਤਾਕਤਵਰ ਹੋਂਣਾ ਸ਼ੁਰੂ ਹੋਂ ਗਿਆ।BENTING ਤੇ BEST ਨੇ ਕੁੱਤੇ ਨੂੰ ਕੁਝ ਹੋਰ ਟੀਕੇ ਲਗਾਕੇ ਬਿਲਕੁਲ ਠੀਕ ਕਰ ਦਿੱਤਾ।
BANTING ਤੇ BEST ਨੇ ਆਪਣੇ ਨਤੀਜੇ ਬਾਰੇ MACLEOD ਨੂੰ ਦੱਸਿਆ।ਉਹ ਬਹੁਤ ਪ੍ਰਭਾਵਿਤ ਹੋਇਆ।ਪਰ ਉਹ ਕੁਝ ਹੋਰ ਪ੍ਰਿਖਣ ਕਰਨਾ ਚਾਹੁੰਦਾ ਸੀ ਤਾ ਕੀ ਪਤਾ ਲੱਗ ਸਕੇ ਕੀ ਪੈਂਕਰੀਆਟਿਕ ਪਦਾਰਥ ਪੂਰਾ ਕੰਮ ਕਰਦਾ ਹੈ।ਹੁਣ BANTING ਤੇ BENT ਨੂੰ ਜਿਆਦਾ ਪੈਂਕਰੀਆਜ ਦੀ ਜਰੂਰਤ ਸੀ।ਇਹ ਕੁੱਤਿਆਂ ਤੋਂ ਪੂਰੀ ਨਹੀ ਹੋਂ ਸਕਦੀ ਸੀ।ਇਸ ਲਈ ਉਹਨਾਂ ਨੇ ਪਸ਼ੂਆਂ ਦਾ ਉਪਯੋਗ ਕਰਨਾ ਸ਼ੁਰੂ ਕੀਤਾ।ਇੰਝ ਉਹਨਾਂ ਨੇ ਬਹੁਤ ਸਾਰਾ ਪੈਂਕਰੀਆਟਿਕ ਪਦਾਰਥ ਇਕੱਠਾ ਕਰ ਲਿਆ।ਜਿਸ ਨਾਲ ਉਹ ਸ਼ੂਗਰ ਗ੍ਰਸਤ ਕੁੱਤਿਆਂ ਨੂੰ ਜਿਆਦਾ ਚਿਰ ਜਿਉਂਦਾ ਰੱਖਣ ਤੇ ਇਲਾਜ ਕਰਨ ਚ ਸਫਲ ਹੋਂਏ।ਨਵੇਂ ਨਤੀਜਿਆਂ ਨੇ MACLEODS ਨੂੰ ਹੋਰ ਉਤਸ਼ਾਹਤ ਕੀਤਾ।ਪਰ ਉਹ ਹੋਰ ਕੁਝ ਜਿਆਦਾ ਕਰਨਾ ਚਾਹੁੰਦਾ ਸੀ।ਉਸਨੇ BENTING ਤੇ BEST ਨੂੰ ਵੱਡੀ ਲੈਬੋਂਰਟਰੀ ਤੇ ਹੋਂਰ ਪੈਸਾ ਦਿੱਤਾ ਤੇ ਕਿਹਾ ਕੀ ਉਹ ਹੁਣ ਇਸ ਪਦਾਰਥ ਨੂੰ INSULINE ਕਿਹਾ ਕਰਨ।
1921 ਨੂੰ BIOCHEMIST BERTRAM COLLIP ਇਸ ਟੀਮ ਦਾ ਹਿੱਸਾ ਬਣਿਆ।COLLIP ਨੂੰ INSULINE ਨੂੰ ਹੋਰ ਸ਼ੁਧ ਕਰਨ ਦਾ ਕੰਮ ਦਿੱਤਾ ਗਿਆ ਤਾ ਕੀ ਇਸਦਾ ਇਸਤੇਮਾਲ ਇਨਸਾਨ ਤੇ ਕੀਤਾ ਜਾ ਸਕੇ।COLLIPS ਨੇ ਸ਼ੁਧਤਾ ਦੇ ਨਾਲ INSULINE ਦੀ ਮਾਤਰਾ ਤੇ ਵੀ ਕੰਮ ਕੀਤਾ।ਉਸਨੇ INSULINE ਦੀ OVERDOSE ਦਾ ਅਸਰ ਘੱਟ ਕਰਨ ਤੇ ਵੀ ਖੋਂਜ ਕੀਤੀ।ਉਸਨੇ ਖੋਂਜ ਕੀਤੀ ਕੀ ਗੁਲੂਕੋਂਜ ਨੂੰ ਜਿਆਦਾ ਤੋਂ ਜਿਆਦਾ ਸ਼ੁਧ ਕਿਵੇ ਕੀਤਾ ਜਾ ਸਕਦਾ ਹੈ।
ਹੁਣ ਟੀਮ ਚ ਉਤਸੁੱਕਤਾ ਸੀ INSULINE ਨੂੰ ਇਨਸਾਨ ਤੇ ਵਰਤਣ ਦੀ ਪਰ ਕਿਸਤੇ?BENTING ਤੇ BEST ਨੇ ਖੁਦ ਨੂੰ ਹੀ INSULINE ਦੇ ਟੀਕੇ ਲਗਾਏ।ਉਹ ਕੰਮਜੋਰ ਤੇ ਥੱਕੇ ਹੋਏ ਮਹਿਸੂਸ ਕਰਨ ਲੱਗੇ ਪਰ ਉਹਨਾਂ ਦਾ ਬਹੁਤਾ ਨੁਕਸਾਨ ਨਹੀ ਹੋਇਆ।ਜਨਵਰੀ 1922 ਟੋਂਰਾਂਟੋਂ,ਕਨੇਡਾ ਵਿਖੇ ਇੱਕ 14 ਸਾਲਾ ਦਾ ਲੜਕਾ ਜੋਂ ਸ਼ੂਗਰ ਰੋਗ ਨਾਲ ਗ੍ਰਸਤ ਸੀ ਜਿਸਦਾ ਨਾਮ LEONARD THOMPSON ਸੀ।ਉਸਨੂੰ ਪਹਿਲੀ ਵਾਰ INSULINE ਦਾ ਟੀਕਾ ਲਗਾਇਆ ਗਿਆ।ਉਹ ਠੀਕ ਹੋਂਣ ਲੱਗਾ ਤੇ ਲਗਾਤਾਰ ਇਲਾਜ ਨਾਲ ਉਹ ਤੰਦਰੁਸਤ ਹੋਂ ਗਿਆ।
ਸਫਲਤਾ ਪੂਰਵਕ ਸ਼ੂਗਰ ਗ੍ਰਸਤ ਮਰੀਜ ਦੇ ਇਲਾਜ ਦੀ ਖਬਰ ਅੱਗ ਵਾਂਗ ਦੁਨੀਆਂ ਚ ਫੈਲ ਗਈ।1923 ਵਿੱਚ ਨੋਂਬਲ ਪੁਰਸਕਾਰ ਕਮੇਟੀ ਨੇ BENTING ਤੇ MACLEOD ਨੂੰ ਨੋਂਬਲ ਪੁਰਸਕਾਰ ਨਾਲ ਨਵਾਜਿਆ ।
ਮੈਂ PAUL LANGERHANS,PHYSIOLOGIST OSKAR MINKOWSKI,PHYSICIAN JOSEPH VON MERING ਵਰਗੀਆਂ ਮਹਾਨ ਸ਼ਖਸ਼ੀਅਤਾਂ ਅੱਗੇ ਨੱਤਮਸਤਕ ਹਾਂ ਜਿੰਨਾਂ ਨੇ INSULINE ਦੀ ਮੁੱਢਲੀ ਤੇ ਸ਼ੁਰੂਵਾਤੀ ਦੌਰ ਦੀ ਖੋਂਜ ਚ ਅਹਿਮ ਯੋਂਗਦਾਨ ਦਿੱਤਾ।
ਮੈਂ FREDRICK BANTING,JHON MECLEOD,BEST ਅਤੇ BIOCHEMIST BERTRAM COLLIPS
ਵਰਗੇ ਮਹਾਪੁਰਖਾਂ ਦਾ ਹਮੇਸ਼ਾ ਆਦਰ ਸਤਿਕਾਰ ਕਰਦਾ ਹਾਂ ਜਿੰਨਾਂ ਦੀ ਮਹੱਤਵਪੂਰਨ ਖੋਂਜ ਦੇ ਸਦਕੇ ਸ਼ੁਗਰ ਤੋਂ ਗ੍ਰਸਤ ਕਰੋੜਾਂ ਲੋਂਕਾਂ ਨੂੰ ਜੀਵਨ ਜਿਉਣ ਦੀ ਆਸ ਮਿਲੀ।
Posted by
Parmjit
Singh Sekhon (Dakha)
President
Dal Khalsa Alliance
Advisor,
Council of Khalistan
Hindus-Brahmins-Terrorism
in India,
INDIAN
Hindus-Brahmins-TERRORIST,
AND
INDIA TERRORIST COUNTRY
***********************************
IT IS
TIME TO DECLARE
"INDIA
IS OUR WORLD'S TERRORIST AND BARBARIC COUNTRY"
DON’T
CALL ME INDIAN.
I’M
KHALISTANI
No comments:
Post a Comment