‘ਲਾਲਾ ਲਾਜਪਤ ਰਾਏ ਨੇ ਹਿੰਦੂ-ਮੁਸਲਿਮ ਫਸਾਦਾਂ ਦਾ ਮੁੱਢ ਬੰਨ੍ਹਿਆ’
ਦਲ ਖਾਲਸਾ ਅਲਾਇੰਸ ਇੰਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
‘ਲਾਲਾ ਲਾਜਪਤ ਰਾਏ ਨੇ ਹਿੰਦੂ-ਮੁਸਲਿਮ ਫਸਾਦਾਂ ਦਾ ਮੁੱਢ ਬੰਨ੍ਹਿਆ’
ਦਲ ਖਾਲਸਾ ਅਲਾਇੰਸ ਇੰਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਲਾਲਾ ਲਾਜਪਤ ਰਾਏ ਦੇ ਬਾਰੇ ਵਿਚ ਬੱਬੂ ਮਾਨ ਵੱਲੋਂ ਗਾਏ ਇਕ ਗੀਤ ਨੂੰ ਲੈ ਕੇ ਤਿੱਖਾ ਵਾਦ-ਵਿਵਾਦ ਪੈਦਾ ਹੋ ਗਿਆ ਹੈ। ਇਸ ਵਿਵਾਦ ਵਿਚ ਜਿਹੜਾ ਮੁੱਖ ਸੁਆਲ ਉਭਰ ਕੇ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਲਾਲਾ ਜੀ ਦੀ ਮੌਤ ਦੀ ਅਸਲੀ ਵਜ੍ਹਾ ਕੀ ਬਣੀ ਸੀ? ਭਾਵ ਕੀ ਇਹ ਮੌਤ ਲਾਲਾ ਜੀ ਨੂੰ ਵੱਜੀਆਂ ਕਹੀਆਂ ਜਾਂਦੀਆਂ ਲਾਠੀਆਂ ਦੀ ਵਜ੍ਹਾ ਕਰਕੇ ਹੋਈ ਸੀ ਜਾਂ ਕਈ ਦਿਨਾਂ ਬਾਅਦ ਜਾ ਕੇ ਲਾਲਾ ਜੀ ਨੂੰ ਪਏ ਦਿਲ ਦੇ ਦੌਰੇ ਕਰਕੇ ਹੋਈ ਸੀ? ਇਸ ਮਾਮਲੇ ਵਿਚ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਵਿਵਾਦ ਲਈ ਨਿਰੋਲ ਬੱਬੂ ਮਾਨ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ। ਜੇਕਰ ਇਸ ਵਿਵਾਦ ਦਾ ਇਤਿਹਾਸ ਵਿਚ ਕੋਈ ਨਿੱਗਰ ਅਧਾਰ ਮੌਜੂਦ ਨਾ ਹੁੰਦਾ, ਅਤੇ ਨਾਲ ਹੀ ਜੇਕਰ ਇਸ ਦੀ ਵਰਤਮਾਨ ਰਾਜਸੀ ਯਥਾਰਥ ਨਾਲ ਤੰਦ ਨਾ ਜੁੜੀ ਹੁੰਦੀ, ਤਾਂ ਮਹਿਜ਼ ਇਕ ਗੀਤ ਨੇ ਏਡਾ ਤੂਫ਼ਾਨ ਖੜ੍ਹਾ ਨਹੀਂ ਸੀ ਕਰ ਦੇਣਾ। ਮੇਰੀ ਜਾਚੇ ਸਾਡੇ ਦਾਨਸ਼ਵਰ ਵਰਗ ਦੀ ਇਤਿਹਾਸਕ ਤੱਥਾਂ ਬਾਰੇ ਅਗਿਆਨਤਾ ਇਸ ਵਿਵਾਦ ਦਾ ਇਕ ਵੱਡਾ ਕਾਰਨ ਹੋ ਨਿਬੜੀ ਹੈ। ਉਨ੍ਹਾਂ ਦਾ ਪ੍ਰਤੀਕਰਮ ਇਤਿਹਾਸਕ ਤੱਥਾਂ ਉਤੇ ਅਧਾਰਤ ਨਹੀਂ, ਬਲਕਿ ਨਿਰੋਲ ਮਨੋ-ਭਾਵਾਂ ਉਤੇ ਅਧਾਰਤ ਹੈ। ਪ੍ਰਸਿੱਧ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦਾ ‘ਪੰਜਾਬੀ ਟ੍ਰਿਬਿਊਨ’ ਵਿਚ ਛਪਿਆ ਲੇਖ ਇਸ ਦੀ ਸਟੀਕ ਉਦਾਹਰਣ ਹੈ। ਇਤਿਹਾਸ ਦੇ ਅਜਿਹੇ ਪੇਚੀਦਾ ਮਸਲੇ ਕਦੇ ਵੀ ਨਿਰੋਲ ਮਨੋ-ਭਾਵਾਂ ਨਾਲ ਹੱਲ ਨਹੀਂ ਹੋਇਆ ਕਰਦੇ। ਖਾਸ ਕਰਕੇ ਉਦੋਂ ਜਦੋਂ ਮਨੋ-ਭਾਵਾਂ ਵੀ ਪੂਰੀਆਂ ਸ਼ੁੱਧ ਨਾ ਹੋਣ, ਸਗੋਂ ਉਨ੍ਹਾਂ ਵਿਚ ਗਰਜ਼ਾਂ ਦੀ ਜੂਠ ਰਲੀ ਹੋਵੇ। ਇਹ ਗੱਲ ਜਸਵੰਤ ਸਿੰਘ ਕੰਵਲ ਦੇ ਹਥਲੀ ਲਿਖਤ ਵਿਚ ਦਿਤੇ ਗਏ ਇਕ ਹਵਾਲੇ ਤੋਂ ਸਵੈ ਪ੍ਰਤੱਖ ਹੋ ਜਾਂਦੀ ਹੈ।
ਇਸ ਵਿਵਾਦ ਦੇ ਪ੍ਰਸੰਗ ਵਿਚ ਸਮਝਣ ਵਾਲੀ ਸਭ ਨਾਲੋਂ ਅਹਿਮ ਗੱਲ ਇਹ ਹੈ ਕਿ ਜਿੰਨਾ ਚਿਰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਅੰਦਰ ਲਾਲ ਲਾਜਪਤ ਰਾਏ ਦੇ ਰਾਜਸੀ ਰੋਲ ਦਾ ਸਹੀ ਮੁਲਾਂਕਣ ਨਹੀਂ ਕੀਤਾ ਜਾਂਦਾ, ਉਨਾ ਚਿਰ ਉਸਦੀ ਮੌਤ ਦੇ ਕਾਰਨਾਂ ਬਾਰੇ ਵਿਵਾਦ ਦੀ ਸਹੀ ਸਮਝ ਨਹੀਂ ਪੈ ਸਕਦੀ। ਲਾਲੇ ਬਾਰੇ ਹੁਣ ਤਕ ਸਰਕਾਰੀ ਪੱਧਰ `ਤੇ ਜੋ ਪ੍ਰਚਾਰਿਆ ਗਿਆ ਹੈ (ਪਾਠ ਪੁਸਤਕਾਂ ਤੋਂ ਲੈ ਕੇ ਇਤਿਹਾਸ ਦੀਆਂ ਕਿਤਾਬਾਂ ਤਕ), ਉਹ ਇਹ ਹੈ ਕਿ ਉਹ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮੋਢੀ ਆਗੂਆਂ ਵਿਚੋਂ ਇਕ, ਅਡੋਲ ਦੇਸ਼ਭਗਤ, ਸੁ਼ੱਧ ਰਾਸ਼ਟਰਵਾਦੀ ਤੇ ਨਿਧੜਕ ਸੰਗਰਾਮੀਆ ਸੀ। ਪਰ ਇਸ ਸਰਕਾਰੀ ਦਾਅਵੇ ਨੂੰ ਅੱਖਾਂ ਮੀਚ ਕੇ ਪਰਵਾਨ ਕਰ ਲੈਣ ਦੀ ਬਜਾਇ, ਇਸ ਨੂੰ ਇਤਿਹਾਸਕ ਸੱਚ ਦੀ ਰੋਸ਼ਨੀ ਵਿਚ ਪਰਖਣਾ ਜਰੂਰੀ ਹੈ। ਸੋ ਆਓ ਇਤਿਹਾਸਕ ਤੱਥਾਂ ਉਤੇ ਇਕ ਉਡਦੀ ਨਜ਼ਰ ਮਾਰੀਏ। ਪਗੜੀ ਸੰਭਾਲ ਜੱਟਾ ਲਹਿਰ ਅਤੇ ਲਾਲਾ ਲਾਜਪਤ ਰਾਏ
1907 ਵਿਚ ਪੰਜਾਬ ਅੰਦਰ ਇਕ ਤਕੜੀ ਕਿਸਾਨ ਲਹਿਰ ਉਠ ਖੜ੍ਹੀ ਹੋਈ ਸੀ ਜਿਸ ਨੂੰ ‘ਪਗੜੀ ਸੰਭਾਲ ਜੱਟਾ` ਲਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਲਹਿਰ ਸਮੇਂ ਸਰਕਾਰ ਨੇ ਲਾਲਾ ਲਾਜਪਤ ਰਾਏ ਨੂੰ ਗ੍ਰਿਫਤਾਰ ਕਰਕੇ ਬਰਮਾ ਅੰਦਰ ਮਾਂਡਲੇ ਜੇਲ੍ਹ ਵਿਚ ਭੇਜ ਦਿੱਤਾ ਸੀ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਲਾਲਾ ਲਾਜਪਤ ਰਾਏ ਨੇ ਇਕ ਦੋ ਥਾਵਾਂ `ਤੇ ਕਿਸਾਨ ਇਕੱਠਾਂ ਨੂੰ ਸੰਬੋਧਿਤ ਕੀਤਾ ਸੀ। ਇਨ੍ਹਾਂ ਤੱਥਾਂ ਨੂੰ ਲੈ ਕੇ ਕੁਝ ਲੋਕ ਲਾਜਪਤ ਰਾਏ ਨੂੰ ਇਸ ਲਹਿਰ ਦੇ ਨਾਇਕ ਵਜੋਂ ਪੇਸ਼ ਕਰਨ ਲੱਗ ਪੈਂਦੇ ਹਨ। ਪਰ ਇਸ ਲਹਿਰ ਦੇ ਹਕੀਕੀ ਨਾਇਕ ਸ. ਅਜੀਤ ਸਿੰਘ(ਚਾਚਾ ਸ਼ਹੀਦ ਭਗਤ ਸਿੰਘ) ਦੇ ਵਿਚਾਰ ਇਸ ਤੋਂ ਬਿਲਕੁਲ ਵੱਖਰੇ ਹਨ। ਸ. ਅਜੀਤ ਸਿੰਘ ਨੇ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ :
‘....ਰਾਵਲਪਿੰਡੀ ਜ਼ਿਲ੍ਹੇ ਵਿਚ ਜ਼ਮੀਨ ਦਾ ਮਾਲੀਆ ਬਹੁਤ ਵਧਾ ਦਿੱਤਾ ਗਿਆ। ਦੁਆਬ ਬਾਰੀ ਐਕਟ ਅਤੇ ਕਾਲੋਨਾਈਜੇਸ਼ਨ ਐਕਟ ਨੇ... ਪੰਜਾਬ ਅੰਦਰ ਜੱਦੋਜਹਿਦ ਕਰਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਬਰਤਾਨਵੀ ਹਕੂਮਤ ਖਿਲਾਫ਼ ਮੁਹਿੰਮ ਚਲਾਉਣ ਲਈ ਮੌਕਾ ਮੁਹੱਈਆ ਕੀਤਾ। ਜਨਤਾ ਨੂੰ ਜਗਾਉਣ ਅਤੇ ਉਨ੍ਹਾਂ ਅੰਦਰ ਰਾਜਨੀਤਕ ਚੇਤਨਾ ਜਗਾ ਕੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਸੀ। ਮੈਂ ਆਪਣੇ ਵੱਡੇ ਭਰਾ ਕਿਸ਼ਨ ਸਿੰਘ ਤੇ ਘਸੀਟਾ ਰਾਮ ਨੂੰ ਆਪਣੇ ਇਨ੍ਹਾਂ ਵਿਚਾਰਾਂ ਬਾਰੇ ਜਾਣੂ ਕਰਾਇਆ....। ਮੇਰੇ ਭਰਾ ਦਾ ਵਿਚਾਰ ਸੀ ਕਿ ਲਾਲਾ ਲਾਜਪਤ ਰਾਏ ਅਤੇ ਹੋਰ ਪ੍ਰਸਿੱਧ ਨੇਤਾਵਾਂ ਦੀ ਵੀ ਸਹਾਇਤਾ ਪ੍ਰਾਪਤ ਕੀਤੀ ਜਾਵੇ। ਮੈਨੂੰ ਇਸ ਵਿਚਾਰ `ਤੇ ਯਕੀਨ ਨਹੀਂ ਸੀ ਕਿ ਉਹ ਆਉਣ ਵਾਲੇ ਸਮੇਂ ਵਿਚ ਸਹਾਇਤਾ ਦੇਣਗੇ। ਫਿਰ ਸੋਚਿਆ ਘੱਟੋ ਘੱਟ ਕੋਸ਼ਿਸ਼ ਕਰਨ ਵਿਚ ਤਾਂ ਹਰਜ਼ ਕੋਈ ਨਹੀਂ। ਮੇਰੇ ਭਰਾ ਕਿਸ਼ਨ ਸਿੰਘ ਨੇ ਲਾਲ ਲਾਜਪਤ ਰਾਏ ਨੂੰ ਮਿਲਣ ਦੀ ਜਿੰਮੇਵਾਰੀ ਲਈ ਅਤੇ ਲਾਲਾ ਲਾਜਪਤ ਰਾਏ ਨਾਲ ਸੰਪਰਕ ਕਰਕੇ ਇਸ ਗੱਲ ਦੀ ਵਿਆਖਿਆ ਕੀਤੀ ਕਿ ਕਿਵੇਂ ਅੰਗਰੇਜ਼ੀ ਰਾਜ ਦੀਆ ਜੜ੍ਹਾਂ ਹਿਲਾਉਣ ਲਈ ਲੋਕਾਂ ਨੂੰ ਜਾਗਰਤ ਕੀਤਾ ਜਾਵੇਗਾ। ਲਾਲ ਲਾਜਪਤ ਰਾਏ ਪੂਰੀ ਤਰ੍ਹਾਂ ਬਣਤਰ ਨਾ ਸਮਝ ਸਕਿਆ। ਉਸ ਨੂੰ ਡਰ ਸੀ ਕਿ ਇਸ ਨਾਲ ਮੁਸੀਬਤਾਂ ਵਧਣਗੀਆਂ ਅਤੇ ਸਾਰੇ ਹੀ ਪ੍ਰਮੁੱਖ ਨੇਤਾ ਜੇਲ੍ਹ ਭੇਜ ਦਿੱਤੇ ਜਾਣਗੇ। ਉਹ ਇਸ ਨੂੰ ਕਾਹਲੀ ਦਾ ਕਦਮ ਮੰਨਦਾ ਸੀ ਅਤੇ ਮੈਨੂੰ ਗਰਮ ਮਿਜ਼ਾਜ ਵਿਅਕਤੀ।.... ਉਸ ਨੇ ਮੇਰੇ ਭਰਾ ਨੂੰ ਨਿਰਉਤਸ਼ਾਹ ਕਰਨ ਦੀ ਕੋਸ਼ਿਸ਼ ਕੀਤੀ`। (ਸਫ਼ੇ 40-41)
ਲਾਲਾ ‘ਬੁਜ਼ਦਿਲ’ ਹੈ : ਸ. ਅਜੀਤ ਸਿੰਘ
ਸ. ਅਜੀਤ ਸਿੰਘ ਨੂੰ ਯਕੀਨ ਕਿਉਂ ਨਹੀਂ ਸੀ ਕਿ ਲਾਜਪਤ ਰਾਏ ਉਨ੍ਹਾਂ ਨੂੰ ਸਹਾਇਤਾ ਦੇਣਗੇ? ਇਸ ਦਾ ਕਾਰਨ ਸ. ਅਜੀਤ ਸਿੰਘ ਨੇ ਆਪਣੀ ਸਵੈ ਜੀਵਨੀ ਵਿਚ ਸਪੱਸ਼ਟ ਨਹੀਂ ਕੀਤਾ। ਪਰ ਇਹ ਘੁੰਡੀ ਗੋਪਾਲ ਕ੍ਰਿਸ਼ਨ ਗੋਖ਼ਲੇ ਨੇ ਜ਼ਰੂਰ ਖੋਲ੍ਹ ਦਿੱਤੀ ਹੈ। ਉਸ ਨੇ ਲਾਲਾ ਲਾਜਪਤ ਰਾਏ ਦੀ ਮਾਂਡਲੇ ਜੇਲ੍ਹ ਵਿਚੋਂ ਰਿਹਾਈ ਦੀ ਮੰਗ ਕਰਦੀ ਇਕ ਚਿੱਠੀ 10 ਜੂਨ 1907 ਨੂੰ ਵਾਇਸਰਾਏ ਦੇ ਪ੍ਰਾਈਵੇਟ ਸੈਕਟਰੀ ਨੂੰ ਭੇਜੀ ਸੀ ਜਿਸ ਵਿਚ ਕਿਹਾ ਗਿਆ ਸੀ ਕਿ, ‘ਲਾਜਪਤ ਰਾਏ ਨੂੰ ਅਜੀਤ ਸਿੰਘ ਨਾਲ ਬਰੈਕਟ (ਨੱਥੀ) ਕਰਨਾ ਲਾਜਪਤ ਰਾਏ ਨਾਲ ਘੋਰ ਅਨਿਆਂ ਹੈ। ਜਦੋਂ ਪਿਛਲੀ ਫਰਵਰੀ ਵਿਚ ਮੈਂ ਲਾਹੌਰ ਆਇਆ ਸੀ ਤਾਂ ਅਜੀਤ ਸਿੰਘ ਨੇ ਉਸ ਨੂੰ ਬੁਜ਼ਦਿਲ ਅਤੇ ਸਰਕਾਰ ਪੱਖੀ ਕਹਿ ਕੇ ਨਿਖੇਧੀ ਕਰਨੀ ਸ਼ੁਰੂ ਕੀਤੀ ਹੋਈ ਸੀ...`
ਜਿਸ ਵਿਅਕਤੀ ਨੂੰ ਸ. ਅਜੀਤ ਸਿੰਘ ਬੁਜ਼ਦਿਲ ਅਤੇ ਸਰਕਾਰ ਪੱਖੀ ਸਮਝਦਾ ਸੀ, ਉਹ ਉਸ ਕੋਲੋਂ ਸਰਕਾਰ ਵਿਰੋਧੀ ਜੱਦੋਜਹਿਦ ਵਿਚ ਸਹਾਇਤਾ ਦੀ ਆਸ ਕਿਵੇਂ ਕਰ ਸਕਦਾ ਸੀ?
ਲਾਲਾ ਲਾਜਪਤ ਰਾਏ ਬਾਰੇ ਇਸ ਸਮਝ ਦੇ ਬਾਵਜੂਦ ਸ. ਅਜੀਤ ਸਿੰਘ ਹੋਰੀਂ ਉਸ ਨੂੰ ਲਹਿਰ ਅੰਦਰ ਘਸੀਟਣ ਵਿਚ ਕਿਵੇਂ ਕਾਮਯਾਬ ਹੋ ਗਏ, ਇਹ ਇਕ ਦਿਲਚਸਪ ਕਹਾਣੀ ਹੈ। ਲਓ, ਸ. ਅਜੀਤ ਸਿੰਘ ਦੇ ਹੀ ਜਬਾਨੀ ਸੁਣੋ :
‘ਸਾਡੀ ਇਹ ਇੱਛਾ ਸੀ ਕਿ ਲਾਲਾ ਲਾਜਪਤ ਰਾਏ ਅਤੇ ਹੋਰ ਦੂਸਰੇ ਪ੍ਰਸਿੱਧ ਨੇਤਾ (3 ਮਾਰਚ 1907 ਨੂੰ ਲਾਇਲਪੁਰ ਵਿਖੇ ਹੋਣ ਜਾ ਰਹੀ) ਮੀਟਿੰਗ ਵਿਚ ਹਿੱਸਾ ਲੈਣ, ਪ੍ਰੰਤੂ ਅਸੀਂ ਜਾਣਦੇ ਸੀ ਕਿ ਉਹ ਇਨਕਾਰ ਕਰ ਦੇਣਗੇ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਮੀਟਿੰਗ ਮੈਂ ਜਥੇਬੰਦ ਕਰ ਰਿਹਾ ਸੀ। ਇਸ ਲਈ ਅਸੀਂ ਰਾਮ ਭਜ ਦੱਤ ਨੂੰ ਲਾਲਾ ਲਾਜਪਤ ਰਾਏ ਨੂੰ ਮਨਾਉਣ ਭੇਜਿਆ ਸੀ ਕਿ ਉਹ ਲਾਇਲਪੁਰ ਆਉਣ ਅਤੇ ਮੀਟਿੰਗ ਨੂੰ ਸੰਬੋਧਨ ਕਰਨ। ਲਾਹੌਰ ਤੱਕ ਲਾਲੇ ਨੇ ਅਤੇ ਮੈਂ ਇਕੋ ਹੀ ਗੱਡੀ ਵਿਚ ਸਫ਼ਰ ਕੀਤਾ ਪਰ ਮੈਂ ਇਸ ਗੱਲ ਦਾ ਧਿਆਨ ਰੱਖਿਆ ਕਿ ਉਸ ਨੂੰ ਇਸ ਗੱਲ ਦਾ ਪਤਾ ਨਾ ਲੱਗੇ। ਅਸੀਂ ਇਸ ਗੱਲ ਦਾ ਪ੍ਰਬੰਧ ਕੀਤਾ ਸੀ ਕਿ ਲਾਇਲਪੁਰ ਸਟੇਸ਼ਨ `ਤੇ ਲਾਲਾ ਜੀ ਦਾ ਉਤਸ਼ਾਹਪੂਰਨ ਨਿੱਘਾ ਸਵਾਗਤ ਕੀਤਾ ਜਾਵੇ....। ਉਸ ਨੂੰ ਹੱਥਾਂ `ਤੇ ਚੁੱਕ ਲਿਆ ਗਿਆ ਅਤੇ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ ਅਤੇ ਜਲੂਸ ਦੀ ਸ਼ਕਲ ਵਿਚ ਲਿਜਾਇਆ ਗਿਆ। ਉਸ ਦੀ ਗੱਡੀ ਨੂੰ ਬੈਲਾਂ ਦੀ ਬਜਾਏ ਬੰਦਿਆਂ ਵੱਲੋਂ ਖਿੱਚਿਆ ਗਿਆ... ਮੈਂ ਸਟੇਸ਼ਨ ਤੋਂ ਸਿੱਧਾ ਮੀਟਿੰਗ ਵਿਚ ਗਿਆ ਤੇ ਇਸ ਨੂੰ ਸੰਬੋਧਨ ਕੀਤਾ। ਜਿਉਂ ਹੀ ਲਾਲਾ ਜੀ ਪਹੁੰਚੇ ਮੈਂ ਆਪਣਾ ਭਾਸ਼ਣ ਖਤਮ ਕਰ ਦਿੱਤਾ। ਲਾਲਾ ਜੀ ਮੈਨੂੰ ਦੇਖ ਕੇ ਹੈਰਾਨ ਹੋ ਗਏ.......।
ਲਾਲਾ ਜੀ ਨੇ ਮੀਟਿੰਗ ਨੂੰ ਸੰਬੋਧਨ ਕਰਨ ਵਿਚ ਪਹਿਲਾਂ ਝਿਜਕ ਦਿਖਾਈ। ਪ੍ਰੰਤੂ ਲੋਕਾਂ ਨੇ ਰੌਲਾ ਪਾਇਆ ਕਿ ਉਹ ਲਾਲਾ ਜੀ ਨੂੰ ਸੁਣਨ ਲਈ ਉਤਸੁਕ ਹਨ। ਅਸਲ ਵਿਚ ਲਾਲਾ ਜੀ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਮੈਂ ਰਾਮ ਭਜ ਦੱਤ ਨੂੰ ਅੱਖ ਦਾ ਇਸ਼ਾਰਾ ਕੀਤਾ ਅਤੇ ਉਹ ਉਠ ਖੜ੍ਹਾ ਹੋਇਆ ਤੇ ਉਸ ਨੇ ਐਲਾਨ ਕੀਤਾ ਕਿ ਹੁਣ ਲਾਲਾ ਜੀ ਮੀਟਿੰਗ ਨੂੰ ਸੰਬੋਧਨ ਕਰਨਗੇ। ਲਾਲਾ ਜੀ ਨੇ ਪਹਿਲਾਂ ਆਪਣੇ ਆਪ `ਤੇ ਕਾਬੂ ਰੱਖਿਆ ਪ੍ਰੰਤੂ ਲੋਕਾਂ ਦਾ ਉਤਸ਼ਾਹ ਦੇਖ ਕੇ ਉਨ੍ਹਾਂ ਨੇ ਆਪਣਾ ਸਭ ਤੋਂ ਵਧੀਆ ਭਾਸ਼ਣ ਕੀਤਾ....।`
ਇਸ ਤੋਂ ਬਾਅਦ ਲਾਲ ਲਾਜਪਤ ਰਾਏ ਨੂੰ 9 ਮਈ 1907 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਸ. ਅਜੀਤ ਸਿੰਘ ਨੂੰ 2 ਜੂਨ ਨੂੰ। ਦੋਹਾਂ ਨੂੰ ਬਰਮਾ ਦੀ ਮਾਂਡਲੇ ਜੇਲ੍ਹ ਵਿਚ ਡੱਕ ਦਿੱਤਾ ਗਿਆ। ਲਾਲਾ ਲਾਜਪਤ ਰਾਏ ਨੇ ਰਿਹਾਈ ਲਈ ਕੀ ਕੁਝ ਕੀਤਾ, ਉਹ ਇਸ ਲਿਖਤ ਦੇ ਅੰਤ ਵਿਚ ਛਪੀਆਂ ਉਸ ਦੀਆਂ ਦੋ ਚਿੱਠੀਆਂ ਤੋਂ ਸਾਫ਼ ਹੋ ਜਾਂਦਾ ਹੈ। ਇਨਕਲਾਬੀ ਹਲਕੇ ਇਨ੍ਹਾਂ ਚਿੱਠੀਆਂ ਨੂੰ ਲਹਿਰ ਨਾਲ ‘ਗ਼ੱਦਾਰੀ’ ਅਤੇ ‘ਮੁਆਫ਼ੀਨਾਮੇ’ ਦਾ ਨਾਂ ਦੇਂਦੇ ਸਨ।
(ਦੇਖੋ Satya M Rai, Punjabi Heroic Tradition, p.22)
ਸਰਕਾਰ ਨੇ ਲਾਲਾ ਲਾਜਪਤ ਰਾਏ ਅਤੇ ਸ. ਅਜੀਤ ਸਿੰਘ ਨੂੰ 11 ਨਵੰਬਰ 1907 ਨੂੰ ਰਿਹਾਅ ਕਰ ਦਿੱਤਾ। ਸ. ਅਜੀਤ ਸਿੰਘ ਨੇ ਆਪਣੀ ਸਵੈ ਜੀਵਨੀ ਵਿਚ ਸਪੱਸ਼ਟ ਕੀਤਾ ਹੈ ਕਿ ਉਸ ਨੇ ਰਿਹਾਈ ਹਾਸਲ ਕਰਨ ਲਈ ਲਾਲਾ ਲਾਜਪਤ ਰਾਏ ਵਾਲੇ ਕੰਮ ਨਹੀਂ ਸੀ ਕੀਤੇ।
ਗ਼ਦਰ ਪਾਰਟੀ ਅਤੇ ਲਾਲਾ ਲਾਜਪਤ ਰਾਏ
ਭਾਰਤੀ ਜਨਤਾ ਪਾਰਟੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਲਿਖੀ ਬਹੁ ਚਰਚਿਤ ਸਵੈ ਜੀਵਨੀਨੁਮਾ ਕਿਤਾਬ ‘ਮਾਈ ਕੰਟਰੀ, ਮਾਈ ਲਾਈਫ਼’, (ਜਿਹੜੀ ਸੰਨ 2008 ਵਿੱਚ ਛਪੀ) ਵਿੱਚ ਉਸ ਨੇ ਗ਼ਦਰ ਪਾਰਟੀ ਦੀ ਚਰਚਾ ਕਰਦਿਆਂ ਲਾਲਾ ਲਾਜਪਤ ਰਾਏ ਨੂੰ ਇਸ ਪਾਰਟੀ ਦਾ ਆਗੂ ਦੱਸਿਆ ਸੀ। ਲਾਲ ਕ੍ਰਿਸ਼ਨ ਅਡਵਾਨੀ ਦਾ ਇਹ ਦਾਅਵਾ ਹਕੀਕਤਾਂ ਤੋਂ ਕਿੰਨੀ ਦੂਰ ਹੈ ਇਸ ਬਾਰੇ ਪ੍ਰਮੁੱਖ ਗ਼ਦਰੀ ਬਾਬਿਆਂ ਦੀਆਂ ਲਾਜਪਤ ਰਾਏ ਬਾਰੇ ਅੱਗੇ ਦਿੱਤੀਆਂ ਗਈਆਂ ਰਾਵਾਂ ਤੋਂ ਪਤਾ ਚੱਲ ਜਾਵੇਗਾ। ਸ਼ੁਰੂ ਵਿਚ ਅਸੀਂ ਪਹਿਲੀ ਸੰਸਾਰ ਜੰਗ ਸ਼ੁਰੂ ਹੋਣ ਤੋਂ ਅਗਲੇ ਹੀ ਦਿਨ ਲਾਲਾ ਲਾਜਪਤ ਰਾਏ ਵੱਲੋਂ ਰਤਨ ਟਾਟਾ, ਮੁਹੰਮਦ ਅਲੀ ਜਿਨਾਹ ਵਰਗੇ 54 ਪ੍ਰਮੁੱਖ ਵਿਅਕਤੀਆਂ ਨਾਲ ਰਲ ਕੇ ਜਾਰੀ ਕੀਤੇ ਉਸ ਸਾਂਝੇ ਬਿਆਨ ਕੇ ਕੁਝ ਅੰਸ਼ ਪੇਸ਼ ਕਰਦੇ ਹਾਂ, ਜਿਸ ਵਿਚ ਲਾਲੇ ਹੋਰਾਂ ਨੇ ਦੇਸ਼ ਅੰਦਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ ਅਤੇ ਪ੍ਰਮਾਤਮਾ ਤੋਂ ਬਰਤਾਨਵੀ ਸਲਤਨਤ ਦੀ ਜਿੱਤ ਲਈ ਆਸ਼ੀਰਵਾਦ ਮੰਗੀ ਸੀ, ਜਦੋਂ ਕਿ ਗ਼ਦਰੀ ਬਾਬਿਆਂ ਨੇ ਸੁਨਹਿਰੀ ਮੌਕਾ ਹੱਥ ਆਇਆ ਸਮਝ ਕੇ ਹਥਿਆਰਬੰਦ ਘੋਲ ਦਾ ਬਿਗਲ ਵਜਾ ਦਿੱਤਾ ਸੀ ਅਤੇ ਸਿਰਾਂ `ਤੇ ਕੱਫ਼ਣ ਬੰਨ੍ਹ ਕੇ ਵਿਦੇਸ਼ਾਂ ਤੋਂ ਦੇਸ਼ ਨੂੰ ਚਾਲੇ ਪਾ ਦਿੱਤੇ ਸਨ।
ਬਿਆਨ ਵਿਚ ਕਿਹਾ ਗਿਆ ਸੀ, ‘ਅਸੀਂਂ, ਮਹਾਮਯ ਮਹਾਰਾਜ ਜੀ ਦੀ ਭਾਰਤੀ ਪਰਜਾ ਜੋ ਹੁਣ ਅੰਤਰਰਾਸ਼ਟਰੀ ਮਹਾਂਨਗਰ ਦੇ ਵਾਸੀ ਹਾਂ ਇਹ ਦੱਸਣਾ ਆਪਣਾ ਕਰਤੱਵ ਤੇ ਫਰਜ਼ ਸਮਝਦੇ ਹਾਂ ਕਿ ਜੋ ਸਾਡਾ ਵਿਸ਼ਵਾਸ਼ ਹੈ ਉਹੀ ਸਾਰੇ ਭਾਰਤ ਦੀ ਵਿਆਪਕ ਭਾਵਨਾ ਹੈ ਅਤੇ ਉਹ ਹੈ ਜੰਗ ਵਿਚ ਬਰਤਾਨਵੀ ਸੈਨਾ ਦੀ ਜਿੱਤ ਦੀ ਸੁਹਿਰਦ ਤਾਂਘ। ਇਸ ਤੋਂ ਅਗਾਂਹ ਸਾਨੂੰ ਇਸ ਵਿਚ ਰਤੀ ਭਰ ਵੀ ਸ਼ੱਕ ਨਹੀਂ ਕਿ ਪਹਿਲੇ ਮੌਕਿਆਂ ਵਾਂਗ ਹੀ, ਜਦ ਬਰਤਾਨਵੀ ਸੈਨਾਵਾਂ ਸਲਤਨਤ ਦੇ ਹਿੱਤਾਂ ਦੀ ਰਾਖੀ ਵਿਚ ਜੁਟੀਆਂ ਹੁੰਦੀਆਂ ਸਨ, ਹੁਣ ਵੀ ਭਾਰਤ ਦੇ ਮਹਾਰਾਜੇ ਤੇ ਲੋਕ ਦੇਸ਼ ਦੇ ਸਭ ਵਸੀਲੇ ਮਹਾਰਾਜ ਅਧਿਰਾਜ ਦੀ ਸੇਵਾ ਵਿਚ ਹਾਜ਼ਰ ਕਰਨ ਲਈ ਆਪਣੀ ਯੋਗਤਾ ਅਨੁਸਾਰ ਪੂਰਾ ਤਾਣ ਲਾ ਦੇਣਗੇ.....ਅਮਨ ਦੇ ਸਮਿਆਂ ਵਿਚ ਦੇਸ਼ ਦੇ ਅੰਦਰੂਨੀ ਪ੍ਰਸ਼ਾਸਨ ਨੂੰ ਪ੍ਰਭਾਵਤ ਕਰਨ ਵਾਲੇ ਸਵਾਲਾਂ ਬਾਰੇ ਕੋਈ ਵੀ ਮਤਭੇਦ ਪਿਆ ਹੋਵੇ ਪਰ ਵਿਦੇਸ਼ੀ ਦੁਸ਼ਮਣ ਦੇ ਰੂ-ਬ-ਰੂ ਭਾਰਤੀ ਲੋਕਾਂ ਦੀ ਸ਼ਾਹੀ ਤਖਤ ਪ੍ਰਤੀ ਸ਼ਰਧਾ ਅੰਦਰੂਨੀ ਸ਼ਾਂਤੀ ਤੇ ਤਾਲਮੇਲ ਦੀ ਭਾਵਨਾ ਪੈਦਾ ਕਰਨ ਲਈ ਅਜਿਹੇ ਰੰਗ ਲਿਆਏਗੀ ਕਿ ਸਲਤਨਤ ਦੀ ਛੇਤੀ ਤੋਂ ਛੇਤੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੇ ਤਨ ਮਨ ਨਾਲ ਬਰਤਾਨਵੀ ਕੌਮ ਨਾਲ ਇਕਮੁੱਠਤਾ ਦੀ ਸਿਰਜਣਾ ਹੋ ਜਾਵੇਗੀ।` ਸਾਂਝੇ ਬਿਆਨ ਦੇ ਅੰਤ ਵਿਚ ਬਰਤਾਨਵੀ ਸਲਤਨਤ ਦੀ ਜਿੱਤ ਲਈ ਪ੍ਰਮਾਤਮਾ ਤੋਂ ਆਸ਼ੀਰਵਾਦ ਮੰਗੀ ਗਈ ਸੀ।
ਜਦੋਂ ਲਾਲਾ ਲਾਜਪਤ ਰਾਏ ਬਰਤਾਨਵੀ ਸਲਤਨਤ ਦੀ ਜਿੱਤ ਲਈ ਪ੍ਰਮਾਤਮਾ ਤੋਂ ਆਸ਼ੀਰਵਾਦ ਮੰਗ ਰਿਹਾ ਸੀ, ਉਸ ਵੇਲੇ ਗ਼ਦਰੀ ਬਾਬੇ ਇਸ ਸਲਤਨਤ ਨੂੰ ਤਬਾਹ ਕਰ ਸੁੱਟਣ ਲਈ ਥਾਂ ਥਾਂ `ਤੇ ਹਥਿਆਰਬੰਦ ਬਗਾਵਤਾਂ ਖੜ੍ਹੀਆਂ ਕਰਨ ਵਿਚ ਜੁੱਟ ਗਏ ਸਨ।
ਆਓ, ਹੁਣ ਵੱਖ ਵੱਖ ਗ਼ਦਰੀ ਬਾਬਿਆਂ ਦੇ ਲਾਲਾ ਲਾਜਪਤ ਰਾਏ ਬਾਰੇ ਵਿਚਾਰ ਜਾਣੀਏ।
ਲਾਲਾ ਹਰਦਿਆਲ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ
ਲਾਲਾ ਹਰਦਿਆਲ ਤੇ ਸ਼ਹੀਦ ਕਰਤਾਰ ਸਿੰਘ ਨੇ ਲੋਕਾਂ ਅੰਦਰ ਸਿਆਸੀ ਚੇਤਨਾ ਫੈਲਾਉਣ ਅਤੇ ਭਾਰਤ ਦੀ ਆਜ਼ਾਦੀ ਲਈ ਬਗਾਵਤ ਦੀ ਤਿਆਰੀ ਵਜੋਂ ਇਕ ਹਫ਼ਤਾਵਾਰ ਪੇਪਰ 'ਗਦਰ` ਕੱਢਿਆ ਸੀ। ਇਸ ਪਰਚੇ ਦੇ 23 ਦਸੰਬਰ 1913 ਦੇ ਅੰਕ ਵਿਚ ਲਾਲਾ ਲਾਜਪਤ ਰਾਏ ਨੂੰ 'ਸਰਕਾਰੀ ਟੱਟੂ` ਕਰਾਰ ਦਿਤਾ ਗਿਆ ਸੀ। ਜਿਹੜੇ ਪਾਠਕ ਵੀਰ ਇਸ ਲਿਖਤ ਨੂੰ ਆਪ ਪੜ੍ਹਨਾ ਚਾਹੁੰਦੇ ਹਨ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ ਪੁਸਤਕ 'ਗਦਰ ਲਹਿਰ ਦੀ ਵਾਰਤਕ` ਦੇ ਸਫ਼ਾ 192 ਤੋਂ ਪੜ੍ਹ ਸਕਦੇ ਹਨ।
ਭਾਈ ਸੰਤੋਖ ਸਿੰਘ
ਗਦਰ ਲਹਿਰ ਦੇ ਅਨਮੋਲ ਹੀਰੇ ਭਾਈ ਸੰਤੋਖ ਸਿੰਘ ਨੇ ਆਪਣੀਆਂ ਦੋ ਲਿਖਤਾਂ ਅੰਦਰ ਲਾਲਾ ਲਾਜਪਤ ਰਾਏ ਦਾ ਜਿਕਰ ਕੀਤਾ ਹੈ। ਇਕ ਜਦੋਂ ਉਹਨਾਂ ਸ਼ਹੀਦ ਭਾਈ ਬਲਵੰਤ ਸਿੰਘ (ਖੁਰਦਪੁਰ) ਨੂੰ ਸਰਧਾਂਜਲੀ ਭੇਟ ਕਰਦਿਆਂ ਇਕ ਲੇਖ ਲਿਖਿਆ ਸੀ ਅਤੇ ਦੂਜਾ ਜਦੋਂ 1925 ਵਿਚ ਕਾਨਪੁਰ ਵਿਖੇ ਹੋਏ ਕਾਂਗਰਸ ਦੇ ਸੰਮੇਲਨ ਦੀ ਰਿਪੋਰਟ ਲਿਖੀ ਸੀ। ਇਸ ਵਿਚ ਬੋਲਦਿਆਂ ਲਾਲਾ ਲਾਜਪਤ ਰਾਏ ਨੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਤੁੱਛ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਭਾਈ ਜੀ ਲਿਖਦੇ ਹਨ, 'ਇਥੇ ਆਣ ਕੇ ਲਾਲਾ ਜੀ ਆਪਣਾ ਸੁਭਾਉ ਜ਼ਾਹਰ ਕਰਨ ਤੋਂ ਨਾ ਰੁਕ ਸਕੇ ਅਤੇ ਕਹਿਣ ਲੱਗੇ ਕਿ ਕੌਮ ਦੀ ਖਾਤਰ ਜੀਵਨ ਬਤੀਤ ਕਰਨ ਨਾਲੋਂ ਕੌਮ ਦੀ ਖਾਤਰ ਮੌਤ ਕਬੂਲ ਕਰਨੀ ਸੌਖੀ ਹੈ। ਬਿਰਧ ਲਾਲਾ ਜੀ ਨੂੰ ਇਕ ਪਾਸੇ ਦਾ (ਭਾਵ ਜਿਉਣ ਦਾ) ਹੀ ਤਜਰਬਾ ਹੈ। ਦੂਸਰੇ ਪਾਸੇ ਦਾ (ਭਾਵ ਦੇਸ਼ ਲਈ ਜਾਨ ਕੁਰਬਾਨ ਕਰ ਦੇਣ ਦਾ) ਤਜਰਬਾ ਕਰਨ ਤੋਂ ਅਜੇ ਤੱਕ ਲਾਲਾ ਜੀ ਨੇ ਪਰਹੇਜ਼ ਹੀ ਕੀਤਾ ਹੈ।` (ਕਿਰਤੀ ਫਰਵਰੀ 1926, ਨੋਟ: ਭਾਵ ਸਪਸ਼ਟ ਕਰਨ ਲਈ ਬਰੈਕਟਾਂ ਵਿਚਲੇ ਸ਼ਬਦ ਮੇਰੇ ਵੱਲੋਂ ਸ਼ਾਮਲ ਕੀਤੇ ਗਏ ਹਨ-ਰਾਹੀ)
ਸ਼ਹੀਦ ਭਾਈ ਬਲਵੰਤ ਸਿੰਘ (ਖੁਰਦਪੁਰ) ਨੂੰ ਸਰਧਾਂਜਲੀ ਭੇਟ ਕਰਦੇ ਆਪਣੇ ਲੇਖ ਵਿਚ ਭਾਈ ਸੰਤੋਖ ਸਿੰਘ ਨੇ ਲਿਖਿਆ ਸੀ, 'ਹਿੰਦੁਸਤਾਨੀਆਂ ਦੀ ਮੰਗ ਸੀ ਕਿ ਘਟ ਤੋਂ ਘਟ ਜੋ ਹਿੰਦੁਸਤਾਨੀ ਕੈਨੇਡਾ ਵਿਚ ਆ ਚੁੱਕੇ ਹਨ ਉਹ ਹਿੰਦੁਸਤਾਨ ਵਾਪਸ ਜਾ ਕੇ ਮੁੜ ਕੈਨੇਡਾ ਆ ਸਕਣ ਅਤੇ ਆਪਣੇ ਪਰਿਵਾਰ ਮੰਗਵਾ ਲਿਆ ਸਕਣ... ਆਖਰ ਦੋ ਸਾਲ ਹਰ ਇਕ ਸੰਭਵ ਅਤੇ ਯੋਗ ਵਸੀਲਾ ਆਪਣੇ ਸਵਾਲ ਨੂੰ ਹੱਲ ਕਰਨ ਲਈ ਵਰਤ ਕੇ ਉਸ ਨੂੰ ਨਿਸਫਲ ਹੁੰਦਾ ਦੇਖ ਕੇ ਕੈਨੇਡਾ ਨਿਵਾਸੀ ਹਿੰਦੁਸਤਾਨੀਆਂ ਨੇ ਫੈਸਲਾ ਕੀਤਾ ਕਿ ਇਸ ਸਵਾਲ ਨੂੰ ਨਜਿੱਠਣ ਵਾਸਤੇ ਇਕ ਆਖਰੀ ਕੰਮ ਹੋਰ ਭੀ ਕੀਤਾ ਜਾਵੇ। ਉਹ ਇਹ ਕਿ ਕੈਨੇਡਾ ਨਿਵਾਸੀ ਹਿੰਦੁਸਤਾਨੀਆਂ ਦਾ ਸਵਾਲ ਇੰਗਲਿਸ਼ਤਾਨ ਦੀ ਗੌਰਮੈਂਟ ਅਤੇ ਇੰਗਲਿਸ਼ਤਾਨ ਦੀ ਪਬਲਿਕ ਅਰ ਹਿੰਦੁਸਤਾਨ ਦੀ ਗੌਰਮਿੰਟ ਅਤੇ ਹਿੰਦੁਸਤਾਨ ਦੀ ਪਬਲਿਕ ਪਾਸ ਇਕ ਵੇਰੀ ਪੇਸ਼ ਕੀਤਾ ਜਾਵੇ। ਇਸ ਮਹਾਨ ਕੰਮ ਲਈ 1913 ਵਿਚ ਇਕ ਡੈਪੂਟੇਸ਼ਨ ਇੰਗਲਸਤਾਨ ਅਤੇ ਹਿੰਦੁਸਤਾਨ ਭੇਜਣ ਦਾ ਫੈਸਲਾ ਕੀਤਾ ਗਿਆ ਅਤੇ ਉਸ ਡੈਪੂਟੇਸ਼ਨ ਵਿਚ ਫਿਰ ਸੇਵਾ ਭਾਈ ਸਾਹਿਬ ਭਾਈ ਬਲਵੰਤ ਨੂੰ ਦਿਤੀ ਗਈ।..... ਗੌਰਮਿੰਟ ਦੇ ਅਫਸਰਾਂ ਵੱਲੋਂ ਜੋ ਨਿਰਾਸ਼ਤਾ ਹੋਣੀ ਸੀ ਉਹ ਤਾਂ ਹੋਈ ਪਰ ਉਸ ਸਮੇਂ ਦੇ ਕੌਮੀ ਆਗੂਆਂ ਨੇ ਵੀ ਚੰਗੀ ਸਿੱਖਿਆ ਦਿਤੀ। ਲਾਲਾ ਲਾਜਪਤ ਰਾਏ ਜਿਹੇ ਭੱਦਰ ਪੁਰਸ਼ਾਂ ਨੇ ਜੋ ਇਹ ਚਾਹੁੰਦੇ ਹਨ ਕਿ ਅਸੀਂ ਕਿਵੇਂ ਪੰਜਾਬ ਦੇ ਆਗੂ ਅਖਵਾ ਸਕੀਏ। ਉਨ੍ਹਾਂ ਪਾਸੋਂ ਨਾ ਕੇਵਲ ਸਹੈਤਾ ਦੇਣ ਤੋਂ ਹੀ ਕੋਰਾ ਜਵਾਬ ਮਿਲਿਆ ਸਗੋਂ ਉਹਨਾਂ ਨੇ ਇਕ ਅਜਿਹੀ ਕਮੀਨੀ ਸ਼ਰਤ ਪੇਸ਼ ਕੀਤੀ ਜਿਸ ਨੂੰ ਕੋਈ ਸਿੱਖ ਹਿਰਦਾ ਮੰਨਣਾ ਤਾਂ ਇਕ ਪਾਸੇ ਰਿਹਾ ਸੁਣ ਵੀ ਨਹੀਂ ਸਕਦਾ। ਇਹ ਸ਼ਰਤ ਲਾਉਣ ਵੇਲੇ ਆਪ ਨੇ ਇਹ ਕਹਿ ਦਿਤਾ ਕਿ ਇਹ ਮਾਮਲਾ ਕੇਵਲ ਸਿੱਖਾਂ ਦਾ ਹੈ ਇਸ ਵਿਚ ਅਸੀਂ ਸਹੈਤਾ ਤਦ ਕਰਾਂਗੇ ਜੇਕਰ ਸਾਡੀ ਫਲਾਨੀ (ਕਮੀਨੀ) ਸ਼ਰਤ ਪੂਰੀ ਕਰੋਗੇ। (ਕਿਰਤੀ ਅਕਤੂਬਰ 1926)ਬਾਬਾ ਸੋਹਣ ਸਿੰਘ ਭਕਨਾ
ਬਾਬਾ ਸੋਹਨ ਸਿੰਘ ਭਕਨੇ ਨੇ ਜੇਲ੍ਹ ਵਿਚ ਹੀ ਆਪਣੀ ਸਵੈ-ਜੀਵਨੀ 'ਮੇਰੀ ਰਾਮ-ਕਹਾਣੀ` ਲਿਖ ਲਈ ਸੀ ਜੋ 1930 ਵਿਚ ਮਹੀਨੇਵਾਰ ਕਿਰਤੀ ਅਤੇ ਰੋਜਾਨਾ 'ਅਕਾਲੀ ਤੇ ਪ੍ਰਦੇਸੀ` ਵਿਚ ਛਪੀ ਸੀ। 30 ਮਾਰਚ 1930 ਦੇ 'ਅਕਾਲੀ ਤੇ ਪ੍ਰਦੇਸੀ` ਵਿਚ ਛਪੀ ਕਿਸ਼ਤ ਵਿਚੋਂ ਸਪਸ਼ਟ ਸੰਕੇਤ ਮਿਲ ਜਾਂਦਾ ਹੈ ਕਿ ਲਾਲਾ ਲਾਜਪਤ ਰਾਏ ‘ਦਾੜ੍ਹੇ ਕੇਸਾਂ ਤੇ ਦਸਤਾਰਿਆਂ’ ਵਾਲੇ ਸਿੱਖ ਕਾਮਿਆਂ ਪ੍ਰਤੀ ਕਿੰਨੇ ਤੁਅੱਸਬੀ ਵਿਚਾਰ ਰਖਦਾ ਸੀ। ਬਾਬਾ ਜੀ ਨੇ ਲਿਖਿਆ ਸੀ:
'ਵਪਾਰ ਤੇ ਵਾਹੀ ਤੋਂ ਛੁਟ ਹੁਣ ਸਾਡੀ ਮਜ਼ੂਰੀ ਵੀ ਅਮਰੀਕਣਾਂ ਦੀਆਂ ਅੱਖਾਂ ਦਾ ਕੰਡਾ ਬਣ ਗਈ। ਉਥੋਂ ਦਾ ਮਜ਼ੂਰ ਧੜਾ ਹਿੰਦੁਸਤਾਨੀਆਂ ਨੂੰ ਅਮਰੀਕਾ ਵਿਚੋਂ ਕੱਢਣ ਲਈ ਹਥ ਪੈਰ ਧੋ ਕੇ ਪਿਛੇ ਪੈ ਗਿਆ। ਅਖੀਰ ਵਿਚ ਦੋ ਲੱਕੜੀ ਦੇ ਕਾਰਖਾਨਿਆਂ ਵਿਚੋਂ ਮਜ਼ਦੂਰੀ ਕਰਨ ਵਾਲੇ ਹਿੰਦੀਆਂ ਨੂੰ ਰਾਤ ਸਮੇਂ ਮਾਰ ਮਾਰ ਕੇ ਕੱਢ ਦਿਤਾ। ਸ਼ਾਇਦ ਪਾਠਕ ਇਹ ਖਿਆਲ ਕਰਨਗੇ ਕਿ ਇਹਨਾ ਕਾਰਖਾਨਿਆਂ ਵਿਚ ਦਸਤਾਰਿਆਂ ਵਾਲੇ ਪੰਜਾਬੀ ਸਿੱਖ ਹੋਣਗੇ ਜਿਹਨਾਂ ਨੂੰ ਲਾਲਾ ਲਾਜਪਤ ਰਾਏ ਆਦਿਕਾਂ ਦੇ ਖਿਆਲ ਅਨੁਸਾਰ, ਅਮਰੀਕਨ ਇਸ ਵਾਸਤੇ ਹੋਛੀ ਨਿਗਾਹ ਨਾਲ ਨਹੀਂ ਸਨ ਦੇਖਦੇ ਕਿ ਦਾੜ੍ਹੇ ਕੇਸ ਤੇ ਦਸਤਾਰਿਆਂ ਦੇ ਕਾਰਨ (ਉਹ) ਮੈਲੇ-ਕੁਚੇਲੇ ਰਹਿੰਦੇ ਸਨ, ਦੂਜੇ ਉਹਨਾਂ ਦਾ ਚਾਲ ਚਲਨ ਵੀ ਦਸਤਾਰਿਆਂ (ਪਗੜੀਆਂ) ਵਾਲੇ ਨਹੀਂ ਸਨ ਸਗੋਂ ਟੋਪੀਆਂ ਵਾਲੇ ਜੈਂਟਲਮੈਨ ਹਿੰਦੀ ਸਨ ਜਿਹਨਾਂ ਦੀ ਇਹ ਦੁਰਗਤ ਹੋਈ।`
ਬਾਬਾ ਗੁਰਦਿੱਤ ਸਿੰਘ ਕਾਮਾਗਾਟਾ-ਮਾਰੂ
ਬੱਜ ਬੱਜ ਘਾਟ ਦੇ ਸਾਕੇ ਤੋਂ ਬਾਅਦ ਬਾਬਾ ਜੀ ਲੁਕ-ਛਿਪ ਕੇ ਜੀਵਨ ਬਿਤਾਉਣ ਲਈ ਮਜਬੂਰ ਹੋ ਗਏ। ਇਸ ਸਮੇਂ ਇਕ ਵਾਰ ਉਹਨਾਂ ਦਾ ਲਾਲਾ ਲਾਜਪਤਰਾਏ ਨਾਲ ਮੇਲ ਹੋ ਗਿਆ। ਪਰ ਲਾਲਾ ਜੀ ਉਹਨਾਂ ਦੀ ਕਿਸੇ ਕਿਸਮ ਦੀ ਮਦਦ ਕਰਨ ਤੋਂ ਟਾਲ-ਮਟੋਲਾ ਕਰ ਗਏ। ਇਸ ਬੇਸੁਆਦੀ ਮੁਲਾਕਾਤ ਬਾਰੇ ਬਾਬਾ ਜੀ ਤੋਂ ਸੁਣੋ:
ਇਕ ਵਾਰ ਮੈਨੂੰ ਪਤਾ ਲੱਗਿਆ ਕਿ ਲਾਲਾ ਲਾਜਪਤ ਰਾਏ ਬੰਬਈ ਆਇਆ ਹੋਇਆ ਹੈ.... ਮੈਂ ਉਸ ਨੂੰ ਮਿਲਣ ਗਿਆ... (ਦੋ ਘੰਟੇ ਦੀ ਉਡੀਕ ਬਾਅਦ) ਮੈਂ ਇਕ ਚਿੱਟ ਲਿਖੀ, 'ਮੈਂ ਕਾਮਾਗਾਟਾ ਮਾਰੂ ਵਾਲਾ ਗੁਰਦਿੱਤ ਸਿੰਘ ਹਾਂ` ਅਤੇ ਗੇਟ-ਕੀਪਰ ਨੂੰ ਦੇ ਦਿਤੀ ਅਤੇ ਕਿਹਾ ਕਿ ਲਾਲਾ ਜੀ ਨੂੰ ਦੇ ਦਿਓ। ਮੈਂ ਗੇਟ ਕੀਪਰ ਦੇ ਇਕ ਇਕ ਕਦਮ ਨੂੰ ਇਹ ਜਾਨਣ ਲਈ ਧਿਆਨ ਨਾਲ ਦੇਖਿਆ ਕਿ ਜਦੋਂ ਲਾਲਾ ਜੀ ਨੂੰ ਚਿੱਟ ਦਿਤੀ ਜਾਵੇਗੀ ਤਾਂ ਉਸ ਦਾ ਕੀ ਪ੍ਰਤੀਕਰਮ ਹੋਵੇਗਾ। ਮੈਂ ਦੇਖਿਆ ਕਿ ਜਦੋਂ ਲਾਲਾ ਜੀ ਨੂੰ ਚਿੱਟ ਫੜਾਈ ਗਈ ਤਾਂ ਉਸ ਨੇ ਇਹ ਸੋਚਦਿਆਂ ਹੋਇਆਂ ਕਿ ਗੁਰਦਿੱਤ ਸਿੰਘ ਤਾਂ ਮਰ ਚੁੱਕਾ, ਇਸ ਨੂੰ ਪਾਸੇ ਰੱਖ ਦਿਤਾ। ਜਿਉਂ ਹੀ ਮੈਂ ਦੇਖਿਆ ਕਿ ਚਿੱਟ ਤਾਂ ਪਾਸੇ ਸੁੱਟ ਦਿਤੀ ਗਈ ਹੈ, ਮੈਂ ਭੱਜ ਕੇ ਅੰਦਰ ਚਲਾ ਗਿਆ ਅਤੇ ਉਸ ਨੂੰ ਚੁੱਕ ਲਿਆ ਤਾਂ ਕਿ ਹੋਰ ਕਿਸੇ ਨੂੰ ਪਤਾ ਨਾ ਲਗ ਸਕੇ ਕਿ ਮੈਂ ਵੀ ਉਥੇ ਪਹੁੰਚਿਆ ਹੋਇਆ ਹਾਂ। ਜਦੋਂ ਲਾਲਾ ਜੀ ਗੇਟ ਵਿਚੋਂ ਬਾਹਰ ਨਿਕਲੇ ਮੈਂ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਉਸ ਦੀ ਬਾਂਹ ਫੜ ਕੇ ਕਿਹਾ, 'ਮੈਂ ਤੁਹਾਡੇ ਨਾਲ ਗੱਲ ਕਰਨ ਲਈ ਉਡੀਕਦਾ ਉਡੀਕਦਾ ਥੱਕ ਗਿਆ ਹਾਂ, ਮਿਹਰਬਾਨੀ ਕਰਕੇ ਮੈਨੂੰ ਗੱਲ ਕਰਨ ਲਈ ਸਮਾਂ ਦਿਓ। ਮੈਂ ਉਸ ਨੂੰ ਚਿੱਟ ਦਿਖਾਈ ਕਿ ਜੇ ਇਹ ਪੁਲਿਸ ਦੇ ਹੱਥ ਲਗ ਜਾਂਦੀ ਤਾਂ ਕੀ ਹੁੰਦਾ। ਇਸ ਦੇ ਬਾਵਜੂਦ ਵੀ ਉਸ ਨੇ ਮੇਰੇ ਮਾਮਲੇ ਵੱਲ ਕੋਈ ਬਹੁਤਾ ਧਿਆਨ ਨਾ ਦਿਤਾ। ਉਸ ਨੇ ਮੈਨੂੰ ਕਿਹਾ ਲਾਹੌਰ ਜਾ ਕੇ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਨਾਲ ਗੱਲ ਕਰ... ਜੇ ਉਹ ਕਹੇਗਾ ਤਾਂ ਹੀ ਮੈਂ ਤੇਰੇ ਕੇਸ ਨੂੰ ਹੱਥ ਲਵਾਂਗਾ।`
(Voyage of Kamagatamaru, pp. 198-99)
ਪ੍ਰੋ. ਬਰਕਤ ਉਲ੍ਹਾ
ਗਦਰ ਪਾਰਟੀ ਦੇ ਪ੍ਰਮੁੱਖ ਆਗੂ ਪ੍ਰੋ. ਬਰਕਤ ਉਲ੍ਹਾ ਨੂੰ ਲਾਲਾ ਲਾਜਪਤ ਰਾਏ ਨਫ਼ਰਤ ਨਾਲ 'ਬਗਲੋਲ’ ਕਹਿੰਦਾ ਹੁੰਦਾ ਸੀ ਜਿਸ ਦਾ ਭਾਵ ਸੀ ਮੂਰਖ।` ਲਾਲੇ ਨੂੰ ਰੰਜ਼ਸ਼ ਸੀ ਕਿ ਬਰਕਤ ਉਲ੍ਹਾ ‘ਮੈਨੂੰ ਬੁਜ਼ਦਿਲ ਕਹਿੰਦਾ ਹੁੰਦਾ ਸੀ ਅਤੇ ਉਸ ਨੇ ਮੇਰੇ ਨਾਲ ਕੋਈ ਵੀ ਭੇਦ ਸਾਂਝਾ ਕਰਨ ਤੋਂ ਇਨਕਾਰ ਕਰ ਦਿਤਾ ਸੀ`। ਇਹ ਗੱਲ ਲਾਲਾ ਲਾਜਪਤ ਰਾਏ ਦੀ ਕਿਤਾਬ 'ਸਟੋਰੀ ਆਫ਼ ਮਾਈ ਲਾਈਫ` ਦੇ ਸਫ਼ਾ 199 `ਤੇ ਦਰਜ ਹੈ।
ਭਾਈ ਪਰਮਾਨੰਦ ਲਾਹੌਰ
ਭਾਈ ਪਰਮਾਨੰਦ ਲਾਹੌਰ ਨੂੰ ਗਦਰੀ ਬਾਬਿਆਂ ਨਾਲ ਫਾਂਸੀ ਦਾ ਹਕਮ ਹੋਇਆ ਸੀ ਜਿਸ ਨੂੰ ਬਾਅਦ ਵਿਚ ਉਮਰ ਕੈਦ ਵਿਚ ਬਦਲ ਦਿਤਾ ਗਿਆ। ਭਾਈ ਜੀ ਨੇ ਰਿਹਾਅ ਹੋਣ ਤੋਂ ਬਾਅਦ 22 ਫਰਵਰੀ 1928 ਦੇ ਆਪਣੇ ਪਰਚੇ 'ਹਿੰਦੂ` ਵਿਚ ਲਿਖਿਆ ਸੀ ਕਿ ਅਮਰੀਕਾ ਨਿਵਾਸੀ ਹਿੰਦੀ ਦੇਸ਼ ਭਗਤਾਂ ਨੇ ਲਾਲਾ ਲਾਜਪਤ ਰਾਏ ਨੂੰ- ਜਦੋਂ ਉਹ ਅਮਰੀਕਾ ਗਏ ਹੋਏ ਸਨ ਤੇ ਭਾਈ ਜੀ ਅੰਡੇਮਾਨ ਜੇਲ੍ਹ ਵਿਚ ਕੈਦ ਸਨ- ਭਾਈ ਜੀ ਦੇ ਪਰਿਵਾਰ ਦੀ ਸਹਾਇਤਾ ਲਈ 11000 ਰੁਪਏ ਭੇਜੇ ਸਨ ਜੋ ਪਰਿਵਾਰ ਨੂੰ ਨਹੀਂ ਮਿਲੇ।
ਬਾਬਾ ਗੁਰਮੁੱਖ ਸਿੰਘ ਲਲਤੋਂ
ਪੰਜਾਬ ਦੇ ਉਘੇ ਨਾਵਲਕਾਰ ਸ.ਜਸਵੰਤ ਸਿੰਘ ਕੰਵਲ ਆਪਣੀ ਕਿਤਾਬ ‘ਪੁੰਨਿਆ ਦਾ ਚਾਨਣ` ਦੇ ਸਫ਼ਾ 23 `ਤੇ ਇਕ ਘਟਨਾ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ :
‘ਪਿੰਡ ਵਿਚ ਇਕ ਦਿਨ ਕਮਿਊਨਿਸਟ ਕਾਨਫਰੰਸ ਆ ਗਈ। (ਗ਼ਦਰੀ) ਬਾਬਾ ਗੁਰਮੁੱਖ ਸਿੰਘ ਮੇਰੇ ਘਰ ਹੀ ਮੇਰੇ ਦੁਆਲੇ ਖੰੂਡਾ ਚੁੱਕ ਖਲੋਤਾ। ਤੇਜਾ ਸਿੰਘ ਸੁਤੰਤਰ ਤੇ (ਅਵਤਾਰ ਸਿੰਘ) ਮਲਹੋਤਰਾ ਸਾਡਾ ਤਮਾਸ਼ਾ ਵੇਖਦੇ ਮਿੰਨਾ ਮਿੰਨਾ ਮੁਸਕਾਈ ਜਾ ਰਹੇ ਸਨ। ਬਾਬਾ ਮਿਲਦੇ ਸਾਰ ਹੀ ਚੜ੍ਹ ਪਿਆ।
‘ਓਏ ਕੰਵਲਾ! ਖੋਟੇ ਲਾਲੇ ਦਿਆ ਝੋਲੀਚੁੱਕਾ! ਤੈਨੂੰ ਯਾਦਗਾਰਾਂ ਬਣਾਉਣ ਲਈ ਫਾਂਸੀ ਚੜ੍ਹਨ ਵਾਲੇ ਪਿੰਡ ਦੇ ਦੇਸ਼ ਭਗਤ ਨਾ ਦਿਸੇ? ਗ਼ਦਰ ਪਾਰਟੀ ਦਾ ਫੰਡ ਹਜ਼ਮ ਕਰਨ ਵਾਲਾ ਲਾਲਾ ਅਸਮਾਨੇ ਚਾੜ੍ਹ ਛੱਡਿਆ?`
ਮੈਂ ਹੀ ਨਹੀਂ, ਸਾਰਾ ਹਿੰਦੋਸਤਤਾਨ ਬਾਬਾ ਗੁਰਮੁਖ ਸਿੰਘ ਦੀ ਬੱਤੀ ਵਰ੍ਹੇ ਕੱਟੀ ਸਖ਼ਤ ਜੇਲ੍ਹ ਦਾ ਸਤਿਕਾਰ ਕਰਦਾ ਸੀ। ਮੈਂ ਬਾਬਾ ਜੀ ਦੇ ਸਖ਼ਤ ਖਿੰਗਰ ਸੁਭਾਅ ਨੂੰ ਸਤਿਕਾਰਤ ਮਖਣੀ ਲਾਇਆ ਚਾਹੁੰਦਾ ਸੀ। ਲਾਲੇ ਦਾ ਨਾਂ ਵਰਤਣ `ਤੇ ਮੈਨੂੰ ਬਾਬੇ ਦੇ ਔਖੇ ਹੋਣ ਦਾ ਪਹਿਲੋਂ ਹੀ ਪਤਾ ਸੀ। ਇਸ ਗੱਲ `ਤੇ ਇਕ ਵਾਰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਚ ਵੀ ਉਹ ਮੇਰੇ ਗਲ਼ ਪਿਆ ਸੀ। 'ਮੈਂ ਨਿਮਰਤਾ ਨਾਲ ਬੇਨਤੀ ਕੀਤੀ, ‘ਬਾਬਾ ਜੀ...ਲਾਲੇ ਦੇ ਨਾਂਅ ਨਾਲ ਸਰਕਾਰੀ ਮੱਝ ਪਸਮਦੀ ਸੀ, ਅਸਾਂ ਚਾਟ ਪਾ ਕੇ ਚੋ ਲਈ ; ਕੀ ਬੁਰਾ ਕੀਤਾ? ਅਸਾਂ ਕਾਲਜ ਤੱਕ ਦੀਆਂ ਸਹੂਲਤਾਂ ਖੜ੍ਹੀਆਂ ਕਰ ਲਈਆਂ ; ਕੀ ਮਾੜਾ ਕੀਤਾ ?.... ਗਾਂਧੀ ਤੁਹਾਡੇ ਬਹੁਤਿਆਂ ਸਿਆਣਿਆਂ ਨਾਲ ਕਿਵੇਂ ਠੱਗੀ ਮਾਰ ਗਿਆ? ਜੇਲ੍ਹਾਂ ਦੀ ਸਖਤ ਕੁੱਟ ਤੁਸਾਂ ਖਾਧੀ ; ਚੂਰੀ ਖਰੀ ਬਾਹਮਣ ਤੋਤੇ ਮੁਫ਼ਤ ਵਿਚ ਹੀ ਖਾ ਗਏ`, ਮੈਂ ਬਾਬੇ ਦਾ ਸਖਤ ਰਵੱਈਆ ਤਾੜ ਗਿਆ ਸੀ, ਜੇ ਬਹੁਤਾ ਨਰਮ ਨਾ ਪਿਆ ਆਪਣੇ ਘਰ ਵਿਚ ਹੀ ਬਾਬੇ ਤੋਂ ਕੁੱਟ ਖਾਵਾਂਗਾ।
'ਹੁਣ ਬੱਚੂ ਤੂੰ ਸਾਨੂੰ ਮੱਤਾਂ ਦੇਵੇਂਗਾ।` ਬਾਬੇ ਦਾ ਢਲਦਾ ਗੁੱਸਾ ਜਾਚ ਕੇ ਮੈਂ ਸ਼ੁਕਰ ਮਨਾਇਆ।
ਸਾਕਾ ਨਨਕਾਣਾ ਸਾਹਿਬ ਦੌਰਾਨ ਲਾਲਾ ਲਾਜਪਤ ਰਾਏ ਦਾ ਸਿੱਖ - ਦੁਸ਼ਮਣ ਰੋਲ
ਜਦੋਂ ਸਿੱਖ ਪੰਥ ਅੰਦਰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਮਹੰਤ ਨਰੈਣ ਦਾਸ ਦਾ ਕਬਜਾ ਤੋੜ ਕੇ ਉਸ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਦੀ ਗੱਲ ਚੱਲੀ ਤਾਂ ਜਿਹੜੇ ਜਿਹੜੇ ਵਿਅਕਤੀ ਮਹੰਤ ਦੀ ਮਦਦ ਅਤੇ ਪੰਥ ਦੇ ਵਿਰੋਧ ਵਿਚ ਆ ਨਿਤਰੇ, ਉਨ੍ਹਾਂ ਵਿਚੋਂ ਇਕ ਲਾਲਾ ਲਾਜਪਤ ਰਾਏ ਵੀ ਸੀ। ਸ. ਗੁਰਬਖਸ਼ ਸਿੰਘ ‘ਸਮਸ਼ੇਰ` ਝੁਬਾਲੀਏ ਨੇ ਸਾਕਾ ਨਨਕਾਣਾ ਸਾਹਿਬ ਬਾਰੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੀ ਇਕ ਖੋਜ ਭਰਪੂਰ ਰਿਪੋਰਟ, ਜੋ 1938 ਵਿਚ ਕਿਤਾਬ ਦੇ ਰੂਪ ਵਿਚ ਛਪੀ ਸੀ ਅਤੇ ਜਿਸ ਨੂੰ ਪਿੱਛੇ ਜਿਹੇ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੈ, ਵਿਚ ਇਹ ਖੁਲਾਸਾ ਕੀਤਾ ਸੀ :
‘(ਮਹੰਤ ਨਰੈਣ ਦਾਸ ਵੱਲੋਂ) ਲਾਲਾ ਲਾਜਪਤ ਰਾਏ ਦੇ ‘ਬੰਦੇ ਮਾਤਰਮ` ਅਖ਼ਬਾਰ ਨੂੰ 50000 ਰੁਪਿਆ ਦਿੱਤਾ ਗਿਆ ਸੀ। ਜਿਸ ਦੇ ਕਾਰਨ ਉਸ ਨੇ ਗਲਤ ਫਹਿਮੀ ਪੈਦਾ ਕਰਨ ਵਾਲੇ ਨੋਟ ਲਿਖੇ। ਦੂਜਾ ਲਾਲਾ ਜੀ ਨਾਲ ਇਹ ਫੈਸਲਾ ਹੋਇਆ ਸੀ ਕਿ ਇਕ ਟਰੱਸਟ ਬਣਾਇਆ ਜਾਵੇਗਾ ਜਿਸ ਦੇ ਪ੍ਰਧਾਨ ਲਾਲਾ ਜੀ ਹੋਣਗੇ। ਮਹੰਤ ਨੂੰ ਗੁਜ਼ਾਰਾ ਦੇ ਕੇ ਬਾਕੀ ਰੁਪਿਆ ਨੈਸ਼ਨਲ ਯੂਨੀਵਰਸਿਟੀ ਤੇ ਪੁਲੀਟੀਕਲ ਕੰਮਾਂ `ਤੇ ਖਰਚ ਕੀਤਾ ਜਾਵੇਗਾ।` (ਸਫ਼ਾ 129)
ਲਾਲਾ ਲਾਜਪਤ ਰਾਏ ਨੇ ਉਚ ਕੋਟੀ ਦੇ ਕਾਂਗਰਸੀ ਨੇਤਾਵਾਂ ਨੂੰ ਮਹੰਤ ਦੇ ਪੱਖ ਵਿਚ ਲਿਆਉਣ ਦੀਆਂ ਕੋਸ਼ਿਸਾਂ ਵੀ ਕੀਤੀਆਂ। (ਇਸ ਕੰਮ ਵਿਚ ਉਸ ਨੂੰ ਕਿੰਨੀ ਕੁ ਸਫ਼ਲਤਾ ਮਿਲੀ, ਇਹ ਵੱਖਰਾ ਵਿਸ਼ਾ ਹੈ) ਇਸਦਾ ਸਬੂਤ ਉਹ ਤਾਰ ਹੈ, ਜੋ ਸਾਕਾ ਵਾਪਰਨ ਤੋਂ ਬਾਅਦ ਮਹੰਤ ਨਰੈਣ ਦਾਸ ਦੀ ਗ੍ਰਿਫਤਾਰੀ ਸਮੇਂ ਉਸ ਦੀ ਘਰ ਦੀ ਤਲਾਸ਼ੀ ਲੈਣ ਵੇਲੇ ਮਿਲੀ ਸੀ। ਭਾਈ ਗੁਰਬਖਸ਼ ਸਿੰਘ ‘ਸਮਸ਼ੇਰ` ਆਪਣੀ ਰਿਪੋਰਟ ਵਿਚ ਦੱਸਦੇ ਹਨ, ਇਕ ਤਾਰ ਮਿਲੀ ਜੋ ਮਹੰਤ ਨਰੈਣ ਦਾਸ ਦੇ ਨਾਮ `ਤੇ ਲਾਲਾ ਲਾਜਪਤ ਰਾਏ ਵੱਲੋਂ ਲਿਖੀ ਗਈ, ਜਿਸ ਵਿਚ ਲਿਖਿਆ ਗਿਆ ਸੀ ਕਿ ਮਹਾਤਮਾ ਗਾਂਧੀ ਜੀ ਨਨਕਾਣੇ ਸਾਹਿਬ ਨਹੀਂ ਆ ਸਕਦੇ` (ਉਪਰੋਕਤ)
ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਨੇ ਵੀ ਲਾਲਾ ਲਾਜਪਤ ਰਾਏ ਦੇ ਇਸ ਰੋਲ ਦੀ ਚਰਚਾ ਆਪਣੀ ਕਿਤਾਬ ‘ਸ਼ੁਧਾਰ ਖਾਲਸਾ` ਵਿਚ ਕੀਤੀ ਹੈ। ਗਿਆਨੀ ਕਲਾਸਵਾਲੀਆ ਜੀ ਪਹਿਲਾਂ ਹਰਿਮੰਦਰ ਸਾਹਿਬ ਦੇ ਗ੍ਰੰਥੀ ਅਤੇ ਫਿਰ ਮੁੱਖ ਗ੍ਰੰਥੀ ਰਹੇ ਹਨ। ਉਨ੍ਹਾਂ ਦੀ ਇਹ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਦਰਬਾਰ ਸਾਹਿਬ `ਤੇ ਫੌਜੀ ਹਮਲੇ ਦੀ 25ਵੀਂ ਵਰ੍ਹੇਗੰਢ ਸਮੇਂ ਮੁੜ ਛਾਪੀ ਸੀ। ਮਹੰਤ ਨਰੈਣ ਦਾਸ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਦ੍ਰਿਸ਼ ਨੂੰ ਬਿਆਨ ਕਰਦਿਆਂ ਕਲਾਸਵਾਲੀਆ ਜੀ ਨੇ ਮਹੰਤ ਦੇ ਕੁਝ ਯਾਰਾਂ ਦੇ ਇਸ ਤਰ੍ਹਾਂ ਨਾਂਅ ਗਿਣਾਏ ਹਨ :
ਮੁਖੀਏ ਪੰਥ ਦੇ ਕਾਜ ਸੰਭਾਲ ਬੈਠੇ ਮਹੰਤ ਸਣੇ ਮਹੰਤ ਦੇ ਯਾਰ ਗਏ।
ਕਬਜ਼ਾ ਪੰਥ ਦਾ ਜਨਮ ਅਸਥਾਨ ਉੱਤੇ, ਬੜੇ ਬਾਵੇ ਭੀ ਕਿਧਰੇ ਸਿਧਾਰ ਗਏ।
ਸੰਤ ਸੇਵਕ ਹੋਰੀਂ ਕਿਤੇ ਜਾ ਛੁਪੇ, ਲੜੇ ਲਾਜਪਤ ਰਾਏ ਪਧਾਰ ਗਏ।
ਸਾਥ ਬੜੇ ਮਹੰਤ ਭੀ ਛੱਡ ਗਏ, ਹੋ ਅੜੇ ਉਦਾਸੀ ਉਡਾਰ ਗਏ।
ਬੈਠਾ ਜੇਹਲ ਅੰਦਰ ਜਾ ਪਾਪੀ, ਘੁਸੜ ਸਾਰੇ ਹੀ ਬੜੇ ਹੰਕਾਰ ਗਏ (ਸਫ਼ਾ 186)
ਲਾਲਾ ਲਾਜਪਤ ਰਾਏ ਦੇ ਨਾਂਅ ਨਾਲ ਸਟਾਰ ਲਾ ਕੇ ਹੇਠਾਂ ਇਹ ਫੁੱਟ ਨੋਟ ਦਿੱਤਾ ਗਿਆ :
'ਲਾਜਪਤ ਰਾਏ ਹੋਰਾਂ ਦੀ ਮਨਸ਼ਾ ਸੀ ਕਿ ਮਹੰਤ ਨੂੰ ਅਪਨੇ ਕਾਬੂ ਕਰਕੇ ਏਥੋਂ ਦੇ ਕਾਰਕੁਨ ਅਸੀਂ ਬਣ ਜਾਈਏ ਤੇ ਏਸ ਪੰਥ ਦੀ ਜਾਇਦਾਦ ਪਾਸੋਂ ਪੰਥ ਘਾਤੀ ਪੈਦਾ ਕਰਨ ਦਾ ਕੰਮ ਲਈਏ ਤੇ ਇਕ ਨੈਸ਼ਨਲ ਯੂਨੀਵਰਸਿਟੀ ਕਾਇਮ ਕਰੀਏ ਤੇ ਬਾਕੀ ਦਾ ਪੈਸਾ ਪੋਲੀਟੀਕਲ ਕੰਮਾਂ ਵਿਚ ਖਰਚ ਕਰੀਏ।`
ਲਾਲਾ ਲਾਜਪਤ ਰਾਏ ਆਪਣੀ ਅਖ਼ਬਾਰ ‘ਬੰਦੇ ਮਾਤਰਮ` ਵਿਚ ਨਨਕਾਣਾ ਸਾਹਿਬ ਦੇ ਗੁਰਦੁਆਰੇ ਬਾਰੇ ਕਿਹੋ ਜਿਹੀਆਂ ਲਿਖਤਾਂ ਲਿਖਦੇ ਰਹੇ, ਇਸ ਦੀ ਇਕ ਮਿਸਾਲ ਡਾ. ਕੁਲਵਿੰਦਰ ਸਿੰਘ ਬਾਜਵਾ (ਜੋ ਸਿੱਖ ਇਤਿਹਾਸ ਖੋਜ ਵਿਭਾਗ, ਖਾਲਸਾ ਕਾਲਜ ਅੰਮ੍ਰਿਤਸਰ ਦੇ ਮੁਖੀ ਰਹੇ ਹਨ) ਨੇ ਆਪਣੀ ਕਿਤਾਬ ‘ਅਕਾਲੀ ਦਲ : ਸੱਚਾ ਸੌਦਾ ਬਾਰ` ਦੇ ਸਫ਼ੇ 44-45 `ਤੇ ਦਿੱਤੀ ਹੈ। ਇਹ ਕਿਤਾਬ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਮਾਰਚ 2000 ਵਿਚ ਛਾਪੀ ਸੀ।
ਡਾ. ਬਾਜਵਾ ਮੁਤਾਬਕ, ‘16 ਨਵੰਬਰ 1921 ਦੇ ‘ਬੰਦੇ ਮਾਤਰਮ` ਵਿਚ ਲਾਲਾ ਲਾਜਪਤ ਰਾਏ ਨੇ ਗੁਰੂ ਨਾਨਕ ਸਾਹਿਬ ਦੇ ਬਚਪਨ ਨਾਲ ਜੁੜੀ ‘ਸੱਚਾ ਸੌਦਾ’ ਦੀ ਸਾਖੀ ਦੇ ਹਵਾਲੇ ਨਾਲ ਲਿਖਿਆ, ‘ਜਿਸ ਸ਼ਖਸ ਨੇ ਆਪਣੇ ਪਿਤਾ ਕੇ ਸਰਮਾਇਆ ਕੋ ਸਾਧੂਓਂ ਕੋ ਖਿਲਾ ਦੀਆ ਅਬ ਉਸ ਕੇ ਨਾਮ ਕੇ ਮੰਦਰ ਮੇਂ ਜਾਇਦਾਦ ਆਮਦਾਨਾਓ ਕੇ ਅਖਤਿਆਰ ਕਾ ਝਗੜਾ ਹੋ ਰਹਾ ਹੈ।`
ਦੇਖੋ, ਆਰੀਆ ਸਮਾਜ ਦੀ ਬੋਲੀ ਬੋਲਦਾ ਹੋਇਆ ਲਾਲਾ ਸ਼ਰਾਰਤ ਤੇ ਸ਼ੈਤਾਨੀ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ‘ਸ਼ਖਸ` ਕਹਿਣ ਦੀ ਗੁਸਤਾਖੀ਼ ਕਰਦਾ ਹੈ, ਗੁਰਦੁਆਰਾ ‘ਜਨਮ ਅਸਥਾਨ` ਨੂੰ ‘ਮੰਦਰ’ ਦਾ ਨਾਂਅ ਦਿੰਦਾ ਹੈ ਅਤੇ ‘ਜਨਮ ਅਸਥਾਨ` ਅੰਦਰ ਪ੍ਰਚਲਤ ਹਿੰਦੂਵਾਦੀ ਰਸਮਾਂ ਨੂੰ ਬੰਦ ਕਰਵਾਕੇ ਪੰਥਕ ਮਰਿਆਦਾ ਸ਼ੁਰੂ ਕਰਵਾਉਣ ਦੇ ਸਿਧਾਂਤਕ ਮਾਮਲੇ ਨੂੰ ‘ਆਮਦਾਨਾਓ ਦੇ ਅਖਤਿਆਰ ਦਾ ਝਗੜਾ’ ਕਰਾਰ ਦਿੰਦਾ ਹੈ!
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀਆਂ ਨਜ਼ਰਾਂ ਵਿਚ ਲਾਲ ਲਾਜਪਤ ਰਾਏ
ਸ਼ਹੀਦ ਸੁਖਦੇਵ
ਸ਼ਹੀਦ ਸੁਖਦੇਵ ਸਿੰਘ ਦੇ ਛੋਟੇ ਭਰਾ ਮਥਰਾ ਦਾਸ ਥਾਪਰ ਨੇ 'ਜੀਵਨ ਗਾਥਾ: ਅਮਰ ਸ਼ਹੀਦ ਸੁਖਦੇਵ` ਨਾਂਅ ਦੀ ਇਕ ਕਿਤਾਬ ਲਿਖੀ ਹੈ ਜਿਸ ਵਿਚ ਉਸ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਲਾਲਾ ਲਾਜਪਤ ਰਾਏ ਬਾਰੇ ਵਿਚਾਰ ਦਰਜ ਕੀਤੇ ਹਨ। ਮਥਰਾ ਦਾਸ ਮੁਤਾਬਕ, ਸਾਈਮਨ ਕਮਿਸ਼ਨ ਦੇ ਵਿਰੋਧ ਵਿਚ ਕੀਤੇ ਜਾ ਰਹੇ ਮੁਜ਼ਾਹਰੇ ਦੇ ਦੌਰਾਨ ਪੁਲੀਸ ਦੁਆਰਾ ਕੀਤੇ ਗਏ ਲਾਠੀਚਾਰਜ ਦੀ ਵਜ੍ਹਾ ਕਰਕੇ ‘ਲਾਲਾ ਲਾਜਪਤ ਰਾਏ (ਲਾਠੀ ਦੀ) ਸੱਟ ਖਾ ਕੇ ਫੌਰਨ ਗਰਜ ਕੇ ਬੋਲੇ, ‘ਪੁਲਿਸ ਦੀ ਇਸ ਜ਼ਾਲਮਾਨਾ ਹਰਕਤ ਦੇ ਖਿਲਾਫ਼ ਮੁਜਾਹਰੇ ਨੂੰ ਮੁਅੱਤਲ ਕਰ ਦਿਤਾ ਜਾਵੇ`। ਨੇਤਾ ਦੀ ਇਸ ਗਰਜ ਨੇ ਨੌਜਵਾਨਾਂ ਨੂੰ ਨਿਰਉਤਸ਼ਾਹ ਕਰ ਦਿੱਤਾ ਤੇ ਉਸ ਦਿਨ ਦਾ ਉਹ ਜੋ਼ਰਦਾਰ ਮੁਜ਼ਾਹਰਾ ਰੱਦ ਕਰ ਦਿਤਾ ਗਿਆ... ਸਟੇਸ਼ਨ ਵਾਲੇ ਮੁਜ਼ਾਹਰੇ ਦਾ ਅਚਾਨਕ ਮੁਅੱਤਲ ਕਰ ਦਿੱਤਾ ਜਾਣਾ ਸੁਖਦੇਵ ਨੂੰ ਚੰਗਾ ਨਹੀਂ ਲੱਗਾ ਸੀ। ਇਸ ਨਾਲ ਉਸ ਦੇ ਮਨ ਵਿਚ ਲਾਲਾ ਜੀ ਪ੍ਰਤੀ ਕੋਈ ਚੰਗੀ ਰਾਇ ਨਹੀਂ ਬਣੀ ਸੀ। ਉਂਝ ਵੀ ਪੰਜਾਬ ਕੇਸਰੀ ਦੇ ਬਦਲਦੇ ਹੋਏ ਚਰਿਤਰ ਨੇ ਨੌਜਵਾਨਾਂ ਨੂੰ ਨਿਰਾਸ਼ ਕਰ ਦਿਤਾ ਸੀ। ਉਹ (ਲਾਲਾ ਜੀ) ਇਨਕਲਾਬੀਆਂ ਤੋਂ ਚਿੜ੍ਹੇ ਹੋਏ ਸੀ ਜਾਂ ਸ਼ਾਇਦ ਉਨ੍ਹਾਂ ਤੋਂ ਡਰਦੇ ਸੀ। ਉਨ੍ਹਾਂ ਨੇ ਤਾਂ ਇਥੋਂ ਤਕ ਵੀ ਕੀਤਾ ਸੀ ਕਿ ਕਾਕੋਰੀ ਕੇਸ ਦੀ ਮਦਦ ਵਾਸਤੇ ਧਨ ਦੇ ਕੇ ਵਾਪਸ ਮੰਗ ਲਿਆ....।` (ਸਫ਼ਾ 84)
ਸ਼ਿਵ ਵਰਮਾ
ਸ਼ਹੀਦ ਭਗਤ ਸਿੰਘ ਦੇ ਇਕ ਹੋਰ ਨੇੜਲੇ ਸਾਥੀ ਸ਼ਿਵ ਵਰਮਾ ਜੀ ਲਾਲਾ ਲਾਜਪਤ ਰਾਏ ਬਾਰੇ ਲਿਖਦੇ ਹਨ, 'ਭਗਤ ਸਿੰਘ ਅਤੇ ਸੁਖਦੇਵ ਵਾਸਤੇ ਤਾਂ ਉਹਨਾਂ ਨੇ ਆਪਣੇ ਬੰਗਲੇ ਦੇ ਫਾਟਕ ਹਮੇਸ਼ਾ ਲਈ ਬੰਦ ਕਰਵਾ ਦਿਤੇ ਸਨ। ਉਹਨਾਂ ਨੇ ਫਿਰਕੂ ਪੁਣੇ ਦਾ ਸਾਥ ਦੇਣਾ ਸ਼ੁਰੂ ਕਰ ਦਿਤਾ ਸੀ।` (ਉਪਰੋਕਤ) ਏਨੇ ਵੱਡੇ ਮੱਤਭੇਦਾਂ ਦੇ ਬਾਵਜੂਦ ਸਕਾਟ ਨੂੰ ਮਾਰਨ ਦਾ ਕਿਉਂ ਫੈਸਲਾ ਕੀਤਾ। ਇਸ ਦੀ ਵਿਆਖਿਆ ਸ਼ਿਵ ਵਰਮਾ ਜੀ ਇਸ ਤਰ੍ਹਾਂ ਕਰਦੇ ਹਨ, 'ਪਰ ਇਹ (ਮੱਤਭੇਦ) ਸਾਡੇ ਦੇਸ਼ ਦੇ ਅੰਦਰ ਦੀ ਗੱਲ ਹੈ। ਦੇਸ਼ ਦੇ ਬਾਹਰ ਲੋਕ ਉਨ੍ਹਾਂ ਨੂੰ ਸਾਡੇ ਰਾਸ਼ਟਰੀ ਅੰਦੋਲਨ ਦੀ ਮੂਹਰਲੀ ਕਤਾਰ ਦੇ ਨੇਤਾ ਦੇ ਰੂਪ ਵਿਚ ਹੀ ਜਾਣਦੇ ਸੀ। ਇਸ ਨਾਤੇ ਲਾਲਾ ਜੀ `ਤੇ ਵਾਰ ਸਮੁੱਚੇ ਦੇਸ਼ ਉੱਤੇ ਵਾਰ ਸੀ। ਉਹ ਸਾਡੀ ਮਰਦਾਨਗੀ ਨੂੰ ਲਲਕਾਰ ਸੀ ਤੇ ਅਸੀਂ ਉਸ ਨੂੰ ਮੰਨ ਲਿਆ`` (ਉਪਰੋਕਤ)
‘ਲਾਲੇ ਨੇ ਹਿੰਦੂ-ਮੁਸਲਿਮ ਫਸਾਦਾਂ ਦਾ ਮੁੱਢ ਬੰਨ੍ਹਿਆ’
-ਛੇ ਸੰਪਾਦਕਾਂ ਦੀ ਰਾਇ
18 ਸਤੰਬਰ 1927 ਨੂੰ ਛੇ ਸੰਪਾਦਕਾਂ ਅਤੇ 16 ਹੋਰ ਪ੍ਰਮੁੱਖ ਵਿਅਕਤੀਆਂ ਨੇ, ਜਿਨ੍ਹਾਂ ਵਿਚ ਕਈ ਸ਼ਹੀਦ ਭਗਤ ਸਿੰਘ ਦੇ ਬਹੁਤ ਹੀ ਨੇੜੇ ਸਨ, ਲਾਲਾ ਲਾਜਪਤ ਰਾਏ ਦੇ ਨਾਂਅ ਇਕ ਖੁੱਲ੍ਹੀ ਚਿੱਠੀ ਜਾਰੀ ਕੀਤੀ ਸੀ ਜਿਸ ਵਿਚ ਲਾਲੇ ਦੇ ਕੁਝ ਕੰਮਾਂ ਨੂੰ ਕਮੀਨੀਆਂ ਕਾਰਵਾਈਆਂ ਕਰਾਰ ਦਿਤਾ ਸੀ ਅਤੇ ਪੰਜਾਬ ਅੰਦਰ ਹਿੰਦੂ-ਮੁਸਲਿਮ ਫਸਾਦ ਕਰਵਾਉਣ ਦਾ ਮੁੱਢ ਬੰਨਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। (ਇਸ ਚਿੱਠੀ ਦੀ ਹੁ ਬ ਹੂ ਨਕਲ ਇਸੇ ਅੰਕ ਵਿਚ ਵੱਖਰੀ ਛਾਪੀ ਜਾ ਰਹੀ ਹੈ)।
ਸੋਹਨ ਸਿੰਘ ਜੋਸ਼
ਕਾਮਰੇਡ ਸੋਹਨ ਸਿੰਘ ਜੋਸ਼ ਦਾ ਸ਼ਹੀਦ ਭਗਤ ਸਿੰਘ ਨਾਲ ਕੁਝ ਸਮਾਂ ਨੇੜ ਰਿਹਾ ਸੀ ਅਤੇ ਉਹਨਾਂ ਨੇ ਹੀ ਆਪਣੇ ਪਰਚੇ 'ਕਿਰਤੀ` ਦੇ ਨਵੰਬਰ 1927 ਦੇ ਅੰਕ ਵਿਚ ਸ਼ਹੀਦ ਦੇ 22 ਸਾਥੀਆਂ ਦੀ ਲਾਲਾ ਲਾਜਪਤ ਰਾਏ ਦੇ ਨਾਂਅ ਇਕ ਖੁੱਲ੍ਹੀ ਚਿੱਠੀ ਛਾਪੀ ਸੀ। ਇਸ ਚਿੱਠੀ ਨੂੰ ਛਾਪਣ ਤੋਂ ਪਹਿਲਾਂ ਜੋਸ਼ ਜੀ ਨੇ ਲਿਖਿਆ ਸੀ:
'ਜਿਹਨਾ ਸੱਜਣਾਂ ਨੂੰ ਲਾਲਾ ਲਾਜਪਤ ਦੇ ਨਾਲ ਰਾਜਸੀ ਮੈਦਾਨ ਵਿਚ ਚੰਗੀ ਤਰ੍ਹਾਂ ਵਰਤਣ ਦਾ ਅਵਸਰ ਮਿਲਿਆ ਹੈ, ਉਹ ਤਾਂ ਪਹਿਲਾਂ ਹੀ ਲਾਲਾ ਜੀ ਦੀ ਲੀਡਰੀ ਦੀ ਫੋਕੀ ਇੱਛਾ ਅਤੇ ਦੇਸ਼ ਖਾਤਰ ਸਵਾਏ ਟੱਰਾਂ ਟੱਰਾਂ ਤੇ ਹੋਰ ਕੁਝ ਨਾ ਕਰਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਪ੍ਰਦੇਸੀ ਵੀਰ ਖਾਸ ਕਰ ਅਮਰੀਕਾ ਤੇ ਕੈਨੇਡਾ ਨਿਵਾਸੀ ਸਿੱਖ ਭਾਈਆਂ ਦਾ ਤਾਂ ਲਾਲਾ ਜੀ ਤੋਂ 1914 ਤੋਂ ਹੀ ਵਿਸ਼ਵਾਸ਼ ਉੱਡ ਚੁੱਕਾ ਸੀ ਜਦੋਂ ਕਿ ਆਪ ਕੈਨੇਡਾ ਅਮਰੀਕਾ ਗਏ ਸਨ ਅਤੇ ਆਪ ਨੂੰ ਉਨ੍ਹਾਂ ਹਿੰਦੁਸਤਾਨੀ ਭਾਈਆਂ ਨੇ ਆਪਣੀ ਗਾੜ੍ਹੀ ਕਮਾਈ ਦਾ ਕਮਾਇਆ ਹੋਇਆ ਚੋਖਾ ਰੁਪਇਆ ਹਿੰਦੁਸਤਾਨ ਵਿਚ ਆਜ਼ਾਦੀ ਦੇ ਕਾਜ਼ ਲਈ ਦਿਤਾ ਸੀ ਅਤੇ ਆਪ ਨੇ ਉਹ ਰੁਪਿਆ ਉਨ੍ਹਾਂ ਦੇ ਕਹੇ ਅਨੁਸਾਰ ਨਹੀਂ ਸਗੋਂ ਆਪਣੀ ਮਰਜ਼ ਨਾਲ ਖਰਚ ਕੀਤਾ ਸੀ ਅਤੇ ਬਹੁਤ ਸਾਰਾ ਆਪ ਹੀ ਹਜ਼ਮ ਕਰ ਗਏ। ਲਾਲਾ ਜੀ ਦੀਆਂ ਆਪ ਹੁਦਰੀਆਂ ਅਤੇ ਟੇਢੀਆਂ ਚਾਲਾਂ ਨੇ ਹਿੁਦੁਸਤਾਨ ਦੇ ਲੋਕਾਂ ਅਤੇ ਰਾਜਸੀ ਹਲਕਿਆਂ ਵਿਚੋਂ ਵੀ ਆਪਣਾ ਭਰੋਸਾ ਗਵਾ ਦਿੱਤਾ ਹੈ।`
ਸ਼ਹੀਦ ਭਗਤ ਸਿੰਘ
'.... 1924 `ਚ ਕੇਂਦਰੀ ਐਸੰਬਲੀ ਦੀਆਂ ਚੋਣਾਂ ਹੋਈਆਂ। ਲਾਲਾ ਲਾਜਪਤ ਰਾਏ ਨੇ ਇੰਡੀਪੈਂਡੈਂਟ ਕਾਂਗਰਸ ਵਲੋਂ ਚੋਣ ਲੜੀ। ਲਾਲਾ ਜੀ ਦੇ ਧਰਮ ਨਿਰਪੱਖ ਚਰਿਤਰ ਉਤੇ ਕੱਟੜ ਹਿੰਦੂਵਾਦੀ ਸੋਚ ਛਾ ਗਈ ਸੀ। ਉਨ੍ਹਾਂ ਦੇ ਵਿਰੋਧ ਵਿਚ ਦੀਵਾਨ ਚਮਨ ਲਾਲ ਉਮੀਦਵਾਰ ਸੀ। ਭਗਤ ਸਿੰਘ ਅਤੇ ਉਸ ਦੀ ਇਨਕਲਾਬੀ ਟੋਲੀ ਨੇ ਲਾਲਾ ਜੀ ਦੇ ਖਿਲਾਫ ਚੋਣ ਪ੍ਰਚਾਰ ਕੀਤਾ। ਮਾਲਵੀਅ ਜੀ ਦੇ ਜਲਸੇ ਵਿਚ ਇਨ੍ਹਾਂ ਵਲੋਂ 'ਲੌਸਟ ਲੀਡਰ` ਦੇ ਸਿਰਲੇਖ ਵਾਲਾ ਇਕ ਪਰਚਾ ਵੰਡਿਆ ਗਿਆ। ਜਿਸ ਵਿਚ ਲਾਲਾ ਜੀ ਬਾਰੇ ਲਿਖਿਆ ਸੀ ਕਿ 'ਪੰਜਾਬ ਕੇਸਰੀ ਦੇ ਸੀਨੇ ਵਿਚ ਹੁਣ ਸ਼ੇਰ ਨਹੀਂ ਬਲਕਿ ਮੁਰਗੀ ਦਾ ਦਿਲਬਾਕੀ ਰਹਿ ਗਿਆ ਹੈ’।
ਇਹ ਪਰਚਾ ਅੰਗਰੇਜ਼ੀ ਕਵੀ ਬ੍ਰਾਉਨਿੰਗ ਦੀ ਪ੍ਰਸਿੱਧ ਕਵਿਤਾ 'ਲੌਸਟ ਲੀਡਰ` ਤੇ ਅਧਾਰਤ ਸੀ। ਪਰਚੇ ਦੇ ਸ਼ੁਰੂ `ਚ ਹੀ ‘ਸਿਰਫ ਮੁੱਠੀ ਭਰ ਸੋਨੇ ਲਈ ਉਹ ਸਾਨੂੰ ਛੱਡ ਗਿਆ’ ‘ਆਪਣੇ ਕੋਟ ਤੇ ਬੈਜ ਲਟਕਾਉਣ ਲਈ ਉਹ ਸਾਨੂੰ ਛੱਡ ਗਿਆ` ਵਰਗੇ ਵਾਕਾਂ ਨਾਲ ਲਾਲਾ ਜੀ ਦੀ ਭੂਮਿਕਾ ਦੀ ਪੁਰਜ਼ੋਰ ਨਿੰਦਿਆ ਕੀਤੀ ਗਈ ਸੀ।`
-ਰਘਬੀਰ ਸਿੰਘ : ਭਗਤ ਸਿੰਘ ਜੀਵਨ ਪਰੀਚੈ
ਉਤਰਾਰਧ (ਹਿੰਦੀ ਪਰਚਾ ਸੰਪਾਦਕ ਸਵੈਸਾਚੀ)
1988-ਅੰਕ 33-34
ਲਾਲਾ ਜੀ ਦੀ ਮੌਤ ਦਾ ਸਬੱਬ ਕੀ ਬਣਿਆ?
ਕੀ ਲ਼ਾਲਾ ਜੀ ਦੀ ਮੌਤ ਵਾਕਿਆ ਹੀ ਮੁਜ਼ਾਹਰੇ ਦੌਰਾਨ ਉਨ੍ਹਾਂ ਦੇ ਸਿਰ ਜਾਂ ਸੀਨੇ ਉਤੇ ਵੱਜੀਆਂ ਦੱਸੀਆਂ ਜਾਂਦੀਆ ਲਾਠੀਆਂ ਦੀਆਂ ‘ਡੂੰਘੀਆਂ ਸੱਟਾਂ’ ਦੀ ਵਜ੍ਹਾ ਕਰਕੇ ਹੋਈ ਸੀ? ਇਸ ਬਾਰੇ ਮੌਕੇ ਦੇ ਚਸ਼ਮਦੀਦ ਗਵਾਹਾਂ ਦੀਆਂ ਰਾਵਾਂ ਹੀ ਵੱਧ ਪ੍ਰਮਾਣੀਕ ਮੰਨੀਆਂ ਜਾ ਸਕਦੀਆਂ ਹਨ। ਇਸ ਕਰਕੇ ਹੇਠਾਂ ਕੁੱਝ ਉਨ੍ਹਾਂ ਨਾਮਵਰ ਦੇਸ਼ਭਗਤਾਂ ਦੀਆਂ ਗਵਾਹੀਆਂ ਪੇਸ਼ ਕਰ ਰਹੇ ਹਾਂ, ਜੋ ਕਿ ਨਾ ਸਿਰਫ ਉਸ ਦਿਨ ਖੁਦ ਮੁਜ਼ਾਹਰੇ ਵਿਚ ਸ਼ਾਮਲ ਸਨ ਸਗੋਂ ਉਨ੍ਹਾਂ ਨੇ ਲਾਲਾ ਜੀ `ਤੇ ਹੋਏ ਲਾਠੀਚਾਰਜ ਨੂੰ ਬਹੁਤ ਨੇੜਿਓਂ ਦੇਖਿਆ ਸੀ।
ਗਿਆਨੀ ਗੁਰਮੁਖ ਸਿੰਘ ਮੁਸਾਫਰ
ਗਿਆਨੀ ਗੁਰਮੁਖ ਸਿੰਘ ਮੁਸਾਫਰ, ਜੋ ਬਾਅਦ ਵਿਚ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਸਨ, ਲਾਹੌਰ ਵਿਖੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਵਾਲਿਆਂ ਵਿਚ ਸ਼ਾਮਲ ਸਨ। ਉਹ ਦਸਦੇ ਹਨ, ‘ਮੈਂ ਹਾਲੇ ਨਜ਼ਮ ਪੜ੍ਹਕੇ ਹਟਿਆ ਹੀ ਸੀ ਕਿ ਸਾਰਾ ਹਜੂਮ ਹੀ ਇਕ ਪਾਸੇ ਨੂੰ ਦੌੜ ਪਿਆ ਕਿ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਫਿਰ ਜਦ ਉਨ੍ਹਾਂ ਨੇ ਮੋਤੀ ਦਰਵਾਜੇ ਜਾ ਕੇ ਤਕਰੀਰ ਕੀਤੀ ਕਿ 'ਇਹ ਅੰਗਰੇਜ਼ ਗੌਰਮਿੰਟ ਦੀ ਇਕ ਇਕ ਲਾਠੀ ਬ੍ਰਿਟਿਸ਼ ਗੌਰਮਿਟ ਦੇ ਕਫਨ ਵਿਚ ਕਿੱਲ ਹੋਵੇਗੀ` ਫਿਰ ਪਤਾ ਲਗਿਆ ਕਿ ਉਹ ਜਿੰਦਾ ਨੇ। ਨਹੀਂ ਤਾਂ ਸਾਰੇ ਕਹਿੰਦੇ ਸੀ ਕਿ ਲਾਲਾ ਜੀ ਖ਼ਤਮ ਹੋ ਗਏ। ਲਾਲਾ ਲਾਜਪਤ ਰਾਏ ਨੇ ਸੋਚਿਆ ਕਿ ਇਹ ਲਾਠੀਆਂ ਮੇਰੇ ਦਿਲ ਤੇ ਮਾਰੀਆਂ ਗਈਆਂ ਹਨ। ਉਨ੍ਹਾਂ ਨੇ ਇਸ ਨੂੰ ਆਪਣੀ ਬੇਇਜ਼ਤੀ ਸਮਝਿਆ। ਮੇਰਾ ਖਿਆਲ ਹੈ ਕਿ ਲਾਠੀਚਾਰਜ ਤਾਂ ਬਹੁਤਾ ਨਹੀਂ ਹੋਇਆ ਸੀ। ਉਂਜ ਮੈਂ ਕੁਛ ਦੂਰ ਵੀ ਸਾਂ ਪਰ ਅਸਰ ਇਹ ਹੋਇਆ ਕਿ ਲਾਲਾ ਜੀ ਦੇ ਮਨ `ਤੇ ਸੱਟ ਲੱਗੀ ਕਿ ਅੰਗਰੇਜ਼ ਨੇ ਮੇਰੀ ਬੇਇਜ਼ਤੀ ਕੀਤੀ ਐ। ਅਗਰ ਕੋਈ ਐਸਾ ਹੋਇਆ ਤਾਂ ਇਹ ਦਿਲ ਦੀ ਚੋਟ ਦੀ ਗੱਲ ਹੈ।’
(ਪੰਜਾਬ ਯਾਦਾਂ ਦੇ ਝਰੋਖੇ `ਚੋ, ਸੰ. ਨਵਤੇਜ ਸਿੰਘ, ਸਫ਼ਾ 45)
ਗਿਆਨੀ ਕਰਤਾਰ ਸਿੰਘ
'ਦਰਵੇਸ਼ ਸਿਆਸਤਦਾਨ` ਦੇ ਤੌਰ `ਤੇ ਜਾਣੇ ਜਾਂਦੇ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ, ਜੋ ਬਾਅਦ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਮੰਤਰੀ ਵੀ ਰਹੇ, ਮੌਕੇ ਦੇ ਗਵਾਹ ਹਨ। ਉਹਨਾਂ ਮੁਤਾਬਕ, 'ਲਾਲਾ ਲਾਜਪਤ ਰਾਏ ਦੇ ਹੱਥ ਵਿਚ ਛਤਰੀ ਸੀ ਜਿਸ ਦੇ ਇਕ ਪਾਸੇ 'ਸਾਈਮਨ ਗੋ ਬੈਕ, ਸਾਈਮਨ ਗੋ ਬੈਕ` ਲਿਖਿਆ ਹੋਇਆ ਸੀ। ਉਸ ਛਤਰੀ `ਤੇ ਲਿਖੇ ਨਾਅਰੇ ਪੜ੍ਹ ਕੇ ਲਾਹੌਰ ਦਾ ਗੋਰਾ ਪੁਲਸ ਕਪਤਾਨ ਭੜਕ ਉੱਠਿਆ। ਉਸ ਨੇ ਦੌੜ ਕੇ ਆ ਕੇ ਪੁਲਿਸ ਵਾਲਿਆਂ ਕੋਲ ਜੋ ਛੋਟਾ ਜਿਹਾ ਡੰਡਾ ਹੁੰਦਾ ਹੈ, ਉਸ ਨਾਲ ਦੋ ਡੰਡੇ ਲਾਲਾ ਜੀ ਨੂੰ ਮਾਰੇ। ਕੁਝ ਸਮੇਂ ਤੋਂ ਬਾਅਦ ਲਾਲਾ ਜੀ ਸ਼ਹਿਰ ਆਪਣੀ ਕੋਠੀ ਨੂੰ ਵਾਪਸ ਚਲੇ ਗਏ। ਸ਼ਾਮ ਨੂੰ ਗੋਲ ਬਾਗ ਵਿਚ ਬੜਾ ਭਾਰੀ ਜਲਸਾ ਹੋਇਆ ਜਿਸ ਵਿਚ ਲਾਲਾ ਜੀ ਨੇ ਗੂੰਜ ਪਾ ਦੇਣ ਵਾਲਾ ਲੈਕਚਰ ਕੀਤਾ... ਲੈਕਚਰ ਦੇ ਕੇ ਲਾਲਾ ਜੀ ਵਾਪਸ ਘਰ ਚਲੇ ਗਏ। ਜੇ ਮੈਂ ਗਲਤੀ ਨਹੀਂ ਖਾਂਦਾ ਤਾਂ 17 ਸਿਤੰਬਰ ..... ਰਾਤ ਨੂੰ ਲਾਲਾ ਜੀ ਦੀ ਆਪਣੀ ਕੋਠੀ ਵਿਚ ਮੌਤ ਹੋ ਗਈ। ਲਾਲਾ ਜੀ ਦੀ ਮੌਤ ਦਾ ਫੌਰੀ ਕਾਰਨ ਦਿਲ ਫੇਲ੍ਹ ਹੋ ਜਾਣਾ ਸੀ.... ਕਈ ਲੋਕਾਂ ਨੂੰ ਇਹ ਗਲਤ ਫਹਿਮੀ ਹੈ ਕਿ ਪੁਲਿਸ ਨੇ ਜਲੂਸ ਵਿਚ ਮਾਰਿਆ ਤੇ ਲਾਲਾ ਜੀ ਮੌਕੇ `ਤੇ ਮਰ ਗਏ....`
(ਉਪਰੋਕਤ ਸਫ਼ਾ 187)
ਪ੍ਰੋ. ਅਬਦੁੱਲ ਮਾਜਿਦ ਖਾਂ
ਪ੍ਰੋ. ਐਮ.ਐਸ. ਚੀਮਾ ਨੇ ਪ੍ਰੋ. ਅਬਦੁੱਲ ਮਾਜਿਦ ਖਾਂ ਨਾਲ ਇਕ �
ਰਾਜਿੰਦਰ ਸਿੰਘ ਰਾਹੀ
*****
Posted by
Parmjit Singh Sekhon (Dakha)
President Dal Khalsa Alliance
Advisor, Council of Khalistan
dalkhalsaalliance@gmail.com
Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"
DON’T CALL ME INDIAN.
I’M ਖਾਲਿਸਤਾਨੀ
No comments:
Post a Comment